Sunday, July 12, 2026

Established 2005 • ISSN Registration : 1930-0107

ਸਿਰੀ ਸਾਹਿਬ ਜੀ ਸਹਾਇ

Panthic Archives Article (Category: Inspirational)

Originally published on: December 19, 2008
Author/Source: Dr. Jaswant Singh Neki

ਸਿਰੀ ਸਾਹਿਬ ਜੀ ਸਹਾਇ
(ਡਾਕਟਰ ਜਸਵੰਤ ਸਿੰਘ ਨੇਕੀ)

‘ਸਿਰੀ ਸਾਹਿਬ’ ਸਿਖ ਇਸਤਲਾਹ ਦਾ ਖ਼ਾਸ ਸ਼ਬਦ ਹੈ। ਇਕ ਪਾਸੇ ਇਕ ਪਦ ‘ਸ੍ਰੀ’ (= ਲਛਮੀ) ਦੇ ਸਾਹਿਬ (= ਮਾਲਕ) ਅਥਵਾ ਵਾਹਿਗੁਰੂ ਦਾ ਲਖਾਇਕ ਹੈ, ਤਾਂ ਦੂਜੇ ਪਾਸੇ ਖੜਗ ਅਥਵਾ ਕਿਰਪਾਨ ਦਾ। ਇਉਂ ਇਹ ਮੀਰੀ ਤੇ ਪੀਰੀ ਦਾ ਲਖਾਇਕ ਹੈ। ਇਸ ਦਾ ਭਾਵ ਇੱਕੇ ਵੇਲੇ ‘ਸਰਬ ਲੋਹ ਦੀ ਖੜਗ’ ਵੀ ਹੈ, ਤੇ ‘ਗਿਆਨ-ਖੜਗ’ ਵੀ। ਇਹ ‘ਸਰਬ ਕਾਲ’ ਜੀ ਦਾ ‘ਸਰਬ ਲੋਹ’ ਹੈ। ਇਸੇ ਲਈ ਦਸਮ ਪਾਤਸ਼ਾਹ ਨੇ ਸਦਾ ਇਸੇ ਦੀ ਸਹਾਇਤਾ ਯਾਚਣ ਤੇ ਇਸੇ ਦੀ ਰਛਿਆ ਵਿਚ ਰਹਿਣ ਦਾ ਆਦੇਸ਼ ਦਿੱਤਾ ਹੈ।

ਖਾਲਸਾ ਧਰਮ ਸੂਰਮਗਤੀ ਦਾ ਧਰਮ ਹੈ। ਸਿਰੀ ਸਾਹਿਬ ਤੋਂ ਇਸ ਦਾ ਜਨਮ ਹੋਇਆ। ਇਸ ਲਈ ਧਰਮ ਦੇ ਹਰ ਸਦੱਸ ਨੂੰ ਸੀਸ ਤਲੀ ਤੇ ਧਰ ਕੇ ਤੁਰਨ ਦਾ ਗੌਰਵ ਹੈ; ਯੁੱਧ ਵਿਚ ਜੂਝ ਕੇ ਸ਼ਹੀਦ ਹੋਣਾ ਉਸ ਦੀ ਰੀਝ ਹੈ। ਧਰਮ-ਸੰਘਰਸ਼ ਉਸ ਦੀ ਰਹੁ-ਰੀਤ ਹੈ, ਜੋ ਇੱਕੇ ਵੇਲੇ ਆਤਮ-ਸੰਘਰਸ਼ ਵੀ ਹੈ, ਸਮਾਜਕ ਆਦਰਸ਼ ਵੀ। ਆਤਮ-ਸੰਘਰਸ਼ ਵਿਚ ਧਰਮ-ਚਲਾਵਨ ਤੇ ਸੰਤ-ਉਬਾਰਨ ਦਾ ਹੈ; ਤੇ ਸਮਾਜਕ ਆਦਰਸ਼ ਦੁਸਟ-ਦਮਨ ਦਾ।ਇਸੇ ਲਈ ਸਿਖ ਦੇ ਬੁੱਲਾਂ ਉੱਪਰ ਤਾਂ ਵਾਹਿਗੁਰੂ ਦਾ ਨਾਮ ਹੁੰਦਾ ਹੈ ਪਰ ਚਿੱਤ ਅੰਦਰ (ਜ਼ੁਲਮ ਨਾਲ) ਜੁੱਧ ਅੰਦਰ ਜੂਝਣ ਦਾ ਚਾਅ ਮਚ ਰਿਹਾ ਹੁੰਦਾ ਹੈ।

