Sunday, July 12, 2026

Established 2005 • ISSN Registration : 1930-0107

GURSIKH dismisses Sukhpreet Udhoke

Panthic Archives Article (Category: PUNJAB)

January 8, 2006
Author/Source: Editors

Amritsar Sahib, Punjab (KP) - The GURSIKH organization levelled the charges of moral turpitude at Sukhpreet Singh Udhoke and dismissed him from serving further in their organization.

They also charged that he worked against GURSIKH and Shahbaaz Khalsa, and communicated with anti-Panthic elements while keeping the rest of the organization in the dark. The following twenty-four charges were levelled againsts Dr. Udhoke by GURSIKH :


ਸੰਸਥਾ ਗੁਰਸਿੱਖ ਦੀ ਕੇਂਦਰੀ ਕਾਰਜਕਾਰਨੀ ਦੀ ਛਿਮਾਹੀ ਇਕੱਤਰਤਾ ਦੇ ਫੈਸਲੇ

ੳ) ਅੱਜ ਮਿਤੀ 7,8 ਜਨਵਰੀ 2006 ਦਿਨ ਸ਼ਨੀਵਾਰ ਐਤਵਾਰ ਨੂੰ ਗੁਰਦੁਆਰਾ ਰਕਾਬ ਗੰਜ ਦਿੱਲੀ ਵਿਖੇ ਸੰਸਥਾ ਗੁਰਸਿੱਖ ਅਤੇ ਸ਼ਹਿਬਾਜ਼ ਖ਼ਾਲਸਾ ਦੀ ਹਾਈ ਕਮਾਂਡ ਦੀ ਸਾਂਝੀ ਮੀਟਿੰਗ ਹੋਈ। ਸਰਬ ਸੰਮਤੀ ਨਾਲ ਤਹਿ ਕੀਤੇ ਗਏ ਏਜੰਡਿਆਂ ਵਿਚ ਸਭ ਤੋਂ ਪਹਿਲਾਂ ਡਾ. ਸੁਖਪ੍ਰੀਤ ਸਿੰਘ ਉਦੋਕੇ ਵੱਲੋਂ ਪਿਛਲੇ ਕਾਫੀ ਲੰਬੇ ਅਰਸੇ ਤੋਂ ਕੀਤੀਆਂ ਜਾਂਦੀਆਂ ਰਹੀਆਂ ਗਤੀਵਿਧੀਆਂ ਸਬੰਧੀ ਵਿਚਾਰ ਕੀਤੀ ਗਈ। ਮੀਟਿੰਗ ਵਿਚ ਹਾਜ਼ਰ ਹੋਏ ਸਮੂਹ ਸਿੰਘਾਂ ਨੇ ਸਰਬ ਸੰਮਤੀ ਨਾਲ ਡਾ. ਸੁਖਪ੍ਰੀਤ ਸਿੰਘ ਉਦੋਕੇ ਸਬੰਧੀ ਹੇਠ ਲਿਖੇ 24 ਦੋਸ਼ਾਂ ਦੀ ਪ੍ਰੋੜਤਾ ਕੀਤੀ।

