Sunday, July 12, 2026

Established 2005 • ISSN Registration : 1930-0107

Vaisakhi of 1919

Panthic Archives Article (Category: PUNJAB)

April 11, 2007
Author/Source: Bhai Simarjit Singh

1919 ਦੀ ਵਿਸਾਖੀ

ਸਿਮਰਜੀਤ ਸਿੰਘ

ਪੰਜਾਬ ਦੀ ਧਰਤੀ ਮੁੱਢ-ਕਦੀਮ ਤੋਂ ਰੂਹਾਨੀ ਅਨੁਭਵੀਆਂ, ਯੋਧਿਆਂ ਤੇ ਸੂਰਬੀਰਾਂ ਦੀ ਧਰਤੀ ਰਹੀ ਹੈ। ਪੱਛਮ ਵੱਲੋਂ ਹਿੰਦੋਸਤਾਨ ਉੱਪਰ ਚੜ੍ਹ ਕੇ ਆਉਣ ਵਾਲੇ ਹਮਲਾਵਰਾਂ ਦਾ ਟਾਕਰਾ ਪੰਜਾਬ ਦੇ ਸੂਰਬੀਰ ਯੋਧੇ ਹੀ ਸਭ ਤੋਂ ਪਹਿਲਾਂ ਕਰਦੇ ਆਏ ਹਨ। ਜਦੋਂ ਸਮੁੱਚੇ ਭਾਰਤ ਨੇ ਗ਼ੁਲਾਮੀ ਦੀਆਂ ਜ਼ੰਜੀਰਾਂ ਨੂੰ ਲਗਭਗ ਪ੍ਰਵਾਨ ਹੀ ਕਰ ਲਿਆ ਸੀ ਅਤੇ ਸਦੀਆਂ ਤਕ ਸਮੁੱਚੇ ਦੇਸ਼ਵਾਸੀ ਪਰਾਧੀਨਤਾ ਨੂੰ ਆਪਣੀ ਹੋਣੀ ਅਤੇ ਤਕਦੀਰ ਸਮਝ ਕੇ ਸਿਰ ਸੁੱਟ ਕੇ ਦਿਨ-ਕਟੀ ਕਰ ਰਹੇ ਸਨ, ਉਸ ਸਮੇਂ ਵਿਚ ਅਣਖ ਅਤੇ ਸਵੈਮਾਨ ਦੀ ਪੁਕਾਰ ਇਸੇ ਧਰਤੀ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮੂਹ ਦੇਸ਼ਵਾਸੀਆਂ ਨੂੰ ਗ਼ੁਲਾਮੀ ਦੀ ਨੀਂਦਰ ’ਚੋਂ ਹਲੂਣ ਕੇ ਜਗਾਇਆ ਸੀ। ਸ਼ਾਇਰ ਇਕਬਾਲ ਨੇ ਇਸ ਸਬੰਧ ਵਿਚ ਲਿਖਿਆ ਹੈ :-

ਫਿਰ ਉਠੀ ਆਖਿਰ ਸਦਾ ਤੌਹੀਦ ਕੀ ਪੰਜਾਬ ਸੇ।

ਹਿੰਦ ਕੋ ਇਕ ਮਰਦੇ-ਏ-ਕਾਮਿਲ ਨੇ ਜਗਾਯਾ ਖਵਾਬ ਸੇ।

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੇਸ਼ ਵਾਸੀਆਂ ਦੀ ਗ਼ੁਲਾਮ ਮਾਨਸਿਕਤਾ ਨੂੰ ਬਦਲਣ ਵਾਸਤੇ ਮੱਧ ਯੁੱਗ ’ਚ ਪਹਿਲੀ ਵਾਰ ਮਹਾਨ ਉਦਮ-ਉਪਰਾਲੇ ਕੀਤੇ। ਜੇਕਰ ਗੁਰੂ ਜੀ ਨੇ ਲੋਧੀ ਸ਼ਾਸਕਾਂ ਦੀਆਂ ਜਾਬਰ ਤੇ ਅਨਿਆਂ ਆਧਾਰਤ ਨੀਤੀਆਂ ਦਾ ਖੰਡਨ ਕੀਤਾ, ਹਮਲਾਵਰ ਬਾਬਰ ਤੇ ਉਹਦੀ ਬੇਮੁਹਾਰੀ ਫੌਜ ਦੁਆਰਾ ਆਮ ਲੋਕਾਈ ’ਤੇ ਜ਼ੁਲਮ ਢਾਹੁਣ ਕਰਕੇ ਉਸ ਨੂੰ ਬੇਬਾਕੀ ਨਾਲ ਉਸ ਦੇ ਮੂੰਹ ’ਤੇ ਸੱਚ ਸੁਣਾਇਆ ਅਤੇ ਗ਼ੁਲਾਮੀ ਦੀਆਂ ਜ਼ੰਜੀਰਾਂ ਕੱਟਣ ਲਈ ਸਿੱਖ ਲਹਿਰ ਨੂੰ ਸੰਸਥਾਗਤ ਅਤੇ ਸੰਗਠਨਾਤਮਿਕ ਅਧਾਰ ਪ੍ਰਦਾਨ ਕੀਤਾ, ਜਿਸ ਉੱਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਈ., ਸੰਮਤ ਨਾਨਕਸ਼ਾਹੀ 231 ਦੀ ਵਿਸਾਖੀ ਨੂੰ ਖੰਡੇ-ਬਾਟੇ ਦਾ ਅੰਮ੍ਰਿਤਪਾਨ ਕਰਵਾ ਕੇ ਖਾਲਸਾ ਸਿਰਜਨਾ ਦਾ ਕਾਰਨਾਮਾ ਕਰ ਦਿਖਲਾਇਆ। ਇਸ ਗੁਰੂ ਸਾਜੇ ਖਾਲਸੇ ਨੇ ਦੇਸ਼ ਕੌਮ ਦੀ ਗ਼ੁਲਾਮੀ ਦੇ ਬੰਧਨ ਤਾਰ-ਤਾਰ ਕਰ ਸੁੱਟੇ। ਗੁਰੂ ਜੀ ਦਾ ਥਾਪੜਾ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਜ਼ਾਲਮ ਮੁਗ਼ਲ ਸਾਮਰਾਜ ਦੀਆਂ ਜੜ੍ਹਾਂ ਹਿਲਾ ਕੇ ਖਾਲਸਾਈ ਝੰਡੇ ਝੁਲਾ ਦਿੱਤੇ ਅਤੇ ਸਿੱਖ ਰਾਜ ਦੀ ਨੀਂਹ ਰੱਖੀ। ਸਿੱਖ ਮਿਸਲਾਂ ਅਤੇ ਮਹਾਰਾਜਾ ਰਣਜੀਤ ਸਿੰਘ ਦੁਆਰਾ ਸਥਾਪਤ ਖਾਲਸਾ ਰਾਜ ਨੇ ਇਕ ਨਿਆਂ ਅਧਾਰਤ ਰਾਜ ਕਾਇਮ ਕਰਕੇ ਦੁਨੀਆਂ ਵਿਚ ਮਿਸਾਲ ਪੈਦਾ ਕੀਤੀ। ਜਦੋਂ ਬਾਕੀ ਸਾਰੇ ਭਾਰਤ ਉੱਪਰ ਅੰਗਰੇਜ਼ੀ ਸਾਮਰਾਜ ਕਾਬਜ਼ ਹੋ ਚੁੱਕਾ ਸੀ, ਤਦ ਵੀ ਪੰਜਾਬ ਦੇ ਵਾਸੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਅਜ਼ਾਦੀ ਦਾ ਨਿੱਘ ਮਾਣ ਰਹੇ ਸਨ। ਮਹਾਰਾਜਾ ਰਣਜੀਤ ਸਿੰਘ ਦੇ ਜੀਂਦੇ-ਜੀਅ ਉਨ੍ਹਾਂ ਦੀ ਪੰਜਾਬ ਵੱਲ ਅੱਖ ਕਰਨ ਦੀ ਹਿੰਮਤ ਨਹੀਂ ਪਈ।ਪ੍ਰੰਤੂ ਮਹਾਰਾਜੇ ਦੇ ਅੱਖਾਂ ਮੀਟਣ ਦੀ ਦੇਰ ਸੀ ਕਿ ਉਹ ਪੰਜਾਬ ਰੂਪੀ ਗੁਲਾਬ ਦੇ ਆਲੇ-ਦੁਆਲੇ ਮੰਡਰਾਉਣ ਲੱਗੇ ਅਤੇ ਆਪਣੀਆਂ ਕਰੂਰ ਚਾਲਾਂ ਚੱਲ ਕੇ ਕੁਝ ਸਾਲਾਂ ਵਿਚ ਹੀ ਪੰਜਾਬ ਉੱਪਰ ਕਬਜ਼ਾ ਕਰ ਲਿਆ। ਪੰਜਾਬੀਆਂ ਖਾਸ ਕਰਕੇ ਸਿੱਖਾਂ ਨੇ ਅੰਗਰੇਜ਼ੀ ਸਾਮਰਾਜ ਦੀ ਗ਼ੁਲਾਮੀ ਨੂੰ ਬੜੇ ਦੁੱਖੀ ਦਿਲ ਨਾਲ ਸਵੀਕਾਰਿਆ। ਗੁਰੂ ਸਾਹਿਬਾਨ ਦੁਆਰਾ ਸੰਚਾਰਿਤ ਰਾਜਨੀਤਕ, ਧਾਰਮਿਕ, ਸਮਾਜਿਕ, ਸਭਿਆਚਾਰਕ, ਮਾਨਸਿਕ ਅਤੇ ਆਤਮਿਕ ਅਜ਼ਾਦੀ ਦਾ ਸੁਆਦ ਚੱਖ ਚੁੱਕੇ ਸਿੱਖ ਚੁੱਪ ਕਿੱਦਾਂ ਬੈਠ ਸਕਦੇ ਸਨ, ਜਿਸ ਲਈ ਗ਼ਦਰ ਲਹਿਰ ਵਰਗੀਆਂ ਅਜ਼ਾਦੀ ਦੀਆਂ ਲਹਿਰਾਂ ਵਿਚ ਪੰਜਾਬੀਆਂ ਨੇ ਵੱਧ ਚੜ੍ਹ ਕੇ ਕੁਰਬਾਨੀਆਂ ਦਿੱਤੀਆਂ। ਇਸ ਤੋਂ ਪਹਿਲਾਂ ਨਾਮਧਾਰੀ ਸਿੱਖ ਲਹਿਰ ਨੇ ਅੰਗਰੇਜ਼ੀ ਸਾਮਰਾਜ ਵਿਰੁੱਧ ਇਕ ਨਿੱਗਰ ਆਧਾਰ ਵਾਲਾ ਆਪਣਾ ਸੁਤੰਤਰ ਸਮਾਜਿਕ, ਨਿੱਗਰ ਅਧਾਰ ਵਾਲਾ ਆਪਣਾ ਸੁਤੰਤਰ ਸਮਾਜਿਕ, ਧਾਰਮਿਕ ਤੇ ਸਭਿਆਚਾਰਕ ਸਿਸਟਮ ਵਿਕਸਿਤ ਕਰਕੇ ਅਜ਼ਾਦੀ ਪ੍ਰਤੀ ਸਮੂਹ ਪੰਜਾਬੀਆਂ ਅਤੇ ਸਿੱਖ ਕੌਮ ਦੇ ਭਾਵਾਂ ਦੀ ਤਰਜਮਾਨੀ ਕੀਤੀ। 1919 ਈ., ਸੰਮਤ ਨਾਨਕਸ਼ਾਹੀ 451 ਦੀ ਵੈਸਾਖੀ ਵਾਲੇ ਦਿਨ ਜਲ੍ਹਿਆਂ ਵਾਲੇ ਬਾਗ ਵਿਚ ਹੋਏ ਖੂਨੀ ਸਾਕੇ ਦਾ ਸਹੀ-ਸਹੀ ਅਧਿਐਨ ਤੇ ਵਿਸ਼ਲੇਸ਼ਣ ਕਰਨ ਵਾਸਤੇ ਗੁਰੂ ਸਾਹਿਬਾਨ ਦੀ ਅਗਵਾਈ ’ਚ ਪੰਜਾਬ ਦੀ ਧਰਤੀ ’ਤੇ ਸੋਲ੍ਹਵੀਂ ਸਦੀ ਦੇ ਆਰੰਭ ਵਿਚ ਚੱਲੀ ਮਨੁੱਖੀ ਅਜ਼ਾਦੀ ਲਈ ਲਹਿਰ ਦਾ ਇਹ ਸੰਖੇਪ ਪਿਛੋਕੜ ਕਾਫੀ ਹੱਦ ਤਕ ਸਹਾਈ ਸਿੱਧ ਹੁੰਦਾ ਹੈ।