ਖ਼ਾਲਸੇ ਦਾ ਜਨਮ ਕਿਰਪਾਨ ‘ਚੋਂ ਕੀ ਹੋਇਆ, ਕਿਰਪਾਨ ਉਸ ਦਾ ਇਸ਼ਟ-ਦੇਵ ਬਣ ਗਈ। ਅਰਦਾਸ ਕਰਨ ਲਗਿਆਂ ਵੀ ਉਹ ਸਭ ਤੋਂ ਪਹਿਲਾਂ ‘ਸ੍ਰੀ ਭਗਉਤੀ ਜੀ’ ਨੂੰ ਧਿਆਉਂਦਾ ਤੇ ਉਸੇ ਦੀ ਸਹਾਇਤਾ ਦੀ ਯਾਚਨਾ ਕਰਦਾ ਹੈ। ਸ੍ਰੀ ਅਸਪਾਨ (= ਕਿਰਪਾਨ ਬਹਾਦੁਰ) ਦੀ ਕਿਰਪਾ ਦਾ ਆਸਵੰਤ ਰਹਿੰਦਾ ਹੈ। ਤਨੋਂ ਮਨੋਂ ਸ੍ਰੀ ਖੜਗ ਜੀ ਨੂੰ ਨਮਸਕਾਰ ਕਰਦਾ ਹੈ। ਸ੍ਰੀ ਤੇਗ ਦੀ ਜੈ ਜੈਕਾਰ ਆਖਦਾ ਹੈ। ਖੜਗ ਕੇਤ (= ਕਿਰਪਾਨ ਜਿਸ ਦਾ ਝੰਡਾ ਹੈ) ਦੀ ਸ਼ਰਨ ਲੈਂਦਾ ਹੈ। ਕਾਲ ਕ੍ਰਿਪਾਨ ਦੇ ਵੱਡੇ ਭਰੋਸੇ ਦੀ ਟੇਕ ਲੈਂਦਾ ਹੈ। ਸ਼ਸਤ੍ਰਾਂ ਨੂੰ ਆਪਣਾ ਪੀਰ ਮੰਨਦਾ ਹੈ, ਤੇ ਉਹਨਾਂ ਤੋਂ ਰਛਿਆ ਦੀ ਆਸ ਰਖਦਾ ਹੈ:

੧. ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ‘ਕ੍ਰਿਪਾਨ ਦਾ ਇਹ ਨਾਉਂ ਦਸਮੇਸ਼ ਜੀ ਨੇ ਖੜਗ ਨੂੰ ਲਛਮੀ ਦਾ ਪਤੀ ਮੰਨ ਕੇ ਰਖਿਆ ਹੈ।’ (ਮਾਹਨ ਕੋਸ਼)

੨. ਅਕਾਲ ਪੁਰਖ ਕੀ ਰਛਾ ਹਮਨੈ। ਸਰਬ ਲੋਹ ਕੀ ਰਛਿਆ ਹਮਨੈ।
ਸਰਬ ਕਾਲ ਜੀ ਦੀ ਰਛਿਆ ਹਮਨੈ। ਸਰਬ ਲੋਹ ਜੀ ਦੀ ਸਦਾ ਰਛਿਆ ਹਮਨੈ।
-ਅਕਾਲ ਉਸਤਤਿ : ਮੰਗਲਾਚਰਨ

