Sunday, July 12, 2026

Established 2005 • ISSN Registration : 1930-0107

Saka Chamkaur Sahib

Panthic Archives Article (Category: Inspirational)

Originally published on: December 20, 2006
Author/Source: Avtar Singh, courtesy : Sant-Sipahi Magazine

ਸਾਕਾ ਚਮਕੌਰ ਸਾਹਿਬ

ਸਿੱਖ ਧਰਮ ਵਿੱਚ ਕੁਰਬਾਨੀਆਂ ਦਾ ਇਤਿਹਾਸ ਬੜਾ ਲੰਮੇਰਾ ਹੈ। ਛੋਟੀ ਉਮਰੇ ਵੱਡੇ ਇਤਿਹਾਸ ਦੀ ਸਿਰਜਨਾ ਸਿੱਖਧਰਮ ਦੇ ਜਨਮ ਦਾਤਿਆਂ ਅਤੇ ਪੈਰੋਕਾਰਾਂ ਨੇ ਕੀਤੀ ਹੈ। ਕੁਰਬਾਨੀਆਂ ਦੇ ਇਤਿਹਾਸ ਦੀ ਗਾਥਾ ਵਿੱਚ ਗੁਰੂ ਸਾਹਿਬਾਨ ਦੀ ਸ਼ਹੀਦੀ, ਸਾਹਿਬਜ਼ਾਦਿਆਂ ਦੀ ਕੁਰਬਾਨੀ ਅਤੇ ਮਹਾਨ ਸੂਰਮਿਆਂ ਦੀਆਂ ਸ਼ਹਾਦਤਾਂ ਦੇ ਸੁਨਹਿਰੀ ਪੰਨੇ ਉਕਰੇ ਹੋਏ ਹਨ। ਸਿੱਖ ਧਰਮ ਦੇ ਬਾਨੀਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਿਰਮਲ ਪੰਥ ਦੀ ਸਥਾਪਨਾਕਰਦਿਆਂ ਹੱਕ, ਸੱਚ, ਨਿਆਂ ਤੇ ਨੇਕੀ ਦਾ ਰਸਤਾ ਬਣਾਇਆ।

ਸਾਹਿਬਜ਼ਾਦਾ ਅਜੀਤ ਸਿੰਘ ਜ਼ੁਲਮ, ਜਬਰ, ਅਨਿਆਂ, ਝੂਠ ਤੇ ਬਦੀ ਦੀਆਂ ਤਾਕਤਾਂ ਵਿਰੁੱਧਅਵਾਜ਼ ਉਠਾਈ। ‘ਰਾਜੇ ਸੀਂਹ ਮੁਕੱਦਮ ਕੁੱਤੇ’ ਕਹਿ ਕੇ ਸਮੇਂ ਦੇ ਜ਼ੁਲਮਦਾ ਸਾਹਮਣਾ ਕੀਤਾ। ਸਿੱਖ ਇਤਿਹਾਸ ਦੀਆਂ ਸ਼ਹਾਦਤਾਂ ਅਨੂਠੀਆਂ ਤੇ ਵਿਲੱਖਣ ਹਨ, ਪਰੰਤੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਸੰਸਾਰ ਦੇ ਇਤਿਹਾਸ ਵਿੱਚਦੁਰਲੱਭ ਹਨ।

ਸ਼ਹਾਦਤ ਅਨਿਆਂ, ਜ਼ੁਲਮ ਤੇ ਝੂਠ ਵਿਰੁੱਧ ਗਵਾਹੀ ਹੁੰਦੀ ਹੈ।ਸ਼ਹਾਦਤ ਦਾ ਮੁਕਾਮ ਬਹੁਤ ਉਚਾ ਹੁੰਦਾ ਹੈ। ਇਸ ਨੂੰ ਪ੍ਰਾਪਤ ਕਰਨਾਤੇ ਨਿਭਾਹੁਣਾ ਸਰਲ ਨਹੀਂ ਹੈ। ਸ਼ਹਾਦਤ ਐਸੀ ਮਰਨੀ ਹੈ ਜੋ ਮਰਦਾ ਹੈ, ਉਹ ਜਨਮ ਮਰਨ ਤੋਂ ਮੁਕਤ ਹੋ ਜਾਂਦਾ ਹੈ। ਗੁਰਬਾਣੀ ਦਾ ਪਾਵਨਸ਼ਬਦ ਹੈ :-