17ਵੀਂ ਸਦੀ ਦੇ ਆਰੰਭ ਵਿਚ ਅੰਗਰੇਜ਼, ਫਰਾਂਸੀਸੀ ਤੇ ਪੁਰਤਗਾਲੀ ਹਿੰਦੋਸਤਾਨ ਵਿਚ ਵਿਉਪਾਰ ਕਰਨ ਦੇ ਲਹਿਜੇ ਨਾਲ ਆਏ ਪਰ ਥੋੜ੍ਹੇ ਸਮੇਂ ਬਾਅਦ ਭਾਰਤ ’ਤੇ ਕਬਜ਼ਾ ਹੀ ਕਰ ਲਿਆ। ਅੰਗਰੇਜ਼ਾਂ ਨੇ ਪੁਰਤਗੇਜੀਆਂ ਨੂੰ ਭਾਰਤ ਵਿੱਚੋਂ ਕੱਢ ਦਿੱਤਾ ਅਤੇ ਭਾਰਤ ’ਤੇ ਆਪਣਾ ਕਬਜ਼ਾ ਕਰ ਲਿਆ ਅਤੇ ਭੋਲੇ-ਭਾਲੇ ਭਾਰਤੀਆਂ ਦੀ ਲੁੱਟ-ਖਸੁੱਟ ਕਰਨ ਲੱਗੇ। ਸੰਸਾਰ ਦੀ ਪਹਿਲੀ ਲੜਾਈ ਸਮੇਂ ਭਾਰਤੀਆਂ ਨੇ ਅੰਗਰੇਜ਼ਾਂ ਦੀ ਸਹਾਇਤਾ ਇਹ ਸੋਚ ਕੇ ਕੀਤੀ ਕਿ ਸ਼ਾਇਦ ਇਸ ਤੋਂ ਬਾਅਦ ਉਹ ਭਾਰਤ ਨੂੰ ਅਜ਼ਾਦ ਕਰ ਦੇਣਗੇ।ਦੂਜਾ ਕਾਰਨ ਆਰਥਿਕ ਸਥਿਤੀ ਵਿਚ ਖੁਸ਼ਗਵਾਰ ਤਬਦੀਲੀ ਦੀ ਕਾਮਨਾ ਵੀ ਸੀ। ਜੰਗ ਤੋਂ ਪਹਿਲਾਂ ਪੰਜਾਬ ਬਹੁਤ ਵੱਡੇ ਆਰਥਿਕ ਸੰਕਟ ਵਿੱਚੋਂ ਗੁਜ਼ਰ ਰਿਹਾ ਸੀ। ਪੰਜਾਬ ਦੀ 83% ਕਿਸਾਨ ਕਰਜੇ ਹੇਠ ਬੁਰੀ ਤਰ੍ਹਾਂ ਦੱਬੇ ਹੋਏ ਸਨ ਅਤੇ 45% ਜ਼ਮੀਨ ਗਹਿਣੇ ਸੀ।ਆਉਣ ਵਾਲੇ ਖੁਸ਼ਗਵਾਰ ਜੀਵਨ ਦੀ ਆਸ ਵਿਚ ਪੰਜਾਬੀਆਂ ਨੂੰ ਬਹੁਤ ਵੱਡੀ ਕੀਮਤ ਅਦਾ ਕਰਨੀ ਪਈ; ਇਕੱਲੇ ਪੰਜਾਬ ਵਿਚੋਂ ਇਸ ਜੰਗ ਵਿਚ 12,794 ਫੌਜੀ ਸ਼ਹੀਦ ਹੋਏ 24,732 ਤੋਂ ਵੱਧ ਗੁਆਚੇ, ਜ਼ਖਮੀ ਹੋਏ, ਕੈਦੀ ਹੋਏ ਜਾਂ ਲਾਪਤਾ ਕਰਾਰ ਦਿੱਤੇ ਗਏ। ਪਰ ਜਦੋਂ ਜੰਗ ਖਤਮ ਹੋਈ ਤਾਂ ਭਾਰਤ ਨੂੰ ਅਜ਼ਾਦ ਕਰਨ ਦੀ ਥਾਂ ਉਸ ਨੂੰ ਗ਼ੁਲਾਮ ਰੱਖਣ ਦੇ ਨਵੇਂ ਢੰਗ ਲੱਭਣ ਲੱਗੇ। ਪੰਜਾਬ ਦੀ ਜ਼ਿਆਦਾ ਵਸੋਂ ਸਿੱਖਾਂ ਦੀ ਹੈ, ਜਿਨ੍ਹਾਂ ਨੂੰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵਿਸਾਖੀ ਨੂੰ ਖੰਡੇ-ਬਾਟੇ ਦੀ ਪਾਹੁਲ ਛਕਾ ਕੇ ਸਦਾ-ਸਦਾ ਲਈ ਉਸ ਅਕਾਲ ਪੁਰਖ ਦੇ ਅਧੀਨ ਕਰ ਦਿੱਤਾ ਸੀ, ਇਸ ਲਈ ਉਨ੍ਹਾਂ ਨੂੰ ਕਿਸੇ ਵਿਅਕਤੀ ਵਿਸ਼ੇਸ਼ ਦੇ ਗ਼ੁਲਾਮ ਰਹਿਣਾ ਮਨਜ਼ੂਰ ਨਹੀਂ ਸੀ। ਦੇਸ਼ ਦੀ ਅਜ਼ਾਦੀ ਵਿਚ 80% ਤੋਂ ਵੱਧ ਸ਼ਹੀਦੀਆਂ ਦੇਣ ਵਾਲੇ ਸਿੱਖਾਂ ਨੇ ਅਜ਼ਾਦੀ ਦੇ ਨਾਹਰੇ ਲਾਏ ਅਤੇ ਅਜ਼ਾਦੀ ਦੇ ਘੋਲ ਦਾ ਮੁੱਢ ਬੰਨ੍ਹਿਆਂ। ਅੰਗਰੇਜ਼ਾਂ ਵੱਲੋਂ ਉਨ੍ਹਾਂ ਨੂੰ ਦਬਾਉਣ ਲਈ ਨਵੇਂ-ਨਵੇਂ ਕਾਨੂੰਨ ਅਤੇ ਰੋਲਟ ਐਕਟ ਨਾਂ ਦਾ ਕਾਲਾ ਕਾਨੂੰਨ ਬਣਾਇਆ ਗਿਆ। ਭਾਰਤੀਆਂ ਨੇ ਇਸ ਕਾਲੇ ਕਾਨੂੰਨ ਦਾ ਵੱਧ ਚੜ੍ਹ ਕੇ ਵਿਰੋਧ ਕੀਤਾ, ਇਸ ਸਬੰਧ ਵਿਚ 6 ਅਪ੍ਰੈਲ ਨੂੰ ਹੜਤਾਲ ਕਰਨ ਦਾ ਫੈਸਲਾ ਕੀਤਾ ਗਿਆ ਪਰ ਸਰਕਾਰ ਨੇ ਅੰਮ੍ਰਿਤਸਰ ਦੇ ਲੀਡਰ ਡਾ. ਸਤਿਆ ਪਾਲ ਨੂੰ 29 ਮਾਰਚ ਨੂੰ ਘਰ ਵਿਚ ਕੈਦ ਕਰ ਦਿੱਤਾ ਗਿਆ। 30 ਮਾਰਚ ਨੂੰ ਇਕ ਪਬਲਿਕ ਜਲਸਾ ਹੋਇਆ ਡਾ. ਸੈਫੋਦੀਨ ਕਿਚਲੂ ਨੇ ਰੋਲਟ ਐਕਟ ਬਾਰੇ ਲੋਕਾਂ ਨੂੰ ਜਾਣੂ ਕਰਵਾ ਕੇ ਇਸ ਦਾ ਵਿਰੋਧ ਕਰਨ ਦੀ ਪ੍ਰੇਰਨਾ ਕੀਤੀ। ਉਸੇ ਰਾਤ ਅੰਮ੍ਰਿਤਸਰ ਦੇ ਅੰਗਰੇਜ਼ ਡਿਪਟੀ ਕਮਿਸ਼ਨਰ ਨੇ ਡਾ. ਕਿਚਲੂ ਨੂੰ ਹੁਕਮ ਸੁਣਾ ਦਿੱਤਾ ਕਿ ਅਗਲੇ ਹੁਕਮ ਤਕ ਅੰਮ੍ਰਿਤਸਰ ਸ਼ਹਿਰ ਦੀ ਹੱਦ ਤੋਂ ਬਾਹਰ ਨਹੀਂ ਜਾ ਸਕਦੇ ਅਤੇ ਨਾ ਹੀ ਕੋਈ ਸਿਆਸੀ ਲਿਖਾ-ਪੜ੍ਹੀ ਕਰ ਸਕਦੇ ਹਨ। ਪ੍ਰੈੱਸ ਨੂੰ ਬਿਆਨ ਦੇਣ ਅਤੇ ਜਲਸੇ ਜਲੂਸ ਵਿਚ ਸ਼ਾਮਲ ਹੋਣ ਦੀ ਉਨ੍ਹਾਂ ’ਤੇ ਪਾਬੰਦੀ ਲਾ ਦਿੱਤੀ ਗਈ। ਇਹੋ ਜਿਹੇ ਨੋਟਿਸ ਹੋਰ ਵੀ ਕਈ ਆਗੂਆਂ ਨੂੰ ਭੇਜੇ ਗਏ।6 ਅਪ੍ਰੈਲ ਨੂੰ ਅੰਮ੍ਰਿਤਸਰ ਵਿਚ ਅਜਿਹੀ ਹੜਤਾਲ ਹੋਈ ਕਿ ਸਰਕਾਰੀ ਬੰਦਿਆਂ ਤੋਂ ਬਿਨਾਂ ਕਿਸੇ ਨੇ ਚੁਲ੍ਹੇ ਵਿਚ ਅੱਗ ਤਕ ਨਹੀਂ ਬਾਲੀ। 10 ਅਪ੍ਰੈਲ ਨੂੰ ਸਰਕਾਰ ਨੇ ਡਾ. ਕਿਚਲੂ ਅਤੇ ਡਾ. ਸਤਿਆ ਪਾਲ ਨੂੰ ਕਾਰ ਵਿਚ ਬਿਠਾ ਕੇ ਅੰਮ੍ਰਿਤਸਰ ਸ਼ਹਿਰ ਤੋਂ ਬਾਹਰ ਭੇਜ ਦਿੱਤਾ ਗਿਆ।ਲੋਕਾਂ ਨੇ ਵਿਰੋਧ ਕੀਤਾ ਅਤੇ ਉਹ ਡਿਪਟੀ ਕਮਿਸ਼ਨਰ ਦੀ ਕੋਠੀ ਅੱਗੇ ਆਪਣਾ ਰੋਸ ਜ਼ਾਹਰ ਕਰਨ ਲਈ ਇਕੱਠੇ ਹੋ ਕੇ ਜਾਣ ਲੱਗੇ ਤਾਂ ਰਸਤੇ ਵਿਚ ਉਨ੍ਹਾਂ ਨੂੰ ਫੌਜ ਨੇ ਘੇਰ ਲਿਆ ਅਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜਿਸ ਵਿਚ 20 ਬੰਦੇ ਮੌਕੇ ’ਤੇ ਹੀ ਦਮ ਤੋੜ ਗਏ। ਜ਼ਖਮੀਆਂ ਦਾ ਇਲਾਜ ਕਰਨ ਵਾਲੇ ਡਾਕਟਰਾਂ ਨੂੰ ਡਿਪਟੀ ਕਮਿਸ਼ਨਰ ਵੱਲੋਂ ਉਨ੍ਹਾਂ ਨੂੰ ਮਰਨ ਦੇਣ ਲਈ ਕਿਹਾ ਗਿਆ ਜਾਂ ਫੇਰ ਆਪਣਾ ਇਲਾਜ ਆਪੇ ਕਰਨ ਲਈ ਕਿਹਾ ਗਿਆ। ਜਨਾਨਾ ਹਸਪਤਾਲ ਦੇ ਕੋਲ ਇਕ ਡਾਕਟਰ ਕਿਦਾਰ ਨਾਥ ਰਹਿੰਦਾ ਸੀ, ਉਹ ਕੁਝ ਕੌਮ-ਪ੍ਰਸਤੀ ਦੇ ਵਿਚਾਰ ਰੱਖਦਾ ਸੀ। ਕੁਝ ਬੰਦਿਆਂ ਦੇ ਕਹਿਣ ’ਤੇ ਲੋਕ ਜ਼ਖਮੀਆਂ ਨੂੰ ਚੁੱਕ ਕੇ ਉਸ ਦੇ ਘਰ ਵੱਲ ਨੂੰ ਤੁਰ ਪਏ। ਲੋਕਾਂ ਨੇ ਇਸ ਦੇ ਵਿਰੋਧ ਵਿਚ ਵਿਸਾਖੀ ਵਾਲੇ ਦਿਨ ਲਾਲਾ ਕਨ੍ਹਈਆ ਲਾਲ ਦੀ ਪ੍ਰਧਾਨਗੀ ਹੇਠ ਜਲ੍ਹਿਆਂ ਵਾਲੇ ਬਾਗ ਵਿਚ ਜਲਸਾ ਕਰਨ ਦਾ ਫੈਸਲਾ ਕੀਤਾ। ਲਾਲਾ ਕਨ੍ਹਈਆ ਲਾਲ ਸ਼ਹਿਰ ਦਾ ਪਤਵੰਤਾ ਵਕੀਲ ਸੀ, ਉਸ ਦੀ ਉਮਰ 72 ਸਾਲ ਦੇ ਲਗਭਗ ਸੀ ਅਤੇ ਉਸ ਦਾ ਸ਼ਹਿਰ ਵਿਚ ਬੜਾ ਸਤਿਕਾਰ ਸੀ। ਨੇੜੇ-ਤੇੜੇ ਦੇ ਸਾਰੇ ਇਲਾਕੇ ਵਿਚ ਪੀਪਾ ਖੜਕਾ ਕੇ ਐਲਾਨ ਕੀਤਾ ਗਿਆ ਕਿ ਵਿਸਾਖੀ ਵਾਲੇ ਦਿਨ ਜਲ੍ਹਿਆਂ ਵਾਲੇ ਬਾਗ ਵਿਚ ਜਲਸਾ ਹੋਵੇਗਾ। ਜਲ੍ਹਿਆਂ ਵਾਲਾ ਬਾਗ ਕਿਸੇ ਵੇਲੇ ਭਾਈ ਹਮੀਤ ਸਿੰਘ ਜੱਲ੍ਹਾ ਵਾਲੀਆ ਦੀ ਮਲਕੀਅਤ ਸੀ। ਉਹ ਰਾਜਾ ਜਸਵੰਤ ਸਿੰਘ ਨਾਭਾ ਦਾ ਦਰਬਾਰੀ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਸੇਵਾ ਵਿਚ ਵਕੀਲ ਵੀ ਰਹਿ ਚੁੱਕਿਆ ਸੀ। ਜੱਲ੍ਹਾ ਉਸ ਦਾ ਗੋਤ ਸੀ ਅਤੇ ਇਸ ਥਾਂ ਉਸ ਦਾ ਬਾਗ ਸੀ। ਸਾਕੇ ਵਾਲੇ ਦਿਨਾਂ ਵਿਚ ਇਸ ਬਾਗ ਵਾਲੀ ਥਾਂ ਨੂੰ ਲੋਕ ਕੂੜਾ-ਕਰਕਟ ਸੁੱਟਣ ਲਈ ਵਰਤਦੇ ਸਨ ਅਤੇ ਅੰਮ੍ਰਿਤਸਰ ਸ਼ਹਿਰ ਦੇ ਬੁੱਢੇ ਤੋਂ ਬੁੱਢੇ ਵਸਨੀਕ ਨੂੰ ਵੀ ਯਾਦ ਨਹੀਂ ਸੀ ਕਿ ਇਥੇ ਕੋਈ ਬਾਗ ਹੁੰਦਾ ਸੀ। ਇਹ ਥਾਂ ਸ਼ਹਿਰ ਦੀ ਪੱਧਰ ਨਾਲੋਂ ਨੀਵੇਂ ਥਾਂ ਸ਼ਹਿਰ ਦੇ ਬਿਲਕੁਲ ਵਿਚਕਾਰ ਭੀੜੀਆਂ ਅਤੇ ਵਿੰਗੀਆਂ-ਟੇਡੀਆਂ ਗਲੀਆਂ ਨਾਲ ਘਿਰਿਆ ਹੋਇਆ ਸੀ। ਇਹ ਖੁੱਲ੍ਹੀ ਉੱਚੀ-ਨੀਵੀਂ ਤੇ ਚੌਰਸ ਥਾਂ ਸੀ। ਇਸ ਦਾ ਖੇਤਰਫਲ ਕੋਈ 12 ਵਿੱਘੇ ਹੋਵੇਗਾ। ਮਕਾਨਾਂ ਦੀਆਂ ਪਿੱਠਾਂ ਅਤੇ ਭੱਦੀ ਜਿਹੀ ਕੰਧ ਦੇ ਅੱਧ ਢੱਠੇ ਟੁਕੜਿਆਂ ਵਿਚ ਘਿਰੀ ਇਹ ਵਲਗਣ ਅਨਘੜ ਜਿਹੀ ਚੌਖੰਡੀ ਲੱਗਦੀ ਸੀ। ਕਈਆਂ ਥਾਵਾਂ ਤੇ ਆਲੇ-ਦੁਆਲੇ ਦੇ ਮਕਾਨਾਂ ਦੀਆਂ ਕੰਧਾਂ ਇਸ ਦੇ ਅੰਦਰ ਖੁੱਬ ਆਈਆਂ ਸਨ। ਇਸ ਵਲਗਣ ਤੋਂ ਬਾਹਰ ਨੂੰ ਤਿੰਨ ਜਾਂ ਚਾਰ ਲਾਂਘੇ ਸਨ, ਜਿਥੋਂ ਦੀ ਲੋਕ ਅਸਾਨੀ ਨਾਲ ਆ ਜਾ ਸਕਦੇ ਸਨ। ਘਰਾਂ ਦੇ ਵਿਚਕਾਰ ਕਈਆਂ ਥਾਵਾਂ ’ਤੇ ਇਸ ਦੀ ਫਸੀਲ ਏਨੀ ਨੀਵੀਂ ਸੀ ਕਿ ਆਦਮੀ ਖਲੋ ਕੇ ਉਸ ਦੇ ਉੱਪਰ ਦੀ ਝਾਤੀ ਮਾਰ ਸਕਦਾ ਸੀ। ਇਸ ਦਾ ਆਮ ਲਾਂਘਾ ਇਤਨਾ ਭੀੜਾ ਸੀ ਕਿ ਦੋ ਬੰਦੇ ਮਸਾਂ ਇਕ ਦੂਜੇ ਨਾਲ ਫਸ ਕੇ ਲੰਘ ਸਕਦੇ ਸਨ। ਇਸ ਦੇ ਐਨ-ਸਾਹਮਣੇ ਸੌ ਫੁੱਟ ਦੀ ਵਿੱਥ ’ਤੇ ਮਕਾਨ ਦੀ ਥਾਂ ਕੇਵਲ ਪੰਜ ਫੁੱਟ ਉੱਚੀ ਇੱਟਾਂ ਤੇ ਗਾਰੇ ਦੀ ਇਕ ਕੰਧ ਖੜ੍ਹੀ ਸੀ ਅਤੇ ਸੱਜੇ ਪਾਸੇ ਵੱਲ ਇਕ ਹੋਰ ਨੀਵੀਂ ਜਿਹੀ ਕੱਚੀ ਕੰਧ ਸੀ। ਇਨ੍ਹਾਂ ਦੇ ਵਿਚਕਾਰਲੀ ਥਾਂ ਇਕ ਗੁੰਬਦ ਵਾਲੀ ਖਸਤਾ ਹਾਲਤ ਵਿਚ ਭਾਈ ਜੱਲ੍ਹੇ ਦੀ ਯਾਦਗਾਰ ਬਣੀ ਹੋਈ ਸੀ।ਬੰਦ ਖੂਹ ਦੇ ਨੇੜੇ ਰੁੱਖਾਂ ਦੇ ਹੇਠਾਂ ਭੱਜੇ ਹੋਏੇ ਮਿੱਟੀ ਦੇ ਭਾਂਡਿਆਂ ਦੀਆਂ ਠੀਕਰੀਆਂ ਦੇ ਢੇਰ ਲੱਗੇ ਹੋਏ ਸਨ।

