Sunday, July 12, 2026

Established 2005 • ISSN Registration : 1930-0107

ਸ਼ਹੀਦ ਭਾਈ ਗੁਰਮੇਲ ਸਿੰਘ ਬੱਬਰ ਉਰਫ ਸੈਕਟਰੀ

Panthic Archives Article (Category: Inspirational)

Originally published on: January 10, 2008
Author/Source: Bhai Karamjit Singh Sikhanwala

ਭਾਈ ਗੁਰਮੇਲ ਸਿੰਘ ਬੱਬਰ ਦਾ ਜਨਮ ਸਤੰਬਰ 1957 ਵਿਚ ਮਾਤਾ ਜੀ ਅਜ਼ਮੇਰ ਕੌਰ ਜੀ ਦੀ ਪਵਿੱਤਰ ਕੁੱਖੋਂ ਹੋਇਆ। ਆਪ ਜੀ ਦੇ ਦੋ ਭਰਾ ਅਤੇ ਦੋ ਭੈਣਾਂ ਹਨ। ਮੁਢਲੀ ਪੜ੍ਹਾਈ ਪਿੰਡੋਂ ਹੀ ਪ੍ਰਾਪਤ ਕੀਤੀ ਅਤੇ ਮੈਟ੍ਰਿਕ ਵਿਚੋਂ ਚੰਗੇ ਨੰਬਰ ਹੋਣ ਕਾਰਨ ਆਪ ਜੀ ਨੂੰ ਪਿੰਡ ਦੀ ਸੁਸਾਇਟੀ ਵਿਚ ਬਤੌਰ ਸੈਕਟਰੀ ਨੌਕਰੀ ਮਿਲ ਗਈ ਸੀ।

ਬਚਪਨ ਤੋਂ ਹੀ ਧਾਰਮਿਕ ਵਿਚਾਰ ਹੋਣ ਕਾਰਨ ਹਮੇਸ਼ਾਂ ਹੀ ਗੁਰੂ ਘਰਾਂ ਅੰਦਰ ਸੇਵਾ ਨੂੰ ਪਹਿਲ ਦਿੰਦੇ ਸਨ। ਖਾਸ ਕਰਕੇ ਕੀਰਤਨ ਸਮਾਗਮਾਂ ਵਿਚ ਬੜੇ ਚਾਅ ਨਾਲ ਆਪ ਨੇ ਜਾਣਾ ਅਤੇ ਸੰਗਤਾਂ ਨੂੰ ਵੀ ਪ੍ਰੇਰ ਕੇ ਲੈ ਜਾਂਦੇ ਸਨ। ਸੰਨ 1978 ਦੀ ਵਿਸਾਖੀ ਤੇ ਨਕਲੀ ਨਿਰੰਕਾਰੀਆਂ ਹੱਥੋਂ ਸ਼ਹੀਦ ਹੋਏ ਸਿੰਘਾਂ ਦੀਆਂ ਸ਼ਹਾਦਤਾਂ ਨੇ ਆਪ ਜੀ ਨੂੰ ਇਤਨਾ ਕੁ ਗਭੀਰ ਕਰ ਦਿੱਤਾ ਸੀ ਕਿ ਆਪ ਜੀ ਦਾ ਮੰਨ ਘਰੋਂ ਉਚਾਟ ਰਹਿਣ ਲੱਗ ਪਿਆ। ਆਪ ਜੀ ਸੰਨ 1982 ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਵਿਖੇ ਖਾੜਕੂ ਸਿੰਘਾਂ ਨਾਲ ਮੇਲ ਮਿਲਾਪ ਬਣਾ ਕੇ ਜ਼ਿਆਦਾ ਸਮਾਂ ਉੱਥੇ ਹੀ ਰਹਿਣ ਲੱਗ ਪਏ ਸਨ। ਜਦੋਂ ਜੂਨ 1984 ਵਿਚ ਸ੍ਰੀ ਦਰਬਾਰ ਸਾਹਿਬ ਜੀ ਉਪਰ ਹਮਲਾ ਹੋਇਆ ਤਾਂ ਆਪ ਜੀ ਪੂਰਨ ਰੂਪ ਵਿਚ ਬੀ.ਕੇ.ਆਈ. ਵਿਚ ਸ਼ਾਮਿਲ ਹੋ ਗਏ ਅਤੇ ਜ਼ੁਝਾਰੂਆਂ ਦੇ ਦੁਸ਼ਟ ਸੋਧ ਜਥੇ ਵਿਚ ਸੇਵਾ ਕਰਨ ਲੱਗ ਪਏ ਸਨ।