ਐਸੀ ਮਰਨੀ ਜੋ ਮਰੈ ਬਹੁਰਿ ਨ ਮਰਨਾ ਹੋਇ॥ (ਪੰਨਾ 555)

ਰਣ ਮਹਿ ਜੂਝਕੇ ਸ਼ਹਾਦਤਾਂ ਵੀ ਸਿੱਖ ਇਤਿਹਾਸ ਵਿੱਚ ਹੋਈਆਂ ਅਤੇ ਅਸਹਿ ਤੇ ਅਕਹਿ ਕਸ਼ਟ ਸਹਾਰਦਿਆਂ ਹੋਇਆਂ ਬਲੀਦਾਨ ਵੀਸਿੱਖਾਂ ਨੇ ਕੀਤੇ। ‘ਰਣ ਤੱਤੇ ਜੂਝਕੇ’ ਸ਼ਹਾਦਤ ਦੇ ਇਤਿਹਾਸ ਵਿੱਚ ਚਮਕੌਰ ਦੀਧਰਤੀ ਬੜੀ ਭਾਗਾਂ ਭਰੀ ਹੈ। ਜਿਸ ਨੂੰ ਮਹਾਨ ਤੀਰਥ ਮੰਨਿਆ ਜਾਂਦਾ ਹੈ। ਅੱਲਾ ਯਾਰ ਖਾਂ ਦੇ ਸ਼ਬਦਾਂ ਵਿੱਚ-ਬਸ ਏਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲਿਯੇ।ਕਟਾਏ ਬਾਪ ਨੇ ਬੱਚੇ ਜਹਾਂ ਖੁਦ ਕੇ ਲਿਯੇ।ਚਮਕ ਹੈ ਮਿਹਰ ਕੀ ਚਮਕੌਰ ਤੇਰੇ ਜ਼ੱਰੋਂ ਮੇ।ਯਹੀਂ ਸੇ ਬਨ ਕੇ ਸਿਤਾਰੇ ਗਏ ਸਮਾੱ ਕੇ ਲਿਯੇ। (ਗੰਜਿ ਸ਼ਹੀਦਾਂ) ਭਾਵ-ਜੇ ਭਾਰਤ ਵਿੱਚ ਕੋਈ ਮਹਾਨ ਤੀਰਥ ਅਸਥਾਨ ਹੈ, ਜਿੱਥੇ ਕਿਸੇ ਪਿਤਾ ਨੇ ਪ੍ਰਮਾਤਮਾ ਦੀ ਸਰਦਲ ਉ¤ਤੇ ਪੁੱਤਰਾਂ ਨੂੰ ਕੁਰਬਾਨ ਕਰਦਿੱਤਾ ਤਾਂ ਉਹ ਤੀਰਥ ਹੈ ‘ਚਮਕੌਰ ਦੀ ਧਰਤੀ’ ਜਿਸ ਦਾ ਹਰ ਕਣ ਪ੍ਰਭੂ ਪ੍ਰਮਾਤਮਾ ਦੀ ਸ਼ਾਨ ਵਿੱਚ ਚਮਕ ਰਿਹਾ ਹੈ।

ਚਮਕੌਰ ਦੀ ਜੰਗ ਦੁਨੀਆਂ ਦੇ ਇਤਿਹਾਸ ਵਿੱਚ ਬੇਜੋੜਤੇ ਅਸਾਵੀਂ ਜੰਗ ਮੰਨੀ ਜਾਂਦੀ ਹੈ। ਇਕ ਪਾਸੇ ਚਾਲ੍ਹੀ ਦੇ ਕਰੀਬਭੁੱਖੇ ਭਾਣੇ ਦੂਜੇ ਪਾਸੇ ਲੱਖਾਂ ਦੀ ਕੁੰਮਦ। ਇਹ ਅਸਾਵਾਂਪਣਨਹੀਂ ਤਾਂ ਹੋਰ ਕੀ ਹੈ-

ਕਹਾ ਚਲਾਈਸੰ ਕਹਾ ਦਸ ਲਛੰ। ਮਚਿਯੋ ਜੰਗ ਏਤਾ ਸੁਨੇ ਮਤ ਸਵਛੰ॥115॥
(ਗੁਰਬਿਲਾਸ ਪਾ.10, ਸੁੱਖਾ ਸਿੰਘ ਅਧਿ. 21)

