Saturday, July 11, 2026

Established 2005 • ISSN Registration : 1930-0107

ਸਿਕਲੀਗਰਾਂ ਦਾ ਪੰਥ ਪਿਆਰ ਤੋਂ ਲੈ ਕੇ ਜੇਲ ਕੋਠੜੀਆਂ ਤੱਕ ਦਾ ਸਫਰ

Panthic Archives Article (Category: ASIA)

June 19, 2017
Author/Source: Gurdarshan Singh Batala ਗੁਰਦਰਸ਼ਨ ਸਿੰਘ ਬਟਾਲਾ

ਸਿਕਲੀਗਰਾਂ ਸਿੱਖ ਭਾਈਚਾਰੇ ਦੇ ਸੁਨਹਿਰੀ ਇਤਿਹਾਸ ਤੋਂ ਸਮੁੱਚਾ ਖਾਲਸਾ ਪੰਥ ਜਾਣੂ ਹੋ ਚੁੱਕਾ ਹੈ। ਪਿਛਲੇ ਕੁੱਝ ਸਾਲਾਂ ਤੋਂ ਇਹਨਾਂ ਦੇ ਜੀਵਨ ਸੰਬੰਧੀ ਬਹੁਤ ਕੁਝ ਮੀਡੀਆਂ ਵਿੱਚ ਸਾਂਝਾ ਹੋ ਚੁੱਕਾ ਹੈ। ਮੋਜੂਦਾ ਸਮੇਂ ਅੱਤ ਗਰੀਬੀ ਦੀ ਹਾਲਤ ਵਿੱਚ ਜੀਵਨ ਬਤੀਤ ਕਰ ਰਹੇ ਸਿਕਲੀਗਰਾਂ ਦੇ ਧਾਰਮਿਕ, ਸਮਾਜਿਕ ਅਤੇ ਆਰਥਿਕ ਸਥਿਤੀ ਨੂੰ ਹੋਰ ਉਚੇਰਾ ਚੁੱਕਣ ਦੀ ਮੁੰਹਿਮ ਨੂੰ ਵੀ ਭਰਵਾ ਹੁੰਗਾਰਾ ਮਿਲਿਆ ਹੈ।

ਦਸ਼ਮੇਸ਼ ਪਿਤਾ ਵੱਲੋਂ ਬਖਸ਼ਿਸ਼ 'ਸ਼ਿਕਲੀਗਰ' ਦਾ ਖਿਤਾਬ ਮਿਲਣ ਤੋਂ ਲੈ ਕੇ ਅੱਜ ਤੱਕ ਇਹ ਭਾਈਚਾਰਾ ਸ਼ਸ਼ਤਰ ਬਣਾਉਣ ਦੀ ਪ੍ਰੰਪਰਾ ਨੂੰ ਗੁਰੂ ਉਪਦੇਸ਼ ਵਜੋਂ ਕਮਾ ਰਿਹਾ ਹੈ। ਇਹਨਾਂ ਦੇ ਸ਼ਸ਼ਤਰਾਂ ਪ੍ਰਤੀ ਪ੍ਰੇਮ ਪਿਆਰ ਤੇ ਚਾਅ ਸਦਕਾ ਤਖਤ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਸਿਕਲੀਗਰ ਭਾਈਚਾਰੇ ਨੂੰ ਵਿਸ਼ੇਸ ਤੌਰ ਤੇ ਸਤਿਕਾਰ ਭੇਟ ਕੀਤਾ ਜਾਂਦਾ ਹੈ। ਤਖਤ ਸ਼੍ਰੀ ਹਜ਼ੂਰ ਸਾਹਿਬ ਵਿਖੇ ਹਰ ਸਾਲ ਮਨਾਏ ਜਾਣ ਵਾਲੇ ਬੀਰ- ਰਸੀ ਸਿੱਖ ਤਿਉਹਾਰ ਹੋਲਾ-ਮੁਹੱਲਾ ਅਤੇ ਦੁਸ਼ਹਿਰਾ ਵਿੱਚ ਸਿਕਲੀਗਰ ਭਾਈਚਾਰੇ ਦੀ ਸ਼ਮੂਲੀਅਤ ਵਿਸ਼ੇਸ਼ ਰੂਪ ਵਿੱਚ ਹੁੰਦੀ ਹੈ ।