ਜਦੋਂ ਗੁਰਸਿੱਖ ਸੰਸਥਾ ਦੀ ਟੀਮ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਨੂੰ ਮਿਲਣ ਦੀ ਕੜੀ ਤਹਿਤ ਸ਼ਹੀਦ ਭਾਈ ਗੁਰਮੇਲ ਸਿੰਘ ਬੱਬਰ ਦੇ ਪਿੰਡ ਉਹਨਾਂ ਦੇ ਪਰਿਵਾਰ ਨੂੰ ਮਿਲਣ ਪਹੁੰਚੀ ਤਾਂ ਪਿੰਡ ਦੀ ਜੂਹ ਤੋਂ ਹੀ ਉਸ ਯੋਧੇ ਦੀਆਂ ਕਹਾਣੀਆਂ ਸੁਣਨ ਨੂੰ ਮਿਲ ਗਈਆਂ। ਮੋੜ ਤੇ ਖੜੀ ਇਕ ਬੀਬੀ ਤੋਂ ਭਾਈ ਸਾਹਿਬ ਜੀ ਦੀ ਜ਼ਿੰਦਗੀ ਬਾਰੇ ਪੁੱਛਿਆ ਤਾਂ ਉਸ ਭੈਣ ਨੇ ਅੱਖਾਂ ਭਰਦਿਆਂ ਕਿਹਾ, “ਵੀਰ, ਸੈਕਟਰੀ ਇਕੱਲੇ ਰਾਏਪੁਰ ਦੀਆਂ ਭੈਣਾਂ ਦਾ ਹੀ ਭਰਾ ਨਹੀਂ ਸੀ, ਇਲਾਕੇ ਦੇ ਪੰਜਾਹ ਪਿੰਡਾਂ ਦੀਆਂ ਭੈਣਾਂ ਦੇ ਸਿਰੋਂ ਭਰਾ ਉੱਠ ਗਿਆ”। ਭਾਈ ਸਾਹਿਬ ਜੀ ਨੂੰ ਸ਼ਹੀਦ ਹੋਏ ਭਾਵੇ 14 ਸਾਲ ਹੋ ਗਏ ਹਨ ਪਰ ਉਸ ਯੋਧੇ ਦੀ ਕੁਰਬਾਨੀ ਨੂੰ ਇਲਾਕਾ ਬੜੇ ਫਕਰ ਨਾਲ ਯਾਦ ਕਰਦਾ ਹੋਇਆ ਅਖੌਤੀ ਪੰਥਕ ਲੀਡਰਾਂ ਨੂੰ ਲਾਹਨਤ ਵੀ ਪਾਉਦਾ ਹੈ। ਕੋਈ ਸਮਾਂ ਸੀ ਭੁੰਦਕ ਵਰਗੇ ਕਹਿੰਦੇ-ਕਹਾਉਦੇ ਬਾਦਲੀਏ ਲੀਡਰ ਭਾਈ ਗੁਰਮੇਲ ਸਿੰਘ ਬੱਬਰ ਨੂੰ ਮਿਲਣ ਲਈ ਲੇਲੜੀਆਂ ਕੱਢਦੇ ਫਿਰਦੇ ਸਨ। ਅੱਜ ਉਸ ਘਰ ਦੀ ਤ੍ਰਾਸਦੀ ਹਾਲਤ ਉਪਰ ਕਿਸੇ ਨੇ ਹਾਅ ਨਹੀਂ ਮਾਰੀ।

ਪਿੰਡ ਰਾਏਪੁਰ ਦੀਆਂ ਸੱਥਾਂ ਵਿਚ ਆਮ ਹੀ ਗੱਲ ਚੱਲਦੀ ਹੈ , ਜੇ ਇਹ ਲੀਡਰ ਕੁਝ ਵੀ ਨਹੀਂ ਕਰ ਸਕਦੇ ਤਾਂ ਔਖੇ-ਸੌਖੇ ਜੋ ਲਹੂ ਇਹਨਾਂ ਸ਼ਹੀਦਾਂ ਦਾ ਡੁੱਲ ਚੁੱਕਾ ਹੈ ਇਸ ਨੂੰ ਹੀ ਸਭਾਲ ਲੈਂਦੇ, ਫਿਰ ਇਹ ਪੰਥਕ ਕਹਾਉਣ ਜੋਗੇ ਤਾਂ ਰਹਿੰਦੇ। ਪਰ ਇਹ ਲੀਡਰ ਤਾਂ ਹੁਣ ਤੱਕ ਇਹ ਹੀ ਸਿੱਧ ਕਰਨ ਦੀ ਚਾਲ ਚੱਲਦੇ ਆ ਰਿਹੇ ਹਨ ਕਿ ਇਹ ਸੱਭ ਲੁਟੇਰੇ ਸਨ ਕੋਈ ਧਰਮੀ ਬੰਦੇ ਨਹੀਂ ਸਨ। “ਪਰ ਸਾਡੇ ਪਿੰਡ ਦੇ ਭਾਈ ਗੁਰਮੇਲ ਸਿੰਘ ਦਾ ਘਰ ਹੀ ਦੇਖ ਲਵੋ, ਪਰਿਵਾਰ ਹੀ ਦੇਖ ਲਵੋ। ਇਲਾਕੇ ਵਿਚੋਂ ਕੋਈ ਬਾਂਹ ਕੱਢ ਕੇ ਕਹਿ ਦੇਵੇ, ਕੋਈ ਧੀ ਕਹਿ ਦੇਵੇ, ਕੋਈ ਦੁਕਾਨ ਵਾਲਾ ਕਹਿ ਦੇਵੇ ਭਾਈ ਗੁਰਮੇਲ ਸਿੰਘ ਚੰਗਾ ਨਹੀਂ ਸੀ- ਮੈਂ ਹੁਣੇ ਸਿਰ ਵਢਾਉਣ ਨੂੰ ਤਿਆਰ ਹਾਂ”। ਛੱਪੜ ਦੇ ਕੰਢੇ ਉਪਰ ਇਕ ਬਿਰਧ ਤਾਰਾ ਸਿੰਘ ਨੇ ਛੱਪੜ ਵਿਚੋਂ ਮੱਝਾਂ ਨੂੰ ਪਾਣੀ ਪਿਆਉਦੇ ਨੇ ਧਾਂਹੀ ਰੋਂਦੇ ਨੇ ਸਾਡੀ ਟੀਮ ਨੂੰ ਕਿਹਾ।