ਸੰਨ 1919 ਈ: ਦੀ 13 ਅਪ੍ਰੈਲ ਨੂੰ ਅੰਮ੍ਰਿਤਸਰ ਵਿਚ ਵਿਸਾਖੀ ਦਾ ਤਿਉਹਾਰ ਸੀ। ਲੋਕ ਦੂਰੋਂ-ਦੂਰੋਂ ਸ੍ਰੀ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਵਿਚ ਇਸ਼ਨਾਨ ਕਰਨ ਲਈ ਪਹੁੰਚ ਰਹੇ ਸਨ। ਲੋਹਗੜ੍ਹ ਅਤੇ ਹਾਥੀ ਦਰਵਾਜਿਆਂ ਦੇ ਬਾਹਰ ਮਾਲ ਮੰਡੀ ਲੱਗੀ ਹੋਈ ਸੀ। ਕਾਬਲ ਤਕ ਦੇ ਵਿਉਪਾਰੀ ਪਹੁੰਚੇ ਹੋਏ ਸਨ। ਉਸ ਸਮੇਂ ਪੰਜਾਬ ਦਾ ਗਵਰਨਰ ਸਰ ਮਾਇਕਲ ਓਡਵਾਇਰ ਸੀ ਅਤੇ ਸਾਰਾ ਸ਼ਹਿਰ ਜਰਨਲ ਡਾਇਰ ਦੇ ਹਵਾਲੇ ਕੀਤਾ ਹੋਇਆ ਸੀ।ਜਨਰਲ ਡਾਇਰ ਨੇ ਐਲਾਨ ਕਰ ਦਿੱਤਾ ਕਿ ਅੰਮ੍ਰਿਤਸਰ ਸ਼ਹਿਰ ਦੀ ਹੱਦ ਅੰਦਰ ਕੋਈ ਵੀ ਜਲਸਾ ਜਲੂਸ ਨਹੀਂ ਕੀਤਾ ਜਾ ਸਕਦਾ। ਜਦੋਂ ਬਾਗ ਬੰਦਿਆਂ ਨਾਲ ਭਰ ਗਿਆ ਤਾਂ ਸ਼ਾਮ ਦੇ 4 ਵਜੇ ਸ੍ਰੀ ਹੰਸ ਰਾਜ ਨੇ ਪ੍ਰਧਾਨਗੀ ਲਈ ਡਾ. ਕਿਚਲੂ ਦੀ ਤਸਵੀਰ ਕੁਰਸੀ ’ਤੇ ਰੱਖੀ ਅਤੇ ਆਪਣੀ ਤਕਰੀਰ ਵਿਚ ਦੱਸਿਆ ਕਿ ਕਿਵੇਂ ਦਸ ਤਾਰੀਖ ਨੂੰ ਆਪਣੇ ਲੀਡਰਾਂ ਦੀ ਰਿਹਾਈ ਦੀ ਮੰਗ ਕਰਨ ਗਏ ਲੋਕਾਂ ’ਤੇ ਗੋਲੀ ਚਲਾਈ ਗਈ। ਇਕ ਮਤਾ ਪਾਸ ਕਰਨ ਲਈ ਵੀ ਕਿਹਾ ਗਿਆ ਜਿਸ ਵਿਚ ਰੋਲਟ ਐਕਟ ਨੂੰ ਰੱਦ ਕਰ ਦੇਣ ਦੀ ਮੰਗ ਕੀਤੀ ਗਈ ਸੀ। ਗੋਪੀ ਨਾਥ ਨੇ ਇਕ ਕਵਿਤਾ ਪੜ੍ਹੀ ਅਤੇ ਮੁੱਖ ਵਕਤਾ ਲਾਲਾ ਕਨ੍ਹਈਆ ਲਾਲ ਵਕੀਲ ਨੇ ਵੀ ਭਾਵਪੂਰਤ ਢੰਗ ਨਾਲ ਲੋਕਾਂ ਨੂੰ ਸੰਬੋਧਨ ਕੀਤਾ। ਜਨਰਲ ਡਾਇਰ ਆਪਣੇ ਫੌਜੀ ਜਵਾਨਾਂ ਨੂੰ ਨਾਲ ਲੈ ਕੇ ਸ਼ਹਿਰ ਵਿਚ ਦਾਖਲ ਹੋ ਗਿਆ, ਉਸ ਦੀ ਕਾਰ ਅੱਗੇ ਘੋੜ ਸਵਾਰ ਪੁਲਿਸ, ਇਕ ਕਾਰ ਵਿਚ ਉਹ ਆਪ ਅਤੇ ਮੇਜਰ ਬ੍ਰਿਗਜ਼, ਦੂਸਰੀ ਵਿਚ ਐੱਸ.ਪੀ. ਰੀਹਲ ਤੇ ਡੀ.ਐੱਸ.ਪੀ. ਪਲੋਮਰ ਸਨ। ਅੱਗੇ-ਪਿੱਛੇ 90 ਹਥਿਆਰਬੰਦ ਫੌਜੀ ਸਿਪਾਹੀ ਅਤੇ ਮਸ਼ੀਨਗੰਨਾਂ ਵਾਲੀਆਂ ਦੋ ਹਥਿਆਰਬੰਦ ਮੋਟਰਾਂ ਉਸ ਦੇ ਨਾਲ ਸਨ ਅਤੇ ਉਹ ਜਲ੍ਹਿਆਂ ਵਾਲੇ ਬਾਗ ਦੇ ਪੱਛਮੀ ਦਰਵਾਜ਼ੇ ਅੱਗੇ ਆ ਗਿਆ।ਫੌਜੀ ਜਵਾਨਾਂ ਕੋਲ ਤੋਪ ਵੀ ਸੀ ਪਰ ਜਲ੍ਹਿਆਂ ਵਾਲੇ ਬਾਗ ਦਾ ਦਰਵਾਜ਼ਾ ਸਿਰਫ ਸਾਢੇ ਸੱਤ ਫੁੱਟ ਚੌੜਾ ਸੀ ਅਤੇ ਏਨਾ ਤੰਗ ਸੀ ਕਿ ਤੋਪ ਅੰਦਰ ਨਹੀਂ ਸੀ ਜਾ ਸਕਦੀ। ਉਸ ਨੂੰ ਆਪਣੀਆਂ ਆਰਮਡ ਕਾਰਾਂ ਵੀ ਬਾਹਰ ਹੀ ਖੜ੍ਹਾਉਣੀਆਂ ਪਈਆਂ। ਉਸ ਨੇ ਆਪਣੇ ਜਵਾਨਾਂ ਨੂੰ ਹੁਕਮ ਕੀਤਾ ਅਤੇ 50 ਰਾਈਫਲਾਂ ਨਾਲ ਲੈਸ ਜਵਾਨ ਅੰਦਰ ਚਲੇ ਗਏ। ਬਾਗ ਦੇ ਦਰਵਾਜ਼ੇ ਅੱਗੇ ਇਕ ਉੱਚੀ ਥਾਂ ਸੀ ਜਿਸ ੳੁੱਪਰ ਡਾਇਰ ਜਾ ਖਲੋਤਾ। ਜਲਸਾ ਨੀਵੀਂ ਥਾਂ ’ਤੇ ਹੋ ਰਿਹਾ ਸੀ ਇਸ ਲਈ ਇਸ ਜਗ੍ਹਾ ਤੋਂ ਸਭ ਨਜ਼ਾਰਾ ਪੂਰੀ ਤਰ੍ਹਾਂ ਨਜ਼ਰ ਆ ਰਿਹਾ ਸੀ। ਇਕ ਆਦਮੀ ਲੈਕਚਰ ਕਰ ਰਿਹਾ ਸੀ, ਬਾਕੀ ਸਭ ਚੁੱਪ-ਚਾਪ ਬੈਠੇ ਉਸ ਦਾ ਭਾਸ਼ਣ ਸੁਣ ਰਹੇ ਸਨ। ਸਟੇਜ ’ਤੇ ਦੁਰਗਾ ਦਾਸ, ਰਾਏ ਰਾਮ ਸਿੰਘ, ਦਾਰਾ ਸਿੰਘ, ਅਬਦੁਲ ਮਜੀਦ, ਹੰਸ ਰਾਜ, ਗੋਪੀ ਨਾਥ, ਅਤੇ ਗੁਰਬਖਸ਼ ਰਾਏ ਆਦਿ ਬੈਠੇ ਸਨ। ਭਾਸ਼ਣ ਸੁਣਨ ਵਾਲਿਆਂ ਵਿਚ ਬੱਚੇ-ਬੁੱਢੇ ਤੇ ਔਰਤਾਂ ਸ਼ਾਮਲ ਸਨ। ਕਈ ਔਰਤਾਂ ਦੀ ਕੁੱਛੜ ਵਿਚ ਬੱਚੇ ਵੀ ਚੁੱਕੇ ਹੋਏ ਸਨ। ਜਨਰਲ ਡਾਇਰ ਨੇ ਬਿਨਾਂ ਕਿਸੇ ਚਿਤਾਵਨੀ ਦੇ ਆਪਣੇ ਜਵਾਨਾਂ ਨੂੰ ਗੋਲੀ ਚਲਾਉਣ ਦਾ ਹੁਕਮ ਦਿੱਤਾ। ਲੋਕ ਇਕਦਮ ਘਬਰਾ ਕੇ ਇਧਰ-ਉਧਰ ਭੱਜਣ ਲੱਗੇ ਅਤੇ ਦੇਖਦੇ ਹੀ ਦੇਖਦੇ ਸਾਰਾ ਬਾਗ ਲਾਸ਼ਾਂ ਨਾਲ ਭਰ ਗਿਆ। ਬੇਕਿੱਰਕ ਅੰਗਰੇਜ਼ ਫੌਜੀ ਭਾਰੀ ਬੂਟਾਂ ਨਾਲ ਲਾਸ਼ਾਂ ਨੂੰ ਲਿਤਾੜਦੇ ਹੋਏ ਗੋਲੀ ਚਲਾਈ ਜਾ ਰਹੇ ਸਨ। ਲੋਕ ਇਧਰ-ਉਧਰ ਭੱਜਦੇ ਅਤੇ ਇਕ ਬਿਨਾਂ ਮੌਣ ਵਾਲੇ ਚੌੜੇ ਖੂਹ ਵਿਚ ਜਾ ਗਿਰਦੇ ਅਤੇ ਖੂਹ ਲਾਸ਼ਾਂ ਨਾਲ ਭਰ ਗਿਆ।ਬਾਗ ਦੀਆਂ ਕੰਧਾਂ ’ਤੇ ਗੋਲੀਆਂ ਦੇ ਨਿਸ਼ਾਨ ਹੀ ਨਿਸ਼ਾਨ ਨਜ਼ਰ ਆ ਰਹੇ ਸਨ।ਬਾਗ ਵਿਚ ਫੌਜੀਆਂ ਤੋਂ ਬਿਨਾਂ ਕੋਈ ਵੀ ਵਿਅਕਤੀ ਚਲਦਾ-ਫਿਰਦਾ ਨਜ਼ਰ ਨਹੀਂ ਸੀ ਆ ਰਿਹਾ ਜੇਕਰ ਕੋਈ ਵਿਅਕਤੀ ਮਾੜੀ-ਮੋਟੀ ਗਰਦਨ ਉੱਪਰ ਚੁੱਕ ਕੇ ਪਾਣੀ ਮੰਗਦਾ ਤਾਂ ਫੌਜੀ ਉਸ ਨੂੰ ਬੰਦੂਕ ਦੇ ਬੱਟ ਨਾਲ ਮਾਰਦੇ। ਕੋਈ ਸਵਾ ਘੰਟਾ ਇਹ ਮੌਤ ਦਾ ਖੇਡ ਚੱਲਦਾ ਰਿਹਾ। ਵਿਸਾਖੀ ਦੇ ਦਿਹਾੜੇ ’ਤੇ ਪੰਜਾਬ ਦੇ ਸ਼ਹਿਰ ਅੰਮ੍ਰਿਤਸਰ ਵਿਖੇ ਜਨਰਲ ਡਾਇਰ ਦੇ ਹੁਕਮ ਨਾਲ 1300 ਤੋਂ ਵੱਧ ਪੰਜਾਬੀ ਬੱਚੇ, ਬੁੱਢੇ ਅਤੇ ਜਵਾਨ ਗੋਲੀਆਂ ਨਾਲ ਭੁੰਨ ਸੁੱਟੇ ਜਿਨ੍ਹਾਂ ਵਿਚ 799 ਸਿੱਖ ਸਨ। ਇਨ੍ਹਾਂ ਵਿਚ ਇਕ ਸੱਤ ਹਫਤੇ ਦਾ ਬੱਚਾ ਵੀ ਸੀ। ਇਕ ਅੰਦਾਜ਼ੇ ਅਨੁਸਾਰ ਫੌਜ ਨੇ 1650 ਕਾਰਤੂਸ ਚਲਾਏ। ਸ਼ਹਿਰ ਵਿਚ ਮਾਰਸ਼ਲ ਲਾਅ ਲਾ ਦਿੱਤਾ ਗਿਆ।