1. ਡਾ. ਸੁਖਪ੍ਰੀਤ ਸਿੰਘ ਉਦੋਕੇ ਨੇ ਸੰਸਥਾ ਦੇ ਮੂਲ ਵਿਧਾਨ ਨੂੰ ਤੋੜਦਿਆਂ ਡਾ. ਹਰਜਿੰਦਰ ਸਿੰਘ ਦਿਲਗ਼ੀਰ ਵੱਲੋਂ ਬਣਾਈ ਵਰਲਡ ਸਿੱਖ ਰਾਈਟਰਜ਼ ਫੋਰਮ ਅਤੇ ਖ਼ਾਲਸਾ ਮਿਸ਼ਨ ਕੌਂਸਲ ਜਲੰਧਰ ਵਿਚ ਉੱਚੇ ਅਹੁਦੇ ਲਏ।
2. ਡਾ. ਸੁਖਪ੍ਰੀਤ ਸਿੰਘ ਉਦੋਕੇ ਨੇ ਸੰਸਥਾ ਦੇ ਕਿਸੇ ਵੀ ਅਹੁਦੇਦਾਰ ਨੂੰ ਸੂਚਨਾ ਦਿੱਤੇ ਬਿਨਾਂ ਕਨੇਡਾ ਦੀ ਸਪਾਂਸਰਸ਼ਿਪ ਪ੍ਰਾਪਤ ਕੀਤੀ ਅਤੇ ਅੰਤਲੇ ਮੌਕੇ ਵੀਜ਼ਾ ਮਿਲਣ ਸਮੇਂ ਸੂਚਨਾ ਦਿੱਤੀ ਕਿ ਉਹ ਕਨੇਡਾ ਜਾ ਰਹੇ ਹਨ।
3. ਡਾ. ਸੁਖਪ੍ਰੀਤ ਸਿੰਘ ਉਦੋਕੇ ਨੇ ਕਨੇਡਾ ਫੇਰੀ ਦੌਰਾਨ ਚਰਿੱਤਰਹੀਣਤਾ ਭਰਪੂਰ ਹਰਕਤਾਂ ਕੀਤੀਆਂ ਅਤੇ ਆਪਣੀਆਂ ਗਲਤ ਹਰਕਤਾਂ ਨੂੰ ਛੁਪਾਉਣ ਲਈ ਉੱਥੇ ਡਰਗ਼ਜ਼ ਦਾ ਧੰਦਾ ਕਰਨ ਵਾਲੇ ਕੁਝ ਲੋਕਾਂ ਦੀ ਜਾਂਚ ਪੜਤਾਲ (investigaton) ਕਰਨ ਦਾ ਬਹਾਨਾ ਘੜਿਆ।ਜਦ ਕਿ ਅਜਿਹੀ ਕੋਈ ਵੀ ਰਿਕਾਰਡਿੰਗ ਜਾਂ ਸਬੂਤ ਸੰਸਥਾ ਜਾਂ ਸਿੱਖ ਸੰਗਤਾਂ ਨੂੰ ਹੁਣ ਤੱਕ ਵਾਰ-ਵਾਰ ਮੰਗ ਕਰਨ ਦੇ ਬਾਵਜ਼ੂਦ ਨਹੀਂ ਦਿੱਤੇ ਗਏ।
4. ਕਨੇਡਾ ਫੇਰੀ ਤੋਂ ਪਹਿਲਾਂ ਸੰਸਥਾ ਦੇ ਜਨਰਲ ਸਕੱਤਰ ਸ. ਤਰਦੀਪ ਸਿੰਘ ਪਾਸੋਂ ਪ੍ਰਾਪਤ ਕੀਤੇ ਗਏ ਸੰਸਥਾ ਦੇ ਲੈਟਰ ਪੈਡ ਅਤੇ ਰਸੀਦ ਬੁੱਕ ਵੀ ਹੁਣ ਤੱਕ ਸੰਸਥਾ ਨੂੰ ਨਾ ਤਾਂ ਵਾਪਸ ਹੀ ਸੌਂਪੇ ਗਏ ਅਤੇ ਨਾ ਉਨ੍ਹਾਂ ਸਬੰਧੀ ਕੋਈ ਹਿਸਾਬ ਦਿੱਤਾ ਗਿਆ।
5. ਵਾਰ-ਵਾਰ ਕਹੇ ਜਾਣ ਦੇ ਬਾਵਜੂਦ ਵੀ ਉਨ੍ਹਾਂ ਵੱਲੋਂ ਜਥੇਬੰਦਕ ਕਾਰਜਾਂ ਲਈ ਪ੍ਰਾਪਤ ਹੋਈ ਮਾਇਆ ਦਾ ਕੋਈ ਹਿਸਾਬ ਕਿਤਾਬ ਨਹੀਂ ਦਿੱਤਾ ਗਿਆ।
6. ਸੰਸਥਾ ਵੱਲੋਂ ਵਾਰ-ਵਾਰ ਕਹੇ ਜਾਣ ਦੇ ਬਾਵਜੂਦ ਵੀ ਕਨੇਡਾ ਫੇਰੀ ਦੀ ਪੂਰੀ ਰਿਪੋਰਟ, ਸੰਸਥਾ ਲਈ ਸੰਗਤਾਂ ਪਾਸੋਂ ਪ੍ਰਾਪਤ ਸਮਗਰੀ ਅਤੇ ਸੰਸਥਾ ਨਾਲ ਕਨੇਡਾ ਤੋਂ ਨਵੇਂ ਜੁੜੇ ਸਹਿਯੋਗੀਆਂ/ਸੰਗਤਾਂ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
7. ਕਨੇਡਾ ਫੇਰੀ ਉਪਰੰਤ ਚਰਿੱਤਰ ਸਬੰਧੀ ਲੱਗੇ ਦੋਸ਼ਾਂ ਸਬੰਧੀ ਉਨ੍ਹਾਂ ਨੂੰ ਸੰਸਥਾ ਦੇ ਸਮੂਹ ਸਿੰਘਾਂ ਵੱਲੋਂ ਪੰਜ ਪਿਆਰਿਆਂ ਸਨਮੁਖ ਪੇਸ਼ ਹੋਣ ਲਈ ਕੀਤੀਆਂ ਗਈਆਂ ਨਿੱਜੀ ਬੇਨਤੀਆਂ ਦੇ ਜਵਾਬ ਵਿਚ ਵਾਰ-ਵਾਰ ਝੂਠ ਬੋਲਦੇ ਰਹੇ ਤੇ ਟਾਲ ਮਟੋਲ ਕਰਦੇ ਰਹੇ।
8. ਸੰਸਥਾ ਦੇ ਸਿੰਘਾਂ ਵੱਲੋਂ ਜੁਬਾਨੀ ਅਤੇ ਲਿਖਤੀ ਚੇਤਾਵਨੀ ਦੇਣ ਦੇ ਬਾਵਜੂਦ ਵੀ ਹੁਣ ਤੱਕ ਕਕਾਰ ਧਾਰਨ ਨਹੀਂ ਕੀਤੇ।
9. ਡਾ. ਸੁਖਪ੍ਰੀਤ ਸਿੰਘ ਉਦੋਕੇ ਨੇ ਸੰਸਥਾ ਨੂੰ ਭਰੋਸੇ ਵਿਚ ਲਏ ਬਿਨਾਂ ਅਤੇ ਸੂਚਨਾ ਦਿੱਤੇ ਬਿਨਾਂ ਰੁਲਦਾ ਸਿੰਘ ਪਟਿਆਲਾ, ਸੈਕਟਰੀ ਆਰ.ਐੱਸ.ਐੱਸ. ਨਾਲ ਕਈ ਮੁਲਾਕਾਤਾਂ ਕੀਤੀਆਂ ਅਤੇ ਕਈ ਵਾਰ ਟੈਲੀਫੋਨ ਤੇ ਗੱਲਬਾਤ ਕੀਤੀ।