ਭਾਈ ਗੁਰਮੇਲ ਸਿੰਘ ਬੱਬਰ ਨੇ ਕੌਮ ਦੀ ਅਜ਼ਾਦੀ ਲਈ ਘਰ ਪਰਿਵਾਰ ਛੱਡ ਦਿੱਤਾ। ਜ਼ਬਰੋਂ ਜ਼ੁਲਮ ਦੀ ਹਨੇਰੀ ਇਸ ਪਰਿਵਾਰ ਉਪਰ ਝੁਲਣ ਲੱਗ ਪਈ ਸਾਰੇ ਰਿਸ਼ਤੇਦਾਰ, ਪਰਿਵਾਰ, ਪੁਲਿਸ ਨੇ ਸਟਾਫ਼ਾਂ ਵਿਚ ਬੰਦ ਕਰ ਦਿੱਤੇ। ਭਾਈ ਸਾਹਿਬ ਜੀ ਦੇ ਭਰਾ ਸ. ਗੁਰਜੰਟ ਸਿੰਘ ਨੂੰ ਲੱਧਾ ਕੋਠੀ ਵਿਚ ਪੁਠਾ ਟੰਗੀ ਰੱਖਿਆ। ਤਸ਼ੱਦਦ ਨਾਲ ਸਰੀਰ ਬੇਕਾਰ ਹੋਇਆ ਪਿਆ ਹੈ। ਉਹ ਕੰਮ ਨਹੀਂ ਕਰ ਸਕਦਾ। ਉਸ ਦੇ ਟੁੱਟੇ ਭੱਜੇ ਸਰੀਰ ਵਿਚੋਂ ਅੱਜ ਵੀ ਮਾਣ ਸਵੈਮਾਣ ਦੀ ਝਲਕ ਮਿਲਦੀ ਹੈ ਉਹ ਬੜੇ ਮਾਣ ਨਾਲ ਕਹਿੰਦੇ ਹਨ “ਭਰਾ ਦੀ ਸ਼ਹੀਦੀ ਤੇ ਜਿੰਨਾਂ ਮਾਣ ਕਰ ਲਵਾਂ ਥੋੜਾ ਹੈ, ਉਸ ਪਿਛੇ ਜੋ ਜ਼ੁਲਮ ਅਸੀ ਝੱਲ ਲਏ ਕੋਈ ਦੁੱਖ ਨਹੀਂ। ਸਰਕਾਰ ਨੇ ਤਾਂ ਜ਼ੁਲਮ ਕਰਨਾ ਹੀ ਸੀ ਪਰ ਪਿੰਡ ਵਿਚ ਬੈਠੀਆਂ ਕਾਲੀਆਂ ਭੈਡਾਂ ਨੇ ਵੀ ਪਰਿਵਾਰ ਨਾਲ ਘੱਟ ਨਹੀਂ ਗੁਜਾਰੀ”। ਸਾਡੇ ਘਰ ਪੁਲਿਸ ਚੌਕੀ ਬਣੀ ਰਹੀ, ਫਿਰ ਵੀ ਇਲਾਕੇ ਨੇ ਰੱਜਵਾਂ ਸਤਿਕਾਰ ਦਿੱਤਾ। ਹਰ ਖੇਤ ਵਿਚ ਥੋੜੀ ਘਣੀ ਕਾਂ ਗਿਆਰੀ ਤਾਂ ਹੁੰਦੀ ਹੈ ਜੋ ਆਪਣੀਆਂ ਕਮੀਨਗੀਆਂ ਕਰ ਜਾਂਦੀਆਂ ਹਨ। ਸਾਡੀ ਤਾਂ ਗੁਰੁ ਉਪਰ ਟੇਕ ਹੈ ਜਾਂ ਗੁਰੁ ਵਾਲਿਆ ਉਪਰ। ਬਾਈ ਗੁਰਮੇਲ ਲੋਕਾਂ ਦੇ ਹੱਕਾਂ ਖਾਤਰ ਲੜਿਆ ਸੀ, ਉਸ ਕੋਈ ਮਾੜਾ ਕੰਮ ਨਹੀਂ ਕੀਤਾ”।
ਭਾਈ ਸਾਹਿਬ ਜੀ ਦੇ ਭਰਾ ਸ. ਗੁਰਜੰਟ ਸਿੰਘ ਦੇ ਬੋਲਾਂ ਵਿਚ ਇਕ ਦਰਦ ਸੀ, ਇਕ ਵੰਗਾਰ ਸੀ, ਘਰ ਦੀ ਮੰਦੀ ਹਾਲਤ, ਗੁਰਬੱਤ ਘਰ ਦੇ ਬੂਹੇ ਨਾਲ ਖੜੀ ਹੈ। ਭਰਾ ਗੁਰਜੰਟ ਸਿੰਘ ਹੁਣ ਪਾਣੀ ਦੀ ਵਾਰੀ ਤੇ ਹੁਣ ਗੇੜਾ ਮਾਰਨ ਤੋਂ ਵੀ ਅਸਮਰੱਥ ਹੈ।

