Monday, July 13, 2026

Established 2005 • ISSN Registration : 1930-0107

Insa or Shaitaan

Panthic Archives Article (Category: Guest Columns/Commentary)

May 30, 2007
Author/Source: Bhai Jagdeep Singh Faridkot

“ਇੰਸਾਂ ਕਿ ਸ਼ੈਤਾਨ”

ਸਰਸੇ ਵਾਲੇ ਭੂਤਰੇ ਸਾਧ ਸਮੇਤ ਸਾਰੇ ਦੇਹਧਾਰੀ ਗੁਰੂ ਡੰਮ ਨੂੰ ਨੱਥ ਪਾਉਣ ਲਈ ਖਾਲਸਾ ਪੰਥ ਇੱਕ ਮੁੱਠ ਹੋਵੇ।

ਸਿਖ ਕੌਮ ਨੂੰ ਸ਼ੁਰੂ ਤੋਂ ਹੀ ਦੂਹਰੀ ਮਾਰ ਝੱਲਣੀ ਪਈ ਹੈ। ਪੰਥ ਦੋਖੀਆਂ ਵੱਲੋਂ ਤੇ ਸਮੇਂ ਦੀਆਂ ਹਕੂਮਤਾਂ ਵੱਲੋਂ। ਜਦੋਂ ਜਦੋਂ ਵੀ ਪੰਥ ‘ਤੇ ਕੋਈ ਹਮਲਾ ਹੋਇਆ ਹੈ, ਹਕੂਮਤਾਂ ਨੇ ਹਮੇਸ਼ਾਂ ਹਮਲਾ ਕਰਨ ਵਾਲਿਆਂ ਦਾ ਸਾਥ ਦਿੱਤਾ ਹੈ। “ੴ ” ਦੇ ਸਿਧਾਂਤ ‘ਤੇ ਚੱਲਣ ਵਾਲੀ ਇਹ ਕੌਮ ਬਹੁਈਸ਼ਵਰਵਾਦੀ ਵਿਚਾਰਧਾਰਾ ਨੂੰ ਮੰਨਣ ਵਾਲਿਆਂ ਦੀਆਂ ਅੱਖਾਂ ਵਿਚ ਸ਼ੁਰੂ ਤੋਂ ਰੜਕ ਰਹੀ ਹੈ, ਜਾਂ ਸਿੱਧੇ ਲਫਜ਼ਾਂ ਵਿਚ ਕਹਿ ਲਉ ਕਿ ਬਾਹਮਣ ਸਾਨੂੰ ਵੇਖ ਨਹੀਂ ਸੁਖਾਂਦਾ। ਸਮੇਂ-ਸਮੇਂ ‘ਤੇ ਸਾਡੇ ਉੱਤੇ ਵੱਡੇ ਹਮਲੇ ਕੀਤੇ ਗਏ, ਜਿਹਨਾਂ ਦਾ ਅਸੀਂ ਡਟ ਕੇ ਜਵਾਬ ਦਿੱਤਾ। ਮੁਗਲਾਂ ਨਾਲ ਸਾਡੀ ਟੱਕਰ ਜੰਗ ਦੇ ਮੈਦਾਨ ਵਿਚ ਹੀ ਰਹੀ। ਅੰਗਰੇਜ਼ਾਂ ਨਾਲ ਵੀ ਸਾਡਾ ਕੋਈ ਸਿਧਾਂਤਕ ਵਿਰੋਧ ਨਹੀਂ ਸੀ, ਪਰ 1947 ਤੋਂ ਬਾਅਦ ਹਿੰਦੂਸਤਾਨ ਦੀ ਸੱਤਾ ਉਹਨਾਂ ਦੇ ਹੱਥ ਵਿਚ ਆ ਗਈ ਜਿਹੜੇ ਸਾਡੇ ਨਾਲ ਸਿਧਾਂਤਕ ਵੈਰ ਰੱਖਦੇ ਹਨ। ਉਹਨਾਂ ਨੇ ਆਪਣਾ ਸਾਰਾ ਧਿਆਨ ਸਾਨੂੰ ਸਿਧਾਂਤਕ ਤੌਰ ‘ਤੇ ਕਮਜੋਰ ਕਰਨ ਵਿਚ ਲਗਾ ਦਿੱਤਾ।