ਪੁਰਾਤਨ ਸਮੇਂ ਤੋਂ ਹੀ ਚਲੀ ਆ ਰਹੀ ਮਰਿਆਦਾ ਅਨੁਸਾਰ ਖਾਸ ਮੋਕਿਆਂ ਤੇ ਤਖਤ ਸ਼੍ਰੀ ਹਜ਼ੂਰ ਸਾਹਿਬ ਦੀ ਇਸ਼ਨਾਨ ਸੇਵਾ ਅਤੇ ਇਥੋਂ ਦੇ ਤੋਸ਼ੇਖਾਨੇ ਵਿੱਚ ਪਏ ਕਈ ਸ਼ਸ਼ਤਰਾਂ ਦੀ ਸੋਧ-ਸੁਧਾਈ, ਪਾਲਿਸ਼ ਅਤੇ ਇਸ਼ਨਾਨ ਦੀ ਸੇਵਾ ਖਾਸ ਤੌਰ ਤੇ ਸਿਕਲੀਗਰਾਂ ਭਾਈਚਾਰੇ ਤੋਂ ਕਰਵਾਈ ਜਾਂਦੀ ਹੈ। ਪੰਥਕ ਸਫਾ ਅੰਦਰ ਸਿਕਲੀਗਰ ਭਾਈਚਾਰੇ ਨੂੰ ਮਿਲ ਰਿਹਾ ਸਤਿਕਾਰ ਅੱਜ ਤੱਕ ਕਾਇਮ ਹੈ। ਇਸੇ ਤਰਾਂ ਹੀ ਸਿੱਖ ਤਿਉਹਾਰ ਹੋਲਾ-ਮੁਹੱਲਾ ਅਤੇ ਦੁਸਹਿਰਾ ਸਮੇਂ ਨਿਕਲਣ ਵਾਲੇ ਮਹਾਨ ਨਗਰ ਕੀਰਤਨਾਂ ਵਿੱਚ 'ਹੱਲਾ ਬੋਲ ਪ੍ਰੰਪਰਾ ਸਮੇਂ ਸਿਕਲੀਗਰ ਸਿੱਖਾਂ ਦੀਆਂ ਸ਼ਸਤਰ ਧਾਰੀ ਟੁੱਕੜੀਆਂ ਵਿਸ਼ੇਸ਼ ਰੂਪ ਵਿੱਚ ਸ਼ਾਮਿਲ ਹੁੰਦੀਆਂ ਹਨ। ਇਹਨਾਂ ਇਤਿਹਾਸਿਕ ਹਾਜ਼ਰੀਆਂ ਵਿੱਚ ਤਖਤ ਸ਼੍ਰੀ ਹਜ਼ੂਰ ਸਾਹਿਬ ਵਿਖੇ ਕਰਨਾਟਕ, ਮਹਾਰਾਸ਼ਟਰ ਅਤੇ ਪੰਜਾਬ ਤੋਂ ਵੀ ਸਿਕਲੀਗਰ ਭਾਈਚਾਰਾ ਹੁੰਮ- ਹੁੰਮਾ ਕੇ ਪਹੁੰਚਦਾ ਹੈ, ਅਤੇ ਇਹਨਾਂ ਦੀਆਂ ਸ਼ਸ਼ਤਰਧਾਰੀ ਟੁੱਕੜੀਆਂ ਨੂੰ ਤਖਤ ਸ਼੍ਰੀ ਹਜ਼ੂਰ ਸਾਹਿਬ ਦੇ ਸਿੰਘ ਸਾਹਿਬਾਨ ਵੱਲੋਂ ਸਿਰਪਾਉ ਦੀ ਬਖਸ਼ਿਸ਼ ਦੇ ਕੇ ਸਨਮਾਨਤ ਵੀ ਕੀਤਾ ਜਾਂਦਾ ਹੈ।