ਭਾਈ ਸਾਹਿਬ ਜੀ ਦੇ ਮਾਤਾ ਜੀ ਦਾ ਪਿਆਰ ਗੁਰਮੇਲ ਪ੍ਰਤੀ ਇਸ ਕਦਰ ਉਮੜਦਾ ਹੈ ਕਿ ਉਹਨਾਂ ਦੀ ਬੇਟੀ ਵੀਰਪਾਲ ਅਤੇ ਬੇਟਾ ਸੁੱਖਮਿਲਾਪ ਨੂੰ ਆਪਣੀ ਹਿੱਕ ਨਾਲ ਹੀ ਲਗਾਈ ਰੱਖਦੇ ਹਨ। ਹੁਣ ਤਾਂ ਇਹ ਹੀ ਮੇਰੇ ਲਈ ਗੁਰਮੇਲ ਹਨ। ਮਾਤਾ ਜੀ ਨੇ ਦੱਸਿਆ ਕੇ ਇਕ ਰਾਤ ਗੁਰਮੇਲ ਸਿੰਘ ਘਰੇ ਮਿਲਣ ਆਏ ਤਾਂ ਬੇਟੀ ਵੀਰਪਾਲ ਜੋ ਉਸ ਸਮੇਂ ਸਿਰਫ ਚਾਰ ਸਾਲ ਦੀ ਸੀ ਜਦੋਂ ਗੁਰਮੇਲ ਸਿੰਘ ਨੇ ਗੋਦੀ ਚੁੱਕਿਆ ਤਾਂ ਬੇਟੀ ਨੇ ਬੱਚਿਆ ਦੀ ਆਦਤ ਮੁਤਾਬਕ ਭਾਈ ਸਾਹਿਬ ਜੀ ਦੀ ਜੇਬ ਨੂੰ ਹੱਥ ਪਾਇਆ ਤਾਂ ਭਾਈ ਗੁਰਮੇਲ ਸਿੰਘ ਨੇ ਹੱਸਦਿਆ ਕਿਹਾ, “ਪੁੱਤ ਹੁਣ ਇਹ ਜ਼ੇਬ ਖਾਲਸਾ ਪੰਥ ਕੀ ਅਮਾਨਤ ਹੈ ਇਸ ਵਿਚ ਤੇਰੇ ਲਈ ਕੁਝ ਵੀ ਨਹੀਂ ਹੈ”। ਅੱਜ ਬੇਟੀ 17 ਸਾਲ ਦੀ ਹੈ ਜੋ ਆਪਣੀਆਂ ਸਹੇਲੀਆਂ ਨੂੰ ਪੜਨ ਜਾਂਦੀਆਂ ਵੇਖ ਕੇ ਘਰੇ ਵੜ ਕੇ ਆਪਣੀ ਦਾਦੀ ਦੀ ਬੁੱਕਲ ਵਿਚ ਹਟਕੋਰੀ ਰੋਣ ਲੱਗ ਪੈਂਦੀ ਹੈ, ਜੇਕਰ ਕਿਵੇ ਨਾ ਕਿਵੇ ਦਾਖਲਾ ਭਰਿਆ ਜਾਵੇ ਮੈਂ ਘਰੇ ਹੀ ਪੜ ਲਵਾਂ। ਇਕ ਵਾਰ ਜਦੋਂ ਮਾਤਾ ਜੀ ਨੇ ਭਾਈ ਸਾਹਿਬ ਜੀ ਨੂੰ ਕਿਹਾ, “ਵੇ ਗੁਰਮੇਲ, ਤੇਰੇ ਬੱਚੇ ਕਿਵੇਂ ਕਰਦੇ ਹਨ ਤੂ ਘਰੀਂ ਆ ਜਾ”। ਅੱਗੋ ਭਾਈ ਸਾਹਿਬ ਜੀ ਨੇ ਉੱਤਰ ਦਿੱਤਾ, “ਬੇਬੇ ਮੈਂ 27 ਸਾਲ ਤੇਰੇ ਕੋਲ ਹੀ ਰਿਹਾ ਹਾਂ ਹੁਣ ਤੂੰ ਇਹਨਾਂ ਨੂੰ ਹੀ ਪਾਲ- ਮੈਨੂੰ ਕੌਂਮ ਦੀ ਸੇਵਾ ਕਰਨ ਦੇ”। ਭਾਈ ਗੁਰਮੇਲ ਸਿੰਘ ਬੱਬਰ ਦੀ ਸ਼ਾਦੀ ਪਿੰਡ ‘ਬਾਲਿਆਂ ਵਾਲੀ’ ਦੇ ਸ. ਰਾਮ ਸਿੰਘ ਜੀ ਦੀ ਹੋਣਹਾਰ ਪੁੱਤਰੀ ਬੀਬੀ ਮਨਜੀਤ ਕੌਰ ਨਾਲ ਹੋਈ ਸੀ। ਗ੍ਰਹਿਸਥੀ ਜੀਵਨ ਦੀ ਸਾਂਝ ਨੂੰ ਉਹ ਬੜੇ ਭਾਵੁਕ ਬੋਲਾਂ ਵਿਚ ਨਖੇੜ ਕੇ ਆਪਣੀ ਸਿੰਘਣੀ ਨੂੰ ਕਹਿੰਦੇ, “ਭਾਗਾਂ ਵਾਲੀਏ, ਇਹ ਗੁਰੁ ਦੀ ਖੇਡ ਹੈ, ਹੁਣ ਤੂੰ ਆਪਣੀ ਨਬੇੜ, ਮੈਂ ਆਪਣੀ ਨਿਬੇੜਾਂਗਾ, ਮੇਰੀ ਖਾਤਰ ਤੂੰ ਕਸ਼ਟ ਝੱਲ ਰਹੀ ਹੈ ਇਹਨਾਂ ਲਈ ਮੈਂ ਤੇਰੇ ਤੋਂ ਖਿਮਾਂ ਦੀ ਜਾਚਨਾਂ ਕਰਦਾ ਹਾਂ ਪਰ ਤੂੰ ਕਦੇ ਡੋਲੀ ਨਾ, ਤੁਹਾਡਾ ਸਾਰਿਆ ਦਾ ਫਿਕਰ ਉਸ (ਵਾਹਿਗੁਰੂ) ਨੂੰ ਹੀ ਹੈ”।

