Monday, July 13, 2026

Established 2005 • ISSN Registration : 1930-0107

Swaiyay of Guru Gobind Singh Sahib Ji (Part 2 or 2)

Panthic Archives Article (Category: Inspirational)

Originally published on: January 24, 2007
Author/Source: Dr. Gurcharn Singh

ਸਵੱਯੇ ਪਾਤਸ਼ਾਹੀ 10 ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਨਮੋਲ ਬਾਣੀ
-ਡਾ. ਗੁਰਚਰਨ ਸਿੰਘ



Continuation of Part 1 :
https://panthic.org/articles/3045/



ਗੁਰਬਾਣੀ ਵਿਚ ਵੀ ਸੇਧ ਦਿੱਤੀ ਗਈ ਹੈ ਕਿ ਪ੍ਰਭੂ-ਪਿਆਰ ਵਿਚ ਨਾਮ-ਸ਼ਬਦ ਦੇ ਜਾਪ ਤੇ ਸਿਮਰਨ ਨਾਲ ਹੀ ਪ੍ਰਭੂ ਦਾ ਹਿਰਦੇ ਵਿਚ ਵਾਸਾ ਹੁੰਦਾ ਹੈ। ਉਸ ਪਰਮਾਤਮਾ ਦੇ ਗੁਣਾਂ ਦੇ ਚੀਨਣ ਨਾਲ ਹਿਰਦਾ ਅੰਦਰਲੇ ਪ੍ਰਕਾਸ਼ ਦੇ ਅਨੁਭਵ ਨਾਲ ਭਰ ਜਾਂਦਾ ਹੈ। ਇਹ ਗੁਣ ਜਦ ਸੁਰਤਿ ਵਿਚ ਸਮਾ ਜਾਂਦੇ ਹਨ ਤਾਂ ਜਗਿਆਸੂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੇ ਮਾਇਆ ਦੇ ਪ੍ਰਭਾਵ ਤੋਂ ਉੱਤੇ ਉਠ ਕੇ ਸਦ-ਗੁਣਾਂ ਦੀ ਚਾਸ਼ਨੀ ਵਿਚ ਰੰਗੀਜ ਜਾਂਦਾ ਹੈ:

1. ਜਾ ਕੋ ਪ੍ਰੇਮ ਸੁਆਉ ਹੈ ਚਰਨ ਚਿਤਵ ਮਨ ਮਾਹਿ॥

ਨਾਨਕ ਬਿਰਹੀ ਬ੍ਰਹਮ ਕੇ ਆਨ ਨ ਕਤਹੂ ਜਾਹਿ॥

(ਪੰਨਾ 1364)

2. ਸਾਚ ਸਬਦ ਸਿਉ ਲਾਗੀ ਪ੍ਰੀਤਿ॥

ਹਰਿ ਪ੍ਰਭੁ ਅਪੁਨਾ ਆਇਆ ਚੀਤਿ॥

ਨਾਮੁ ਜਪਤ ਹੋਆ ਪਰਗਾਸੁ॥

ਗੁਰ ਸਬਦੇ ਕੀਨਾ ਰਿਦੈ ਨਿਵਾਸੁ॥

(ਪੰਨਾ 1340)

3. ਹਰਿ ਕੋ ਨਾਮੁ ਜਪੀਐ ਨੀਤ॥

ਕਾਮ ਕ੍ਰੋਧ ਅਹੰਕਾਰੁ ਬਿਨਸੈ ਲਗੈ ਏਕੈ ਪ੍ਰੀਤਿ॥

(ਪੰਨਾ 1341)