1947 ਤੋਂ ਬਾਅਦ ਲਗਾਤਾਰ ਕੌਮ ਰਾਜਨੀਤਿਕ ਮਸਲਿਆਂ ਵਿਚ ਉਲਝੀ ਰਹੀ, ਸੋ ਅਸੀਂ ਕੌਮ ਉੱਤੇ ਲੁਕਵੇ ਢੰਗ ਨਾਲ ਹੋ ਰਹੇ ਇਹਨਾਂ ਬਾਹਮਣੀ ਹਮਲਿਆਂ ਨੂੰ ਪਛਾਣ ਨਹੀਂ ਸਕੇ। ਪੰਜਾਬੀ ਸੂਬੇ ਦੇ ਲੰਮੇ ਸੰਘਰਸ਼ ਤੋਂ ਬਾਅਦ ਹਕੂਮਤ ਵੱਲੋਂ ਕੱਟ-ਵੱਢ ਕੇ ਬਣਾਏ ਗਏ ਛੋਟੇ ਜਿਹੇ ਪੰਜਾਬ ਨੇ ਸਾਨੂੰ ਪੂਰੀ ਤਰ੍ਹਾਂ ਬੇਗਾਨਗੀ ਦਾ ਅਹਿਸਾਸ ਕਰਵਾ ਦਿੱਤਾ। ਪੰਜਾਬੀ ਸੂਬੇ ਅਤੇ ਪਿੱਛੋਂ ਐਮਰਜੈਂਸੀ ਵੇਲੇ ਸਾਡੇ ਵੱਲੋਂ ਕੀਤੇ ਗਏ ਵਿਰੋਧ ਨੇ ਹਕੂਮਤ ਨੂੰ ਵੀ ਸਾਫ ਕਰ ਦਿੱਤਾ ਕਿ ਜ਼ਾਲਮ ਚਾਹੇ ਮੁਸਲਮਾਨ ਹੋਵੇ, ਅੰਗਰੇਜ਼ ਜਾਂ ਬਾਹਮਣ ਅਸੀਂ ਹਰ ਇਕ ਦਾ ਵਿਰੋਧ ਕਰਾਂਗੇ। ਜ਼ਾਲਮ ਨੂੰ ਮੂੰਹ ‘ਤੇ ਲਲਕਾਰਨ ਦਾ ਹੌਸਲਾ ਸਾਨੂੰ ਸਾਡਾ ਸਿਧਾਂਤ ਦਿੰਦਾ ਹੈ, ਸੋ ਹਕੂਮਤ ਨੇ ਸਾਡੇ ‘ਤੇ ਸਿਧਾਂਤਕ ਹਮਲਿਆਂ ਦੀ ਤਿਆਰੀ ਕਰ ਦਿੱਤੀ।