ਸ਼ਹੀਦ ਭਾਈ ਗਰਮੇਲ ਸਿੰਘ ਬੱਬਰ ਦਾ ਪਰਿਵਾਰ 17 ਲੱਖ ਦਾ ਕਰਜਾਈ ਹੈ। ਸਧਾਰਨ ਰੋਟੀ ਲਈ ਚਾਰ ਸਿਆੜ ਜੋ ਪੈਲੀ ਹੈ ਉਸ ਨੂੰ ਹੀ ਵੇਚ ਕੇ ਗੁਜ਼ਾਰਾ ਹੈ।

ਸ਼ਹੀਦ ਭਾਈ ਗੁਰਮੇਲ ਸਿੰਘ ਬੱਬਰ ਮਾਲਵਾ ਜੋਨ ਦੇ ਜ਼ੁਝਾਰੂਆਂ ਦਾ ਥੰਮ ਸੀ ਜਿਨਾਂ ਨੇ ਹਥਿਆਰਾਂ ਨੂੰ ਅਮਲੀ ਰੂਪ ਦੇਣ ਤੋਂ ਪਹਿਲਾਂ ਵਿਚਾਰਾਂ ਅਤੇ ਗੁਰਮਤਿ ਸਿਧਾਤਾਂ ਨੂੰ ਅਪਨਾਉਣ ਤੇ ਜੋਰ ਦਿੱਤਾ। ਜਦੋਂ ਵੀ ਮਾਲਵੇ ਅੰਦਰ ਜਥੇਬੰਦੀ ਦਾ ਕੋਈ ਵੀ ਕੰਮ ਅੜ ਜਾਂਦਾ ਤਾਂ ਜਥੇਬੰਦੀ ਭਾਈ ਗੁਰਮੇਲ ਸਿੰਘ ਬੱਬਰ ਹੋਰਾਂ ਦੇ ਜਥੇ ਤੋਂ ਸਹਿਯੋਗ ਮੰਗਦੀ ਸੀ। ਬੜੇ ਹੀ ਖੂਨ ਡੋਹਲਵਿਆ ਮੁਕਾਬਲਿਆਂ ਵਿਚ ਉਹ ਮੋਹਰੀ ਰਹੇ। ਆਪ ਜੀ ਨੂੰ ਆਪਣੇ ਪੁਰਾਣੇ ਸਾਥੀਆਂ ਸ਼ਹੀਦ ਭਾਈ ਮੇਜ਼ਰ ਸਿੰਘ ਨਰੂਆਣਾ ਅਤੇ ਸ਼ਹੀਦ ਭਾਈ ਬਲਦੇਵ ਸਿੰਘ ਨਰੂਆਣਾ ਦੀ ਯਾਦ ਹਮੇਸ਼ਾ ਖਟਕਦੀ ਰਹਿੰਦੀ ਸੀ। ਇਹ ਦੋਵੇ ਸਿੰਘ ਰਾਜਸਥਾਨ ਵਿਚ ਇਕ ਮੁਕਾਬਲੇ ਦੌਰਾਨ ਸ਼ਹੀਦ ਹੋ ਗਏ ਸਨ। ਆਪ ਜੀ ਦੇ ਨਜ਼ਦੀਕੀ ਸਾਥੀ ਸ਼ਹੀਦ ਭਾਈ ਗਰਬੋਘ ਸਿੰਘ ਬੱਬਰ ਭੰਮੇਕਲਾਂ, ਸ਼ਹੀਦ ਭਾਈ ਮਾਧਾ ਸਿੰਘ ਬੱਬਰ, ਸ਼ਹੀਦ ਭਾਈ ਹਰਭਜਨ ਸਿੰਘ ਮੰਡ ਫਲੌਰੀ ਸਨ। ਆਪ ਜੀ ਹਰ ਜਥੇਬੰਦੀ ਦਾ ਸਤਿਕਾਰ ਕਰਦੇ ਸਨ।

ਆਪ ਜੀ ਆਪਣੇ ਕਮਾਂਡੋਂ ਸਾਥੀਆਂ ਸ਼ਹੀਦ ਭਾਈ ਖੇਮ ਸਿੰਘ ਫੌਜੀ ਬਾਦਲ ਕਲਾਂ, ਸ਼ਹੀਦ ਭਾਈ ਪਰਮਜੀਤ ਸਿੰਘ ਫੂਲੇਵਾਲ, ਸ਼ਹੀਦ ਭਾਈ ਜੁਗਰਾਜ ਸਿੰਘ ਰਛੀਨ, ਸ਼ਹੀਦ ਭਾਈ ਬਲਵਿੰਦਰ ਸਿੰਘ ਬੱਬਰ ਗੰਗਾ ਨਾਲ ਮਾਨਸਾ ਜ਼ਿੱਲ੍ਹੇ ਦੇ ਪਿੰਡ ਮੌਜ਼ੀਆਂ ਵਿਖੇ ਠਹਿਰੇ ਸਨ। 7 ਸਤੰਬਰ 1991 ਨੂੰ ਦਿਨ ਢੱਲਦੇ ਸਾਰ ਹੀ ਪਿੰਡ ਮੌਜ਼ੀਆਂ ਨੂੰ ਪੰਜਾਬ ਪੁਲਿਸ ਨੇ ਘੇਰ ਕੇ ਹੋਰ ਫੋਰਸ ਸੱਦ ਲਈ। ਇਕ ਘੰਟੇ ਅੰਦਰ ਹੀ ਬੀ.ਐਸ.ਐਫ. ਅਤੇ ਸੀ.ਆਰ.ਪੀ. ਨੇ ਪਿੰਡ ਨੂੰ ਘੇਰਾ ਪਾ ਲਿਆ। ਪਿੰਡ ਅੰਦਰ ਚਿੜੀ ਵੀ ਫੜਕਣ ਨਹੀਂ ਦਿੱਤੀ ਜਾ ਰਹੀ ਸੀ। ਪੁਲਿਸ ਨੇ ਬਾਹਰੋਂ ਲਾਉਡ ਸਪੀਕਰ ਤੇ ਸਿੰਘਾਂ ਨੂੰ ਚੇਤਾਵਨੀ ਦੇ ਕੇ ਆਤਮ-ਸਮਰਪਣ ਕਰਨ ਲਈ ਕਿਹਾ। ਅੱਗੋ ਯੋਧਿਆਂ ਨੇ ਵੀ ਲਲਕਾਰ ਦਿੱਤਾ ਕੇ ਅਸੀ ਘਰਾਂ ਵਿਚ ਨਹੀਂ ਲੜਾਂਗੇ ਸਗੋਂ ਰਣ-ਖੇਤ ਵਿਚ ਖੁੱਲ੍ਹੇ ਮੈਦਾਨ ਤੁਹਾਡੇ ਨਾਲ ਦੋ ਹੱਥ ਕਰਾਂਗੇ। ਸਿੰਘਾਂ ਨੂੰ ਘੇਰੇ ਜਾਣ ਦੀ ਖਬਰ ਬਾਹਰਲੇ ਪਿੰਡਾਂ ਵਿਚ ਜਿਵੇਂ ਫੈਲੀ ਲੋਕ ਪਿੰਡ ਮੌਜ਼ੀਆਂ ਨੂੰ ਵਹੀਰਾਂ ਘੱਤ ਤੁਰੇ ਟਰੱਕਾਂ, ਟਰਾਲੀਆਂ ਜਿਸ ਤਰਾਂ ਵੀ ਕਿਸੇ ਦੇ ਹੱਥ ਜੋ ਕੁਝ ਆਇਆ ਲੈ ਕੇ ਤੁਰ ਪਏ। ਲੋਕਾਂ ਨੇ ਰਸਤੇ ਬੰਦ ਕਰ ਦਿੱਤੇ। ਬਾਹਰਲੇ ਪਿੰਡਾਂ ਵਿਚ ਗੁਰਦੁਆਰਾ ਸਾਹਿਬ ਜੀ ਦੇ ਸਪੀਕਰਾਂ ਤੇ ਸ਼ਰੇਆਮ ਸਰਕਾਰ ਨੂੰ ਲੱਲਕਾਰਿਆ ਜਾਣ ਲੱਗਾ, ਲੋਕਾਂ ਨੇ ਪਾਣੀ ਵਾਲੀ ਕੱਸੀ ਵੱਢ ਕੇ ਪੁਲਿਸ ਦੀਆਂ ਗੱਡੀਆਂ ਰੋਕ ਦਿੱਤੀਆਂ, ਦੋਹਾਂ ਕੰਧਾਰਾਂ ਮਾਰੂ ਧੋਂਸਾ ਖੜਕ ਪਿਆ ਸੀ। ਪੁਲਿਸ ਦੇ ਬੁਲੇਟਪਰੂਫ ਟਰੈਕਟਰ ਸਿੰਘਾਂ ਦੀਆਂ ਮਸੀਨਗੰਨਾਂ ਅਤੇ ਲਾਂਚਰਾ ਮੂਹਰੇ ਢਹਿ ਢੇਰੀ ਹੋ ਗਏ ਸਨ। ਸੀ.ਆਰ.ਪੀ. ਵਾਲੇ ਆਪਣੇ ਸਾਥੀਆਂ ਦੀਆਂ ਲਾਸ਼ਾਂ ਛੱਡ ਕੇ ਭੱਜ ਤੁਰੇ ਸਨ। ਪੰਜਾਬ ਪੁਲਿਸ ਵੀ ਪੱਤਰਾਂ ਵਾਚ ਗਈ ਸੀ। ਅਖੀਰ ਫੌਜੀ ਪੈਰਾ ਕਮਾਡੋਂ ਸੱਦੇ ਗਏ। ਯੋਧਿਆਂ ਮੂਹਰੇ ਸਰਕਾਰੀ ਧਾੜ ਮੂੰਹ ਦੀ ਖਾਈ ਬੈਠੀ ਸੀ। ਭਾਈ ਗੁਰਮੇਲ ਸਿੰਘ ਬੱਬਰ ਹੋਰਾਂ ਨੇ ਆਪਣੇ ਸਾਥੀਆਂ ਨੂੰ ਘੇਰਾ ਤੋੜ ਕੇ ਨਿਕਲ ਜਾਣ ਦਾ ਹੁਕਮ ਦਿੱਤਾ। ਭਾਈ ਖੇਮ ਸਿੰਘ ਫ਼ੌਜੀ ਬਾਲਦ ਕਲਾਂ ਦੀਆਂ ਗੁਰੀਲਾ ਕਾਰਵਾਈਆਂ ਨੇ ਦੁਸ਼ਮਣ ਦੇ ਸਿਪਾਹੀਆਂ ਦੇ ਢੇਰ ਲਾ ਦਿੱਤੇ ਸਨ। ਅਖੀਰ ਘੇਰਾ ਤੋੜ ਕੇ ਭਾਈ ਬਲਵਿੰਦਰ ਸਿੰਘ ਗੰਗਾ ਆਪਣੇ ਕੁਝ ਸਾਥੀਆਂ ਨੂੰ ਨਾਲ ਲੈ ਕੇ ਨਿਕਲ ਗਏ। ਘੇਰੇ ਨੂੰ ਅਗਾਹ ਵੱਧਣ ਤੋਂ ਰੋਕਦੇ ਹੋਏ ਭਾਈ ਪਰਮਜੀਤ ਸਿੰਘ ਫੂਲੇਵਾਲ, ਭਾਈ ਗੁਰਮੇਲ ਸਿੰਘ ਬੱਬਰ ਸੈਕਟਰੀ ਰਾਏਪੁਰ ਅਤੇ ਭਾਈ ਖੇਮ ਸਿੰਘ ਫ਼ੌਜੀ ਬਾਲਦ ਕਲਾਂ 28 ਘੰਟੇ ਮੁਕਾਬਲਾ ਕਰਨ ਤੋਂ ਬਾਅਦ 8/9/1991 ਨੂੰ 10 ਵਜੇ ਘੇਰੇ ਵਿਚ ਸ਼ਹੀਦ ਹੋ ਗਏ। ਸਾਰਾ ਹੀ ਇਲਾਕਾ ਫ਼ੌਜੀ ਛਾਉਣੀ ਵਿਚ ਤਬਦੀਲ ਹੋ ਗਿਆ। ਪਿੰਡਾਂ ਦੇ ਲੋਕਾਂ ਉਪਰ ਸਰਕਾਰੀ ਕਹਿਰ ਸ਼ੁਰੂ ਹੋ ਗਿਆ ਸੀ। ਇਸ ਗਹਿਗੱਚ ਮੁਕਾਬਲੇ ਵਿਚ ਲੋਕਾਂ ਵੱਲੋਂ ਦਿੱਤੇ ਸਹਿਯੋਗ ਕਾਰਨ ਫ਼ੌਜ ਵਲੋਂ ਪੁਲਿਸ ਦੇ ਹੁਕਮਾਂ ਨਾਲ ਇਸ ਹਲਕੇ ਦੇ ਕੋਈ 10,000 ਪਰਿਵਾਰਾਂ ਨੂੰ ਤਸ਼ੱਦਦ ਦਾ ਸ਼ਿਕਾਰ ਬਣਾਇਆ।