14 ਅਪ੍ਰੈਲ ਦੇ ਦਿਨ ਉੱਚੀ ਅਵਾਜ਼ ਨਾਲ ਸ਼ਹਿਰ ਵਿਚ ਢੰਡੋਰਾ ਫੇਰਿਆ ਗਿਆ ਕਿ ਜਨਰਲ ਡਾਇਰ ਸਾਹਿਬ ਦਾ ਹੁਕਮ ਹੈ ਕਿ ਜਿਨ੍ਹਾਂ ਲੋਕਾਂ ਦੇ ਸਾਕ-ਸੰਬੰਧੀ ਜਲ੍ਹਿਆਂ ਵਾਲੇ ਬਾਗ ਵਿਚ ਮਾਰੇ ਗਏ ਹਨ, ਉਨ੍ਹਾਂ ਦਾ ਅੰਤਿਮ ਸਸਕਾਰ ਕਰਨ ਲਈ ਜਾ ਸਕਦੇ ਹਨ ਪਰ ਉਹ ਕਿਸੇ ਪ੍ਰਕਾਰ ਦਾ ਰੋਣਾ-ਪਿੱਟਣਾ ਨਹੀਂ ਕਰ ਸਕਦੇ ਤੇ ਨਾ ਹੀ ਰੌਲਾ ਪਾ ਸਕਦੇ ਹਨ ਤੇ ਨਾ ਹੀ ਕੋਈ ਸਰਕਾਰ ਵਿਰੁੱਧ ਅਵਾਜ਼ ਉਠਾਉਣ ਦੀ ਕੋਸ਼ਿਸ ਕਰੇ ਜੇਕਰ ਕੋਈ ਅਜਿਹਾ ਕਰੇਗਾ ਤਾਂ ਉਸ ਨੂੰ ਗੋਲੀ ਮਾਰ ਦਿੱਤੀ ਜਾਵੇਗੀ। ਜਿਹੜੇ ਜ਼ਖਮੀ ਹਨ, ਉਹ ਇਲਾਜ ਕਰਵਾ ਸਕਦੇ ਹਨ ਪਰ ਕੋਈ ਵੀ ਡਾਕਟਰ ਮੁਕੱਦਮੇ ਲਈ ਕਿਸੇ ਜ਼ਖਮੀ ਨੂੰ ਸਰਟੀਫਿਕੇਟ ਨਹੀਂ ਦੇ ਸਕਦਾ। ਜੋ ਡਾਕਟਰ ਇਸ ਤਰ੍ਹਾਂ ਕਰੇਗਾ, ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।ਸਰਕਾਰ ਦਾ ਇਹ ਐਲਾਨ ਹੈ ਕਿ ਮਰਨ ਵਾਲੇ ਆਪ ਮਰੇ ਹਨ, ਉਨ੍ਹਾਂ ਨੂੰ ਜਲਸਾ ਸੁਣਨ ਲਈ ਨਹੀਂ ਸੀ ਜਾਣਾ ਚਾਹੀਦਾ।