ਕੱਚੀ ਗੜ੍ਹੀ, ਭੁੱਖੇ ਢਿੱਡ ‘ਨਾ ਗੋਲਾ ਬਾਰੂਦ’ ਬਸ! ਕੋਲਤੇਗਾਂ, ਤਲਵਾਰਾਂ, ਬਰਛੇ ਸਨ। ਦੁਸ਼ਮਣ ਦਾ ਮੁਕਾਬਲਾਕਰਨਾ ਸੀ। ਪਰ ਨੀਲੇ ਦਾ ਸ਼ਾਹ ਅਸਵਾਰ ਬਾਜਾਂ ਵਾਲਾ ਨਾਲਸੀ ਫਿਰ ਡਰ ਕਿਸ ਦਾ? ਬੁ¦ਦ ਹੌਂਸਲੇ ਨਾਲ ਰਣ ਤੱਤੇ ਖਾਲਸਾ ਜੂਝਣ ਲੱਗ ਪਿਆ। ਭਾਰੀ ਯੁੱਧ ਵਿੱਚ ਖ਼ਾਲਸਾਦੁਸ਼ਮਣ ਦੀ ਚਾਲ ਨੂੰ ਪਛਾੜ ਰਿਹਾ, ਸਿੰਘ ਕਾਲ ਰੂਪ ਬਣ ਗਏ ਸਨ। ਯੋਧੇ ਖੁਮਾਰੀ ਵਿੱਚ ਝੂਮ-ਝੂਮ ਵਾਰ ਕਰ ਰਹੇ ਸਨ। ਕਵੀਸੈਨਾਪਤਿ ਇਸ ਦਾ ਵਰਣਨ ਇਸ ਤਰ੍ਹਾਂ ਕਰਦਾ ਹੈ-

ਦਉਰ ਦਉਰ ਫਉਜਨ ਮੈ ਪਰਹੀ। ਸਿੰਘ ਸਬੈ ਐਸੀ ਬਿਧਿ ਕਰਹੀ।ਬਜੇ ਸਾਰ ਸੋ ਸਾਰ ਅਪਾਰਾ। ਝੜ ਝੜਾਕ ਬਾਜੈ ਝੁਨਕਾਰਾ॥23॥491॥

ਪੜ ਪੜਾਕ ਧਰਤੀ ਪਰ ਪਰਹੀ॥ ਜੂਝੇ ਸੂਰ ਬਹੁਤ ਤਹਿ ਮਰ ਹੀ॥.....
ਇਕ ਭਾਜੇ ਫਿਰਿ ਨਿਕਟਿ ਨ ਆਵੈ। ਇਕ ਸਨਮੁਖਿ ਹ੍ਵੈ ਜੁੱਧ ਮਚਾਵੈ॥
ਲਰੈ ਸਿੰਘ ਇਹ ਭਾਂਤਿ ਅਪਾਰੇ॥ ਚੜੀ ਖਮਾਰ ਭਏ ਮਤਵਾਰੇ॥24॥
(ਸ੍ਰੀ ਗੁਰ ਸੋਭਾ)

ਸਿੱਖ ਜੋਧੇ ਮਨ ਹੀ ਮਨ ਵਿੱਚ ਸੋਚ ਰਹੇ ਸਨ ਕਿ ਪਾਤਸ਼ਾਹਆਪਣੇ ਦੋਵੇਂ ਲਖਤੇ ਜਿਗਰ ਲੈ ਕੇ ਗੜ੍ਹੀ ਵਿੱਚੋਂ ਨਿਕਲ ਜਾਣ, ਉਨ੍ਹਾਂ ਨੇ ਇਸ ਦਾ ਪ੍ਰਗਟਾਵਾ ਪਾਤਸ਼ਾਹ ਕੋਲ ਕੀਤਾ ਪਰ ਸਾਹਿਬਾਂ ਨੇ ਕਿਹਾਤੁਸੀਂ ਸਾਰੇ ਮੇਰੇ ਲਖਤੇ ਜਿਗਰ ਹੋ। ਸਾਰੇ ਮੇਰੇ ਪੁੱਤਰ ਹੋ। ਪਾਤਸ਼ਾਹ ਨੇ ਖ਼ਾਲਸੇ ਨੂੰ ਮੁਖ਼ਾਤਿਬ ਹੁੰਦਿਆਂ ਕਿਹਾ। ਗੁਰੂ ਨਾਨਕ ਦੇ ਘਰ ਦੀ ਰੱਖਿਆਲਈ ਸਾਰਾ ਪਰਿਵਾਰ ਵਾਰਿਆ ਜਾ ਰਿਹਾ ਹੈ। ਜਿਥੇ ਤੁਸੀਂ ਸ਼ਹੀਦੀਆਂ ਪਾ ਰਹੇ ਹੋ ਉਥੇ ਹੀ ਇਹ ਬੱਚੇ ਵੀ ਸ਼ਹੀਦ ਹੋਣਗੇ। ਸਿੱਖੀ ਦੇ ਬਾਗ ਦੀਰੱਖਿਆ ਜਿਗਰ ਦਾ ਖ਼ੂਨ ਦੇ ਕੇ ਕਰਾਂਗਾ :-