ਸਿਕਲੀਗਰ ਸਿੱਖਾ ਵੱਲੋਂ ਗੁਰੂ ਕਾਲ ਸਮੇਂ ਤੋਂ ਗੁਰੂ ਸਾਹਿਬ ਜੀ ਨੂੰ ਸ਼ਸ਼ਤਰ ਭੇਂਟ ਪ੍ਰੰਪਰਾ ਤਹਿਤ ਹਰ ਸਾਲ ਹੋਲਾ ਮੁਹੱਲਾ ਅਤੇ ਦੁਸਿਹਰਾ ਤੇ ਕਾਫੀ ਮਿਹਨਤ ਨਾਲ ਹੱਥੀ ਤਿਆਰ ਕੀਤੇ ਕੁਝ ਸ਼ਸ਼ਤਰ ਵੀ ਤਖਤ ਸ਼੍ਰੀ ਹਜ਼ੂਰ ਸਾਹਿਬ ਨੂੰ ਭੇਂਟ ਕੀਤੇ ਜਾਦੇ ਹਨ। ਜਿੰਨਾਂ ਵਿੱਚੋਂ ਸਭ ਤੋਂ ਵਧੀਆ ਸ਼ਸ਼ਤਰਾਂ ਨੂੰ ਤਖਤ ਸਾਹਿਬ ਤੇ ਸਥਿਤ ਤੋਸ਼ੇ ਖਾਨੇ ਵਿੱਚ ਸੰਭਾਲ ਲਿਆ ਜਾਦਾਂ ਹੈ।ਸਿਕਲੀਗਰ ਭਾਈਚਾਰੇ ਦਾ ਗੁਰੂ ਸਾਹਿਬ ਜੀ ਅਤੇ ਤਖਤ ਸਾਹਿਬਾਨ ਨਾਲ ਬਣਿਆ ਪ੍ਰੇਮ ਸਤਿਕਾਰ ਦਾ ਇਹ ਰਿਸ਼ਤਾ ਹੁਣ ਤੱਕ ਅਟੁੱਟ ਹੈ।ਸਿੱਖ ਪੰਥ ਨੂੰ ਚਾਹੀਦਾ ਹੈ ਤੇ ਬਾਕੀ ਚਾਰ ਤਖਤਾਂ ਤੇ ਵੀ ਸਿਕਲੀਗਰ ਭਾਈਚਾਰੇ ਨੂੰ ਅਜਿਹਾ ਹੀ ਪਿਆਰ ਸਤਿਕਾਰ ਦੇਵੇ। ਤਾਂ ਜੋ ਪੰਥਕ ਸਫਾ ਅੰਦਰ ਸਿਕਲੀਗਰ ਭਾਈਚਾਰੇ ਦੀ ਪਹਿਚਾਨ ਹੋਰ ਵੀ ਨਿਖਰ ਕੇ ਸਾਹਮਣੇ ਆਵੇ ਅਤੇ ਇਹ ਭਾਈਚਾਰਾ ਗੁਰੂ ਸਾਹਿਬਾਨ ਅਤੇ ਸ਼ਸ਼ਤਰਾਂ ਪ੍ਰਤੀ ਪ੍ਰੇਮ ਪਿਆਰ ਚਾਉ ਦੀ ਪ੍ਰੰਪਰਾ ਆਪਣੀ ਆਉਣ ਵਾਲੀਆਂ ਪੀੜੀਆਂ ਤੱਕ ਕਾਇਮ ਰੱਖੇ।



ਅੱਜ 'ਸੰਘ ਪਰਿਵਾਰ' ਦੀ ਗੁਲਾਮ ਸਿੱਖ ਲੀਡਰਸਿਪ ਸਿਕਲੀਗਰ ਸਿੱਖਾਂ ਦੇ ਮਨਾਂ ਅੰਦਰ ਸ਼ਸ਼ਤਰਾਂ ਪ੍ਰਤੀ ਹੀਨ ਭਾਵਨਾਂ ਪੈਦਾ ਕਰਨ ਲਈ ਯਤਨਸ਼ੀਲ ਹੈ। ਜਿਸ ਨੂੰ ਤਖਤ ਸਾਹਿਬਾਨਾਂ ਦੇ ਜਥੇਦਾਰ ਅਤੇ ਸਿੱਖ ਜਥੇਬੰਦੀਆਂ ਹੀ ਇੱਕ ਜੁੱਟ ਹੋ ਕੇ ਠੱਲ ਪਾ ਸਕਦੀਆ ਹਨ। ਕਿਉਂਕਿ ਗੁਰੂ ਕਾਲ ਤੋਂ ਹੀ ਸ਼ਸ਼ਤਰ ਪ੍ਰੰਪਰਾ ਨੂੰ ਗੁਰ ਉਪਦੇਸ਼ ਵਜੋਂ ਕਮਾ ਰਹੇ ਇਹਨਾ ਸਿੱਖ ਸਿਕਲੀਗਰਾਂ ਨੂੰ ਅੱਜ ਪੂਰੀ ਤਰਾਂ ਜਰਾਇਮ ਪੇਸ਼ਾ ਕਰਾਰ ਦੇਣ ਲਈ ਮੱਧ ਪ੍ਰਦੇਸ਼ ਅਤੇ ਕੇਂਦਰ ਦੀ ਭਾਜਪਾ ਸਰਕਾਰ ਪੂਰੀ ਤਰਾਂ ਅੱਡੀ ਚੋਟੀ ਦਾ ਜੋਰ ਲਗਾ ਰਹੀਆ ਹਨ।