(7) ਅਕਾਲ ਪੁਰਖ ਦੇ ਸੱਚੇ ਪ੍ਰੇਮ ਦੀ ਭਾਵਨਾ ਭਰੀ ਬਿਰਤੀ ਵੀ ਅਕਾਲ ਪੁਰਖ ਦੀ ਬਖਸ਼ਿਸ਼ ਤੇ ਕਿਰਪਾ ਨਾਲ ਪ੍ਰਾਪਤ ਹੁੰਦੀ ਹੈ, ਜਿਸ ਸਦਕਾ ਹਿਰਦੇ ਅੰਦਰ ਚਾਨਣ ਪ੍ਰਦੀਪਤ ਹੁੰਦਾ ਹੈ ਕਿ ਅਕਾਲ ਪੁਰਖ ਦੀ ਪ੍ਰੀਤ ਵਿਚ ਲੀਨ ਹੋਣ ਨਾਲ ਹੀ ਉਸ ਦੀ ਨਦਰਿ ਦੇ ਯੋਗ ਹੋਈਦਾ ਹੈ:

ਸ੍ਰੀ ਭਗਵਾਨ ਕੀ ਭਾਇ ਕ੍ਰਿਪਾ ਹੂ ਤੇ ਏਕ ਰਤੀ ਬਿਨੁ ਏਕ ਰਤੀ ਕੇ॥1॥

ਗੁਰਬਾਣੀ ਵਿਚ ਫੁਰਮਾਇਆ ਹੈ ਕਿ ਜਿਨ੍ਹਾਂ ਉੱਤੇ ਅਕਾਲ ਪੁਰਖ ਦੀ ਕਿਰਪਾ ਤੇ ਰਹਿਮਤ ਹੁੰਦੀ ਹੈ, ਉਹੀ ਵਡਭਾਗੀ ਨਾਮ ਸ਼ਬਦ ਦੀ ਪ੍ਰੀਤ ਰਾਹੀਂ ਸੱਚ ਸਰੂਪ ਪਰਮਾਤਮਾ ਨਾਲ ਜੁੜ ਕੇ ਜੀਵਨ ਸਫਲਾ ਕਰ ਲੈਂਦੇ ਹਨ:

1. ਜਾ ਕ੍ਰਿਪਾ ਕਰੇ ਤਾ ਸੇਵੀਐ ਸੇਵਿ ਸਚਿ ਸਮਾਇਆ॥

(ਪੰਨਾ 1011)

2. ਜਾ ਕੋ ਭਏ ਕ੍ਰਿਪਾਲ ਪ੍ਰਭ ਹਰਿ ਹਰਿ ਸੇਈ ਜਪਾਤ॥

(ਪੰਨਾ 454)

(8) ਇਸ ਤਰ੍ਹਾਂ ਸਵੱਯੇ॥ ਪਾ. 10 ਵਿਚ ਦੱਸਿਆ ਹੈ ਕਿ ਦੁਨੀਆਂ ਵਿਚ ਚਾਹੇ ਕਿਤਨਾ ਵੀ ਉੱਚਾ ਪ੍ਰਤਾਪ ਬਣ ਜਾਏ, ਅੰਤ ਵੇਲੇ ਇਹ ਇਥੇ ਹੀ ਰਹਿ ਜਾਂਦਾ ਹੈ। ਸੋ ਦੁਨੀਆਂ ਵਾਲਾ ਵਡੱਪਣ ਜੀਵਨ ਦਾ ਮਨੋਰਥ ਨਹੀਂ। ਤੀਰਥ-ਇਸ਼ਨਾਨ, ਦਾਨ-ਪੁੰਨ ਅਤੇ ਹੋਰ ਸਾਧਨਾਵਾਂ ਦੀਆਂ ਜੁਗਤੀਆਂ ਆਦਿ ਦੇ ਕਰਮ ਵੀ ਰੱਬ ਨਾਲ ਨਹੀਂ ਮਿਲਾ ਸਕਦੇ। ਪਰਮਾਤਮਾ ਨੂੰ ਕਿਸੇ ਖਾਸ ਇਕ ਅਸਥਾਨ ਜਾਂ ਦਿਸ਼ਾ ਵਿਚ ਵੱਸਦਾ ਮਿੱਥ ਲੈਣਾ ਵੀ ਗਲਤੀ ਹੈ। ਜੀਵਨ ਦਾ ਸਹੀ ਰਸਤਾ ਕੇਵਲ ਉਹੀ ਮੱਤ ਦੱਸ ਸਕਦਾ ਹੈ, ਜੋ ਸਿਮਰਨ ਦੇ ਰਾਹ ਉੱਤੇ ਤੋਰ ਕੇ ਪਰਮਾਤਮਾ ਨਾਲ ਪਿਆਰ ਕਰਨ ਦੀ ਜਾਚ ਸਿਖਾਉਂਦਾ ਹੈ, ਜੋ ਸਾਰੀ ਸ੍ਰਿਸ਼ਟੀ ਦਾ ਸਾਜਣਹਾਰ ਹੈ। ਮਨੁੱਖਾ ਜੀਵਨ ਦਾ ਅਸਲ ਮਨੋਰਥ ਹੈ, ਸਰਬ ਵਿਆਪਕ ਅਕਾਲ ਪੁਰਖ ਨਾਲ ਪਿਆਰ ਕਰਨਾ। ਇਹ ਪਿਆਰ ਸਿਮਰਨ ਰਾਹੀਂ ਹੀ ਬਣ ਸਕਦਾ ਹੈ, ਹੋਰ ਕੋਈ ਸਾਧਨ ਸਫਲ ਨਹੀਂ ਹੋ ਸਕਦਾ।