ਹਮ ਨੇ ਭੀ ਇਸੇ ਮਕਾਮ ਪਰ ਜਾਨਾ ਹੈ ਜਲਦ ਤਰ ਜਿਸ ਜਗਹ ਤੁਮ ਕੋ ਅਪਨੇ ਕਟਾਨੇ ਪੜੇਂਗੇ ਸਰਹੋਂਗੇ ਸ਼ਹੀਦ ਲੜ ਕੇ ਯਿਹ ਬਾਕੀ ਕੇ ਦੋ ਪਿਸਰਰਹ ਜਾਊਂਗਾ ਅਕੇਲਾ ਮੈਂ ਕਲ ਤਕ ਲੁਟਾ ਕੇ ਘਰਪਹਲੇ ਪਿਤਾ ਕਟਾਯਾ ਅਬ ਬੇਟੇ ਕਟਾਊਂਗਾਨਾਨਕ ਕਾ ਬਾਗ਼ ਖ਼ੂਨਿ-ਜਿਗਰ ਸੇ ਖਿਲਾਊਂਗਾ॥
(ਸ਼ਹੀਦਾਨਿ-ਵਫ਼ਾ)

ਭਾਰੀ ਜੰਗ ਹੋ ਰਿਹਾ ਸੀ। ਸਾਹਿਬਜ਼ਾਦਾ ਅਜੀਤ ਸਿੰਘਦੇ ਦਿਲ ਵਿੱਚ ‘ਜੁਧ ਚਾਉ’ ਉਠ ਰਿਹਾ ਸੀ। ਦਿਲੀ ਭਾਵਨਾਲੈ ਕੇ ਦਸਮ ਪਿਤਾ ਨੂੰ ਜੰਗ ਵਿੱਚ ਜੂਝ ਕੇ ਜੁਧ ਚਾਉ ਪੂਰਾਕਰਨ ਦੀ ਅਰਜ਼ ਕੀਤੀ। ਅੰਮ੍ਰਿਤ ਦੇ ਦਾਤੇ ਦਸਮੇਸ਼ ਪਿਤਾ ਨੇ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਹੱਥੀਂ ਤਿਆਰ ਕਰਕੇ ਯੁੱਧਲਈ ਤੋਰਦਿਆਂ ਕਿਹਾ-

ਭਈ ਅਸ ਵਾਜ ਅਬ ਜਾਹ, ਰਣਜੀਤ ਸਿੰਘ!

ਤੁਮ ਕਰੌ ਸੰਗ੍ਰਾਮ ਦੂਤਨ ਸੰਘਾਰੋ।
ਖੁਸੀ ਤਾਹੀ ਸਮੈ ਲਈ ਗੁਰਦੇਵ ਸੋਆਨ ਰਨ ਮਾਹਿ ਦਲ ਕੇ ਨਿਹਾਰੋ।
ਕਰੀ ਆਵਾਜ ਅਬ ਆਉ ਅਰਮਾਨ ਜਿਹ... (ਸ੍ਰੀ ਗੁਰ ਸੋਭਾ)