੩. ਸ਼ਸਤ੍ਰਨ ਸਿਉ ਅਤਿ ਹੀ ਰਣ ਭੀਤਰਿ ਜੂਝ ਮਰੋਂ ਤਉ ਸਾਚ ਪਤੀਜੈ।-ਕ੍ਰਿਸ਼ਨਾਵਤਾਰ ੧੯੦੦-੩

੪. ਧੰਨ ਜੀਓ ਤਿਹ ਕੋ ਜਗ ਮੈਂ, ਮੁਖ ਤੇ ਹਰਿ, ਚਿਤ ਮੈਂ ਜੁੱਧ ਬਿਚਾਰੈ।-ਕ੍ਰਿਸ਼ਨਾਵਤਾਰ ੨੪੯੨-੧

੫. ਸ੍ਰੀ ਭਗਉਤੀ ਜੀ ਸਹਾਇ। -ਅਰਦਾਸ

੬. ਸ੍ਰੀ ਅਸਪਾਨ ਕ੍ਰਿਪਾ ਤੁਮਰੀ ਕਰਿ…। -ਰਾਮਾਵਤਾਰ ੮੬੩-੪

੭. ਨਮਸਕਾਰ ਸ੍ਰੀ ਖੜਗ ਕੋ ਕਰੋਂ ਸੁ ਹਿਤੁ ਚਿਤੁ ਲਾਇ। -ਬਚਿਤ੍ਰ ਨਾਟਕ ੧, ੧-੧

੮. ਜੈ ਜੈ ਜਗ ਕਾਰਣ ਸ੍ਰਿਸਟਿ ਉਬਾਰਣ ਮਮ ਪ੍ਰਤਿਪਾਰਣ ਜੈ ਤੇਗੰ। -ਬਚਿਤ੍ਰ ਨਾਟਕ ੧, ੨-੪

੯. ਖੜਗ ਕੇਤ ਮੈਂ ਸਰਣਿ ਤਿਹਾਰੀ। -ਪਾ: ੧੦ ਕਬਿਯੋ ਬਾਚ ਬੇਨਤੀ, ਚੌਪਈ ੨

੧੦. ਯਾ ਕਲ ਮੈ ਸਭ ਕਾਲ ਕ੍ਰਿਪਾਨ ਕੇ ਭਾਰੀ ਭੁਜਾਨ ਕੋ ਭਾਰੀ ਭਰੋਸੋ। -ਬਚਿਤ੍ਰ ਨਾਟਕ ੧, ੯੨-੪

੧੧. ਅਸਿ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰ ਤੀਰ।
ਸੈਫ ਸਰੋਹੀ ਸੈਹਬੀ ਯਹੈ ਹਮਾਰੇ ਪੀਰ। -ਸ਼ਸਤ੍ਰਨਾਮਾ ੩, ੧-੨
ਅਸਿ ਕ੍ਰਿਪਾਨ ਖੰਡੋ ਖੜਗ ਸੈਫ਼ ਤੇਗ ਤਰਵਾਰ।
ਰੱਛ ਕਰੋ ਹਮਰੀ ਸਦਾ ਕਵਚਾਂਤਕ ਕਰਵਾਰ। -ਸ਼ਸਤ੍ਰਨਾਮਾ ੧੦-੧

ਇਹੋ ਧਰਵਾਸ ‘ਸ੍ਰੀ ਸਾਹਿਬ ਜੀ ਸਹਾਇ’ ਦੇ ਭਾਵ-ਪੂਰਤ ਵਾਕੇਸ਼ ਵਿਚ ਸਿਮਟ ਕੇ ਸਿੱਖਾਂ ਦੀ ਅਰਦਾਸ ਵਿਚ ਸ਼ਾਮਲ ਹੋ ਗਿਆ ਹੈ।
‘ਸ੍ਰੀ ਸਾਹਿਬ ਜੀ ਸਹਾਇ’ ਦਾ ਸਿਧਾਂਤ ਬਲ ਯੁਕਤ ਹੋਣ ਦਾ ਸਿਧਾਂਤ ਹੈ। ਬਲ ਛੁੜਕ ਜਾਵੇ ਤਾਂ ਗੁਲਾਮੀ ਦੇ ਬੰਧਨ ਪੈ ਜਾਂਦੇ ਹਨ, ਬਲ ਧਾਰਨ ਕੀਤਿਆਂ ਹੀ ਇਹਨਾਂ ਬੰਧਨਾਂ ਤੋਂ ਛੁਟਕਾਰਾ ਹੋਂਦਾ ਹੈ। ਖਾਲਸੇ ਦੀ ਤਲਵਾਰ ਬੰਧਨ ਛੁੜਾਉਣ ਵਾਲੀ ਤਲਵਾਰ ਹੈ। ਇਹ ਇਸ ਲਈ ਮਿਆਨ ਵਿਚੋਂ ਨਿਕਲਦੀ ਹੈ ਕਿ ਉਹ ਜਰਵਾਣਿਆਂ ਦੀ ਤਲਵਾਰ ਨੂੰ ਵਾਪਸ ਮਿਆਨ ਵਿਚ ਪਰਤ ਜਾਣ ਲਈ ਮਜਬੂਰ ਕਰੇ। ਖ਼ਾਲਸੇ ਦੀ ਤਲਵਾਰ ਨਿਆਂ ਨੂੰ ਜ਼ਿੰਦਾ ਰਖਦੀ ਹੈ, ਅਨਿਆਂ ਨੂੰ ਦੂਰ ਕਰਦੀ ਹੈ।

ਅਸਲ ਸੂਰਮਗਤੀ ਉਹ ਹੈ ਜੋ ਜ਼ਿੰਦਗੀ ਵਿਚ ਮੌਤ ਲਈ ਤਿਆਰ ਰਹਿੰਦੀ ਹੈ। ਮੌਤ ਨੂੰ ਆਪਣਾ ਹੱਕ ਸਮਝਦੀ ਹੈ। ਪਰ, ਜੇਕਰ ਜ਼ਿੰਦਗੀ ਮੌਤ ਨਾਲੋਂ ਬਦਤਰ ਜਾਪਦੀ ਹੋਵੇ, ਤਾਂ ਭਾਣੇ ਅੰਦਰ ਜੀਊਂਦੇ ਰਹਿਣ ਦਾ ਸਾਹਸ ਵੀ ਰਖਦੀ ਹੈ।