ਸ਼ੁਰੂਆਤ ਕੀਤੀ ਗਈ ਇਕ ਨਿਰੰਕਾਰੀ ਸਾਧ ਨੂੰ ਸ਼ਹਿ ਦੇ ਕੇ। ਪਹਿਲਾਂ ਉਹਨਾਂ ਤੋਂ ਕੁਝ ਗੁਰਮਤਿ ਦੇ ਉਲਟ ਕਿਤਾਬਾਂ ਲਿਖਵਾ ਕੇ ਪ੍ਰਕਾਸ਼ਿਤ ਕਰਵਾਈਆਂ, ਤੇ ਫੇਰ ਨਿਰੰਕਾਰੀ ਗੁਰੂ ਗੁਰਬਚਨੇ ਨੂੰ ਗੁਰੂ ਸਾਹਿਬ ਦੀ ਬਰਾਬਰੀ ਕਰਨ ਲਈ ਉਕਸਾਇਆ। ਉਸ ਨੂੰ ਹਕੂਮਤ ਵੱਲੋਂ ਏਨਾ ਸਮਰਥਨ ਮਿਲਿਆ ਕਿ ਉਹ ਪੈਰ ਛੱਡ ਗਿਆ ਤੇ ਆਪਣਾ ਹਸ਼ਰ ਭੁੱਲ ਗਿਆ। ਖੈਰ ਉਸ ਤੋਂ ਬਾਅਦ ਦੇ ਸਾਰੇ ਇਤਿਹਾਸ ਤੋਂ ਅਸੀਂ ਜਾਣੂ ਹਾਂ। ਗੁਰੂ ਨੇ ਉਸ ਦੋਖੀ ਦਾ ਸਿਰ ਭੰਨਣ ਲਈ ਭਾਈ ਰਣਜੀਤ ਸਿੰਘ ਦੀ ਡਿਊਟੀ ਲਾਈ ਤੇ ਨਿਰੰਕਾਰੀ ਸਾਧ ਦੀ ਲਹੂ ਨਾਲ ਲੱਥ ਪੱਥ ਲਾਸ਼ ਸਾਰੀ ਦੁਨੀਆਂ ਨੇ ਦੇਖੀ। ਏਸ ਘਟਨਾਕ੍ਰਮ ਤੋਂ ਬਾਅਦ ਜਦੋਂ ਸਾਰੀ ਕੌਮ ਇਕ ਮੁੱਠ ਹੋ ਚੁੱਕੀ ਸੀ, ਉਸ ਵੇਲੇ ਕੌਮ ਨੂੰ ਇਕ ਸਿਆਣੇ ਸਿਖ ਲੀਡਰ ਦੀ ਲੋੜ ਸੀ, ਜੋ ਸੰਤ ਜਰਨੈਲ ਸਿੰਘ ਜੀ ਭਿਡਰਾਂਵਾਲਿਆਂ ਦੀ ਮੌਜੂਦਗੀ ਨੇ ਦੂਰ ਕਰ ਦਿੱਤੀ। ਸੰਤਾਂ ਨੇ ਦੇਹਧਾਰੀ ਗੁਰੂ ਡੰਮ ਵਿਰੁੱਧ ਉੱਠੀ ਲੋਕ ਲਹਿਰ ਨੂੰ ਸਹੀ ਸੇਧ ਦਿੱਤੀ ਅਤੇ ਸਿਖ ਸੰਗਤ ਨੂੰ ਸਮਝਾਇਆ ਕਿ ਕਿਸੇ ਦਰਖਤ ਦੇ ਖਾਤਮੇ ਲਈ ਟੱਹਣੇ ਵੱਢਣ ਨਾਲੋਂ ਜਿਆਦਾ ਜ਼ਰੂਰੀ ਹੁੰਦੈ ਉਸ ਦੀ ਜੜ੍ਹ ਨੂੰ ਪੁੱਟਣਾ। ਸੋ ਸਮੱਸਿਆ ਦੀ ਜੜ੍ਹ ਤੱਕ ਪਹੁੰਚੋ। ਸਿਖ ਹੱਕਾਂ ਲਈ ਚੱਲੀ ਉਹ ਲੜਾਈ ਲਗਾਤਾਰ 15-20 ਸਾਲ ਤੱਕ ਚੱਲਦੀ ਰਹੀ।