ਪੁਲਿਸ ਵੱਲੋਂ ਯੋਧਿਆਂ ਦੀਆਂ ਲਾਸ਼ਾਂ ਨੂੰ ਵਾਰਸਾਂ ਹਵਾਲੇ ਨਾ ਕਰਨ ਤੇ ਇਲਾਕੇ ਦੀ ਸੰਗਤ ਵਿਚ ਰੋਹ ਭਰ ਗਿਆ ਅਤੇ ਉਹਨਾਂ ਨੇ ਟਰੈਕਟਰਾਂ ਟਰਾਲੀਆਂ ਰਾਹੀਂ ਵੱਡੀ ਮਾਤਰਾ ਵਿਚ ਥਾਣੇ ਮੂਹਰੇ ਇਕੱਠ ਕਰਕੇ ਪੁਲਿਸ ਨੂੰ ਮਜ਼ਬੂਰ ਕਰ ਦਿੱਤਾ ਅਤੇ ਆਪਣੇ ਸੂਰਬੀਰ ਯੋਧਿਆਂ ਦੀਆਂ ਲਾਸ਼ਾਂ ਪੁਲਿਸ ਤੋਂ ਲੋਕ ਸ਼ਕਤੀ ਦੇ ਰੂਪ ਵਿਚ ਖੋਹ ਲਈਆਂ ਅਤੇ ਪਿੰਡ ਲਿਆ ਕੇ ਸਸਕਾਰ ਕਰ ਦਿੱਤਾ। ਇਲਾਕੇ ਦੀ ਸੰਗਤ ਨੂੰ ਆਪਣੇ ਸ਼ਹੀਦ ਸਿੰਘਾਂ ਪਿੱਛੇ ਝੱਲੇ ਤਸ਼ੱਦਦ ਪ੍ਰਤੀ ਕੋਈ ਗਿਲਾ ਨਹੀਂ। ਸਾਰੇ ਹੀ ਲੀਡਰਾਂ ਉਪਰ ਕਿੰਤੂ ਕਰਦੇ ਹਾਂ। ਅੱਜ ਸ਼ਹੀਦ ਭਾਈ ਪਰਮਜੀਤ ਸਿੰਘ ਫੂਲੇਵਾਲਾ, ਸ਼ਹੀਦ ਭਾਈ ਖੇਮ ਸਿੰਘ ਫ਼ੌਜੀ ਬਾਲਦ ਕਲਾਂ ਅਤੇ ਸ਼ਹੀਦ ਭਾਈ ਗੁਰਮੇਲ ਸਿੰਘ ਰਾਏਪੁਰ ਦੇ ਘਰਾਂ ਦੀ ਗੁਰਬੱਤ ਸ਼ਹਾਦਤਾਂ ਦੇ ਖੂਨ ਵਿਚ ਸ਼ਿੰਗਾਰੀ ਉਚੀ ਅਤੇ ਸੁੱਚੀ ਤਾਂ ਬਹੁਤ ਹੈ ਪਰ ਖ਼ਾਲਸਾ ਪੰਥ ਨੂੰ ਇਕ ਵੰਗਾਰ ਵੀ ਹੈ। ਕੌਂਮ ਇਹਨਾਂ ਸ਼ਹੀਦ ਬੱਬਰ ਯੋਧਿਆਂ ਦੀਆਂ ਸ਼ਹਾਦਤਾਂ ਅੱਗੇ ਸਿਰ ਝੁਕਾਉਂਦੀ ਸ਼ਰਧਾਂਜਲੀ ਭੇਂਟ ਕਰਦੀ ਹੈ।

