Sunday, July 12, 2026

Established 2005 • ISSN Registration : 1930-0107

Holi & Holla Mohalla

Panthic Archives Article (Category: Inspirational)

Originally published on: March 7, 2007
Author/Source: Giani Kewal Singh 'Nirdosh'

ਹੋਲੀ ਅਤੇ ਹੋਲਾ ਮਹਲਾ

ਹੋਲੀ ਹਿੰਦੁਆਂ ਅਤੇ ਹਿੰਦੌਸਤਾਨੀਆਂ ਦਾ ਧਾਰਮਿਕ ਤੇ ਮੌਸਮੀ ਤਿਉਹਾਰ ਹੈ । ਠੰਢ ਤੇ ਕੋਰੇ ਦੀ ਝੰਬੀ ਹੋਈ ਬਨਾਸਪਤੀ ਨੂੰ ਮੌਲਣ ਦਾ ਸੁਭਾਗ ਪ੍ਰਾਪਤ ਹੁੰਦਾ ਹੈ । ਕੜਾਕੇ ਦੀ ਸਰਦੀ ਨਾਲ ਭੰਨੇ ਹੋਏ ਸਰੀਰ ਕੋਸੀ ਕੋਸੀ ਰੁੂੱਤ ਸ਼ੁਰੂ ਹੋਣ ਨਾਲ ਅੰਗੜਾਈਆਂ ਲੈਣ ਲਗਦੇ ਹਨ । ਬਨਾਸਪਤੀ ਮੌਲਦੀ ਹੈ ਤਾਂ ਕਿਸਾਨ ਦੀ ਰੂਹ ਵੀ ਖੇੜੇ ਵਿਚ ਆਊਂਦੀ ਹੈ । ਉਸਦੀਆਂ ਆਸਾਂ ਨੂੰ ਵੀ ਬੂਰ ਪੈਣ ਲਗਦਾ ਹੈ । ਜਿਥੇ ਦੀਵਾਲੀ ਸਰਦੀ ਰੁਤ ਨੂੰ ਖੁਸ਼ ਆਮਦੀਦ ਕਹਿੰਦੀ ਹੈ, ਉਥੇ ਹੋਲੀ ਅਲਵਿਦ੍ਹਾ ਕਿਉ ਕਿ ਹੁਣ ਗਰਮੀ ਦਾ ਮੌਸਮ ਬੂਹੇ ਤੇ ਦਸਤਕ ਦੇ ਰਿਹਾ ਹੁੰਦਾ ਹੈ ।