ਕੂਚਾ ਕੌੜਿਆਂ ਵਾਲਾ, ਅੰਮ੍ਰਿਤਸਰ ਵਿਚ ਇਕ ਤੰਗ ਅਤੇ 150 ਗਜ਼ ਲੰਬੀ ਗਲੀ ਹੈ। ਇਸ ਦੇ ਦੋਹੀਂ ਪਾਸੀਂ ਕਈ ਮੰਜ਼ਲੇ ਮਕਾਨ ਹਨ ਅਤੇ ਭੀੜੀਆਂ ਹਨ੍ਹੇਰੀਆਂ ਗਲੀਆਂ ਹਨ। ਜੇਕਰ ਇਸ ਗਲੀ ਦੇ ਵਸਨੀਕਾਂ ਨੇ ਕੁਝ ਖਰੀਦਣਾ ਹੋਵੇ ਜਾਂ ਸ਼ਹਿਰ ਜਾਣਾ ਹੋਵੇ ਤਾਂ ਇਸ ਗਲੀ ਵਿੱਚੋਂ ਦੀ ਹੀ ਲੰਘ ਕੇ ਜਾਣਾ ਪੈਂਦਾ ਹੈ। ਇਸ ਤੋਂ ਸਿਵਾ ਹੋਰ ਕੋਈ ਰਸਤਾ ਨਹੀਂ। ਘਟਨਾ ਤੋਂ ਦਸ ਦਿਨ ਬਾਅਦ ਡਾਇਰ ਨੇ ਹੁਕਮ ਜਾਰੀ ਕੀਤਾ ਕਿ ਇਸ ਗਲੀ ’ਚੋਂ ਲੰਘਣ ਵਾਲਾ ਹਰ ਹਿੰਦੋਸਤਾਨੀ ਗੋਡਿਆਂ ਅਤੇ ਕੂਹਣੀਆਂ ਭਾਰ ਰਿੜ੍ਹ ਕੇ ਲੰਘੇਗਾ। ਗਲੀ ਵਿਚ ਥਾਂ-ਥਾਂ ਤੇ ਫੌਜੀ ਪਿਕਟਾਂ ਲਾ ਦਿੱਤੀਆਂ ਗਈਆਂ ਇਹ ਹੁਕਮ ਡਾਕਟਰ ਅਤੇ ਸਫਾਈ ਕਰਨ ਵਾਲਿਆਂ ’ਤੇ ਵੀ ਲਾਗੂ ਸੀ। 15 ਦਿਨਾਂ ਤਕ ਅੰਮ੍ਰਿਤਸਰ ਸ਼ਹਿਰ ਨਰਕ ਬਣਿਆ ਰਿਹਾ। ਲੋਕਾਂ ਨੂੰ ਢਿੱਡ ਭਾਰ ਤੋਰਿਆ ਗਿਆ। ਲੋਕਾਂ ਨੂੰ ਪ੍ਰੁੇਸ਼ਾਨ ਕਰਨ ਲਈ ਪਾਣੀ ਦੇ ਨਲਕੇ ਬੰਦ ਕਰ ਦਿੱਤੇ ਗਏ। ਖੂਹਾਂ ਵਿਚ ਗੰਦ ਭਰ ਦਿੱਤਾ ਗਿਆ ਤਾਂ ਕਿ ਇਸ ਅੱਤਿਆਚਾਰ ਵਿਰੁੱਧ ਕੋਈ ਅਵਾਜ਼ ਨਾ ਉਠਾਏ ਇਸ ਲਈ ਲਗਭਗ ਦੋ ਮਹੀਨੇ ਅੰਮ੍ਰਿਤਸਰ, ਲਾਇਲਪੁਰ, ਗੁਜਰਾਂਵਾਲਾ, ਕਸੂਰ ਤੇ ਲਾਹੌਰ ਆਦਿ ਸਿੱਖਾਂ ਦੇ ਗੜ੍ਹ ਮੰਨੇ ਜਾਂਦੇ ਸ਼ਹਿਰਾਂ ਵਿਚ ਲੋਕਾਂ ਦੀ ਅਵਾਜ਼ ਨੂੰ ਦਬਾਉਣ ਲਈ ਲਗਭਗ 1200 ਬੰਦੇ ਸ਼ਹੀਦ ਹੋਏ ਅਤੇ 3600 ਦੇ ਲਗਭਗ ਜ਼ਖਮੀ, ਇਨ੍ਹਾਂ ਵਿਚੋਂ ਕਈ ਤਾਂ ਸਦਾ ਲਈ ਲੰਗੜੇ-ਲੂਲ੍ਹੇ ਹੋ ਗਏ।