ਹੁਣ ਤੱਕ ਪ੍ਰਾਪਤ ਮੱਧਪ੍ਰਦੇਸ਼ ਦੇ ਕੇਵਲ ਪੰਜ ਕੁ ਜਲਿਆ ਦੇ ਵੇਰਵੇ ਪਾਠਕਾਂ ਨਾਲ ਸਾਂਝੇ ਕਰ ਰਹੇ ਹਾਂ।

ਪ੍ਰਾਪਤ ਵੇਰਵਿਆ ਅਨੁਸਾਰ ਮੱਧਪ੍ਰਦੇਸ਼ ਜਿਲਾ ਖਕਨੂਰ ਦੇ ਪਿੰਡ ਪਚੋਰੀ ਦੇ ਮਨੀ ਸਿੰਘ ਉਮਰ ੩੫ ਸਾਲ, ਰਾਜਪਾਲ ਸਿੰਘ ਉਮਰ ੪੨ ਸਾਲ, ਰਿਸ਼ਮਲ ਸਿੰਘ ਉਮਰ ੪੫ ਸਾਲ ਤਿੰਨੇ ਪੁੱਤਰ ਪ੍ਰੇਮ ਸਿੰਘ ਅਪ੍ਰੈਲ ੨੦੧੭ ਤੋਂ ਭਾਰਤੀ ਸ਼ਸ਼ਤਰ ਅਧਿਨਿਯਮ ੨੫ ਤੇ ੨੬ ਤਹਿਤ ਨਿਜ਼ਾਮੂੱਦੀਨ ਪੁਲਿਸ ਸਟੇਸ਼ਨ ਦਿੱਲੀ ਵੱਲੋਂ ਗ੍ਰਿਫਤਾਰ ਹਨ।ਵਰਤਮਾਨ ਵਿਚ ਇਹਨਾਂ ਦਾ ਕੇਸ ਦਿੱਲੀ ਦੇ ਪਟਿਆਲਾ ਹਾਉਸ ਕੋਰਟ ਵਿਚ ਚੱਲ ਰਿਹਾ ਹੈ। ਪਿੰਡ ਪਚੋਰੀ ਦੇ ਹੀ ਅਮਾਨਤ ਸਿੰਘ ਪੁੱਤਰ ਰਾਵਲ ਸਿੰਘ, ਸਰਤਾਜ ਸਿੰਘ ਪੁੱਤਰ ਧਰਮ ਸਿੰਘ ਅਤੇ ਅਨਿਲ ਸਿੰਘ, ਪੁੱਤਰ ਗੁਲਾਬ ਸਿੰਘ ਉਪਰੋਕਤ ਧਾਰਾ ਤਹਿਤ ਗਣਵ ਮਾਖਨ ਪੁਲਿਸ ਸਟੇਸ਼ਨ ਖੰਡਵਾ ਵੱਲੋਂ ਗ੍ਰਿਫਤਾਰ ਹਨ। ਜਦੋਂ ਕਿ ਪਚੋਰੀ ਪਿੰਡ ਦੇ ਅਜੀਤ ਸਿੰਘ ਪੁੱਤਰ ਫੁੱਲ ਸਿੰਘ ਸੁਰਜੀਤ ਸਿੰਘ ਪੁੱਤਰ ਅਤਿਤ ਸਿੰਘ, ਮਲਖਾਨ ਸਿੰਘ ਪੁੱਤਰ ਧੀਰ ਸਿੰਘ, ਤੀਰਥ ਸਿੰਘ ਪੁੱਤਰ ਸੁਲਤਾਨ ਸਿੰਘ, ਤਰਲੋਕ ਸਿੰਘ ਪੁੱਤਰ ਸੁਲਤਾਨ ਸਿੰਘ, ਬਲਜੀਤ ਸਿੰਘ ਪੁੱਤਰ ਸੁੱਖਾ ਸਿੰਘ, ਕੈਲਾਸ਼ ਸਿੰਘ ਪੁੱਤਰ ਦਤਾਰ ਸਿੰਘ, ਸੰਤਮ ਸਿੰਘ ਪੁੱਤਰ ਪਿਆਰ ਸਿੰਘ, ਨਾਨੂ ਸਿੰਘ ਪੁੱਤਰ ਵੀਰ ਸਿੰਘ ਆਦਿ ਨੂੰ ਖੰਡਵਾ, ਯਰਵਾਡ, ਭੋਪਾਲ, ਵਾਰਵਾ, ਅਤੇ ਭਗਵਾਨਪੁਰ ਥਾਣਿਆਂ ਨੇ ਫਰਾਰ ਮੁਜਰਿਮ ਕਰਾਰ ਦਿੱਤਾ ਹੋਇਆ ਹੈ। ਇਸੇ ਤਰਾਂ ਧਾਰਾ ੨੫ ਅਤੇ ੨੬ ਤਹਿਤ ਪਿੰਡ ਸਿੰਗੂਰ ਜ਼ਿਲਾ ਖਰਗੋਨ ਦੇ ੨੭ ਸ਼ਿੰਗਲੀਗਰ ਜਿਨ੍ਹਾਂ ਵਿੱਚ ਅਸ਼ੋਕ ਸਿੰਘ ਪੁੱਤਰ ਪ੍ਰਤਾਪ ਸਿੰਘ ਉਮਰ ੨੫, ਵੀਰਪਾਲ ਸਿੰਘ ਪੁਤਰ ਸਤਨਾਮ ਸਿੰਘ ਉਮਰ ੩੨ ਸਾਲ, ਗੁਰਦਿਆਲ ਸਿੰਘ ਉਮਰ ੩੦ ਸਾਲ, ਬੱਦਮ ਸਿੰਘ ਉਮਰ ੨੮ ਦੋਵੇ ਪੁੱਤਰ ਸੌਹਣ ਸਿੰਘ, ਲੱਖਣ ਸਿੰਘ ਉਮਰ ੩੦ ਸਾਲ, ਗੋਲੂ ਸਿੰਘ ਉਮਰ ੨੮ ਸਾਲ, ਮਹਿਰਾਜ ਸਿੰਘ ਉਮਰ ੨੨ ਸਾਲ, ਤਿੰਨੇ ਪੁੱਤਰ ਦਲੀਪ ਸਿੰਘ, ਦੇਵੀ ਸਿੰਘ ਉਮਰ ੫੦ ਸਾਲ, ਗੁਚਰਣ ਸਿੰਘ ਉਮਰ ੪੦ ਸਾਲ, ਦੋਵੇ ਪੁੱਤਰ ਸਰਦਾਰ ਸਿੰਘ, ਸੱਤਪਾਲ ਸਿੰਘ ਪੁੱਤਰ ਭੂਮ ਸਿੰਘ ਉਮਰ ੨੨ ਸਾਲ, ਕੋਮ ਸਿਘ ਪੁੱਤਰ ਦੇਵੀ ਸਿੰਘ ਉਮਰ ੨੩ ਸਾਲ, ਮੰਗਲ ਸਿੰਘ ਪੁੱਤਰ ਮਹਿੰਦਰ ਸਿੰਘ ਉਮਰ ੪੦ ਸਾਲ, ਸੱਤਪਾਲ ਸਿੰਘ ਉਮਰ ੨੮ ਸਾਲ ਤੇ ਨੂਰੀਮਲ ਸਿੰਘ ਉਮਰ ੩੪ ਸਾਲ, ਦੋਵੇ ਪੁੱਤਰ ਭਗਤ ਸਿੰਘ, ਰਾਜੂ ਸਿੰਘ ਉਮਰ ੧੯ ਸਾਲ ਤੇ ਬਲਵੀਰ ਸਿੰਘ ਉਮਰ ੨੬ ਸਾਲ, ਦੋਵੇ ਪੁੱਤਰ ਜਗਤ ਸਿੰਘ, ਗੋਲੂ ਸਿੰਘ ਪੁੱਤਰ ਜਾਲ ਸਿੰਘ ਉਮਰ ੨੦ ਸਾਲ, ਜਾਲ ਸਿੰਘ ਪੁੱਤਰ ਸੰਤੋਸ਼ ਸਿੰਘ ਉਮਰ ੫੦ ਸਾਲ, ਨਾਨਕ ਸਿੰਘ ਪੁੱਤਰ ਗੁਰਦੇਵ ਸਿੰਘ ਉਮਰ ੨੪ ਸਾਲ, ਕਿਅਰ ਸਿੰਘ ਪੁੱਤਰ ਪ੍ਰਧਾਨ ਸਿਘ ਉਮਰ ੨੪ ਸਾਲ, ਸੁਲਤਾਨ ਸਿੰਘ ਪੁੱਤਰ ਅਭੈ ਸਿੰਘ ਉਮਰ ੫੦ ਸਾਲ, ਤਕਦੀਰ ਸਿੰਘ ਪੁੱਤਰ ਰਤਨ ਸਿੰਘ ਉਮਰ ੩੨ ਸਾਲ, ਗੋਬਿਦ ਸਿੰਘ ਪੁੱਤਰ ਸੁਭੇਗ ਸਿੰਘ ਉਮਰ ੩੮ ਸਾਲ, ਬਹਾਦਰ ਸਿੰਘ ਪੁੱਤਰ ਇੰਦਰ ਸਿੰਘ ਉਮਰ ੪੦ ਸਾਲ ਆਦਿ। ਪੁਲਿਸ ਸਟੇਸ਼ਨ ਭਿਖਣ, ਭਗਵਾਨਪੁਰ, ਗੋਗਵਾ, ਚੈਨਪੁਰ, ਸਨਵਾਦ, ਗਵਾਲੀਅਰ ਅਤੇ ਖਰਗੋਣ ਵੱਲੋਂ ਗਿਰਫਤਾਰ ਹਨ। ਹੋਰ ਪ੍ਰਾਪਤ ਵੇਰਵਿਆਂ ਅਨੁਸਾਰ ਪਿੰਡ ਪਲਸੂਦ ਤਹਸੀਲ ਰਾਜਪੂਰਾ ਜਿਲਾ ਬੜਵਾਨੀ ਦੇ ਸਿਕਲੀਗਰ ਸਿੱਖ ਬਹਾਦਰ ਸਿੰਘ ਨਿਪਾਲ ਸਿੰਘ ਤੇ ਰਜਿੰਦਰ ਸਿੰਘ ਤਿੰਨੇ ਪੁੱਤਰ ਮਨੋਰ ਸਿੰਘ ਰਾਮ ਨਾਲ ਪੁੱਤਰ ਭਾਰਾ ਸਿੰਘ ਕੈਲਾਸ਼ ਸਿੰਘ ਪੁੱਤਰ ਬਲੋਰ ਸਿੰਘ, ਸੰਤੋਸ਼ ਸਿੰਘ ਪੁੱਤਰ ਦੋਤਾ ਸਿੰਘ, ਜਜਦੀਰ ਸਿੰਘ ਪੁੱਤਰ ਸੰਤੋਖ ਸਿੰਘ, ਮੰਗਲ ਸਿੰਘ ਤੇ ਰਮੇਲ ਸਿੰਘ ਪੁੱਤਰ ਬਾਲਮ ਸਿੰਘ, ਵਿਨੋਦ ਸਿੰਘ ਪੁੱਤਰ ਜਗਦੀਸ਼ ਸਿੰਘ, ਭੂਰਾ ਸਿੰਘ, ਬਾਲਮ ਸਿੰਘ, ਮੇਹਰ ਸਿੰਘ ਤੇ ਲੱਸ਼ੂ ਸਿੰਘ ਚਾਰੇ ਪੁੱਤਰ ਮੌਜੀ ਸਿੰਘ ਮਕਨ ਸਿੰਘ ਪੁੱਤਰ ਗੁਲਜਾਰ ਸਿੰਘ, ਦਲੀਪ ਸਿੰਘ ਪੁਤਰ ਕਪੂਰ ਸਿੰਘ, ਪੱਪੂ ਸਿੰਘ ਪੁੱਤਰ ਮਿਸ਼ੂ ਸਿੰਘ, ਅਸ਼ੋਕ ਸਿੰਘ ਪੁੱਤਰ ਮੇਹਰ ਸਿੰਘ, ਦੀਵਾਨ ਸਿੰਘ ਪੁੱਤਰ ਪ੍ਰਤਾਪ ਸਿੰਘ, ਸ਼ੇਰ ਸਿੰਘ ਤੇ ਅਸ਼ੋਕ ਸਿੰਘ ਪੁੱਤਰ ਦੀਵਾਨ ਸਿੰਘ, ਤਲਕ ਸਿੰਘ ਪੁੱਤਰ ਮੇਹਰ ਸਿੰਘ, ਮਹਿਲ ਸਿੰਘ ਪੁੱਤਰ ਪ੍ਰਤਾਪ ਸਿੰਘ, ਮਹਿੰਦਰ ਸਿੰਘ ਪੁੱਤਰ ਚਤਰ ਸਿੰਘ ਆਦਿ ਭਾਰਤੀ ਸ਼ਸ਼ਤਰ ਅਧਿਨਿਯਮ ਦੀ ਧਾਰਾ ੨੫ਏ,੨੫/੨੭ ਅਤੇ ੨੫ਆਰ. ਤਹਿਤ ਥਾਣਾ ਜੈਤਪੁਰ,ਭੀਲਵਾੜਾ, ਖੇਤੀਆ, ਰਾਜਪੁਰਾ, ਕੁਕਸ਼ੀ, ਅਤੇ ਪਲਸੂਦ ਵਿਖੇ ੨੦੦੯ ਤੋਂ ਲੈ ਕੇ ੨੦੧੭ ਤੱਕ ਗ੍ਰਿਫਤਾਰ ਕੀਤੇ ਗਏ ਹਨ।