ਹਿੰਦੂ ਧਰਮ ਦੇ ਧਾਰਮਿਕ ਗੰਰਥ ਭਾਗਵਤ ਪੁਰਾਣ ਦੇ ਸਤਵੇਂ ਸੰਕ--- ਵਿਚ ਜੋ ਇਸ ਤਿਉਹਾਰ ਹੋਲੀ ਦੇ ਸੰਬੰਧ ਵਿਚ ਕਥਾ ਆਉਂਦੀ ਹੈ, ਉਸਦਾ ਸਾਰੰਸ਼ ਇਹ ਹੈ ਕਿ ਦੋ ਭਰਾ ਜੋ ਕਿ ਸਵਰਗਾਂ ਵਿਚ ਪਹਿਰੇਦਾਰ ਸਨ ਇਕ ਵਾਰ ਰਿਸ਼ੀਆਂ (ਸਨਦਾਇਕ) ਦੇ ਸਰਾਪ ਦੇਣ ਤੇ ਦੈਂਤ ਜੋਨੀ ਵਿਚ ਪੈ ਗਏ । ਨਾਮ ਸਨ ਹਰਣਾਖਸ਼ ਅਤੇ ਹਿਰਨਕਸ਼ੁਪ। ਇਕ ਇਨ੍ਹਾਂ ਦੀ ਭੈਣ ਸੀ ਹੋਲਿਕਾ । ਹਰਣਾਖਸ਼ ਦਾ ਬੱਧ ਵਿਸ਼ਨੂ ਦੇ ਅਵਤਾਰ ਨੇ ਬਰਾਹ ਦਾ ਰੂਪ ਧਾਰ ਕੇ ਕੀਤਾ ਤੇ ਹਿਰਨਕਸ਼ਪ ਨੇ ਬਹੁਤ ਤਪਸਿਆ ਕਰਕੇ ਅਨੇਕਾਂ ਵਰ ਪ੍ਰਾਪਤ ਕਰ ਲਏ ਤੇ ਆਪਣਾ ਨਾਮ ਜਪਾਉਣਾ ਸ਼ੁਰੂ ਕਰ ਦਿਤਾ । ਪਰ ਬਗਾਵਤ ਘਰ ਵਿਚੌਂ ਹੀ ਉਠ ਖੜੀ ਹੋਈ । ਉਹ ਸੀ ਪ੍ਰਹਿਲਾਦ ਜੋ ਪ੍ਰਭੂ ਭਗਤ ਸੀ ਜਿਸਨੇ ਦਲੇਰੀ ਨਾਲ ਪਿਤਾ ਦਾ ਨਾਮ ਜਪਣ ਤੋਂ ਇਨਕਾਰ ਕਰ ਦਿਤਾ । ਉਸਨੂੰ ਅਨੇਕਾਂ ਤਸੀਹੇ ਦਿੱਤੇ ਗਏ । ਗੁਰਬਾਣੀ ਦਾ ਫ਼ਰਮਾਨ ਹੈ ,

ਪ੍ਰਹਲਾਦੁ ਕੋਠੇ ਵਿਚਿ ਰਾਖਿਆ
ਬਾਰਿ ਦੀਆ ਤਾਲਾ,
ਨਿਰਭਉ ਬਾਲਕੁ ਮੂਲਿ ਨ ਡਰਈ
ਮੇਰੈ ਅੰਤਰਿ ਗੁਰ ਗੋਪਾਲਾ (ਭੈਰਉ ਮਹਲਾ 3)