ਅੰਮ੍ਰਿਤਸਰ ਦੀ ਇਕ ਮਾਈ ਰਤਨਾ ਦੇਵੀ ਜੋ ਜਲ੍ਹਿਆਂ ਵਾਲੇ ਬਾਗ ਦੇ ਨੇੜੇ ਹੀ ਰਹਿੰਦੀ ਸੀ। ਉਸ ਦਾ ਪਤੀ ਵੀ ਉਸ ਦਿਨ ਜਲਸਾ ਦੇਖਣ ਲਈ ਬਾਗ ਵਿਚ ਗਿਆ ਸੀ।ਜਦੋਂ ਸ਼ਾਮ ਤਕ ਉਸ ਦਾ ਪਤੀ ਘਰ ਨਹੀਂ ਆਇਆ ਤਾਂ ਉਹ ਦੋ ਔਰਤਾਂ ਨੂੰ ਨਾਲ ਲੈ ਕੇ ਬਾਗ ਵਿਚ ਗਈ ਅਤੇ ਉਥੇ ਦਾ ਦ੍ਰਿਸ਼ ਦੇਖ ਦੰਗ ਰਹਿ ਗਈ। ਲਾਸ਼ਾਂ ਦੇ ਢੇਰ ਵਿੱਚੋਂ ਉਸ ਨੇ ਆਪਣੇ ਪਤੀ ਦੀ ਲਾਸ਼ ਤਲਾਸ਼ ਕੀਤੀ, ਜਿਸ ਲਈ ਉਸ ਨੂੰ ਲਹੂ ਭਰਿਆ ਰਸਤਾ ਤਹਿ ਕਰਨਾ ਪਿਆ ਸੀ। ਕੁਝ ਦੇਰ ਬਾਅਦ ਲਾਲਾ ਸੁੰਦਰ ਦਾਸ ਦੇ ਦੋ ਪੁੱਤਰ ਵੀ ਉਥੇ ਆ ਗਏ। ਮਾਈ ਰਤਨਾ ਦੇਵੀ ਨੇ ਉਨ੍ਹਾਂ ਔਰਤਾਂ ਅਤੇ ਸੁੰਦਰ ਦਾਸ ਦੇ ਪੁੱਤਰਾਂ ਨੂੰ ਆਪਣੇ ਪਤੀ ਦੀ ਲਾਸ਼ ਲੈ ਕੇ ਜਾਣ ਲਈ ਇਕ ਮੰਜੀ ਲੈ ਕੇ ਆਉਣ ਲਈ ਕਿਹਾ। ਉਸ ਵੇਲੇ ਤਕ ਅੱਠ ਵੱਜ ਚੁੱਕੇ ਸਨ ਅਤੇ ਅੱਠ ਵਜੇ ਤੋਂ ਬਾਅਦ ਕਰਫਿਊ ਲੱਗ ਗਿਆ ਸੀ।ਸਾਢੇ ਅੱਠ ਵਜੇ ਦੇ ਲਗਭਗ ਇਕ ਸਿੱਖ ਲੜਕਾ ਉਥੇ ਆਇਆ ਜੋ ਸ਼ਾਇਦ ਸ. ਊਧਮ ਸਿੰਘ ਸੀ। ਉਹ ਵੀ ਲਾਸ਼ਾਂ ਵਿੱਚੋਂ ਕੁਝ ਬੰਦਿਆਂ ਦੀ ਪਛਾਣ ਕਰ ਰਿਹਾ ਸੀ। ਉਸ ਨੇ ਮਾਈ ਦੇ ਪਤੀ ਨੂੰ ਮਾਈ ਨਾਲ ਲੱਗ ਕੇ ਸੁੱਕੀ ਥਾਂ ’ਤੇ ਪਹੁੰਚਾਇਆ। ਮਾਈ ਨੇ ਦਸ ਵਜੇ ਤਕ ਮੰਜੀ ਆਉਣ ਦੀ ਉਡੀਕ ਕੀਤੀ ਪਰ ਕੋਈ ਨਹੀਂ ਆਇਆ।ਉਹ ਮਾਈ ਕੋਸ਼ਿਸ਼ ਕਰਦੀ ਰਹੀ ਕਿ ਕਿਸੇ ਤਰ੍ਹਾਂ ਉਸ ਦੇ ਪਤੀ ਦੀ ਲਾਸ਼ ਘਰ ਪਹੁੰਚ ਜਾਵੇ ਪਰ ਕੁਝ ਨਾ ਬਣਿਆ ਅਤੇ ਉਸ ਨੇ ਸਾਰੀ ਰਾਤ ਲਾਸ਼ਾਂ ਦੇ ਢੇਰ ਵਿਚ ਆਪਣੇ ਪਤੀ ਦੀ ਲਾਸ਼ ਕੋਲ ਬੈਠ ਕੇ ਕੱਟੀ ਅਤੇ ਇਕ ਸੋਟੀ ਨਾਲ ਕੁੱਤਿਆਂ ਨੂੰ ਲਾਸ਼ਾਂ ਨੂੰ ਮੂੰਹ ਮਾਰਨ ਤੋਂ ਹਟਾਉਂਦੀ ਰਹੀ। ਉਸ ਨੇ ਦੇਖਿਆ ਕਿ ਤਿੰਨ ਆਦਮੀ ਦਰਦ ਨਾਲ ਕਰਹਾ ਰਹੇ ਸਨ।ਇਕ ਮੱਝ ਦਰਦ ਨਾਲ ਤਰਲੋਮੱਛੀ ਹੋ ਰਹੀ ਸੀ। ਇਕ 12 ਕੁ ਸਾਲ ਦੀ ਉਮਰ ਦਾ ਲੜਕਾ ਦਰਦ ਨਾਲ ਵਿਆਕੁਲ ਹੋ ਰਿਹਾ ਸੀ ਅਤੇ ਮਾਈ ਨੂੰ ਕਹਿ ਰਿਹਾ ਸੀ ਕਿ ਉਸ ਨੂੰ ਇਕੱਲੇ ਨੂੰ ਛੱਡ ਕੇ ਨਾ ਜਾਵੇ ਅਤੇ ਉਹ ਬਾਰ-ਬਾਰ ਪਾਣੀ ਮੰਗ ਰਿਹਾ ਸੀ ਪਰ ਪਾਣੀ ਦੀ ਇਕ ਘੁੱਟ ਵੀ ਨੇੜੇ-ਤੇੜੇ ਨਹੀਂ ਸੀ। ਰਾਤ ਦੇ ਦੋ ਕੁ ਵਜੇ ਸੁਲਤਾਨਵਿੰਡ ਪਿੰਡ ਦਾ ਇਕ ਕਿਸਾਨ ਜੋ ਕੰਧ ਦੇ ਨੇੜੇ ਜ਼ਖਮੀ ਹੋਇਆ ਪਿਆ ਸੀ, ਉਸ ਨੇ ਮਾਈ ਨੂੰ ਆਪਣੀ ਫਸੀ ਲੱਤ ਕੱਢਣ ਲਈ ਕਿਹਾ। ਮਾਈ ਨੇ ਉਸ ਦੀ ਲੱਤ ਕੱਢ ਦਿੱਤੀ ਅਤੇ ਉਸ ਨੂੰ ਅਰਾਮ ਨਾਲ ਲਿਟਾ ਦਿੱਤਾ। ਸਵੇਰ ਦੇ 6 ਵਜੇ ਲਾਲਾ ਸੁੰਦਰ ਦਾਸ ਅਤੇ ਉਸ ਦੇ ਪੁੱਤਰ ਤੇ ਗਲੀ ਦੇ ਕੁਝ ਹੋਰ ਬੰਦੇ ਆਏ ਅਤੇ ਮਾਈ ਦੇ ਪਤੀ ਦੀ ਲਾਸ਼ ਨੂੰ ਘਰ ਲੈ ਕੇ ਗਏ। ਉਹ ਸਾਰੀ ਰਾਤ ਉਸ ਮਾਈ ਨੇ ਕਿੰਝ ਗੁਜਾਰੀ ਹੋਵੇਗੀ, ਇਸ ਬਾਰੇ ਉਹ ਸ਼ਬਦਾਂ ਵਿਚ ਬਿਆਨ ਕਰਨ ਤੋਂ ਅਸਮਰੱਥ ਸੀ।