10. ਬਾਅਦ ਵਿਚ ਸੰਸਥਾ ਵੱਲੋਂ ਦਬਾਅ ਪਾਏ ਜਾਣ ਉਪਰੰਤ ਰੁਲਦਾ ਸਿੰਘ ਪਟਿਆਲਾ, ਸੈਕਟਰੀ ਆਰ.ਐੱਸ.ਐੱਸ. ਦੀਆਂ ਕੁਝ ਰਿਕਾਰਡਿੰਗਾਂ ਕੀਤੀਆਂ ਪਰ ਜਦੋਂ ਉਨ੍ਹਾਂ ਰਿਕਾਰਡਿੰਗਾਂ ਨੂੰ ਸੰਸਥਾ ਨੂੰ ਸੌਂਪਣ ਜਾਂ ਸੰਗਤਾਂ ਵਿਚ ਜ਼ਾਰੀ ਕਰਨ ਦੀ ਗੱਲ ਕੀਤੀ ਗਈ ਤਾਂ ਝੂਠ ਬੋਲ ਕੇ ਟਾਲ ਮਟੋਲ ਕੀਤੀ ਗਈ ਤੇ ਰਿਕਾਰਡਿੰਗਾਂ ਨੂੰ ਸੰਸਥਾ ਅਤੇ ਸੰਗਤਾਂ ਤੱਕ ਪਹੁੰਚਣ ਵਿਚ ਵਿਘਨ ਪਾਏ।
11. ਆਰ.ਐੱਸ.ਐੱਸ. ਅਤੇ ਦੇਹਧਾਰੀ ਗੁਰੂਡੰਮ ਸਬੰਧੀ ਸੰਸਥਾ ਦੇ ਸਿੰਘਾਂ ਵੱਲੋਂ ਇਕੱਤਰ ਕੀਤੇ ਗਏ ਚਿੱਤਰ ਤੇ ਹੋਰ ਸਮਗਰੀ ਨਾ ਤਾਂ ਹੁਣ ਤੱਕ ਸੰਗਤਾਂ ਸਨਮੁਖ ਪਹੁੰਚਾਈ ਅਤੇ ਨਾ ਹੀ ਸੰਸਥਾ ਨੂੰ ਵਾਪਸ ਹੀ ਕੀਤੀ ਗਈ।
12. ਸੰਸਥਾ ਦੇ ਸਮੂਹ ਸਿੰਘਾਂ ਦੀ ਅਣਥੱਕ ਮਿਹਨਤ ਅਤੇ ਸਹਿਯੋਗ ਨਾਲ ਤਿਆਰ ਕੀਤੀ ਗਈ ਪੁਸਤਕ ‘ਤਬੈ ਰੋਸ ਜਾਗਿਯੋ’ ਦੀ ਦੂਸਰੀ ਐਡੀਸ਼ਨ ਵਾਰ-ਵਾਰ ਕਹੇ ਜਾਣ ਅਤੇ ਲਿਖਤੀ ਮਤਾ ਪਾਸ ਕੀਤੇ ਜਾਣ ਦੇ ਬਾਵਜੂਦ ਵੀ ਆਪਣੇ ਨਿੱਜੀ ਨਾਂ ਹੇਠ ਛਪਵਾਈ ਨਾ ਕਿ ਸੰਸਥਾ ਦੀ ਪ੍ਰਕਾਸ਼ਨਾ ਵਜੋਂ।
13. ਸ਼੍ਰੀ ‘ਅਕਾਲ ਤਖ਼ਤ’ ਸਾਹਿਬ ਪ੍ਰਤੀ ਬਹੁਤ ਹੀ ਘਟੀਆ ਅਤੇ ਅਪਮਾਨਜਨਕ ਸ਼ਬਦਾਵਲੀ ਦੀ ਵਰਤੋਂ ਕਰਦੇ ਹੋਏ ਤਖ਼ਤ ਸਾਹਿਬ ਦੀ ਕੋਈ ਪ੍ਰਵਾਹ ਨਾ ਕਰਨ ਦੀ ਗੱਲ ਕੀਤੀ।
14. ਸੰਸਥਾ ਦੀ ਨਿਰਧਾਰਤ ਨੀਤੀ ਤੋਂ ਬਾਹਰ ਜਾ ਕੇ ਅਤੇ ਵਾਰ-ਵਾਰ ਰੋਕੇ ਜਾਣ ਤੋਂ ਬਾਅਦ ਵੀ ਕੌਮੀ ਵਾਸਤਾ ਨਾਮੀ ਕਿਤਾਬਚਾ ਛਾਪਣ ਅਤੇ ਵੰਡਣ ਵਿਚ ਮਦਦ ਕੀਤੀ। ਜਿਸ ਵਿਚ ਸਤਿਕਾਰਯੋਗ ਸ਼ਖ਼ਸ਼ੀਅਤ ਬੀਬੀ ਅਮਰਜੀਤ ਕੌਰ (ਸੁਪਤਨੀ ਅਮਰ ਸ਼ਹੀਦ ਭਾਈ ਫੌਜਾ ਸਿੰਘ ਜੀ), ਸਿੱਖ ਸੰਘਰਸ਼, ਸ਼ਹੀਦ ਪਰਿਵਾਰਾਂ ਤੇ ਉਨ੍ਹਾਂ ਦੇ ਬੱਚਿਆਂ ਅਤੇ ਹੋਰ ਸੰਸਥਾਵਾਂ ਦੀਆਂ ਸਤਿਕਾਰਤ ਸ਼ਖ਼ਸ਼ੀਅਤਾਂ ਸਬੰਧੀ ਇਤਰਾਜ਼ਯੋਗ ਸਮਗਰੀ ਪ੍ਰਕਾਸ਼ਿਤ ਕੀਤੀ ਗਈ ਹੈ।
15. ਡਾ. ਸੁਖਪ੍ਰੀਤ ਸਿੰਘ ਉਦੋਕੇ ਨੂੰ ਇਸ ਸਬੰਧ ਵਿਚ ਸਮਝਾਏ ਜਾਣ ਤੇ ਉਹ ਆਪੇ ਤੋਂ ਬਾਹਰੇ ਹੋ ਗਏ ਅਤੇ ਸੰਸਥਾ ਦੇ ਸਮੂਹ ਸਿੰਘਾਂ, ਸਤਿਕਾਰਤ ਸਰਪ੍ਰਸਤਾਂ ਪ੍ਰਤੀ ਗਾਲੀ ਗਲੋਚ ਅਤੇ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ ਅਤੇ ਸੰਸਥਾ ਦੀ ਮੀਟਿੰਗ ਵਿਚ ਆਉਣ ਤੋਂ ਗਾਲਾਂ ਕੱਢਦੇ ਹੋਏ ਇਨਕਾਰ ਕੀਤਾ।
16. ਡਾ. ਸੁਖਪ੍ਰੀਤ ਸਿੰਘ ਉਦੋਕੇ ਨੇ ਸੰਸਥਾ ਦੇ ਸਿੰਘਾਂ ਵਿਚ ਆਪਸੀ ਫੁੱਟ ਪਵਾਉਣ ਦੇ ਕੋਝੇ ਯਤਨ ਕੀਤੇ ਅਤੇ ਸੰਸਥਾ ਦੇ ਸਿੰਘਾਂ ਪ੍ਰਤੀ ਜਾਤੀਵਾਦੀ ਭੱਦੀਆਂ ਟਿੱਪਣੀਆਂ ਕੀਤੀਆਂ ਗਈਆਂ।
17. ਸੰਸਥਾ ਦੇ ਸਿੰਘਾਂ ਦੀਆਂ ਆਪਸ ਵਿਚ ਕੀਤੀਆਂ ਜਾਂਦੀਆਂ ਵੱਖ-ਵੱਖ ਵਿਸ਼ਿਆਂ ਤੇ ਗੱਲਾਂ ਬਾਤਾਂ ਦੀਆਂ, ਮਿਲਣ ਸਮੇਂ ਅਤੇ ਫੋਨ ਉੱਤੇ ਵੀ ਦੁਰਵਰਤੋਂ ਦੇ ਇਰਾਦੇ ਨਾਲ ਰਿਕਾਰਡਿੰਗਾਂ ਕਰਦੇ ਰਹੇ। ਇਹ ਸੰਸਥਾ ਨਾਲ ਵਿਸਾਹਘਾਤ/ਗ਼ਦਾਰੀ ਹੈ।
18. ਸੰਸਥਾ ਦੇ ਇਕ ਸੀਨੀਅਰ ਅਹੁਦੇਦਾਰ ਦੇ ਪਰਿਵਾਰ ਅਤੇ ਉਹਨਾਂ ਦੀ ਨਿੱਜੀ ਜਿੰਦਗੀ ਸਬੰਧੀ ਸੰਸਥਾ ਦੇ ਅਨੇਕਾਂ ਮੈਬਰਾਂ ਸਾਹਮਣੇ ਵਾਹਯਾਤ ਕਿਸਮ ਦੀਆਂ ਬੇਥਵੀਆਂ ਗੱਲਾਂ ਕੀਤੀਆਂ।
19. ਸੰਸਥਾ ਵੱਲੋਂ ਮਾਇਆ ਦੇ ਹਿਸਾਬ ਕਿਤਾਬ ਪੁੱਛੇ ਜਾਣ ਤੇ ਮਨਘੜਤ ਅਤੇ ਝੂਠੇ ਇਲਜ਼ਾਮ ਲਾ ਕੇ ਕੁ-ਪ੍ਰਚਾਰ ਕੀਤਾ।