ਅਖੀਰ ਵਿਚ ਪ੍ਰਹਿਲਾਦ ਦੀ ਭੂਆ ਹੋਲਿਕਾ ਕਹਿਣ ਲਗੀ, “ਮੈਨੂੰ ਸ਼ਿਵਾ ਦਾ ਵਰ ਪ੍ਰਾਪਤ ਹੈ । ਅੱਗ ਮੈਨੂੰ ਸਾੜ ਨਹੀਂ ਸਕਦੀ ਕਿੳਂੁਕਿ ਸ਼ਿਵ ਦੀ ਬਖਸ਼ਿਸ਼ (ਸਿਰੋਪਾਉ) ਚਾਦਰ ਮੇਰੇ ਕੋਲ ਹੈ । ਮੈਂ ਬੁਕਲ ਮਾਰਕੇ ਪ੍ਰਹਿਲਾਦ ਨੂੰ ਅੱਗ ਵਿਚ ਲੈਕੇ ਬੈਠ ਜਾਂਦੀ ਹਾਂ । ਜਦੋਂ ਅੱਗ ਦਾ ਸੇਕ ਲ਼ੱਗਾ ਜਾਂ ਤਾਂ ਬਾਲਕ ਸਾਡਾ ਕਿਹਾ ਮੰਨ ਜਾਏਗਾ ਨਹੀਂ ਤਾਂ ਅੱਗ ਵਿਚ ਸੜ ਜਾਏਗਾ। ਚੁਨਾਚਿ ਇਵੈ ਹੀ ਕੀਤਾ ਗਿਆ ਪ੍ਰੰਤੂ ਬਾਲਕ ਬਚ ਗਿਆ ਕਿਂਉ ਕਿ ਹਵਾ ਦਾ ਝਉਂਕਾ ਆਇਆ ਤੇ ਚਾਦਰ ਖੁਲ੍ਹ ਕੇ ਪ੍ਰਹਿਲਾਦ ਦੁਆਲੇ ਲਿਪਟ ਗਈ ਤੇ ਹੋਲਿਕਾ ਸੜ ਗਈ । ਧਰਮੀ ਬਾਲਿਕ ਦੀ ਜਿੱਤ ਤੇ ਪ੍ਰਭੂ ਭਗਤਾਂ ਨੇ ਇਸ ਨੂੰ ਮਨਾਉਣਾ ਸ਼ੁਰੂ ਕਰ ਦਿੱਤਾ ਤੇ ਨਾਮ ਹੋਲੀ ਰੱਖ ਦਿਤਾ ।
ਕਿਉਂਕਿ ਮੇਰਾ ਮਹਾਨ ਭਾਰਤ ਵਰਸ਼ ਸਦੀਆਂ ਗੁਲਾਮ ਰਿਹਾ ਹੈ ਤੇ ਗੁਲਾਮਾਂ ਦਾ ਵੀ ਗੁਲਾਮ ( ਅਲਤਮਸ਼ , ਬਲਬਨ , ਰਜ਼ੀਆ ਸੁਲਤਾਨ) ਰਹਿਣ ਦਾ ਇਸ ਨੂੰ ਮਾਣ ਪ੍ਰਾਪਤ ਹੈ । ਗੁਲਾਮੀ ਸਾਡੇ ਜ਼ਿਹਨ ਵਿਚ ਇੰਨਾ ਘਰ ਕਰ ਗਈ ਹੈ ਕਿ ਅੱਜ ਅਜ਼ਾਦ ਹੋਣ ਤੋਂ ਬਾਅਦ ਵੀ ਸਾਡੀ ਤਰਜਿ ਜ਼ਿੰਦਗੀ ਵਿਚ ਕੋਈ ਫ਼ਰਕ ਨਹੀਂ ਪਿਆ । ਜਦੋਂ ਗੁਲਾਮ ਕੌਮਾਂ ਕੋਈ ਤਿਉਹਾਰ ਜਾਂ ਦਿਨ ਦਿਹਾੜਾ ਮਨਾਉਂਦਿਆਂ ਹਨ ਉਸ ਵਿਚ ਸਾਡੀ ਗੁਲਾਮ ਜ਼ਿਹਨੀਅਤ ਦਾ ਝਲਕਾਰਾ ਅਕਸਰ ਦਿਸ ਹੀ ਪੈਂਦਾ ਹੈ । ਧਾਰਮਿਕ ਤਿਉਹਾਰਾਂ ਵੀ ਅਸੀਂ ਪਸ਼ੁਆਂ ਵਾਂਗ ਖੌਰੂ ਪਾਉਣ ਤੋਂ ਨਹੀਂ ਹਟਦੇ । ਪਿੰਡਾਂ ਵਿਚ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸਾਂ (ਅੱਜ ਤੋਂ ਪੰਜਾਹ ਪਚਵੰਜਾ ਸਾਲ ਪਹਿਲਾਂ ) ਬੀਬੀਆਂ ਸਿਆਣੀ ਉਮਰ ਦੀਆਂ ਬਾਲਟੀਆਂ ਵਿਚ ਗੋਹਾ ਘੋਲਕੇ ਇਕ ਦੂਜੀ ਤੇ ਸੁੱਟ ਕੇ ਇਹ ਪਵਿਤਰ ਤਿਉਹਾਰ ਮਨਾਉਦੀਂਆਂ ਤੇ ਆਦਮੀ ਹੱਥਾਂ ਨੂੰ ਤੇਲ ਲਾਕੇ ਤਵੇ ਦੀ ਕਾਲਖ ਇਕ ਦੂਜੇ ਦੇ ਮੂੰਹਾਂ ਤੇ ਮਲਦੇ ਸ਼ਾਮ ਪੈਂਦਿਆਂ ਤੱਕ ਕਈਆਂ ਦੇ ---- ਪਾਟੇ ਹੁੰਦੇ ।