ਜਨਰਲ ਡਾਇਰ ਨੇ ਜੋ ਪਾਪ ਕੀਤਾ ਸੀ, ਸ਼ਾਇਦ ਧਰਤੀ ਵੀ ਉਸ ਦੇ ਭਾਰ ਨੂੰ ਝੱਲਣ ਲਈ ਤਿਆਰ ਨਹੀਂ ਸੀ। ਉਸ ਨੂੰ 1921 ਈ: ਵਿਚ ਅਧਰੰਗ ਦਾ ਦੌਰਾ ਪਿਆ ਜਿਸ ਨਾਲ ਉਹ ਕਾਫ਼ੀ ਕਮਜ਼ੋਰ ਹੋ ਗਿਆ ਅਤੇ 1926 ਈ: ਵਿਚ ਉਹ ਆਪਣੇ ਪੁਰਾਣੇ ਘਰ, ਬਰਿਸਟਲ ਦੇ ਨੇੜੇ ਲਾਂਸ ਆਸ਼ਟਨ ਵਿਚ ਸੇਂਟ ਮਾਰਟਨ ਵਿਖੇ ਆ ਗਿਆ ਅਤੇ ਮੌਤ ਨਾਲੋਂ ਬਦਤਰ ਜ਼ਿੰਦਗੀ ਜਿਉਂਦਾ ਰਿਹਾ। 11ਜੁਲਾਈ 1927 ਈ: ਨੂੰ ਉਸ ਨੂੰ ਫੇਰ ਦੌਰਾ ਪਿਆ ਅਤੇ 23 ਜੁਲਾਈ 1927 ਈ: ਨੂੰ ਉਸ ਦੀ ਮੌਤ ਹੋ ਗਈ।

ਭਾਰਤ ਤੋਂ 6000 ਮੀਲ ਦੂਰ ਥੇਮਸ ਦਰਿਆ ਦੇ ਕੰਢਿਆਂ ’ਤੇ ਦੋਹੀਂ ਪਾਸੀਂ ਵੱਸੇ ਸੰਸਾਰ ਦੇ ਸਭ ਤੋਂ ਵੱਡੇ ਸ਼ਹਿਰ ਲੰਦਨ ਵਿਚ 16 ਮਾਰਚ 1940 ਈ: ਨੂੰ ਇੰਡੀਆ ਹਾਊਸ ਵਿਚ ਜਲਸਾ ਹੋ ਰਿਹਾ ਸੀ। ਜਰਮਨੀ ਦੇ ਵਿਰੁੱਧ ਤਕਰੀਰਾਂ ਹੋ ਰਹੀਆਂ ਸਨ ਕਿਉਂਕਿ ਹਿਟਲਰ ਨੇ ਲੰਦਨ ’ਤੇ ਹਮਲਾ ਕਰਕੇ ਬੰਬ-ਬਾਰੀ ਕੀਤੀ ਸੀ। ਇਸ ਵਿਚ ਸਰ ਮਾਇਕਲ ਓਡਵਾਇਰ ਵੀ ਆਪਣੇ ਵਿਚਾਰ ਪੇਸ਼ ਕਰਨ ਆਇਆ। ਜਦੋਂ ਉਹ ਸਟੇਜ ’ਤੇ ਆ ਕੇ ਬੋਲਣ ਲੱਗਾ ਤਾਂ ਪੰਜਾਬ ਦੀ ਧਰਤੀ ਦੇ ਵੀਰ ਸਪੂਤ ਸ. ਊਧਮ ਸਿੰਘ ਨੇ ਠਾਹ-ਠਾਹ ਕਰਦੀਆਂ ਤਿੰਨ ਗੋਲੀਆਂ ਉਸ ਦੀ ਛਾਤੀ ਵਿਚ ਦੱਾਗ ਦਿੱਤੀਆਂ ਅਤੇ ਉਸ ਨੇ 21 ਸਾਲ ਬਾਅਦ ਬੇਕਸੂਰੇ ਪੰਜਾਬੀਆਂ ਦੇ ਖੂਨ ਅਤੇ ਬੇਇੱਜਤੀ ਦਾ ਬਦਲਾ ਲੈ ਕੇ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦਿੱਤੀ। ਮਜ਼ਦੂਰਾਂ ਦੇ ਅਖ਼ਬਾਰ ‘ਡੇਲੀ ਵਰਕਰਜ਼’ ਨੇ ਸ. ਊਧਮ ਸਿੰਘ ਦੀ ਤਸਵੀਰ ਆਪਣੇ ਅਖ਼ਬਾਰ ਵਿਚ ਛਾਪੀ ’ਤੇ ਲਿਖਿਆ ਕਿ ਨਿੱਡਰ ਇਨਕਲਾਬੀ ਹਿੰਦੋਸਤਾਨੀਆਂ ਜਲ੍ਹਿਆਂ ਵਾਲੇ ਬਾਗ ਦੇ ਸ਼ਹੀਦਾਂ ਦੇ ਖੂਨ ਦਾ ਬਦਲਾ 21 ਸਾਲ ਪਿੱਛੋਂ ਲਿਆ ਗਿਆ। ਮੁਲਜ਼ਮ ਨੇ ਕਿਸੇ ਕਿਸਮ ਦਾ ਬਿਆਨ ਦੇਣੋਂ ਨਾਂਹ ਕਰ ਦਿੱਤੀ, ਉਹ ਅਦਾਲਤ ਵਿਚ ਪੂਰਾ ਬਿਆਨ ਦੇਵੇਗਾ, ਪੁਲਿਸ ਹੋਰ ਪੁੱਛ-ਪੜਤਾਲ ਕਰ ਰਹੀ ਹੈ।