ਕਰਮਜੀਤ ਸਿੰਘ ਸਿੱਖਾਂਵਾਲਾ (ਗੁਰਸਿੱਖ ਫੀਚਰਸ)

FEATURED ARTICLES
Shaheed Babbar Bhai Moorta Singh Fauji & Bibi Harjinder Kaur

ਰੰਘਰੇਟਾ ਗੁਰੂ ਕਾ ਬੇਟਾ : ਚਿੱਤਰਕਾਰ ਜਸਵੰਤ ਸਿੰਘ ਦਾ ਚਿਤਰਿਆ ਭਾਈ ਜੈਤਾ

ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਵਰਤਾਏ ਗਏ ਦੋ ਅਚਰਜ ਕੌਤਕ

ਜਿਨ੍ਹਾਂ ਸਿਦਕ ਨਹੀਂ ਹਾਰਿਆ...

ਭਾਈ ਤਾਰੂ ਸਿੰਘ

ਬੰਦ ਬੰਦ ਕਟਾਉਣ ਵਾਲੇ ਭਾਈ ਮਨੀ ਸਿੰਘ

ਸੇਵਾ ਦਾ ਆਦਰਸ਼ ਰੂਪ ਭਾਈ ਘਨੱਈਆ ਜੀ

ਸਿਰੁ ਧਰਿ ਤਲੀ ਗਲੀ ਮੇਰੀ ਆਉ : ਅਸਾਧਾਰਨ ਸਮੇਂ ਦਾ ਅਸਾਧਾਰਨ ਚਿਤਰਣ

ਸਿਰ ਦੀਉ ਧਰ ਮੱਸੇ ਦਾ ਸਿੰਘਾਂ ਕੇ ਆਗਾਹੀ

ਚੰਡੀ ਦੀ ਵਾਰ ਰਾਂਹੀ ਦਸ਼ਮੇਸ਼ ਪਿਤਾ ਜੀ ਦਾ ਸਿੱਖ ਨੌਜਵਾਨ ਬੱਚੀਆਂ ਨੂੰ ਸੁਨੇਹਾ

ਸ੍ਰੀ ਗੁਰੂ ਅਮਰਦਾਸ ਜੀ ਦਾ ਸਿੱਖ ਧਰਮ ਨੂੰ ਸੰਸਥਾਈ ਯੋਗਦਾਨ

Guru Amar Daas Sahib Ji : Epitome of Divine Devotion and Humility

Sikh Theologian - Prof. Sahib Singh Ji

ਦਇਆ ਤੇ ਦ੍ਰਿੜ੍ਹਤਾ ਦੀ ਸਾਕਾਰ ਮੂਰਤ: ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ

ਸਤਿਗੁਰੁਬੰਦੀਛੋੜੁਹੈਜੀਵਣਮੁਕਤਿਕਰੈਓਡੀਣਾ

Remembering Human Rights Defender: Bhai Jaswant Singh Khalra

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸਦਾਚਾਰਕ ਵਿਚਾਰਧਾਰਾ

KES - Sikhs' Link with Baba Nanak

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਦੀ ਸ਼ਹਾਦਤ ਤੇ ਉਸ ਦਾ ਪ੍ਰ੍ਰਭਾਵ

ਸ੍ਰੀ ਗੁਰੂ ਨਾਨਕ ਦੇਵ ਜੀ : ਨੂਰਾਂ ਦਾ ਦਰਿਆ

ਧੁਰ ਕੀ ਬਾਣੀ ਸ੍ਰੀ ਗੁਰੂ ਗੰਥ੍ਰ ਸਾਹਿਬ ਜੀ

Singh : The New Marathon King

ਗੁਰੀਲਾ ਯੁੱਧਨੀਤੀ ਦਾ ਮਹਾਂਨਾਇਕ: ਭਾਈ ਸੁਖਦੇਵ ਸਿੰਘ ਬੱਬਰ (Part 2)

ਗੁਰੀਲਾ ਯੁੱਧਨੀਤੀ ਦਾ ਮਹਾਂਨਾਇਕ: ਭਾਈ ਸੁਖਦੇਵ ਸਿੰਘ ਬੱਬਰ (Part 1)

ਭਾਦਉ

ਗੁਰਮਤਿ ਵਿੱਚ ਮੀਰੀ-ਪੀਰੀ ਜਾਂ ਭਗਤੀ ਸ਼ਕਤੀ ਦਾ ਸੰਕਲਪ?

ਆਸਾੜੁ ਭਲਾ ਸੂਰਜੁ ਗਗਨਿ ਤਪੈ॥

ਹਰਿ ਜੇਠਿ ਜੁੜੰਦਾ ਲੋੜੀਐ

॥ਚੇਤਿ ਮਿਲਾਏ ਸੋ ਪ੍ਰਭੂ, ਤਿਸ ਕੈ ਪਾਇ ਲਗਾ ॥