ਸਿਰੀ ਸਾਹਿਬ ਜੀ ਸਹਾਇਤਾ ‘ਪੰਥ ਕੀ ਜੀਤ’ ਦੀ ਬੁਨੀਆਦੀ ਹੈ। ਏਹੋ ਪੰਥਕ ਆਕਾਂਖਿਆ, ਰਾਜ ਕਰੇਗਾ ਖਾਲਸਾ’ ਦਾ ਆਧਾਰ ਹੈ। ਇਤਿਹਾਸ ਵਿਚ ਆਉਂਦਾ ਹੈ, ਅਦੀਨਾ ਬੇਗ ਨੇ ਇਕ ਵਾਰ ਜੱਸਾ ਸਿੰਘ ਜੀ ਨੂੰ ਪਤ੍ਰ ਲਿਖਿਆ, ਜਿਸ ਵਿਚ ਖਾਲਸੇ ਨਾਲ ਸੁਲਹ ਦੀ ਪੇਸ਼ਕਸ਼ ਕਰਦਿਆਂ ਕਿਹਾ, “ਸਿੱਖਾਂ ਨੂੰ ਲੜਾਈ ਦਾ ਰਾਹ ਤਿਆਗ ਦੇਣਾ ਚਾਹੀਦਾ ਹੈ, ਇਸ ਵਿਚ ਸਿੱਖਾਂ ਦਾ ਹੀ ਨੁਕਸਾਨ ਹੈ। ਤੁਹਾਨੂੰ ਸੁਲਹ ਸਫਾਈ ਦਾ ਰਾਹ ਅਖ਼ਤਿਆਰ ਕਰਨਾ ਚਾਹੀਦਾ ਹੈ”। ਜੱਸਾ ਸਿੰਘ ਨੇ ਉਸ ਦਾ ਉੱਤਰ ਇਸ ਪ੍ਰਕਾਰ ਦਿੱਤਾ : “ਦਿੱਲੀ ਦੀ ਅਧੀਨਗੀ ਖ਼ਾਲਸਾ ਕਿਸੇ ਤਰ੍ਹਾਂ ਵੀ ਮੰਨਣ ਨੂੰ ਤਿਆਰ ਨਹੀਂ। ਸਿਖ ਉਸੇ ਤਰ੍ਹਾਂ ਕਿਰਪਾਨ ਦੇ ਜ਼ੋਰ ਨਾਲ ਰਾਜ ਅਸਥਾਪਨ ਕਰਨਗੇ ਜਿਸ ਤਰ੍ਹਾਂ ਤਲਵਾਰ ਦੇ ਨਾਲ ਮੁਗਲਾਂ ਨੇ ਹਿੰਦੁਸਤਾਨ ਵਿਚ ਆਪਣਾ ਰਾਜ ਕਾਇਮ ਕੀਤਾ। ਯੋਧਿਆਂ ਦੀ ਮੁਲਾਕਾਤ ਮੈਦਾਨੇ ਜੰਗ ਵਿਚ ਹੋਂਦੀ ਹੈ। ਜਦ ਤਕ ਸ਼ਹੀਦੀਆਂ ਦੇ ਜਾਮ ਨਹੀਂ ਪੀਤੇ ਜਾਂਦੇ ਤੇ ਖ਼ੂਨ ਦੀਆਂ ਨਦੀਆਂ ਨਹੀਂ ਵਹਿੰਦੀਆਂ, ਕੋਈ ਕਿਸੇ ਨੂੰ ਰਾਜ ਨਹੀਂ ਦੇਂਦਾ। ਅੱਜ ਤੁਸਾਂ ਸਿਰਫ਼ ਸਾਡੀ ਸਿਰੀ ਸਾਹਿਬ ਦੀ ਚਮਕ ਨੂੰ ਹੀ ਵੇਖਿਆ ਹੈ। ਜਦੋਂ ਇਹ ਸਿਰੀ ਸਾਹਿਬ ਚਲੇਗੀ ਤਾਂ ਰਾਜ ਭਾਗ ਸਾਡੇ ਕਦਮ ਵਿਚ ਹੋਵੇਗਾ। ਖ਼ਾਲਸਾ ਕਿਸੇ ਦੀ ਮਿੰਨਤ ਜਾਂ ਤਰਲੇ ਨਾਲ ਰਾਜ ਨਹੀਂ ਕਰੇਗਾ। ਖ਼ਾਲਸਾ ਰਾਜ ਕਰੇਗਾ ਸਿਰੀ ਸਾਹਿਬ ਦੀ ਸਹਾਇਤਾ ਨਾਲ, ਅਕਾਲ ਪੁਰਖ ਦੀ ਕਿਰਪਾ ਨਾਲ”।

ਗੁਰਪ੍ਰਤਾਪ ਸੂਰਜ ਅਨੁਸਾਰ ਕਲਗੀਧਰ ਜੀ ਦਾ ਫ਼ੁਰਮਾਨ ਹੈ:

ਸ਼ਸਤ੍ਰਨ ਕੇ ਅਧੀਨ ਹੈ ਰਾਜ। ਜੋ ਨ ਧਰਹਿ ਤਿਸ ਬਿਗਰਹਿ ਕਾਜ।
ਯਾਂ ਤੇ ਸਰਬ ਖਾਲਸਾ ਸੁਨਿਅਹਿ। ਆ ਯੁੱਧ ਸਰਬੇ ਊਤਮ ਗੁਨੀਅਹਿ।
ਜਬ ਹਮਾਰੇ ਦਰਸ਼ਨ ਕੋ ਆਵਹੁ। ਬਨ ਸੁਚੇਤ ਤਨ ਸ਼ਸਤ੍ਰ ਸਜਾਵਹੁ।
-ਰੁਤ ੩, ਅਧਿਆਇ ੨੪