ਇਹ ਵੇਰਵੇ ਬੱਸ਼ਕ ਮੱਧਪ੍ਰਦੇਸ਼ ਦੇ ੫ ਜ਼ਿਲਿਆ ਦੇ ਹਨ। ਅਤੇ ਹੋਰਨਾ ਵੇਰਵਿਆਂ ਦੀ ਉਡੀਕ ਹੈ। ਜਦਂੋ ਕਿ ਗੈਰ ਸਰਕਾਰੀ ਸੂਤਰਾਂ ਅਨੁਸਾਰ ੨੫੦ ਤੋਂ ੩੦੦ ਸਿਕਲੀਗਰ ਅਜੇ ਵੀ ਘਰਾਂ ਤੋਂ ਪੁਲਿਸ ਦੇ ਡਰ ਕਾਰਨ ਫਰਾਰ ਦੱਸੇ ਜਾਦੇ ਹਨ। ਜਿਨਾਂ ਦੇ ਘਰਾਂ ਦੀ ਹਾਲਤ ਬਹੁਤ ਹੀ ਨਿਘਰ ਚੁੱਕੀ ਹੈ। ਪਿਛਲੇ ਸਮੇਂ ਇੰਦੋਰ ਦੀ ਸ਼੍ਰੀ ਗੁਰੂ ਸਿੰਘ ਸਭਾਂ, ਦਿੱਲੀ ਕਮੇਟੀ, ਸ਼ਿਰੋਮਣੀ ਕਮੇਟੀ ਅਤੇ ਹੋਰ ਪੰਥਕ ਜਥੇਬੰਦੀਆਂ ਵੱਲੋਂ ਸ਼੍ਰੀ ਬੇਟਮਾ ਸਾਹਿਬ ਇੰਦੋਰ ਵਿੱਖੇ ਸਿਕਲੀਗਰ ਸਿੱਖਾਂ ਤੇ ਪਾਏ ਜਾ ਰਹੇ ਝੂਠੇ ਕੇਸਾਂ ਨੂੰ ਹੱਲ ਕਰਵਾਉਣ ਲਈ ਸਿਕਲੀਗਰ ਮਹਾ ਪੰਚਾਇਤ ਸਮੇਲਨ ਦਾ ਢੁਕਵੰਜ ਵੀ ਰਚਿਆ ਗਿਆ ਸੀ। ਜਿਸਨੂੰ ਸੁਚੇਤ ਸਿੱਖ ਪਹਿਲਾ ਹੀ ਰੱਦ ਕਰ ਚੁੱਕੇ ਹਨ। ਅਤੇ ਇਹ ਪ੍ਰਮਾਨਿਤ ਵੀ ਹੋ ਚੁੱਕਾ ਹੈ ਕਿ ਇਹ ਸੰਮੇਲਨ ਸੰਘ ਪਰਿਵਾਰ ਦੇ ਮਨਸੂਬਿਆਂ ਤਹਿਤ ਹੋਰ ਸਿਕਲੀਗਰ ਸਿੱਖਾਂ ਨੂੰ ਫਸਾਉਣ ਲਈ ਕੀਤਾ ਜਾ ਰਿਹਾ ਹੈ। ਇਹੋ ਕਾਰਨ ਹੈ ਕਿ ਇਸ ਮਹਾ ਸੰਮੇਲਨ ਦੇ ਕੋਈ ਵੀ ਸਾਰਥਕ ਨਤੀਜੇ ਨਹੀਂ ਨਿਕਲੇ। ਅਤੇ ਨਾ ਹੀ ਕਿਸੇ ਦੀ ਰਿਹਾਈ ਕਰਵਾਈ ਗਈ।