(9) ਇਹ ਬਾਣੀ ਸੋਝੀ ਦਿੰਦੀ ਹੈ ਕਿ ਅਕਾਲ ਪੁਰਖ ਦਾ ਪ੍ਰੇਮ ਤੇ ਭਗਤੀ ਇਕ ਰਸਤਾ ਹੈ ਆਪਣੇ ਆਪ ਨੂੰ ਆਦਰਸ਼ ਦੇ ਸਰੂਪ ਨਾਲ ਭਰਨ ਦਾ। ਇਹ ਆਦਰਸ਼ ਜਿਸ ਵੇਲੇ ਚਮਤਕਾਰ ਮਾਰਦਾ ਹੈ ਤਾਂ ਕਾਇਰਾਂ ਵਿਚ ਬਹਾਦਰਾਂ ਦੀ ਅਣਖ ਆ ਜਾਂਦੀ ਹੈ। ਇਹ ਆਦਰਸ਼ ਜਿਸ ਵੇਲੇ ਲਿਸ਼ਕਦਾ ਹੈ ਤਾਂ ਹਿਰਦੇ ਬੀਰ-ਰਸ ਦੇ ਉਤਸ਼ਾਹ ਨਾਲ ਭਰ ਜਾਂਦੇ ਹਨ। ਟਿਕਿਆ ਹੋਇਆ ਮਨ ਸ਼ਕਤੀਵਾਨ ਹੁੰਦਾ ਹੈ, ਜਦ ਉੱਚਾ ਆਦਰਸ਼ ਅਨੁਭਵ ਵਿਚ ਜਾਗ੍ਰਤ ਹੋ ਜਾਂਦਾ ਹੈ ਤਾਂ ਆਦਰਸ਼ ਵੱਲ ਖਿੱਚੇ ਜਾਣਾ ਇਹੀ ਸਮੁੱਚੀ ਸ਼ਕਤੀ ਦੀ ਪ੍ਰਗਟ ਅਵਸਥਾ ਹੈ। ਇਹ ਸ਼ਕਤੀ ਦਾ ਚਮਤਕਾਰ ਆਦਰਸ਼ ਸਰੂਪ ਅਕਾਲ ਪੁਰਖ ਦੇ ਗੁਣਾਂ ਦੀ ਪ੍ਰਤੀਤੀ ਤੋਂ ਪੈਦਾ ਹੁੰਦਾ ਹੈ। ਇਹ ਸ਼ਕਤੀ ਹੀ ਸਿੱਖੀ ਦਾ ਆਸਰਾ ਹੈ।