ਹਜ਼ੂਰ ਪਿਤਾ ਦੀਆਂ ਅਸੀਸਾਂ ਲੈ ਕੇ ਪੰਜ ਸਿੰਘਾਂ ਨਾਲਸਾਹਿਬਜ਼ਾਦਾ ਅਜੀਤ ਸਿੰਘ ਮੈਦਾਨੇ ਜੰਗ ਗਿਆ। ਘਮਸਾਨ ਦਾ ਯੁੱਧਕੀਤਾ। ਜੈਕਾਰਿਆਂ ਦੀ ਗੂੰਜ ਵਿੱਚ ਲਲਕਾਰਦੇ ਸਿੱਖ ਸੂਰਬੀਰਾਂ ਨੇ ਅਨੇਕਾਂ ਵੈਰੀਆਂ ਨੂੰ ਮੌਤ ਦੇ ਘਾਟ ਉਤਾਰਿਆ। ਆਖ਼ਰੀ ਦਮ ਤੱਕਜੂਝਦੇ ਹੋਏ ਬਾਕੀ ਸਿੰਘਾਂ ਸਮੇਤ ਸਾਹਿਬਜ਼ਾਦਾ ਅਜੀਤ ਸਿੰਘ ਵੀਸ਼ਹਾਦਤ ਦਾ ਜਾਮ ਪੀ ਗਏ।

ਵੱਡੇ ਵੀਰ ਨੂੰ ਜੰਗ ’ਚ ਸ਼ਹੀਦ ਹੁੰਦਾ ਵੇਖ ਸਾਹਿਬਜ਼ਾਦਾ ਜੁਝਾਰ ਸਿੰਘਦਾ ਖੂਨ ਵੀ ਖੋਲ ਰਿਹਾ ਸੀ ਅਤੇ ਵੈਰੀ ਨਾਲ ਦੋ ਹੱਥ ਕਰਨ ਲਈ ਗੁਰੂਪਿਤਾ ਪਾਸੋਂ ਆਗਿਆ ਮੰਗੀ, ਹਕੀਮ ਅੱਲ੍ਹਾ ਯਾਰ ਖਾਂ ਦੀ ਜ਼ਬਾਨੀ-

ਇਸ ਵਕਤ ਕਹਾ ਨੰਨ੍ਹੇ ਮਾੱਸੂਮ ਪਿਸਰ ਨੇ।ਰੁਖ਼ਸਤ ਹਮੇਂ ਦਿਲਵਾਉ ਪਿਤਾ, ਜਾਏਂਗੇ ਮਰਨੇ।ਭਾਈ ਸੇ ਬਿਛੜ ਕਰ ਹਮੇਂ ਜੀਨਾ ਨਹੀਂ ਭਾਤਾ। ਸੋਨਾ ਨਹੀਂ, ਖਾਨਾ ਨਹੀਂ, ਪੀਨਾ ਨਹੀਂ ਭਾਤਾ॥96॥ (ਗੰਜਿ ਸ਼ਹੀਦਾਂ)

ਸਰਬੰਸਦਾਨੀ ਪਾਤਸ਼ਾਹ ਜੀ ਨੇ ਸਾਹਿਬਜ਼ਾਦਾ ਜੁਝਾਰ ਸਿੰਘ ਦੇ ਫ਼ੁੱਲ ਵਰਗੇ ਕੋਮਲ ਸਰੀਰ ਵੱਲ ਤੱਕਦਿਆਂ ਕਿਹਾ, ‘ਐ ਪੁੱਤਰ ਤੇਰੇ ਤੋਂ ਮੈਂ ਬਲਿਹਾਰ ਜਾਂਦਾ ਹਾਂ। ਮੈਨੂੰ ਕੋਈ ਇਨਕਾਰ ਨਹੀਂ ਹੈ, ਪਰ ਤੇਰੀ ਉਮਰਖੇਡਣ ਮੱਲਣ ਦੀ ਹੈ। ਮੈਦਾਨਿ ਜੰਗ ਦੀਸਜ਼ਾ ਦੇ ਕਾਬਲ ਨਹੀਂ ਹੈ। ਤੈਨੂੰ ਤਾਂ ਤਲਵਾਰ ਚਲਾਉਣੀ ਵੀ ਨਹੀਂ ਆਉਂਦੀ। ਇਹ ਕੋਮਲ ਸਰੀਰ ਤੀਰਾਂ ਦੀਮਾਰ ਝੱਲਣ ਦੇ ਕਾਬਲ ਨਹੀਂ, ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦਾਪਿਤਾ ਗੁਰੂ ਨੂੰ ਜਵਾਬ ਸੀ-