ਸਾਡੀ ਇਸ ਲਹਿਰ ਵਿਚ ਸਰਕਾਰ ਦਾ ਬਹੁਤ ਨੁਕਸਾਨ ਹੋਇਆ, ਇਕ ਵਾਰ ਤਾਂ ਉਹਨਾਂ ਨੂੰ ਪੰਜਾਬ ਖੁੱਸਦਾ ਵੀ ਜਾਪਿਆ। ਖੈਰ ਅੱਤ ਦੇ ਸਰਕਾਰੀ ਜ਼ੁਲਮਾਂ ਤੋਂ ਬਾਅਦ ਸਿਖ ਲਹਿਰ 1996-97 ਵਿਚ ਗੁਪਤ ਹੋ ਗਈ। ਹੁਣ ਹਕੂਮਤ ਸਮਝ ਗਈ ਸੀ ਕਿ ਕੌਮੀ ਅਜ਼ਾਦੀ ਲਈ ਚੱਲਦੀਆਂ ਐਸੀਆਂ ਲਹਿਰਾਂ ਕਦੇ ਲੰਬੇ ਸਮੇਂ ਤੱਕ ਦਬਾਈਆਂ ਨਹੀਂ ਜਾ ਸਕਦੀਆਂ, ਸੋ ਉਹਨਾਂ ਨੇ ਇਸ ਦੇ ਮੁਕੰਮਲ ਖਾਤਮੇ ਲਈ ਗੁਪਤ ਹਮਲੇ ਸ਼ੁਰੂ ਕਰ ਦਿੱਤੇ। ਅਸੱਭਿਆਚਾਰ ਅਤੇ ਨਸ਼ਿਆਂ ਦੇ ਵੱਡੇ ਹੱਲੇ ਪੰਜਾਬ ਦੀ ਧਰਤੀ ‘ਤੇ ਕੀਤੇ ਗਏ, ਜਿਹਨਾਂ ਬਾਰੇ ਚਰਚਾ ਕਦੇ ਫੇਰ ਕਰਾਂਗੇ। ਇਕ ਹੋਰ ਘਾਤਕ ਹਮਲਾ ਕੀਤਾ ਗਿਆ ਉਹ ਸੀ ਦੇਹਧਾਰੀ ਗੁਰੂਆਂ ਨੂੰ ਸ਼ਹਿ ਦੇਣ ਦਾ। ਦੇਹਧਾਰੀ, ਭਾਵੇਂ ਰਾਧਾ ਸਵਾਮੀ ਸਨ, ਨੂਰਮਹਿਲੀਏ, ਨਾਮਧਾਰੀਏ ਜਾਂ ਸਰਸੇ ਵਾਲੇ। ਸਰਕਾਰੀ ਸ਼ਹਿ ਪ੍ਰਾਪਤ ਸਰਸੇ ਦਾ ਇਕ ਸਾਧ ਗੁਰਮੀਤ ਰਾਮ ਰਹੀਮ ਹਕੂਮਤ ਦੇ ਕਾਫੀ ਫਿੱਟ ਬੈਠਾ, ਕਿਉਂ ਜੋ ਉਸ ਨਾਲ ਲੋਕ ਵੀ ਵੱਡੀ ਗਿਣਤੀ ਵਿਚ ਜੁੜੇ ਹੋਏ ਸਨ ਤੇ ਉਸ ਨੇ ਸੇਵਾ ਦੇ ਕਾਰਜ ਕਰਕੇ ਵੀ ਕਾਫੀ ਨਾਮਣਾ ਖੱਟਿਆ ਹੋਇਆ ਸੀ। ਸਿਖ ਲਹਿਰ ਨੂੰ ਖੋਰਾ ਲਾਉਣ ਲਈ ਹਕੂਮਤ ਦਾ ਇਸ ਨਾਲ ਸਮਝੌਤਾ ਹੋਇਆ, ਇਸ ਸ਼ਰਤ ‘ਤੇ ਕਿ ਅਸੀਂ ਤੇਰੇ ਉੱਤੇ ਚੱਲ ਰਹੇ ਵੱਖ ਵੱਖ 52 ਕੇਸ ਦਬਾ ਦੇਵਾਂਗੇ ਤੇ ਬਦਲੇ ਵਿਚ ਤੂੰ ਸਾਡਾ ਕੰਮ ਕਰ। ਯਾਦ ਰਹੇ ਕਿ ਚੌਟਾਲਾ ਸਰਕਾਰ ਦੇ ਆਉਣ ਵੇਲੇ ਤੱਕ ਇਸ ਸਾਧ ‘ਤੇ ਕਾਫੀ ਗੰਭੀਰ ਕੇਸ ਚੱਲ ਰਹੇ ਸਨ, ਜਿਹਨਾਂ ਵਿਚੋਂ ਕਈ ਸਰਸੇ ਹੀ ਚੱਲਦੇ ਸਨ, ਕਤਲਾਂ ਦੇ, ਜਬਰੀ ਜਮੀਨਾਂ ਨੱਪਣ ਦੇ, ਲੁੱਟਾਂ ਦੇ, ਬਲਾਤਕਾਰ ਦੇ ਤੇ ਕਈ ਹੋਰ। ਏਸ ਸਾਧ ‘ਤੇ ਇਹ ਵੀ ਦੋਸ਼ ਲੱਗਿਆ ਹੈ ਕਿ ਇਸ ਨੇ ਆਪਣੇ ਤੋਂ ਪਹਿਲੇ ਮੁਖੀ ਸ਼ਾਹ ਸਤਿਨਾਮ ਦਾ ਕਤਲ ਕੀਤਾ ਸੀ। ਮੁਕਤਸਰ ਦੇ ਇਕ ਬਜ਼ੁਰਗ ਨੇ ਇਹ ਵੀ ਦੱਸਿਆ ਕਿ ਭਾਈ ਵਰਿਆਮ ਸਿੰਘ ਖੱਪਿਆਂਵਾਲੀ ਅਤੇ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਨੇ ਇਕ ਵਾਰ ਏਸ ਸਾਧ ਦਾ ਕੁਟਾਪਾ ਵੀ ਚਾੜਿਆ ਸੀ, ਉਸ ਸਾਰੀ ਘਟਨਾ ਬਾਰੇ ਵਿਸਥਾਰ ਵਿਚ ਅਗਲੇ ਲੇਖ ਵਿਚ ਲਿਖਾਂਗੇ। ਹੁਣ ਪੰਜਾਬ ਵਿਚ ਵਾਪਰੇ ਤਾਜ਼ਾ ਘਟਨਾਕ੍ਰਮ ਬਾਰੇ ਚਰਚਾ ਕਰਦੇ ਹਾਂ।