20. ਡਾ. ਸੁਖਪ੍ਰੀਤ ਸਿੰਘ ਉਦੋਕੇ ਦੇ ਲੁਕੇ ਛਿਪੇ ਤਰੀਕੇ ਨਾਲ ਨਸ਼ੀਲੀਆਂ ਦਵਾਈਆਂ ਦੇ ਸੇਵਨ ਕਰਨ ਦੀਆਂ ਸ਼ਿਕਾਇਤਾਂ ਵੀ ਪ੍ਰਾਪਤ ਹੋਈਆਂ ਹਨ।
21. ਸੰਗਤਾਂ ਵੱਲੋਂ ਗੁਰਮਤਿ ਪ੍ਰਚਾਰ ਹਿੱਤ ਦਿੱਤੇ ਗਏ ਲੈਪਟਾਪ(ਕੰਪਿਊਟਰ) ਦੀ ਵਰਤੋਂ ਅਸ਼ਲੀਲ ਸਮਗਰੀ(ਫਿਲਮਾਂ ਆਦਿ ) ਇਕੱਤਰ ਕਰਨ ਅਤੇ ਅਸ਼ਲੀਲ ਚੈਟਿੰਗ ਕਰਨ ਲਈ ਕੀਤੀ।
22. ਫਰੀਦਕੋਟ ਦੇ ਬਾਬਾ ਫਰੀਦ ਪਬਲਿਕ ਸਕੂਲ ਵਿਖੇ ਲੈਕਚਰ ਦੇਣ ਉਪਰੰਤ ਬੱਚਿਆਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬਾਂ ਵਿਚ, ਭਾਈ ਕਰਮਜੀਤ ਸਿੰਘ ਸਿੱਖਾਂਵਾਲਾ ਅਤੇ ਭਾਈ ਸੁਖਮੰਦਰ ਸਿੰਘ ਕਰਮੂਵਾਲਾ ਦੀ ਮੌਜ਼ੂਦਗੀ ਵਿਚ ਡਾ. ਸੁਖਪ੍ਰੀਤ ਸਿੰਘ ਉਦੋਕੇ ਵੱਲੋਂ ਖੁੱਲੇ ਤੌਰ ਤੇ ਗੁਰਮਤਿ ਵਿਰੋਧੀ ਕਾਲਾ ਅਫਗਾਨਾ ਵਾਦੀ ਵਿਚਾਰਾਂ ਦਾ ਪ੍ਰਚਾਰ ਕੀਤਾ।
23. ਗੁਰਦਾਸਪੁਰ, ਬਟਾਲਾ ਖੇਤਰ ਵਿਚ ਪੰਥ ਵਿਰੋਧੀ ਅਖ਼ਬਾਰ ਰੋਜਾਨਾ ਸਪੋਕਸਮੈਨ ਦਾ ਪ੍ਰਚਾਰ ਕੀਤਾ ਅਤੇ ਪਸਾਰ ਗਿਣਤੀ ਵਧਾਉਣ ਵਿਚ ਪੂਰਾ ਯੋਗਦਾਨ ਪਾਇਆ।
24. ਕਨੇਡਾ ਫੇਰੀ ਤੋਂ ਬਾਅਦ ਡਾ. ਸੁਖਪ੍ਰੀਤ ਸਿੰਘ ਉਦੋਕੇ ਸਬੰਧੀ ਕੀਤੀਆਂ ਗਈਆਂ ਸ਼ਿਕਾਇਤਾਂ ਦੇ ਸਬੰਧ ਵਿਚ ਟੋਰਾਂਟੋ ਦੇ ਨਿਰਪੱਖ ਸਿੰਘਾਂ ਪਾਸੋਂ ਪ੍ਰਾਪਤ ਸਾਰੀਆਂ ਸੂਚਨਾਵਾਂ ਤੋਂ ਸਪਸ਼ਟ ਹੁੰਦਾ ਹੈ ਕਿ ਸ਼ਿਕਾਇਤ ਕਰਨ ਵਾਲੇ ਸੱਜਣਾ ਦਾ ਜੀਵਨ ਚਰਿੱਤਰ ਜਾਂ ਗਤੀਵਿਧੀਆਂ ਭਾਵੇਂ ਕਿ ਸ਼ੰਕਾ ਦੇ ਦਾਇਰੇ ਵਿਚ ਆਉਂਦੀਆਂ ਹਨ ਪਰ ਡਾ. ਸੁਖਪ੍ਰੀਤ ਸਿੰਘ ਉਦੋਕੇ ਸਬੰਧੀ ਉਹਨਾਂ ਵੱਲੋਂ ਕੀਤੀਆਂ ਸ਼ਿਕਾਇਤਾਂ ਨਿਰਅਧਾਰ ਨਹੀਂ ਹਨ।