ਅੱਜ ਬਹੁਤ ਸਾਰੇ ਸਿੱਖ ਐਨਜੀਉ ਸਵੈ ਸੇਵੀ ਸੰਸਥਾਵਾ ਵੱਲੋਂ ਯੂਟਿਊਬ ਵੀਡੀਓ, ਅਖਬਾਰਾ ਅਤੇ ਚੈਨਲਾ ਰਾਹੀਂ ਸ਼ਿਕਲੀਗਰਾਂ ਦੀ ਭਲਾਈ ਲਈ ਬਹੁਤ ਸਾਰੇ ਬਿਆਨ ਦਾਗੇ ਜਾ ਰਹੇ ਹਨ। ਅਤੇ ਵਿਦੇਸ਼ਾ ਤੋ ਫੰਡ ਵੀ ਇੱਕਠੇ ਕੀਤੇ ਜਾ ਰਹੇ ਹਨ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਮਹੀਨੇ ਸਾਲ ਬੀਤਣ ਦੇ ਬਾਵਜੂਦ ਵੀ ਕਿਸੇ ਸਿਕਲੀਗਰ ਦੀ ਕਾਨੂੰਨੀ ਚਾਰਜੋਈ ਕਰਕੇ ਜਮਾਨਤ ਜਾ ਰਿਹਾਈ ਨਹੀਂ ਕਰਵਾਈ ਗਈ। ਇਸ ਲਈ ਅਸੀਂ ਇਸ ਲੇਖ ਦੇ ਅੰਤ ਵਿਚ ਅਜਿਹੇ ਦਰਦਮੰਦ ਵੀਰਾਂ ਨੂੰ ਬੇਨਤੀ ਕਰਾਂਗੇ ਕਿ ਜੇਕਰ ਉਹ ਹਕੀਕੀ ਤੋਰ ਤੇ ਕੁੱਝ ਕਰਨਾ ਚਾਹੰਦੇ ਹਨ ਤਾਂ ਪੀੜਿਤ ਸਿਕਲੀਗਰ ਪਰਿਵਾਰਾਂ ਨਾਲ ਸਿੱਧੇ ਸੰਪਰਕ ਕਰਨ। ਜਰੂਰਤ ਸਮਝਣ ਤੇ ਅਜਿਹੇ ਪਰਿਵਾਰਾਂ ਦੇ ਨਾਮ ਪਤੇ ਵੀ ਮੁਹੱਈਆਂ ਕਰਵਾਏ ਜਾ ਸਕਦੇ ਹਨ।