ਬਹੁਤ ਪੁਰਾਣੀ ਗੱਲ ਨਹੀਂ ਮੈਂ 1970 ਵਿਚ ਹਜੂਰ ਸਾਹਿਬ (ਨੰਦੇੜ) ਦਰਸ਼ਨ ਕਰਨ ਗਿਆ । ਮੇਰੇ ਨਾਲ ਕੁਝ ਫ਼ੌਜੀ ਜਵਾਨ ਵੀ ਮੇਰੀ ਪਲਟਨ 14 ਪੰਜਾਬ (ਨਾਭਾ ਅਕਾਲ) ਦੇ ਸਨ । ਉਸ ਵੇਲੇ ਸਚਖੰਡ ਹਜੂਰ ਸਾਹਿਬ ਦੇ ਸਰਬਰਸ ਸਨ । ਸ੍ਰ: ਸੁਦਾਗਰ ਸਿੰਘ ਸ਼ੰਕਰ ਜਿਲ੍ਹਾ ਜਲੰਧਰ ਦੇ ਜੋ ਕਿ ਕੁਝ ਸਾਲ ਪਹਿਲਾਂ ਹੀ ਸਰੀ ਵਿਚ ਗੁਰਪੁ--- ਸਿਧਾਰੇ ਹਨ । ਉਨ੍ਹਾਂ ਮੈਨ੍ਹੰ ਦੱਸਿਆ ਕਿ ਹੋਲੇ ਮਹੱਲੇ ਤੇ ਡੇਢ ਕੁਆਂਟਲ ਰੰਗ ਗੁਰਦੁਆਰੇ ਦੇ ਫੰਡ ਵਿਚੋਂ ਖਰੀਦ ਕੇ ਦਿੱਤਾ ਜਂਾਦਾ ਹੈ । ਕੁਝ ਸਮਾਂ ਪਹਿਲਾਂ ਹੋਈ ਇਕ ਘਟਨਾ ਦਾ ਜ਼ਿਕਰ ਭੀ ਉਨ੍ਹਾਂ ਸੁਣਾਇਆ ਜਦੋਂ ਇਸ ਦਿਨ ਤੇ ਪੰਜਾਬ ਤੋਂ ਆਏ ਗੁਰਸਿਖਾਂ ਦੇ ਪਰਵਾਸ ਦੀਆਂ ਕੁਝ ਨੌ-ਜਵਾਨ ਲੜਕੀਆਂ ਦੇ ਮੂੰਹਾਂ ਤੇ (---------------) ਮੁੰਡੇ ਜਬਰਦਸਤੀ ਰੰਗ ਮਲਣ ਤੇ ਬੇਹੂਦੀਆਂ ਹਰਕਤਾਂ ਕਰਨ ਲਗ ਪਏ । ਉਦੋਂ ਬਹੁਤ ਹੀ ਖੂਨ ਖਰਾਬਾ ਹੋ ਜਾਣਾ ਸੀ ਜੇ ਕਰ ਸੰਤ ਬਾਬਾ ਹਰਨਾਮ ਸਿੰਘ ਜੀ ਲੰਗਰ ਸਾਹਿਬ ਬਾਬਾ ਨਿਧਾਨ ਸਿੰਘ ਜੀ ਦੇ ਜਾਂ ਨਸ਼ੀਨ ਨਾਂ ਵਿਚ ਪੈਂਦੇ । ਉਨਾਂ ਦੀ ਧਾਰਮਿਕ ਤੇ ਸਤਿਕਾਰੀ ਸ਼ਖ਼ਸੀਅਤ ਸਦਕਾ ਖੂਨੀ ਕਾਂਡ ਹੋਣੋ ਬਚ ਗਿਆ ।