ਅ) ਪਿਛਲੇ ਲੰਬੇ ਅਰਸੇ ਤੋਂ ਡਾ. ਸੁਖਪ੍ਰੀਤ ਸਿੰਘ ਉਦੋਕੇ ਨੂੰ ਸੰਸਥਾ ਦੇ ਵੀਰਾਂ ਵੱਲੋਂ ਹਰ ਤਰ੍ਹਾਂ ਦਾ ਪ੍ਰੇਮ ਪਿਆਰ, ਝਿੜਕ, ਚਿਤਾਵਨੀ, ਬੇਨਤੀ ਅਤੇ ਗੁਰੂ ਦਾ ਵਾਸਤਾ ਪਾ ਕੇ ਵੀ ਨਿੱਜੀ ਅਤੇ ਸਾਂਝੇ ਤੌਰ ਤੇ ਵਾਰ-ਵਾਰ ਉਸ ਦੀਆਂ ਗਲਤੀਆਂ ਸੁਧਾਰਨ ਦੇ ਉਪਰਾਲੇ ਕੀਤੇ ਗਏ ਸਨ। ਸੰਸਥਾ ਵੱਲੋਂ ਆਰ.ਐੱਸ.ਐੱਸ. ਵਿਰੁੱਧ ਸੌਂਪੇ ਗਏ ਖੋਜ ਕਾਰਜ ਨੂੰ ਬਹੁਤ ਸੋਹਣੇ ਤਰੀਕੇ ਨਾਲ ਨਿਭਾਉਣ ਕਰਕੇ ਹੀ ਇਤਨੇ ਲੰਬੇ ਅਰਸੇ ਤੋਂ ਇਤਨੀਆਂ ਗੰਭੀਰ ਗਲਤੀਆਂ ਹੋਣ ਦੇ ਬਾਵਜੂਦ ਵੀ ਉਨ੍ਹਾਂ ਵਿਰੁੱਧ ਕੋਈ ਸਖਤ ਕਾਰਵਾਈ ਨਹੀਂ ਸੀ ਕੀਤੀ ਜਾ ਰਹੀ ਜਿਸਦਾ ਉਹਨਾਂ ਵੱਲੋਂ ਭਰਪੂਰ ਨਜਾਇਜ਼ ਫਾਇਦਾ ਚੁੱਕਿਆ ਜਾਂਦਾ ਰਿਹਾ। ਪਰ ਹੁਣ ਜਦੋਂ ਪਾਣੀ ਸਿਰੋਂ ਲੰਘਦਾ ਜਾ ਰਿਹਾ ਹੈ ਤਾਂ ਅਤਿਅੰਤ ਦੁਖੀ ਹਿਰਦੇ ਨਾਲ ਸੰਸਥਾ ਦੇ ਸਮੂਹ ਮੈਬਰਾਂ ਨੂੰ ਇਹ ਫੈਸਲਾ ਲੈਣਾ ਪੈ ਰਿਹਾ ਹੈ ਕਿ,
ਡਾ. ਸੁਖਪ੍ਰੀਤ ਸਿੰਘ ਉਦੋਕੇ ਨੂੰ ਸੰਸਥਾ ਦੀ ਮੁੱਢਲੀ ਮੈਬਰਸ਼ਿਪ ਅਤੇ ਮੀਤ ਪ੍ਰਧਾਨ ਦੇ ਅਹੁਦੇ ਤੋਂ ਬਰਖਾਸਤ(ਧਸਿਮਸਿਸ) ਕੀਤਾ ਜਾਂਦਾ ਹੈ।
ੲ) ਹਥਲੇ ਸਮੂਹ ਮਤਿਆਂ ਅਤੇ ਫੈਸਲਿਆਂ ਸਬੰਧੀ ਭਾਈ ਕੁਲਵਿੰਦਰ ਸਿੰਘ ਕੋਟਾ ਸੀਨੀਅਰ ਮੀਤ ਪ੍ਰਧਾਨ
ਗੁਰਸਿੱਖ, ਭਾਈ ਕਰਮਜੀਤ ਸਿੰਘ ਸਿੱਖਾਂਵਾਲਾ ਸਕੱਤਰ ਗੁਰਸਿੱਖ ਅਤੇ ਭਾਈ ਕੁਲਵਿੰਦਰਜੀਤ ਸਿੰਘ ਖ਼ਾਲਸਾ ਖਾਨਪੁਰ ਮੀਤ ਜਥੇਦਾਰ ਸ਼ਹਿਬਾਜ਼ ਖ਼ਾਲਸਾ ਨੇ ਟੈਲੀਫੋਨ ਉੱਪਰ ਪੂਰਨ ਸਹਿਮਤੀ ਦਾ ਪ੍ਰਗਟਾਵਾ ਕੀਤਾ।
ਚਲਦਾ...............