ਇਸ ਸਾਧ ਵੱਲੋਂ ਵੱਡੀ ਪੱਧਰ ‘ਤੇ ਕੀਤੇ ਗਏ ਸੇਵਾ ਕਾਰਜਾਂ ਕਾਰਨ ਬਹੁਤ ਲੋ ਕਏਸ ਦੇ ਡੇਰੇ ਨਾਲ ਜੁੜੇ ਹੋਏ ਸਨ। ਸਭ ਕੁਝ ਠਕਿ ਚੱਲ ਰਿਹਾ ਸੀ, ਨਾ ਹੀ ਕਦੇ ਏਸ ਨੇ ਦਸਵੇਂ ਪਾਤਸ਼ਾਹ ਦੀ ਰੀਸ ਕਰਨ ਬਾਰੇ ਸੋਚਿਆ ਸੀ। ਇਸ ਸਭ ਦਾ ਕਾਰਨ ਬਣੀ ਛ.ਭ.ੀ. ਦੀ 25 ਮਈ ਨੂੰ ਆਉਣ ਵਾਲੀ ਰਿਪੋਰਟ। ਡੇਰੇ ਦੀ ਹੀ ਇਕ ਬੀਬੀ ਦੁਆਰਾ ਇਸ ‘ਤੇ ਬਲਾਤਕਾਰੀ ਹੋਣ ਦੇ ਦੋਸ਼ ਲਗਾਏ ਗਏ ਸਨ, ਜਿਸ ਖਬਰ ਨੂੰ ਸਰਸੇ ਤੋਂ ਛਪਦੇ ਇਕ ਲੋਕਲ ਅਖਬਾਰ ‘ਪੂਰਾ ਸੱਚ’ ਦੇ ਐਡੀਟਰ ਛਤਰਪਤੀ ਨੇ ਚੁੱਕਿਆ। ਏਸ ਸਾਧ ਨੇ ਛਤਰਪਤੀ ਦਾ ਕਤਲ ਕਰਵਾ ਦਿੱਤਾ। ਹੁਣ 25 ਮਈ ਨੂੰ ਆਉਣ ਵਾਲੀ ਰਿਪੋਰਟ ਵਿਚ ਇਸ ਦੇ ਕਈ ਕਾਰਨਾਮੇ ਨੰਗੇ ਕੀਤੇ ਜਾ ਰਹੇ ਸਨ ਤੇ ਇਹ ਗੱਲ ਭਾਰਤੀ ਏਜੰਸੀਆਂ ਨੇ ਇਸ ਤੱਕ ਵੀ ਪੁਚਾ ਦਿੱਤੀ ਸੀ। ਸੋ ਇਸ ਨੇ ਇਹ ਡਰਾਮਾਂ ਖੇਡਿਆ ਤੇ ਸ਼ਾਇਦ ਇਸ ਨੇ ਕਦੇ ਸੁਪਨੇ ਵਿਚ ਵੀ ਨਹੀਂ ਸੋਚਿਆ ਹੋਣਾ ਕਿ ਏਸ ਘਿਣਾਉਣੀ ਹਰਕਤ ਦਾ ਪੰਜਾਬ ਵਿਚ ਇਸ ਤਰ੍ਹਾਂ ਵਿਰੋਧ ਹੋਵੇਗਾ ਤੇ 10 ਦਿਨਾਂ ਦੇ ਵਿਚ-ਵਿਚ ਇਸ ਦਾ ਪੰਜਾਬ ਵਿਚੋਂ ਮਲੀਆਮੇਟ ਹੋ ਜਾਵੇਗਾ। ਬਠਿੰਡੇ ਵਿਚ ਇਹਨਾਂ ਸ਼ਕਤੀ ਪ੍ਰਦਰਸ਼ਨ ਵੀ ਕੀਤਾ, ਪਰ ਇਹਨਾਂ ਨੇ ਸਿਖ ਸੰਗਤ ਨੂੰ 13 ਅਪ੍ਰੈਲ 1978 ਦੀ ਖੂਨੀ ਘਟਨਾ ਚੇਤੇ ਕਰਵਾ ਦਿੱਤੀ ਅਤੇ ਦਸ਼ਮੇਸ਼ ਦਾ ਦੁੱਲਾ ਪੰਥ ਇਹਨਾਂ ਵਿਰੁੱਧ ਇਕ-ਮੁੱਠ ਹੋ ਗਿਆ। ਜਿਸ ਦੇ ਹੱਥ ਜੋ ਵੀ ਆਇਆ ਕ੍ਰਿਪਾਨ, ਗੰਡਾਸੇ, ਟਕੂਏ, ਕੁਹਾੜੀਆਂ, ਖੁਰਚਨੇ, ਟੰਬੇ ਜੋ ਵੀ ਚੁੱਕ ਕੇ ਲੈ ਆਇਆ। ਹਾਂ, ਸੁਯੋਗ ਅਗਵਾਈ ਤੇ ਇਕ ਸਿਆਣੇ ਜਰਨੈਲ ਦੀ ਘਾਟ ਜਰੂਰ ਰੜਕਦੀ ਰਹੀ।