ਇਸ ਤਰ੍ਹਾਂ ਸਮਝਾਇਆ ਹੈ ਕਿ ਪ੍ਰਭੂ-ਪ੍ਰੀਤ ਦਾ ਮਾਰਗ ਇਕ ਵਚਿੱਤਰ ਮਾਰਗ ਹੈ। ਇਹ ਇਕ ਉਦਮ ਦਾ ਹੰਭਲਾ ਹੈ। ਇਹ ਤਾਕਤ ਤੇ ਸ਼ਕਤੀ ਗ੍ਰਹਿਣ ਕਰਨ ਦਾ ਵਸੀਲਾ ਹੈ। ਇਹ ਇਕ ਅੰਦਰ ਦਾ ਜੋਸ਼ ਹੈ, ਜਿਸ ਸਦਕਾ ਬਾਹੂ-ਬਲ ਹੱਥਾਂ ਵਿਚ ਇਸ ਤਰ੍ਹਾਂ ਉਭਰਦਾ ਹੈ ਕਿ ਬੰਦਾ ਆਜ਼ਾਦ ਹੋਣ ਲਈ ਸਭ ਬੰਧਨਾਂ ਨੂੰ ਕੱਟ ਸੁੱਟਣਾ ਚਾਹੁੰਦਾ ਹੈ। ਇਸ ਨਾਲ ਇਹ ਜਾਗ੍ਰਿਤੀ ਵੀ ਪੈਦਾ ਹੁੰਦੀ ਹੈ ਕਿ ਪਰਮਾਤਮਾ ਨੇ ਇਹ ਸੰਸਾਰ ਨੇਕੀ ਤੇ ਸ਼ੁਭ ਕਰਮਨ ਦੇ ਵਿਗਾਸ ਲਈ ਬਣਾਇਆ ਹੈ। ਇਸ ਸੰਸਾਰ ਵਿਚ ਦੁਸ਼ਟਾਂ ਤੇ ਹੰਕਾਰੀਆਂ ਦਾ ਨਾਸ਼ ਤੇ ਸੰਤਾਂ ਦੀ ਸੁਰੱਖਿਅਤਾ ਦਾ ਬਿਰਦ ਪਰਮਾਤਮਾ ਪਾਲਦਾ ਹੈ। ਪਰਮਾਤਮਾ ਦਾ ਇਹ ਬਿਰਦ ਪਛਾਣ ਕੇ ਸੱਚਾ ਸਾਧਕ ਧਰਮ ਦੀ ਪਛਾਣ ਕਰਕੇ ਆਪਣੀ ਅੰਦਰਲੀ ਦਿੱਵਤਾ ਦੀ ਸ਼ਕਤੀ ਦੇ ਸਹਾਰੇ ਦੈਵੀ ਸਭਿਆਚਾਰ ਲਈ ਪ੍ਰਯਤਨਸ਼ੀਲ ਹੁੰਦਾ ਹੈ। ਉਸ ਨੂੰ ਚਾਨਣ ਹੋ ਜਾਂਦਾ ਹੈ ਕਿ ਇਸ ਆਦਰਸ਼ ਦੀ ਪ੍ਰਾਪਤੀ ਕੁਰਬਾਨੀ ਦੀ ਮੰਗ ਕਰਦੀ ਹੈ। ਉਹ ਆਪਣੇ ਨਿਸਚੈ ਵਿਚ ਦ੍ਰਿੜ੍ਹ ਹੋ ਕੇ ਪਰਉਪਕਾਰ ਦੀ ਖਾਤਰ ਕੁਰਬਾਨੀ ਲਈ ਤਿਆਰੀ ਕਰ ਲੈਂਦਾ ਹੈ। ਇਹ ਪ੍ਰਭੂ-ਪਿਆਰ ਆਧਾਰਿਤ ਗੁਰ-ਸ਼ਬਦ ਦੀ ਗੁਰ-ਸਿੱਖਿਆ ਗੁਰਮੁਖ ਦੀ ਆਤਮਾ ਵਿਚ ਸੁਤੰਤਰਤਾ, ਨਿਰਭੈਤਾ, ਦਿੱਵਤਾ, ਸੁਚੇਤਤਾ ਤੇ ਆਜ਼ਾਦ ਹਸਤੀ ਪ੍ਰਤੀ ਚੇਤਨਤਾ ਨੂੰ ਜਾਗਰੂਕ ਕਰ ਦਿੰਦੀ ਹੈ।