ਰਤਿੰਦਰ ਸਿੰਘ ਇੰਦੌਰ ਪ੍ਰਧਾਨ ਗੁਰਸਿੱਖ
ਅਮਰਦੀਪ ਸਿੰਘ ਅਮਰ ਜਥੇਦਾਰ ਸ਼ਹਿਬਾਜ਼ ਖ਼ਾਲਸਾ
ਗੁਰਪ੍ਰੀਤ ਸਿੰਘ ਦਿੱਲੀ ਜਥੇਬੰਦਕ ਸਕੱਤਰ ਗੁਰਸਿੱਖ
ਸਹਿਜਗੀਤ ਸਿੰਘ ਮੀਤ ਜਥੇਬੰਦਕ ਸਕੱਤਰ ਗੁਰਸਿੱਖ
ਕੰਵਰਜੀਤ ਸਿੰਘ ਦਫਤਰ ਸਕੱਤਰ ਗੁਰਸਿੱਖ
ਸੁਖਮੰਦਰ ਸਿੰਘ ਕਰਮੂਵਾਲਾ ਖਜਾਨਚੀ ਗੁਰਸਿੱਖ ਅਤੇ ਸ਼ਹਿਬਾਜ਼ ਖਾਲਸਾ
ਅਵਤਾਰ ਸਿੰਘ ਦਿੱਲੀ ਮੀਤ ਜਥੇਦਾਰ ਸ਼ਹਿਬਾਜ਼ ਖ਼ਾਲਸਾ
ਕੁਲਬੀਰ ਸਿੰਘ ਮੈਂਬਰ ਕਾਰਜਕਾਰਨੀ ਗੁਰਸਿੱਖ
ਜਗਦੀਪ ਸਿੰਘ ਫਰੀਦਕੋਟ ਮੀਤ ਜਥੇਦਾਰ ਸ਼ਹਿਬਾਜ਼ ਖ਼ਾਲਸਾ