ਸਿਖ ਸੰਗਤਾਂ ਦੇ ਇਸ ਜੋਸ਼ ਨੂੰ ਜੇ ਸਾਰੇ ਦੇਹਧਾਰੀਆਂ ‘ਤੇ ਕੇਂਦਰਿਤ ਕਰ ਦਿੱਤਾ ਜਾਂਦਾ ਤਾਂ ਕੋਈ ਸ਼ੱਕ ਨਹੀਂ ਕਿ ਇਸ ਲੋਕ ਲਹਿਰ ਨੇ ਦੇਹਧਾਰੀ ਗੁਰੂ ਡੰਮ ਦਾ ਪੰਜਾਬ ਦੀ ਧਰਤੀ ਤੋਂ ਸਫਾਇਆ ਕਰ ਦੇਣਾ ਸੀ। ਸਿਰਫ ਸਰਸੇ ਵਾਲੇ ਦੇ ਸਮਾਜਿਕ ਬਾਈਕਾਟ ਦੀ ਥਾਂ ‘ਤੇ ਸਾਰੇ ਦੇਹਧਾਰੀ ਗੁਰੂਡੰਮ ਦੇ ਬਾਈਕਾਟ ਦਾ ਐਲਾਨ ਕਰ ਦੇਣਾ ਚਾਹੀਦਾ ਸੀ। ਕੁਝ ਘਟਨਾਵਾਂ ਨੇ ਮਨ ਨੂੰ ਦੁੱਖ ਵੀ ਪਹੁੰਚਾਇਆ। ਨੰਗੀਆਂ ਕ੍ਰਿਪਾਨਾਂ ਲੈ ਕੇ ਤਖਤ ਸਾਹਿਬ ‘ਤੇ ਕੁਝ ਸਿਖਾਂ ਵੱਲੋਂ ਹੁੱਲੜਬਾਜ਼ੀ ਵੀ ਕੀਤੀ ਗਈ। ਮੰਨਿਆਂ ਕਿ ਫੈਸਲਾ ਕੋਈ ਵਧੀਆ ਨਹੀਂ ਲਿਆ ਗਿਆ ਪਰ ਉਸ ਦਾ ਵਿਰੋਧ ਗੋਲਕ ਉੱਤੇ ਚੜ੍ਹ ਕੇ ‘ਗੁਰੂ ਸਾਹਿਬ’ ਵੱਲ ਪਿੱਠ ਕਰਕੇ, ਤੇ ਗਾਲ੍ਹਾਂ ਕੱਢਕੇ ਕਰਨਾ ਕਦੇ ਵੀ ਸਹੀ ਨਹੀਂ ਕਿਹਾ ਜਾਵੇਗਾ।ਕੁਝ ਸਿਖ ਅਰਦਾਸ ਅਤੇ ਹੁਕਮਨਾਮਾਂ ਲਏ ਜਾਣ ਵੇਲੇ ਵੀ ਗਾਲ੍ਹਾਂ ਕੱਢ ਰਹੇ ਸਨ। ਦਸ਼ਮੇਸ਼ ਦੇ ਪੁੱਤਰਾਂ ਨੂੰ ਇਹ ਕਦੇ ਨਹੀਂ ਸੋਭਦਾ। ਜਥੇਦਾਰਾਂ ਦਾ ਪਹਿਲਾ ਫੈਸਲਾ 90% ਸੰਗਤ ਨੂੰ ਫਿੱਟ ਨਹੀਂ ਬੈਠਿਆ ਸੀ ਪਰ ਹੋ ਹੱਲਾ ਕਰਨ ਦੀ ਬਜਾਏ ਵਿਰੋਧ ਦਾ ਕੋਈ ਹੋਰ ਰਾਹ ਲੱਭਣਾ ਚਾਹੀਦਾ ਸੀ। ਇਕ ਵਾਰ ਤਾਂ ਮੀਡੀਏ ਨੇ ਸ਼ੋਅ ਕਰ ਦਿੱਤਾ ਸੀ ਕਿ ਸਿਖ ਆਪੋ ਵਿਚ ਹੀ ਲੜ ਪਏ।