(ੲ) ਪ੍ਰਭੂ-ਪ੍ਰੀਤ ਦੇ ਮਾਰਗ ਉੱਤੇ ਤੁਰਨ ਦਾ ਪ੍ਰਯੋਜਨ :

(1) ਇਸ ਬਾਣੀ ਵਿਚ ਪ੍ਰਭੂ-ਪ੍ਰੇਮ ਦੇ ਰਸਤੇ ਉੱਤੇ ਤੁਰਨ ਵਾਲੇ ਲਈ ਜੀਵਨ ਦਾ ਪ੍ਰਯੋਜਨ ਇਹ ਦੱਸਿਆ ਹੈ ਕਿ ਉਹ ਪ੍ਰਭੂ-ਗੁਣਾਂ ਨਾਲ ਰੰਗੀਜ ਕੇ ਇਹ ਯਕੀਨੀ ਬਣਾਵੇ ਕਿ ਸੰਸਾਰ ਵਿਚ "ਸਾਧ ਸਮੂਹ ਪ੍ਰਸੰਨ ਫਿਰੈ" ਭਾਵ ਨੇਕ ਤੇ ਭਲੇ ਲੋਕ ਪ੍ਰਸੰਨ ਰਹਿਣ ਅਤੇ ਸਭ ਪਾਸੇ ਨੇਕੀ, ਚੰਗਿਆਈ ਤੇ ਮਾਨਵੀ ਕਦਰਾਂ-ਕੀਮਤਾਂ ਦਾ ਰਾਜ ਹੋਵੇ। ਇਸ ਉਦੇਸ਼ ਦੀ ਪ੍ਰਾਪਤੀ ਲਈ ਅਤੇ ਦੁਨੀਆਂ ਵਿਚ ਭਲਿਆਈ ਦੇ ਰਾਹ ਵਿਚ ਰੁਕਾਵਟਾਂ ਅਤੇ ਬੰਧਨ ਖੜ੍ਹੇ ਕਰਨ ਵਾਲੇ ਦੁਸ਼ਟਾਂ ਤੇ ਪਾਪੀਆਂ ਨੂੰ ਬਿਦਾਰਨਾ ਵੀ ਲਾਜ਼ਮੀ ਹੋ ਜਾਂਦਾ ਹੈ। ਇਸ ਲਈ ਇਹ ਅਹਿਸਾਸ ਜਗਾਇਆ ਹੈ ਕਿ ਕਿਸੇ ਵੀ ਬਲੀ, ਜੋਧੇ, ਭੂਪਤ ਨੂੰ ਹੱਕ ਨਹੀਂ ਕਿ ਉਹ ਪਾਪੀ ਅਤੇ ਜਾਬਰ ਬਣ ਕੇ ਦੂਜਿਆਂ ਉੱਤੇ ਹਕੂਮਤ ਕਰਕੇ ਉਨ੍ਹਾਂ ਨੂੰ ਗੁਲਾਮ ਬਣਾਏ ਅਤੇ ਧਾਰਮਿਕ ਆਤੰਕ ਢਾਹੇ। ਇਸ ਦੇ ਨਾਲ ਹੀ ਦ੍ਰਿੜ੍ਹ ਕਰਾਇਆ ਹੈ, ਕਿ ਸੰਸਾਰ ਵਿਚ ਤਾਕਤਵਰ ਤੋਂ ਤਾਕਤਵਰ ਵੀ ਸਦੀਵ ਲਈ ਨਹੀਂ ਰਹੇ ਅਤੇ ਇਹ ਪ੍ਰਭੂ-ਗੁਣਾਂ ਨਾਲੋਂ ਟੁੱਟ ਕੇ ਸੰਸਾਰ ਤੋਂ ਖਾਲੀ ਹੱਥ ਹੀ ਉਠੇ ਹਨ। ਇਸ ਵਾਸਤੇ ਉਸ ਸਰਬ ਸ਼ਕਤੀਮਾਨ ਅਕਾਲ ਪੁਰਖ ਦੇ ਲੜ ਲੱਗਿਆਂ ਹਰੇਕ ਤਰ੍ਹਾਂ ਦੇ ਭੈਅ ਤੋਂ ਮੁਕਤ ਹੋ ਜਾਈਦਾ ਹੈ। ਇਸ ਵਿਸ਼ਵਾਸ ਦੇ ਜਾਗਣ ਨਾਲ ਜਾਬਰਾਂ ਵਿਰੁੱਧ ਖੜ੍ਹੇ ਹੋਣ ਦੀ ਜੁਰਅਤ ਪੈਦਾ ਹੋ ਜਾਂਦੀ ਹੈ। ਇਸ ਆਦਰਸ਼ ਦੀ ਪ੍ਰਾਪਤੀ ਹੀ ਮਨੁੱਖੀ ਜੀਵਨ ਦੀ ਪਰਮ ਸਿਧੀ ਹੈ। ਇਸ ਸੰਘਰਸ਼ ਵਿਚ ਸਕ੍ਰਿਆ ਹੋਣ ਤੇ ਜਿਸ ਅਕਾਲ ਪੁਰਖ ਉੱਤੇ ਪੂਰਨ ਭਰੋਸਾ ਹੁੰਦਾ ਹੈ, ਉਹ ਹਰ ਪ੍ਰਕਾਰ ਅੰਗ-ਸੰਗ ਹੁੰਦਾ ਹੈ। ਇਸ ਸੰਦੇਸ਼ ਦੀ ਇਖ਼ਲਾਕੀ ਤਾਕਤ ਇਨਸਾਨ ਨੂੰ ਉਤਸ਼ਾਹ ਦੀ ਕਾਂਗ ਉੱਪਰ ਇਤਨਾ ਉੱਚਾ ਚੁੱਕਣ ਵਾਲੀ ਹੈ ਕਿ ਸਵੈ-ਕੁਰਬਾਨੀ ਦੀ ਭੇਂਟ ਹੀ ਜੀਵਨ ਨੂੰ ਸਫ਼ਲਾਉਣ ਦੇ ਸਾਧਨ ਵਜੋਂ ਦ੍ਰਿੜ੍ਹ ਹੋ ਜਾਂਦੀ ਹੈ। ਇਸ ਆਦਰਸ਼ ਨੂੰ ਦਰਸਾਉਂਦਿਆਂ ਸਪਸ਼ਟ ਕੀਤਾ ਹੈ:

ਪੁੰਨ ਪ੍ਰਤਾਪਨ ਬਾਢ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ॥

ਸਾਧ ਸਮੂਹ ਪ੍ਰਸੰਨ ਫਿਰੈਂ ਜਗ ਸਤ੍ਰ ਸਭੈ ਅਵਲੋਕ ਚਪੈਂਗੇ॥7॥

ਗੁਰਬਾਣੀ ਵਿਚ ਦਰਸਾਇਆ ਗਿਆ ਹੈ ਕਿ ਹਰਿ ਦੇ ਗੁਣ ਗਾਉਣ ਨਾਲ ਬਖ਼ਸ਼ਿਸ਼ ਹੁੰਦੀ ਹੈ, ਜੀਵ ਸਾਰੀ ਮਨੁੱਖਤਾ ਦੇ ਕਲਿਆਣ ਅਤੇ ਸੰਸਾਰ ਵਿਚ ਸਭ ਦੇ ਸੁਖ ਤੇ ਭਲੇ ਲਈ ਆਪਾ ਨਿਛਾਵਰ ਕਰਨ ਲਈ ਤਤਪਰ ਹੋ ਜਾਂਦਾ ਹੈ। ਉਹ ਪ੍ਰਭੂ ਦੇ ਦਰ ਤੇ ਕਬੂਲ ਹੋਣ ਲਈ ਸੱਚ ਦਾ ਧਾਰਨੀ ਬਣ ਕੇ ਪਹਿਲਾਂ ਸਭਨਾਂ ਦੇ ਚਰਨਾਂ ਦੀ ਧੂੜ ਬਣ ਕੇ ਸੇਵਾ ਸਮਰਪਿਤ ਹੋ ਮਰਣੁ ਕਬੂਲਿ ਕਰਕੇ ਆਪਾ ਕੁਰਬਾਨ ਕਰਨ ਲਈ ਨਿੱਤਰ ਪੈਂਦਾ ਹੈ:

