Saturday, July 11, 2026

Established 2005 • ISSN Registration : 1930-0107

ਖਾਲਿਸਤਾਨ

Panthic Archives Article (Category: Poetry)

Originally published on: December 19, 2007
Author/Source: Sukhdeep Singh Barnala

ਖਾਲਿਸਤਾਨ

ਹਿੰਦੁਸਤਾਨੀ ਏਜੰਸੀਓ
ਘਬਰਾਓ ਨਾ
ਖਾਲਿਸਤਾਨ ਸਾਡਾ ਸੁਪਨਾ ਨਹੀਂ
ਨਾ.....ਬਿਲਕੁਲ ਨਹੀਂ
ਸੁਪਨੇ ਤਾਂ ਸੁੱਤਿਆਂ ਨੂੰ ਆਉਂਦੇ ਨੇ
ਤੇ ਅਸੀਂ
ਸੁੱਤੇ ਨਹੀਂ, ਸਾਉਣਾ ਚਾਹੁੰਦੇ ਵੀ ਨਹੀਂ
ਮਸਾਂ ਤਾਂ ਜਾਗੇ ਆਂ
ਤੇ ਜਾਗਣ ਵਾਲਿਆਂ ਨੇ
ਰੱਜ ਕੇ ਲੁੱਟਿਆ
ਬੇਤਹਾਸਾ ਕੁੱਟਿਆ
ਤੇ ਸਾਡੇ ਵਿੱਚੋਂ
ਕੋਈ ਜ਼ਿੰਦਾ ਜ਼ਮੀਰ ਕੁਰਲਾ ਉੱਠਿਆ
“ਸੁਣ ਐ ਤਖ਼ਤਾਂ ਵਾਲਿਆ, ਅਸੀਂ ਸਹਿ ਨਾ ਸਕੀਏ ਹੋਰ”
“ਬਾਰ ਪਰਾਏ ਮਾਲਕਾ, ਅਸੀਂ ਬਹਿ ਨਾ ਸਕੀਏ ਹੋਰ”
ਸੱਚਮੁੱਚ
ਲਾਲੀ ਅੱਖੀਆਂ ਦੀ ਪਈ ਦੱਸਦੀ ਐ
ਰੋਏ ਤੁਸੀਂ ਵੀ ਓ, ਤੇ ਰੋਏ ਅਸੀਂ ਵੀ ਆਂ
ਜਾਗਣ ਵਾਲਿਆਂ ਨੇ ਰੱਜ ਕੇ ਲੁੱਟਿਆ ਏ
ਸੋਏ ਤੁਸੀਂ ਵੀ ਓ, ਤੇ ਸੋਏ ਅਸੀਂ ਵੀ ਆਂ
ਮੂੰਹੋਂ ਨਾਂ ਕਹੀਏ ਭਾਵੇਂ ਪਰ ਵਿੱਚੋ ਵਿੱਚੀ
ਖੋਏ ਤੁਸੀਂ ਵੀ ਓ, ਤੇ ਖੋਏ ਅਸੀਂ ਵੀ ਆਂ
ਕੁਝ ਉਮੀਦ ਹੈ ਜ਼ਿੰਦਗੀ ਮਿਲ ਜਾਵੇ
ਮੋਏ ਤੁਸੀਂ ਵੀ ਓ, ਤੇ ਮੋਏ ਅਸੀਂ ਵੀ ਆਂ
ਤੇ ਸਾਨੂੰ ਜ਼ਿੰਦਗੀ
ਕਿਸੇ ਬੋਫੋਰਜ਼ ਘੁਟਾਲੇ
ਜਾਂ ਖੱਫ਼ਣਾਂ ਦੇ ਵਪਾਰ ’ਚੋਂ ਨਹੀਂ ਮਿਲਦੀ
ਸਾਡੀ ਜਿੰਦ ਸਾਡੀ ਜਾਨ
ਬੱਸ ਖਾਲਿਸਤਾਨ.....ਖਾਲਿਸਤਾਨ
ਇਹ ਤਾਂ ਉਹ ਲਮਹਾ ਹੈ ਜੋ ਖ਼ਤਮ ਨਹੀਂ ਹੁੰਦਾ
ਮੈਂ ਲੱਖ ਮਚਾ ਥਕਿਆਂ, ਪਰ ਇਹ ਭਸਮ ਨਹੀਂ ਹੁੰਦਾ

ਸੁਖਦੀਪ ਸਿੰਘ ਬਰਨਾਲਾ (ਧਰਮਯੁੱਧ ਕਿਤਾਬ ’ਚੋਂ)