FEATURED ARTICLES
Sant Giani Baba Mohan Singh Ji - Head of Bhinder Kalan Samperdai Passes Away

ਨਸ਼ੇ ਦੇ ਆਦੀ ਮਰੀਜ਼ ਦਾ ਇਲਾਜ ਕਿਵੇਂ ਹੋਵੇ? Part 3 of 3

ਨਵੇਂ ਕਿਸਮ ਦੇ ਨਸ਼ਿਆਂ ਵਿਚ ਹੋ ਰਹੀ ਮਿਲਾਵਟ ਬਾਰੇ ਜਾਰੀ ਹੋ ਚੁੱਕੀਆਂ ਚੇਤਾਵਨੀਆਂ Part 2 of 3

ਨਸ਼ਿਆਂ ਦੀਆਂ ਨਵੀਆਂ ਕਿਸਮਾਂ : Part 1 of 3

Two Sikhs Killed by Punjab Police - Scores of Protesters Brutally Attacked and Detained

Sikh Leaders Reject Treacherous 'Pardon' of Sirsa Cultist - Jathedar Bhai Ranjit Singh Warns Gurbachan Singh

Shaheed Bhai Satwant Singh's Father Sardar Tarlok Singh Passes Away

Jathedar Nandgarh Removed, Replaced with a Badal Yes Man

Miscreants Commit Arson, Desecrate Saroops at Jodhpur Gurdwara Sahib

Punjab Police Opens Fire on Sikhs Protesting Noormehl Cult

Six more Sikh Youths Detained under Pretext of Militancy

Tireless Panthic Activist - Bhai Mohkam Singh Passes Away

Mockery of Justice Continues : One Sikh Released on Bail, but Three Others Imprisoned

World Sikh Organization Expresses Concern over Detention of Bhai Gurbaksh Singh

Bhai Gurbaksh Singh continues Hunger Strike to Highlight India's Illegal Incarceration of Sikh Prisoners

Wave of Arrests Across Punjab as Police Target Sikh Youths on Social Media

United Nations asked to probe killings of Sikhs in Punjab

Babbar Khalsa Deputy Chief Bhai Jagtar Singh Hawara Acquitted by Ludhiana Court

Bihari Migrant Who Interrupted Akhand Paatth Sahib and Commited Sacrilege Shot by Sikh Youth

Sikhs Honor Martyrdom of Jathedar Sukhdev Singh Babbar and Jathedar Gurjant Singh BudhSinghwala

Sukhbir's Punjab Casino Plan Condemned by Sikhs

Sikhs Block National Highway - Demand Action Against Radha-Swami Cult

Hoshiarpur Nihang Dera Raid Nets Prostitution Ring

Caste Named Sikh Gurdwaras Banned, Nihang Dharam Singh Delared Tankhaiya by Sri Akal Takht Sahib