ਲੜਨਾ ਨਹੀਂ ਆਤਾ ਮੁਝੇ ਮਰਨਾ ਤੋ ਹੈਆਤਾ ਖੁਦ ਬੜ੍ਹ ਕੇ ਗਲਾ ਤੇਗ ਪਿ ਧਰਨਾ ਤੋ ਹੈਆਤਾ। (ਗੰਜਿ ਸ਼ਹੀਦਾਂ)

ਹੁਣ ਕੋਈ ਸਵਾਲ ਬਾਕੀ ਨਹੀਂ ਸੀ। ਸ਼ੰਕਾਵਾਂ ਖ਼ਤਮ ਸਨ। ਨੰਨ੍ਹੀ ਜਿਹੀਜਿੰਦ ਉਤੇ ਨੰਨ੍ਹੀ ਜਹੀ ਕਮਾਨ ਤੇ ਤਲਵਾਰ ਸਜਾ ਕੇ ਪਿਆਰੇ ਭਾਈ ਹਿੰਮਤ ਸਿੰਘ, ਭਾਈ ਨੰਦ ਸਿੰਘ ਤੇ ਭਾਈ ਆਲਮ ਸਿੰਘ ਨਾਲਤੋਰਦਿਆਂ ਅੱਲਾ ਯਾਰ ਖ਼ਾਂ ਦੀ ਜ਼ਬਾਨੀ ਇਹ ਕਿਹਾ-

ਲੋ ਜਾਓ ਸਿਧਾਰੋ ਤੁਮ੍ਹੇ ਕਰਤਾਰ ਕੋ ਸੋਂਪਾ।ਮਰ ਜਾਓ ਯਾ ਮਾਰੇ ਤੁਮ੍ਹੇ ਕਰਤਾਰ ਕੋ ਸੋਂਪਾ।ਰੱਬ ਕੋ ਨ ਬਿਸਰੋ ਤੁਮ੍ਹੇ ਕਰਤਾਰ ਕੋ ਸੋਂਪਾ।ਸਿੱਖੀ ਕੋ ਉਭਾਰੋ ਤੁਮ੍ਹੇ ਕਰਤਾਰ ਕੋ ਸੋਂਪਾ।ਵਾਹਗੁਰੂ ਅਬ ਜੰਗ ਕੀ ਹਿੰਮਤ ਤੁਮ੍ਹੇਂ ਬਖਸ਼ੇਂ।ਪਿਆਸੇ ਹੋ ਜਾਤ, ਜਾਮਿ-ਸ਼ਹਾਦਤ ਤੁਮ੍ਹੇਂ ਬਖਸ਼ੇਂ। (ਗੰਜਿ ਸ਼ਹੀਦਾਂ)

ਨੰਨ੍ਹੀ, ਜਿੰਦ ਉਤੇ ਦੁਸ਼ਮਣ ਦੀ ਭੀੜ ਆ ਝਪਟੀ। ਸਾਹਿਬਜ਼ਾਦਾ ਜੁਝਾਰ ਸਿੰਘ ਜੁਝਾਰੀ ਬੀਰਤਾ ਨਾਲ ਦੁਸ਼ਮਣਾਂ ਦੇ ਆਹੂ ਲਾਹੁੰਦੇ ਹੋਏ ਸ਼ਹਾਦਤ ਨੂੰ ਪ੍ਰਵਾਨ ਚੜ੍ਹ ਗਏ।

ਸਾਕਾ ਚਮਕੌਰ, ਜਿੱਥੇ ਸਾਡੇ ਕੁਰਬਾਨੀਆਂ ਭਰੇ ਇਤਿਹਾਸ ਦਾਪ੍ਰਤੀਕ ਹੈ ਉਥੇ ਸਿੱਖ ਨੌਜਵਾਨ ਜੋ ਆਪਣੇ ਮਾਣ ਮੱਤੇ ਇਤਿਹਾਸ ਨੂੰਭੁੱਲ ਰਹੇ ਹਨ ਉਨ੍ਹਾਂ ਲਈ ਪ੍ਰੇਰਨਾ ਸ੍ਰੋਤ ਵੀ ਹੈ ਕਿ ਕਿਵੇਂ ਸਿੱਖ ਧਰਮ ਦੀਆਨ ਅਤੇ ਸ਼ਾਨ ਲਈ ਉਹ ਆਪਾ ਵਾਰ ਗਏ। ਇਹ ਸਾਕਾ ਨੌਜਵਾਨਾਂ ਨੂੰ ਆਪਣੇ ਮਨਾਂ ਅੰਦਰ ਝਾਤੀ ਮਾਰਨ ਦੀ ਯਾਦ ਦਿਵਾਉਂਦਾ ਹੈ ਕਿਆਪਣੇ ਹਮ ਉਮਰ ਵੱਡੇ ਵੀਰਾਂ (ਸਾਹਿਬਜ਼ਾਦਿਆਂ) ਦੀ ਕੁਰਬਾਨੀ ਨੂੰਤੱਕੋ। ਆਪਣੇ ਵਿਰਸੇ ਦੀ ਪਛਾਣ ਕਰਨਾ ਹੀ ਸਾਡਾ ਚਮਕੌਰ ਦੇ ਸ਼ਹੀਦਾਂ ਪ੍ਰਤੀ ਸੱਚੀ ਸ਼ਰਧਾਂਜਲੀ ਹੈ।