FEATURED ARTICLES
ਪੁਸਤਕ ਸਮੀਖਿਆ - ਆਰ.ਐਸ.ਐਸ ਦੇਸ਼ ਦਾ ਸਭ ਤੋਂ ਵੱਡਾ ਅੱਤਵਾਦੀ ਸੰਗਠਨ

ਭਾਰਤ 'ਚ ਫੈਲੇ ਨਸ਼ਿਆਂ ਦੇ ਅੱਤਵਾਦ ਦੀ ਅਸਲੀਅਤ

ਹਿੰਦੀ , ਹਿੰਦੂ, ਹਿੰਦੁਸਤਾਨ ਬਨਾਮ ਬ੍ਰਹਿਮੰਡੀ ਗੁਰਮਤਿ ਵਿਚਾਰਧਾਰਾ

ਪੁਸਤਕ ਸਮੀਖਿਆ ਗੁਜਰਾਤ ਫਾਈਲਾਂ :- ਪਰਦਾਪੋਸ਼ੀ ਦੀ ਚੀਰਫਾੜ

ਭਾਰਤ ਮਾਤਾ ਦੇ ਸਪੂਤਾਂ ਵਲੋਂ ਹੀ ਕੀਤੀ ਜਾ ਰਹੀ ਹੈ ਇਸ ਦੀਆਂ ਧੀਆਂ ਭੈਣਾਂ ਦੀ ਬੇਪੱਤੀ

ਸਰਦਾਰਾਂ ਤੋਂ ਨੱਚਾਰ ਬਨਾਉਣ ਦੀ ਮੁਹਿੰਮ ਹੋਈ ਤੇਜ਼

ਪੰਜਾਬ ਅੰਦਰ ਸਿੱਖੀ ਤੋਂ ਟੁੱਟ ਚੁੱਕਾ ਹੈ ਬਹੁਗਿਣਤੀ ਸ਼ਿਕਲੀਗਰ ਭਾਈਚਾਰਾ

ਆਦਿਵਾਸੀ, ਮੂਲ ਨਿਵਾਸੀ ਅਤੇ ਸਿਕਲੀਗਰਾਂ ਦੀ ਭਲਾਈ ਲਈ ਗਲੋਬਲ, ਦਲਿਤ ਅਤੇ ਸਿੱਖ ਸੰਸਥਾਵਾਂ ! (Part2)

31 Years Later the Carnage Continues : Jammu Sikh Youth Killed in Cold-blood by Indian Police

US Sikh Rights Group Commends Obama’s Stand on Religious Freedom

Beant’s Assassin Tara To Challenge Extradition to India

Manmohan Singh Immune As PM, Not As Finance Minister, From Claims Of Sikh killings: US Court

India's Supreme Court Commutes Devinder Pal Singh Bhullar’s Death Sentence

Indian Supreme Court Stays Execution of Sikh Political Activist

Guru Granth Sahib Ji Saroops Burnt - Sikligar Sikhs Attacked in Andhra Pardes, India