ਖੈਰ…………… ਇਸ ਸਾਰੇ ਘਟਨਾਕ੍ਰਮ ਵਿਚੋਂ ਇਕ ਹੋਰ ਗੱਲ ਉੱਭਰ ਕੇ ਸਾਹਮਣੇ ਆਈ ਹੈ। ਇਕ ਸਿਆਣੇ ਵੀਰ ਨੇ ਸਾਨੂੰ ਕਿਹਾ ਕਿ ਹਰ 15-20ਸਾਲ ਬਾਅਦ ਸਿਖਾ ਦੀ ਇਕ ਪੀੜੀ ਨੌਜਵਾਨ ਹੋ ਜਾਦੀ ਹੈ ਤੇ ਸਰਕਾਰਾਂ ਨੂੰ ਫਿਕਰ ਪੈ ਜਾਂਦਾ ਹੈ। ਇਸ ਘਟਨਾ ਵਿਚ ਵੀ ਸਰਕਾਰੀ ਏਜੰਸੀਆਂ ਨੇ ਸਿਖ ਨੌਜਵਾਨੀ ਦੀ ਸਕਰੀਨਿੰਗ ਕੀਤੀ ਹੈ, ਜਿਸ ਵਿਚ ਉਹ ਸਫਲ ਵੀ ਹੋਏ ਹਨ। ਉਹਨਾ ਨੇ ਵੇਖ ਲਿਆ ਕਿ ਭਾਂਵੇ ਕੋਈ ਕੇਸਧਾਰੀ ਨੌਜਵਾਨ ਹੈ ਜਾਂ ਬਗੈਰ ਕੇਸਾਂ ਤੋ ਸਭ ਇੱਕਠੇ ਹਨ। ਗੁਰੂ ਕਿਸੇ ਦੇ ਮਨ ਚਂੋ ਨਹੀ ਵਿਸਰਿਆ। ਇਹ ਹਕੂਮਤ ਲਈ ਖਤਰੇ ਦੀ ਘੰਟੀ ਹੈ ਤੇ ਸਾਨੂੰ ਸੁਚੇਤ ਹੋਣ ਦੀ ਲੋੜ ਹੈ। ਸਾਡੇ ਉੱਤੇ ਹੁਣ ਹੋਰ ਵੱਡੇ ਹਮਲੇ ਹੋਣਗੇ। ਜਿਹਨਾਂ ਲਈ ਸਾਨੂੰ ਤਿਆਰੀ ਕਰਨੀ ਚਾਹੀਦੀ ਹੈ। ਸਿਖ ਨੌਜੁਆਨੀ ਨੂੰ ਬਹੁਤੀ ਭੜਕਾਹਟ ਵਿਚ ਨਹੀਂ ਆਉਣਾ ਚਾਹੀਦਾ। ਲੀਡਰਾਂ ਦੀ ਪਛਾਣ ਵੀ ਜਰੂਰੀ ਹੈ। ਇਹ ਨਾ ਹੋਵੇ ਕਿ ਸਾਨੂੰ ਅੱਗ ਦੀ ਭੱਠੀ ਵਿਚ ਝੋਕ ਕੇ ਲੀਡਰ ਪਿੱਛੋਂ ਸਾਡੀਆਂ ਲਾਸ਼ਾਂ ‘ਤੇ ਕੁਰਸੀਆਂ ਡਾਹ ਲੈਣ। ਸੋ ਸਿਖ ਨੌਜੁਆਨੀ ਨੂੰ ਬੇਨਤੀ ਹੈ ਕਿ ਇਕ ਸਾਧ ‘ਤੇ ਹੀ ਆਪਣੀ ਸਾਰੀ ਤਾਕਤ ਨਾ ਖਤਮ ਕਰ ਲਿਉ, ਹੋਰ ਵੱਡੇ ਹਮਲਿਆਂ ਦਾ ਮੁਕਾਬਲਾ ਵੀ ਕਰਨਾ ਹੈ। ਵਾਹਿਗੁਰੂ ਭਲੀ ਕਰੇ।