ਪਰ ਇਹ ਸਬ ਕੁਝ ਤਾਂ ਹੁਣ ਵੀ ਹੁੰਦਾ ਹੈ । ਇਸੇ ਦਿਨ ਤੇ ਪੰਜਾਬ ਤੇ ਹਰਿਆਣੇ ਦੀ ਰਾਜਧਾਨੀ ਚੰਡੀਗੜ੍ਹ ਵਿਚ ਅਮੀਰ ਪਰਵਾਰਾਂ ਦੇ ਬਿਗੜੇ ਕਾਕੇ ਮੋਟਰ ਸਾਈਕਲਾਂ ਤੇ ਕਾਰਾਂ ਤੇ ਉਹ ਖਰੂਦ ਪਾਉੰਦੇ ਹਨ ਕਿ ਸ਼ਰਮ ਵੀ ਸ਼ਰਮ ਨਾਲ ਪਾਣੀ ਪਾਣੀ ਹੋ ਜਾਂਦੀ ਹੈ । ਇਹ ਸਭ ਸਾਡੀ ਗੁਲਾਮੀ ਜ਼ਹਿਨੀਅਤ ਦਾ ਪ੍ਰਗਟਾਵਾ ਹੀ ਹੈ । ਪਹਿਲਾਂ ਤਾਂ ਪੁਲਿਸ ਥੋੜੇ ਕੀਤੇ ਹੱਥ ਹੀ ਨਹੀਂ ਪਾਉਂਦੀ ਜੇ ਕਿਤੇ ਪਬਲਿਕ ਦੇ ਰੋਹ ਕਾਰਨ ਕੁਝ ਦਿਖਾਵੇ ਮਾਤਰ ਕਾਰਵਾਈ ਹੁੰਦੀ ਹੈ ਤਾਂ ਰਾਜਨੀਤਕ ਅਸਰ ਰਸੂਖ ਵਰਤ ਕੇ ਅਗਲੇ ਦੂਜੇ ਦਿਨ ਬਾਹਰ ਆ ਜਾਂਦੇ ਹਨ ।

ਪ੍ਰੰਤੂ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ----------------- ਵਿਚੋਂ ਕੱਢ ਕੇ ਗੁਲਾਮੀ ਦੇ ਸੰਗਲਾਂ ਨੂੰ ਕੱਟਣ ਲਈ ਜੰਗਾਂ ਵਲ ਪ੍ਰੇਰਨ ਲਈ ਇਸ ਤਿਉਹਾਰ ਦੀ ਚੋਣ ਕੀਤੀ ਤੇ ਨਾਮ ਵੀ ਚੜ੍ਹਦੀ ਕਲਾ ਵਾਲਾ ਹੋਲਾ-ਮਹੱਲਾ ਰੱਖਿਆ । ਇਸ ਦਾ ਆਰੰਭ ਵੀ ਉਨ੍ਹਾਂ ਇਸ ਦੇ ਨਾਮ ਉਪਰ ਇਹ ਕਿਲਾ ਬਣਾਕੇ ਹੋਲ ਗੜ੍ਹ ਤੋਂ ਕੀਤਾ । ਮਹਾਨ ਕੋਸ਼ ਦੇ ਕਰਤਾ ਸ੍ਰ: ਕਾਹਨ ਸਿੰਘ ਜੀ ਨਾਭਾ ------ ਇਉਂ ਕਰਦੇ ਹਨ, “ ਹੋਲ ਗੜ੍ਹ, ਅਨੰਦਪੁਰ ਦਾ ਇਕ ਕਿਲਾ , ਇਸੇ ਥਾਂ ਦਸ਼ਮੇਸ਼ ਨੇ ਦੀਵਾਨ ਲਗਾ ਕੇ ਸੰਮਤ 1757 ਚੇਤਹ ਵਦੀ ਇਕ ਨੂੰ ਹੋਲਾ ਮਹੱਲਾ ਖੇਡਣ ਦੀ ਰੀਤ ਚਲਾਈ ।”

(ਮਹਾਨ ਕੋਸ਼ ਪੱਨਾ 283 ਪ੍ਰਕਾਸ਼ਕ ਨੈਸ਼ਨਲ ਬੁਕ ਸ਼ਾਪ ਦਿੱਲੀ ਸੰਨ 1981 ਐਡੀਸ਼ਨ)