ਸਿਰੀ ਸਾਹਿਬ ਖ਼ਾਲਸਈ ਰਹਿਤ ਦਾ ਚਿੰਨ੍ਹ ਵੀ ਹੈ, ਤੇ ਸੁਰੱਖਿਆ ਦਾ ਹਥਿਆਰ ਵੀ। ਕੇਵਲ ਕਿਰਪਾਨ ਹੀ ਨਹੀਂ, ਹੋਰ ਵੀ ਹਰ ਪ੍ਰਕਾਰ ਦੇ ਉਪਯੋਗੀ ਸ਼ਸਤ੍ਰਾਂ ਨਾਲ ਲੇਸ ਰਹਿਣ ਦਾ ਖ਼ਾਲਸੇ ਨੂੰ ਆਦੇਸ਼ ਹੈ। ਭਾਵੇਂ ਸ਼ਸਤ੍ਰਾਂ ਦਾ ਉਪਯੋਗ ਪਰਗਟ ਰੂਪ ਵਿਚ ਛੇਵੇਂ ਪਾਤਸ਼ਾਹ ਵੇਲੇ ਤੋਂ ਹੀ ਹੋਇਆ, ਇਸ ਦੇ ਲਈ ਤਿਆਰੀ ਪਹਿਲਾਂ ਤੋਂ ਹੀ ਜਾਰੀ ਸੀ, ਤੇ ਪਹਿਲੇ ਗੁਰੂ ਸਾਹਿਬਾਂ ਨੂੰ ਇਸ ਪਰਿਣਾਮ ਦਾ ਪੂਰਬ ਗਿਆਨ ਵੀ ਸੀ।
ਸ਼ਸਤ੍ਰ ਗੀਦੀਆਂ ਨੂੰ ਨਹੀਂ, ਕੇਵਲ ਸੂਰਬੀਰਾਂ (ਸਿੰਘਾਂ) ਨੂੰ ਹੀ ਪਕੜਾਏ ਜਾ ਸਕਦੇ ਹਨ। ਇਸ ਲਈ ਸਤਿਗੁਰਾਂ ਪਹਿਲਾਂ ਆਤਮਕ ਬਲ ਤੇ ਸਦਾਚਾਰਕ ਬਲ ਦਾ ਵਿਕਾਸ ਕਰਵਾਇਆ, ਤਾਂ ਜੁ ਸ਼ਸਤ੍ਰਾਂ ਦੀ ਕੁਵਰਤੋਂ ਨ ਹੋਵੇ। ਪਹਿਲਾਂ ਸਾਹਸ ਜਗਾਇਆ, ਫਿਰ ਅਨਿਆਂ ਨਾਲ ਲੜਨ ਲਈ ਤੇਗ਼ ਧਾਰਨ ਕਰਵਾਈ। ਸਿਖ ਬੁਨਿਆਦੀ ਤੌਰ ਤੇ ਅਹਿੰਸਕ ਹੈ, ਪਰ ਅਨਿਆਂ ਬਰਦਾਸਤ ਨਹੀਂ ਕਰਦਾ, ਕਿਉਂਕਿ ਅਨਿਆ ਕਰਨਾ ਬੁਜ਼ਦਿਲੀ ਹੈ; ਤੇ ਬੁਜ਼ਦਿਲੀ ਸਿੱਖੀ ਵਿਚ ਉੱਕੀ ਅਪਰਵਾਨ ਹੈ। ਜਦ ਸਾਰੇ ਹੀਲੇ ਉਪਾ ਨਾਕਾਮ ਹੋ ਜਾਣ ਤਾਂ ਤਲਵਾਰ ਸੂਤਣ ਦਾ ਹੱਕ ਸਿੱਖਾਂ ਨੂੰ ਦ੍ਰਿੜ੍ਹ ਕਰਵਾਇਆ ਗਿਆ ਹੈ:

ਚੂ ਕਾਰ ਅਜ਼ ਹਮਾ ਹੀਲਤੇ ਦਰ ਗੁਜ਼ੱਸਤ।
ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ।
ਜ਼ਫਰਨਾਮਾ : ੨੨

ਇਹੋ ਕਾਰਨ ਸੀ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਮਗਰੋਂ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਨੂੰ ਕਿਰਪਾਨ ਸਦਾ ਅੰਗ ਸੰਗ ਰਖਣ ਦਾ ਆਦੇਸ਼ ਦਿੱਤਾ। ਇਉਂ ਸਿਰੀ ਸਾਹਿਬ ਜੀ ਦੀ ਸਹਾਇਤਾ ਖ਼ਾਲਸੇ ਦੇ ਅੰਗ ਸੰਗ ਰਹਿਣ ਲਗੀ।

ਪਾਸਕਲ ਦਾ ਕਥਨ ਹੈ, “ਬਲ ਤੋਂ ਬਿਨਾਂ ਇਨਸਾਫ ਨਿਰਸ਼ਕਤ ਹੈ, ਇਨਸਾਫ਼ ਤੋਂ ਵਿਹੀਣਾ ਬਲ ਅਤਿਆਚਾਰ ਹੈ। ਬਲਹੀਣ ਇਨਸਾਫ ਬੇਅਰਥ ਹੈ, ਕਿਉਂਕਿ ਉਹ ਜ਼ੁਲਮ ਨੂੰ ਰੋਕ ਨਹੀਂ ਸਕਦਾ। ਇਨਸਾਫਹੀਣ ਬਲ ਨਿੰਦਣਯੋਗ ਹੈ। ਇਨਸਾਫ਼ ਤੇ ਬਲ ਨਾਲ ਨਾਲ ਚਲਣੇ ਚਾਹੀਦੇ ਹਨ, ਕਿਉਂਕਿ ਨਿਆਂ ਦਾ ਬਲਵਾਨ ਤੇ ਬਲ ਦਾ ਨਿਆਂਵਾਨ ਹੋਣ ਬੜਾ ਜ਼ਰੂਰੀ ਹੈ।

ਨਿਆਂ ਤੇ ਬਲ ਦਾ ਐਸਾ ਸੁਮੇਲ ਖ਼ਾਲਸਾ ਜੀ ਦੀ ਸਿਰੀ ਸਾਹਿਬ ਦੀ ਵਰਤੋਂ ਵਿਚ ਅਮਲ ਵਿਚ ਆਇਆ। ਇਹੋ ਕਾਰਨ ਹੈ ਕਿ ਜਦ ਜਦ ਵੀ ਖ਼ਾਲਸੇ ਦੀ ਸਿਰੀ ਸਾਹਿਬ ਦੀਨਾਂ-ਦਰਦਵੰਦਾਂ ਦੀ ਰਖਿਆ ਲਈ, ਦੁਸ਼ਟਾਂ ਦੇ ਵਿਨਾਸ਼ ਲਈ, ਨਿਆਂ ਦੀ ਥਾਪਨਾ ਲਈ, ਜਾਂ ਧਰਮ ਦੀ ਪ੍ਰਫੁਲਤਾ ਹਿੱਤ ਉਠੀ, ਅਕਾਲ ਪੁਰਖ ਆਪ ਅੰਗ ਸੰਗ ਹੋਇਆ।

ਖ਼ਾਲਸਾ ਜੀ ਨੇ ਵੀ ਕਿਰਪਾਨ ਸਦਾ ਗਾਤਰੇ ਰਖੀ ਤੇ ਇਸ ਨੂੰ ਧਾਰਨ ਕਰਨ ਦੇ ਹੱਕ ਦੀ ਪ੍ਰਮੁਖ ਧਾਰਮਕ ਹੱਕ ਵਾਂਗ ਰਾਖੀ ਕੀਤੀ। ਜਿਹੜੀ ਸਿਰੀ ਸਾਹਿਬ ਦੀ ਸਿਖ ਇਸ਼ਟ ਵਾਂਗ ਉਪਾਸ਼ਨਾ ਕਰਦੇ ਸਨ, ਉਸ ਉਪਰ ਉਹਨਾਂ ਕਦੇ ਪਾਬੰਦੀ ਬਰਦਾਸ਼ਤ ਨ ਕੀਤੀ।

੧. ਜਦੋਂ ਭਾਈ ਸੀਗਾਰੂ ਤੇ ਭਾਈ ਜੈਤਾ ਨੇ ਗੁਰੂ ਅਰਜਨ ਦੇਵ ਜੀ ਨੂੰ ਬਦੀ ਦਾ ਟਾਕਰਾ ਕਰਨ ਲਈ ਸ਼ਸਤ੍ਰ ਧਾਰਨ ਕਰਨ ਦੀ ਬੇਨਤੀ ਕੀਤੀ ਤਾਂ ਗੁਰੂ ਜੀ ਨੇ ਫੁਰਮਾਇਆ : “ਅਸਾਂ ਜੋ ਸ਼ਸਤ੍ਰ ਪਕੜਨੇ ਹੈਨਿ ਸੋ ਗੁਰੂ ਹਰਿ ਗੋਬਿੰਦ ਦਾ ਰੂਪ ਧਰਿ ਕਰ ਪਕੜਨੈ ਹੈਨਿ। ਸਮਾ ਕਲਯੁਗ ਦਾ ਵਰਤਣਾ ਹੈ। ਅਸਾਂ ਸ਼ਸਤ੍ਰਾਂ ਦੀ ਵਿਦਿਆ ਕਰ ਮੀਰ ਦੀ ਮੀਰੀ ਖਿਚ ਲੈਣੀ ਹੈ ਤੇ ਸ਼ਬਦ ਦੀ ਪ੍ਰੀਤ ਕਰ ਪੀਰ ਦੀ ਪੀਰੀ ਲੈ ਲੈਣੀ ਹੈ। ਤੁਸੀਂ ਛੇਵੀਂ ਪਾਤਸ਼ਾਹੀ ਦੇ ਹਜ਼ੂਰ ਰਹਿਣਾ”।

ਭਾਈ ਮਨੀ ਸਿੰਘ : ਸਿੱਖਾਂ ਦੀ ਭਗਤ ਮਾਲਾ। ਅੰਮ੍ਰਿਤਸਰ : ਖਾਲਸਾ ਸਮਾਚਾਰ, ੧੯੬੬, ਪੰਨਾ ੧੩੭

੨. ਅਰ ਸਿੰਘ ਹੋਇ ਕਰਿ ਹਥਿਆਰ ਆਪਸ ਤੇ ਜੁਦਾ ਨਾ ਕਰੇ। -ਪ੍ਰੇਮ ਸੁਮਾਰਗ, ਪੰਨਾ ੧੧

ਸਿਰੀ ਸਾਹਿਬ ਦੀ ਦਾਤ ਸੂਰਬੀਰਤਾ ਦੀ ਹੈ, ਅਣਖ ਦੀ ਦਾਤ ਹੈ, ਸੁਤੰਤ੍ਰਤਾ ਦੀ ਦਾਤ ਹੈ। ਇਸੇ ਨਾਲ ਸਾਡਾ ਜਨਮ ਹੋਇਆ, ਇਸੇ ਦੀ ਸਾਨੂੰ ਰਹਿਤ ਮਿਲੀ, ਇਸੇ ਦੀ ਉਪਾਸ਼ਨਾ ਪ੍ਰਾਪਤ ਹੋਈ, ਤੇ ਇਸੇ ਦੀ ਸਹਾਇਤਾ ਲਈ ਅਸੀਂ ਨਿੱਤ ਅਰਦਾਸ ਵਿਚ ਜੋਦੜੀ ਕਰਦੇ ਹਾਂ।

੧. ਸਰਕਾਰਾਂ, ਖਾਲਸਾ ਜੀ ਦੇ ਇਸ ਹੱਕ ਨੂੰ ਹਥਿਆਰਬੰਦੀ ਗਰਦਾਨ ਕੇ ਇਸ ਉਪਰ ਬਾਰ ਬਾਰ ਪਾਬੰਦੀ ਲਾਉਣ ਦਾ ਜਤਨ ਕਰਦੀਆਂ ਆਈਆਂ ਹਨ, ਕਿਉਂਕਿ ਜਨਤਾ ਦੀ ਹਥਿਆਰਬੰਦੀ ਉਹਨਾਂ ਨੂੰ ਆਪਣੇ ਅਧਿਕਾਰ ਦੀ ਚੁਨੌਤੀ ਜਾਪਦੀ ਸੀ। ਪਹਿਲਾਂ ਮੁਗਲਾਂ ਵੇਲੇ ਇਹ ਪਾਬੰਦੀ ਆਇਦ ਹੋਈ। ਓਦੋਂ ਕੇਵਲ ਸਿੱਖਾਂ ਤੇ ਹੀ ਨਹੀਂ, ਹਰ ਗੈਰ ਮੁਸਲਿਮ ਉਤੇ ਇਹੋ ਪਾਬੰਦੀ ਲਾਗੂ ਸੀ। ਕੇਵਲ ਸਿੱਖਾਂ ਨੇ ਕਿਰਪਾਨ ਪਹਿਨ ਕੇ ਆਪਣੀ ਆਜ਼ਾਦੀ ਦਾ ਐਲਾਨ ਕੀਤਾ ਤੇ ਇਸ ਸ਼ਾਹੀ ਪਾਬੰਦੀ ਦੀਆਂ ਧੱਜੀਆਂ ਉਡਾਈਆਂ । ਬਰਤਾਨਵੀਂ ਹਕੂਮਤ ਨੇ ਵੀ ਸਿੱਖਾਂ ਦੀ ਕਿਰਪਾਨ ਦੇ ਆਕਾਰ ਤੇ ਪਾਬੰਦੀ ਲਾਈ। ਚਾਲੀ ਸਾਲ ਸਿਖ ਕੌਮ ਨੇ ਇਸ ਪਾਬੰਦੀ ਵਿਰੁੱਧ ਮੋਰਚਾ ਲਾ ਕੇ ਇਸ ਦਾ ਵਿਰੋਧ ਕੀਤਾ। ਮਗਰੋਂ ਅੰਗਰੇਜ਼ਾਂ ਇਹ ਪਾਬੰਦੀ ਹਟਾ ਲਈ। ‘ਆਜ਼ਾਦ ਭਾਰਤ’ ਵਿਚ ਵੀ ਕਾਗਰਸ ਸਰਕਾਰ ਨੇ ਯੂ.ਪੀ. ਵਿਚ ਕਿਰਪਾਨ ਤੇ ਪਾਬੰਦੀ ਲਾਈ, ਪਰ ਮਗਰੋਂ ਵਾਪਸ ਲੈ ਲਈ।