ਜਗਦੀਪ ਸਿੰਘ ਫਰੀਦਕੋਟ (9815763313 )


Views and opinion expressed in guest editorials/columns are of the author and do not necessarily reflect the view or opinion of Panthic.org or Khalsa Press.
FEATURED ARTICLES
Canada's Forgotten Sikh Inmates

ਸੰਤ ਜਰਨੈਲ ਸਿੰਘ ਜੀ ਬਾਰੇ ਭੁਲੇਖਿਆਂ ਦੇ ਉੱਤਰ

ਅਕੁਲ ਨਿਰੰਜਨ ਖਾਲਸਾ

Why draconian laws in Punjab?

Harjinder Dilgeer and His Nonsensical Assertions

ਜ਼ਖ਼ਮ ਅਜੇ ਵੀ ਅੱਲੇ ਨੇ.... ਕਦੋਂ ਮਿਲੇਗੀ ਸਜ਼ਾ ਸਿੱਖਾਂ ਦੇ ਕਾਤਲਾਂ ਨੂੰ?

Sikh & Kashmiri Canadians protest in Ottawa against PM Manmohan Singh's visit to that city

Sikh Genocide and 'Sikh Extremism' Roil Canada

Canada Hears Cries of Sikhs

ਐਲਾਨਨਾਮਾ ਜਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਖਿਲਾਫ਼ ਐਲਾਨ-ਜੰਗ!

Anti-Panthic Lobby's Purported 'World Sikh Convention'

ਪੰਥ ਧ੍ਰੋਹ ਬਰਾਸਤਾ ਅਖੌਤੀ ਵਿਸ਼ਵ ਸੰਮੇਲਨ

Sikhism: A World Religion Anomaly in Constitution needs to be Rectified

ਹੁਕਮ, ਹੁਕਮਨਾਮਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ!

India's 25 years long crimes against humanity Remembering the nearly 10,000 Sikhs

ਧਰਮ ਯੁੱਧ ਮੋਰਚਾ ਸਿੱਖਾਂ ਦੀ ਕੁਰਬਾਨੀ, ਅਕਾਲੀਆਂ ਦਾ ਧ੍ਰੋਹ ਅਤੇ ਸਰਕਾਰ ਦਾ ਜ਼ੁਲਮ

ਡੇਰੇਦਾਰ ਵੱਲੋਂ ਗੁਰੁਬਾਣੀ ਦੀ ਤੋੜ-ਮਰੋੜ ਕਿਵੇਂ?

ਸੌਦਾ ਸਾਧ ਦੀਆਂ ਫੁਕਰੀਆਂ

ਭਾਰਤੀਆਂ ਨੂੰ ਸਮਝ ਨਹੀਂ ਆ ਰਹੀ ਕਿ ਆਸਕਰ ਜਿੱਤਣ ’ਤੇ ਹੱਸਣ ਕਿ ਰੋਣ

ਧੰਨ ਭਾਗ ਕੌਮ ਦੇ…… ਧੰਨਵਾਦ ਤੁਹਾਡਾ

Darshan Singh's Anti-Dasam Granth Phobia

Vaisakhi: Past to Present - The changing Trends!

ਨੁਕਸਾਨ - A short story regarding Justice in Punjab