FEATURED ARTICLES
Shaheed Babbar Bhai Moorta Singh Fauji & Bibi Harjinder Kaur

ਰੰਘਰੇਟਾ ਗੁਰੂ ਕਾ ਬੇਟਾ : ਚਿੱਤਰਕਾਰ ਜਸਵੰਤ ਸਿੰਘ ਦਾ ਚਿਤਰਿਆ ਭਾਈ ਜੈਤਾ

ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਵਰਤਾਏ ਗਏ ਦੋ ਅਚਰਜ ਕੌਤਕ

ਜਿਨ੍ਹਾਂ ਸਿਦਕ ਨਹੀਂ ਹਾਰਿਆ...

ਭਾਈ ਤਾਰੂ ਸਿੰਘ

ਬੰਦ ਬੰਦ ਕਟਾਉਣ ਵਾਲੇ ਭਾਈ ਮਨੀ ਸਿੰਘ

ਸੇਵਾ ਦਾ ਆਦਰਸ਼ ਰੂਪ ਭਾਈ ਘਨੱਈਆ ਜੀ

ਸਿਰੁ ਧਰਿ ਤਲੀ ਗਲੀ ਮੇਰੀ ਆਉ : ਅਸਾਧਾਰਨ ਸਮੇਂ ਦਾ ਅਸਾਧਾਰਨ ਚਿਤਰਣ

ਸਿਰ ਦੀਉ ਧਰ ਮੱਸੇ ਦਾ ਸਿੰਘਾਂ ਕੇ ਆਗਾਹੀ

ਚੰਡੀ ਦੀ ਵਾਰ ਰਾਂਹੀ ਦਸ਼ਮੇਸ਼ ਪਿਤਾ ਜੀ ਦਾ ਸਿੱਖ ਨੌਜਵਾਨ ਬੱਚੀਆਂ ਨੂੰ ਸੁਨੇਹਾ

ਸ੍ਰੀ ਗੁਰੂ ਅਮਰਦਾਸ ਜੀ ਦਾ ਸਿੱਖ ਧਰਮ ਨੂੰ ਸੰਸਥਾਈ ਯੋਗਦਾਨ

Guru Amar Daas Sahib Ji : Epitome of Divine Devotion and Humility

Sikh Theologian - Prof. Sahib Singh Ji

ਦਇਆ ਤੇ ਦ੍ਰਿੜ੍ਹਤਾ ਦੀ ਸਾਕਾਰ ਮੂਰਤ: ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ

ਸਤਿਗੁਰੁਬੰਦੀਛੋੜੁਹੈਜੀਵਣਮੁਕਤਿਕਰੈਓਡੀਣਾ

Remembering Human Rights Defender: Bhai Jaswant Singh Khalra

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸਦਾਚਾਰਕ ਵਿਚਾਰਧਾਰਾ

KES - Sikhs' Link with Baba Nanak

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਦੀ ਸ਼ਹਾਦਤ ਤੇ ਉਸ ਦਾ ਪ੍ਰ੍ਰਭਾਵ

ਸ੍ਰੀ ਗੁਰੂ ਨਾਨਕ ਦੇਵ ਜੀ : ਨੂਰਾਂ ਦਾ ਦਰਿਆ

ਧੁਰ ਕੀ ਬਾਣੀ ਸ੍ਰੀ ਗੁਰੂ ਗੰਥ੍ਰ ਸਾਹਿਬ ਜੀ