(‘ਸੂਰਾ’ ਅੰਮ੍ਰਿਤਸਰ, ਫ਼ਰਵਰੀ ੧੯੯੪)

FEATURED ARTICLES
Shaheed Babbar Bhai Moorta Singh Fauji & Bibi Harjinder Kaur

ਰੰਘਰੇਟਾ ਗੁਰੂ ਕਾ ਬੇਟਾ : ਚਿੱਤਰਕਾਰ ਜਸਵੰਤ ਸਿੰਘ ਦਾ ਚਿਤਰਿਆ ਭਾਈ ਜੈਤਾ

ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਵਰਤਾਏ ਗਏ ਦੋ ਅਚਰਜ ਕੌਤਕ

ਜਿਨ੍ਹਾਂ ਸਿਦਕ ਨਹੀਂ ਹਾਰਿਆ...

ਭਾਈ ਤਾਰੂ ਸਿੰਘ

ਬੰਦ ਬੰਦ ਕਟਾਉਣ ਵਾਲੇ ਭਾਈ ਮਨੀ ਸਿੰਘ

ਸੇਵਾ ਦਾ ਆਦਰਸ਼ ਰੂਪ ਭਾਈ ਘਨੱਈਆ ਜੀ

ਸਿਰੁ ਧਰਿ ਤਲੀ ਗਲੀ ਮੇਰੀ ਆਉ : ਅਸਾਧਾਰਨ ਸਮੇਂ ਦਾ ਅਸਾਧਾਰਨ ਚਿਤਰਣ

ਸਿਰ ਦੀਉ ਧਰ ਮੱਸੇ ਦਾ ਸਿੰਘਾਂ ਕੇ ਆਗਾਹੀ

ਚੰਡੀ ਦੀ ਵਾਰ ਰਾਂਹੀ ਦਸ਼ਮੇਸ਼ ਪਿਤਾ ਜੀ ਦਾ ਸਿੱਖ ਨੌਜਵਾਨ ਬੱਚੀਆਂ ਨੂੰ ਸੁਨੇਹਾ

ਸ੍ਰੀ ਗੁਰੂ ਅਮਰਦਾਸ ਜੀ ਦਾ ਸਿੱਖ ਧਰਮ ਨੂੰ ਸੰਸਥਾਈ ਯੋਗਦਾਨ

Guru Amar Daas Sahib Ji : Epitome of Divine Devotion and Humility

Sikh Theologian - Prof. Sahib Singh Ji

ਦਇਆ ਤੇ ਦ੍ਰਿੜ੍ਹਤਾ ਦੀ ਸਾਕਾਰ ਮੂਰਤ: ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ

ਸਤਿਗੁਰੁਬੰਦੀਛੋੜੁਹੈਜੀਵਣਮੁਕਤਿਕਰੈਓਡੀਣਾ

Remembering Human Rights Defender: Bhai Jaswant Singh Khalra

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸਦਾਚਾਰਕ ਵਿਚਾਰਧਾਰਾ

KES - Sikhs' Link with Baba Nanak

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਦੀ ਸ਼ਹਾਦਤ ਤੇ ਉਸ ਦਾ ਪ੍ਰ੍ਰਭਾਵ

ਸ੍ਰੀ ਗੁਰੂ ਨਾਨਕ ਦੇਵ ਜੀ : ਨੂਰਾਂ ਦਾ ਦਰਿਆ

ਧੁਰ ਕੀ ਬਾਣੀ ਸ੍ਰੀ ਗੁਰੂ ਗੰਥ੍ਰ ਸਾਹਿਬ ਜੀ

Singh : The New Marathon King

ਗੁਰੀਲਾ ਯੁੱਧਨੀਤੀ ਦਾ ਮਹਾਂਨਾਇਕ: ਭਾਈ ਸੁਖਦੇਵ ਸਿੰਘ ਬੱਬਰ (Part 2)

ਗੁਰੀਲਾ ਯੁੱਧਨੀਤੀ ਦਾ ਮਹਾਂਨਾਇਕ: ਭਾਈ ਸੁਖਦੇਵ ਸਿੰਘ ਬੱਬਰ (Part 1)

ਭਾਦਉ

ਗੁਰਮਤਿ ਵਿੱਚ ਮੀਰੀ-ਪੀਰੀ ਜਾਂ ਭਗਤੀ ਸ਼ਕਤੀ ਦਾ ਸੰਕਲਪ?

ਆਸਾੜੁ ਭਲਾ ਸੂਰਜੁ ਗਗਨਿ ਤਪੈ॥