ਜਦੋਂ 1919 ਵਿਚ ਜਲ੍ਹਿਆਂ ਵਾਲੇ ਬਾਗ ਦਾ ਖੂਨੀ ਸਾਕਾ ਵਰਤਿਆ ਸੀ, ਉਸ ਸਮੇਂ ਸ. ਊਧਮ ਸਿੰਘ ਸਕੂਲ ਵਿਚ ਪੜ੍ਹਦਾ ਸੀ। ਉਸ ਨੇ ਖੂਨੀ ਸਾਕੇ ਦਾ ਸਾਰਾ ਦ੍ਰਿਸ਼ ਆਪਣੀਆਂ ਅੱਖਾਂ ਨਾਲ ਦੇਖਿਆ ਸੀ ਅਤੇ ਉਸ ਸਮੇਂ ਹੀ ਇਸ ਦਾ ਬਦਲਾ ਲੈਣ ਦੀ ਸਹੁੰ ਖਾਧੀ ਸੀ।21 ਸਾਲ ਉਹ ਬਦਲਾ ਲੈਣ ਦਾ ਮੁਨਾਸਿਬ ਮੌਕਾ ਭਾਲਦਾ ਰਿਹਾ। ਇਸ ਅਰਸੇ ਦੌਰਾਨ ਹੀ ਜਨਰਲ ਡਾਇਰ 1927 ਈ. ਵਿਚ ਮੌਤ ਦੇ ਮੂੰਹ ਵਿਚ ਜਾ ਚੁੱਕਾ ਸੀ ਪਰ ਇਸ ਘਟਨਾ ਦਾ ਖਲਨਾਇਕ ਸਰ ਮਾਇਕਲ ਓਡਵਾਇਰ ਅਜੇ ਜਿਉਂਦਾ ਸੀ। ਸ. ਊਧਮ ਸਿੰਘ ਉਸ ਤੋਂ ਬਦਲਾ ਲੈਣ ਦੇ ਮਕਸਦ ਨਾਲ ਸੰਨ 1933 ਈ: ਵਿਚ ਲੰਡਨ ਪਹੁੰਚ ਗਿਆ ਸੀ। ਸੰਨ 1940 ਈ: ਵਿਚ ਸ. ਊਧਮ ਸਿੰਘ ਉਰਫ ਰਾਮ ਰਹੀਮ ਸਿੰਘ ਨੂੰ ਸਰ ਮਾਇਕਲ ਓਡਵਾਇਰ ਦੇ ਕਤਲ ਦੇ ਦੋਸ਼ ਵਿਚ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ।

FEATURED ARTICLES
Sant Giani Baba Mohan Singh Ji - Head of Bhinder Kalan Samperdai Passes Away

ਨਸ਼ੇ ਦੇ ਆਦੀ ਮਰੀਜ਼ ਦਾ ਇਲਾਜ ਕਿਵੇਂ ਹੋਵੇ? Part 3 of 3

ਨਵੇਂ ਕਿਸਮ ਦੇ ਨਸ਼ਿਆਂ ਵਿਚ ਹੋ ਰਹੀ ਮਿਲਾਵਟ ਬਾਰੇ ਜਾਰੀ ਹੋ ਚੁੱਕੀਆਂ ਚੇਤਾਵਨੀਆਂ Part 2 of 3

ਨਸ਼ਿਆਂ ਦੀਆਂ ਨਵੀਆਂ ਕਿਸਮਾਂ : Part 1 of 3

Two Sikhs Killed by Punjab Police - Scores of Protesters Brutally Attacked and Detained

Sikh Leaders Reject Treacherous 'Pardon' of Sirsa Cultist - Jathedar Bhai Ranjit Singh Warns Gurbachan Singh

Shaheed Bhai Satwant Singh's Father Sardar Tarlok Singh Passes Away

Jathedar Nandgarh Removed, Replaced with a Badal Yes Man

Miscreants Commit Arson, Desecrate Saroops at Jodhpur Gurdwara Sahib

Punjab Police Opens Fire on Sikhs Protesting Noormehl Cult

Six more Sikh Youths Detained under Pretext of Militancy

Tireless Panthic Activist - Bhai Mohkam Singh Passes Away

Mockery of Justice Continues : One Sikh Released on Bail, but Three Others Imprisoned

World Sikh Organization Expresses Concern over Detention of Bhai Gurbaksh Singh

Bhai Gurbaksh Singh continues Hunger Strike to Highlight India's Illegal Incarceration of Sikh Prisoners

Wave of Arrests Across Punjab as Police Target Sikh Youths on Social Media

United Nations asked to probe killings of Sikhs in Punjab

Babbar Khalsa Deputy Chief Bhai Jagtar Singh Hawara Acquitted by Ludhiana Court

Bihari Migrant Who Interrupted Akhand Paatth Sahib and Commited Sacrilege Shot by Sikh Youth

Sikhs Honor Martyrdom of Jathedar Sukhdev Singh Babbar and Jathedar Gurjant Singh BudhSinghwala

Sukhbir's Punjab Casino Plan Condemned by Sikhs

Sikhs Block National Highway - Demand Action Against Radha-Swami Cult

Hoshiarpur Nihang Dera Raid Nets Prostitution Ring

Caste Named Sikh Gurdwaras Banned, Nihang Dharam Singh Delared Tankhaiya by Sri Akal Takht Sahib

Sirsa Cult Leader Summoned to Punjab Court for Offending Sikhs

Thousands Attend Antim Sanskar for Shaheed Jaspal Singh Sidhwan

Killing and Persecution of Sikhs Continues in Punjab

Punjab on High-Alert as Paramilitary Units Again Roll into Sikh Homeland

Murderous DGP and Death Penalty for Sikh Activist: Badal's Gift to Sikh Community

Sarbjit Dhunda Apologized to Sikh Panth at Sri Akal Takht, Multiple Times: Akal Takht Jathedar (Interview)

Tortured Sikh Dies After Suspicious Prison Fire

Publishers Continue to Desecrate Gurbani Despite Sikh Uproar

Dhunda Summoned to Sri Akal Takht Sahib over Derogatory Remarks on Sri Darbar Sahib Kirtan

Puppet Jathedars Give Panthic Enemy Highest Honor of the Panth

Mother of Great Sikh Martyr Bhai Harjinder Singh Jinda Passes Away

Shameless Cronyism by Puppet Jathedars Perturbs Sikhs

Vulgar Functions by Badals Offend Sikhs

Giani Kulwinder Singh Declines Siropa for Fascist Hindu Leader at Sri Darbar Sahib

Pakhandi Lakha: An Example Spiritual Bankruptcy in Punjab

VIDEO: Nirmala Balbir Singh Seechewal being worshipped like a Guru

Badal Junta Tramples Sikh Dastar in Punjab to Please Hindu Fascists

Culprit Reportedly Caught in Latest Desecration of Guru Granth Sahib Ji's Saroop

Five Saroops of Guru Granth Sahib Ji Desecrated, Thrown in Well

Premi Cultists Assault Amritdhari Sikh Youth

Arrest Warrant Issued against Police Officer in Sikh Dastar Case

Sikh Dastar Continues to be Desecrated under Akali Rule

Suspicious Custodial Death of Sikh Detainee Sparks Outrage

Bhai Rasal Singh Ji, elder brother of Jathedar Sukhdev Singh Babbar Passes Away

Curfew against Mansa Sikhs as Badal Government Continues to Promote DSS Cult

Facial Hair Removal : Jagir Kaur Continues to Stir Controversy

Akal Takht Jathedar Rejects Iqbal Singh's Ragmala 'Edict'

Medical Report Released on Tortured Sikh Youth Kulwant Singh

Randhawa Samperdai: Sacrilegious Acts Under the Guise of Sikhi

ਗੁਰੂ ਘਰ ਵਿਚ ਕੀਤੀ ਜਾਂਦੀ ਬਜਰ ਕੁਰੈਹਿਤ-ਕੁਰੀਤੀ