ਗੁਰੂ ਗੋਬਿੰਦ ਸਿੰਘ ਜੀ ਜਾਣਦੇ ਸਨ ਕਿ ਬਗੈਰ ਬਲ ਦੇ ਬੰਧਨ ਪੈ ਜਾਂਦੇ ਹਨ । ਫਿਰ ਕੋਈ ਉਪਾ ਨਹੀਂ ਹੋ ਸਕਦਾ । ਉਪਾ ਕੇਵਲ ਇਕ ਹੀ ਹੈ ਤੇ ਉਹ ਹੈ ਬਲ, ਸ਼ਕਤੀ । ਪਿਤਾ ਗੁਰੂ ਤੇਗ ਬਹਾਦਰ ਜੀ ਦੇ ਸ਼ਲੋਕ ਉਨਾਂ ਦੇ ਸਾਹਮਣੇ ਸਨ:

ਦੋਹਰਾ ॥ ਬਲੁ ਛੁਟਕਿੳ ਬੰਧਨ ਪਰੇ, ਕਛੂ ਨ ਹੋਤ ਉਪਾਇ ॥
ਕਹੁ ਨਾਨਕ ਅਬ ੳਟ ਹਰਿ, ਗਜ ਜਿਉ ਹੋਹੁ ਸਹਾਇ ॥

ਇਸ ਦਾ ਉਤਰ ਵੀ ਅਗਲੇ ਹੀ ਸਲੋਕ ਵਿਚ ਹੈ ,

ਬਲੁ ਹੋਆ ਬੰਧਨ ਛੁਟੇ ਸਭੁ ਕਿਛੁ ਹੋਤ ਉਪਾਇ ॥
ਨਾਨਕ ਸਭੁ ਕਿਛੁ ਤੁਮਰੇ ਹਾਥ ਮੈ ਤੁਮਹੀ ਹੋਤ ਸਹਾਇ ॥

ਇਹ ਵੀ ਅਟੱਲ ਸਚਿਆਈ ਹੈ ਕਿ ਵਾਹਿਗੁਰੂ ਭੀ ਉਨ੍ਹਾਂ ਦੀ ਹੀ ਮਦਦ ਕਰਦਾ ਹੈ ਜੋ ਬੰਧਨ ਕਟਣ ਲਈ ਬਲ ਧਾਰ ਲੈਂਦੇ ਨੇ । ਰਾਜ ਭਾਗ ਕੋਈ ਕਿਸੇ ਨੂੰ ਥਾਲੀ ਵਿਚ ਪਰੋਸ ਕੇ ਨਹੀਂ ਦੇਂਦਾ, ਹਿੱਕ ਦੇ ਬਲ ਨਾਲ ਜ਼ੋਰ ਨਾਲ ਹੀ ਪ੍ਰਾਪਤ ਕੀਤੇ ਜਾਂਦੇ ਹਨ ।

ਕੋਈ ਕਿਸੀ ਕੋ ਰਾਜ ਨ ਦੇ ਹੈਂ।
ਜੋ ਲੇ ਹੈਂ ਨਿਜ ਬਲ ਸੇ ਲੇ ਹੈਂ।

ਜੋ ਕੌਮਾਂ ਵਿਲਾਸੀ ਜੀਵਨ ਦੀਆਂ ਆਦੀ ਹੋ ਜਾਂਦੀਆਂ ਨੇ, ਸ਼ਰਾਬ, ਸ਼ਬਾਬ ਤੇ ਕਬਾਬ ਦੀ ਦਲ ਦਲ ਵਿਚ ਫੱਸ ਜਾਂਦੀਆਂ ਹਨ, ਉਹ ਹੀ ਬਲ ----- ਹੋਕੇ ਬਲ ਵਾਲਿਆਂ ਦੇ ਅਧੀਨ ਹੋ ਜਾਂਦੀਆਂ ਨੇ । ਹੋਲਾ ਮੱਹਲਾ ਸਾਡੇ ਲਈ ਦਸ਼ਮੇਸ਼ ਜੀ ਦਾ ਸਦੀਵੀ ਸੰਦੇਸ਼ ਹੈ । ਹਮੇਸ਼ਾ ਬਲਵਾਨ ਬਣੋ ਤਨ ਦੇ ਵੀ ਤੇ ਮਨ ਦੇ ਵੀ। ਆਉ ਅਸੀਂ ਹੋਲਾ ਮਹੱਲਾ ਮਨਾਈਏ । ਇਸ ਆਸ਼ੇ ਨੂੰ ਮੁਖ ਰਖਕੇ ਕਿ ਅਸੀਂ ਆਪਣੇ ਮਾਰਸ਼ਲ ਆਰਟ ਨੂੰ ਹਮੇਸ਼ਾਂ ਜੀਂਉਦਾਂ ਰਖਣਾ ਹੈ ।

ਗਿ: ਕੇਵਲ ਸਿੰਘ ਨਿਰਦੋਸ਼ (778-835-2244)

FEATURED ARTICLES
Shaheed Babbar Bhai Moorta Singh Fauji & Bibi Harjinder Kaur

ਰੰਘਰੇਟਾ ਗੁਰੂ ਕਾ ਬੇਟਾ : ਚਿੱਤਰਕਾਰ ਜਸਵੰਤ ਸਿੰਘ ਦਾ ਚਿਤਰਿਆ ਭਾਈ ਜੈਤਾ

ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਵਰਤਾਏ ਗਏ ਦੋ ਅਚਰਜ ਕੌਤਕ

ਜਿਨ੍ਹਾਂ ਸਿਦਕ ਨਹੀਂ ਹਾਰਿਆ...

ਭਾਈ ਤਾਰੂ ਸਿੰਘ

ਬੰਦ ਬੰਦ ਕਟਾਉਣ ਵਾਲੇ ਭਾਈ ਮਨੀ ਸਿੰਘ

ਸੇਵਾ ਦਾ ਆਦਰਸ਼ ਰੂਪ ਭਾਈ ਘਨੱਈਆ ਜੀ

ਸਿਰੁ ਧਰਿ ਤਲੀ ਗਲੀ ਮੇਰੀ ਆਉ : ਅਸਾਧਾਰਨ ਸਮੇਂ ਦਾ ਅਸਾਧਾਰਨ ਚਿਤਰਣ

ਸਿਰ ਦੀਉ ਧਰ ਮੱਸੇ ਦਾ ਸਿੰਘਾਂ ਕੇ ਆਗਾਹੀ

ਚੰਡੀ ਦੀ ਵਾਰ ਰਾਂਹੀ ਦਸ਼ਮੇਸ਼ ਪਿਤਾ ਜੀ ਦਾ ਸਿੱਖ ਨੌਜਵਾਨ ਬੱਚੀਆਂ ਨੂੰ ਸੁਨੇਹਾ

ਸ੍ਰੀ ਗੁਰੂ ਅਮਰਦਾਸ ਜੀ ਦਾ ਸਿੱਖ ਧਰਮ ਨੂੰ ਸੰਸਥਾਈ ਯੋਗਦਾਨ

Guru Amar Daas Sahib Ji : Epitome of Divine Devotion and Humility

Sikh Theologian - Prof. Sahib Singh Ji

ਦਇਆ ਤੇ ਦ੍ਰਿੜ੍ਹਤਾ ਦੀ ਸਾਕਾਰ ਮੂਰਤ: ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ

ਸਤਿਗੁਰੁਬੰਦੀਛੋੜੁਹੈਜੀਵਣਮੁਕਤਿਕਰੈਓਡੀਣਾ

Remembering Human Rights Defender: Bhai Jaswant Singh Khalra

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸਦਾਚਾਰਕ ਵਿਚਾਰਧਾਰਾ

KES - Sikhs' Link with Baba Nanak