1. ਸਚੁ ਮਿਲੈ ਸਚੁ ਊਪਜੈ ਸਚ ਮਹਿ ਸਾਚਿ ਸਮਾਇ॥

ਸੁਰਤਿ ਹੋਵੈ ਪਤਿ ਊਗਵੈ ਗੁਰ ਬਚਨੀ ਭਉ ਖਾਇ॥

ਨਾਨਕ ਸਚਾ ਪਾਤਿਸਾਹੁ ਆਪੇ ਲਏ ਮਿਲਾਇ॥

(ਪੰਨਾ 18)

2. ਸਰਬ ਕਲਿਆਣ ਸੂਖ ਮਨਿ ਵੂਠੇ॥

ਹਰਿ ਗੁਣ ਗਾਏ ਗੁਰ ਨਾਨਕ ਤੂਠੇ॥

(ਪੰਨਾ 1341)

3. ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ॥

ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ॥

(ਪੰਨਾ 1102)

(2) ਇਸ ਆਦਰਸ਼ ਦੀ ਪ੍ਰਾਪਤੀ ਲਈ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਉਦੇਸ਼ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਚਲਾਈ ਮਨੁੱਖੀ ਨਵ-ਨਿਰਮਾਣ ਦੀ ਸਿੱਖ-ਲਹਿਰ ਨੂੰ ਖਾਲਸਾ ਰੂਪ ਵਿਚ ਸੰਤ-ਸਿਪਾਹੀ ਬਣਾ ਕੇ ਉਬਾਰਨ ਦਾ ਸੀ ਤਾਂ ਜੋ ਲੋਕੀ ਰੂਹਾਨੀ ਤੇ ਆਤਮਿਕ ਤੌਰ ਤੇ ਬਲਵਾਨ ਹੋ ਕੇ ਗੁਲਾਮੀ ਦੀ ਧੁੰਦ-ਗੁਬਾਰ ਵਿਚ ਸੁਤੰਤਰਤਾ ਦੀ ਸ਼ਮ੍ਹਾ ਰੋਸ਼ਨ ਕਰਕੇ ਦੁਨੀਆਂ ਦੀ ਕਾਲਖ ਤੇ ਅਗਿਆਨਤਾ ਨਾਲ ਜੂਝ ਕੇ ਆਪੇ ਨੂੰ ਜਿੱਤ ਸਕਣ ਤੇ ਮਨੁੱਖਤਾ ਦੇ ਵੈਰੀਆਂ ਵਿਰੁੱਧ ਲਾਮਬੰਦ ਹੋ ਸਕਣ। ਇਹ ਉਸ ਵੇਲੇ ਦੇ ਸੁੱਤੇ ਹੋਏ ਭਾਰਤੀ ਸਮਾਜ ਅੰਦਰ ਇਕ ਹਿਲੋਰਾ ਲਿਆਉਣਾ ਹੈ ਤਾਂ ਜੋ ਰੋਸ ਦੀ ਘੁੰਮਣਘੇਰੀ ਵਿਚ ਜੋਸ਼ ਦੀ ਤਰੰਗ ਉਭਰ ਸਕੇ, ਜਿਸ ਨਾਲ ਅਪਮਾਨਤ ਜੀਵਨ ਨੂੰ ਅਣਖ ਤੇ ਗ਼ੈਰਤ ਦੀ ਟਕੋਰ ਵੱਜੇ ਅਤੇ ਜਿਸ ਦਾ ਪ੍ਰਚੰਡ ਵੇਗ ਜੀਵਨ ਦੀਆਂ ਸਾਰੀਆਂ ਉਲਝਣਾਂ ਨੂੰ ਆਪਣੇ ਰੋਹੜ ਵਿਚ ਵਹਾ ਲੈ ਜਾਵੇ। ਪ੍ਰਭੂ-ਪ੍ਰੇਮ ਦੁਆਰਾ ਆਤਮ-ਤੀਰਥ ਵਿਚ ਜਦ ਸੁਰਤ ਨੂੰ ਖਾਲਸਾ ਰੂਪ ਦੀ ਜਾਗ ਲੱਗ ਜਾਂਦੀ ਹੈ ਤਾਂ ਖੌਫ਼ ਉਮਰਾਂ ਦੇ, ਖੌਫ਼ ਸਵਾਸਾਂ ਦੇ, ਖੌਫ਼ ਗ਼ਰੀਬੀ ਦੇ, ਖੌਫ਼ ਬੇਇਜ਼ਤੀ ਦੇ ਚੌੜੇ ਹੋ ਜਾਂਦੇ ਹਨ ਤੇ ਇਹ ਨਵਾਂ ਬੀਜ ਸੋਚ ਦੀਆਂ ਕਦਰਾਂ-ਕੀਮਤਾਂ ਬਦਲ ਕੇ ਇਕ ਨਵਾਂ ਸ਼ਗੂਫ਼ਾ ਪੈਦਾ ਕਰ ਦਿੰਦਾ ਹੈ, ਜਿਸ ਨਾਲ ਪੱਤ-ਆਬਰੋ ਦਾ ਨੀਸਾਣ ਪੈ ਜਾਂਦਾ ਹੈ। ਇਹ ਨਿਰਭਉ ਪੌੜੀ ਹੀ ਸਿੱਖੀ ਦਾ ਪਰਮ ਪਦ ਹੈ। ਜਦ ਅਸੀਂ ਆਪਣੀ ਤਾਕਤ ਵਡਿਆਈ, ਗਿਆਨ ਤੇ ਝੂਠੀ ਮਾਇਆ ਤੇ ਦੌਲਤ ਦੀ ਤਾਕਤ ਤੋਂ ਮੁਕਤ ਹੋ ਕੇ ਨਿਜ ਘਰ ਦੇ ਨਿਰਭਉ ਪਦ ਤੇ ਪਹੁੰਚਦੇ ਹਾਂ ਤਾਂ ਅਸੀਂ ਮਹਿਸੂਸ ਕਰਦੇ ਹਾਂ ਆਪਣੀ ਵਡਿਆਈ, ਆਪਣੀ ਉੱਚਤਾ, ਆਪਣੀ ਨਿਰਆਧਾਰਤਾ, ਆਪਣੀ ਬੇਮੁਥਾਜੀ, ਆਪਣੀ ਬੇਪਰਵਾਹੀ ਜੋ ਹਰ ਪ੍ਰਕਾਰ ਦੀ ਸੁਤੰਤਰਤਾ ਦੀ ਜ਼ਾਮਨ ਹੋ ਜਾਂਦੀ ਹੈ। ਅਕਾਲ ਪੁਰਖ ਦੀ ਦਾਤ ਬੜੀ ਵੱਡੀ ਹੈ, ਕੇਵਲ ਹੌਸਲਾ ਬੁਲੰਦ ਚਾਹੀਦਾ ਹੈ, ਜਿਸ ਨਾਲ ਇਹ ਲਾਟ ਅੰਦਰ ਭੜਕ ਪੈਂਦੀ ਹੈ।

(ਸ) "ਸਵੱਯੇ॥ ਪਾ. 10" ਬਾਣੀ ਦੀ ਕਲਾਤਮਕ ਵਚਿੱਤਰਤਾ :

"ਸਵੱਯੇ॥ ਪਾ. 10" ਬਾਣੀ ਦੇ ਵਿਚਾਰ-ਦਰਸ਼ਨ ਵਿਚਲੇ ਆਦਰਸ਼ਾਂ ਦੇ ਪ੍ਰਗਟਾਉ ਅਤੇ ਇਨ੍ਹਾਂ ਨੂੰ ਗ੍ਰਹਿਣ ਕਰਾਉਣ ਦੀ ਸ਼ਕਤੀ ਪਿੱਛੇ ਇਸ ਬਾਣੀ ਦੀ ਵਚਿੱਤਰ ਕਲਾ ਦਾ ਵੀ ਬੜਾ ਹੱਥ ਹੈ। ਇਵੇਂ ਪ੍ਰਤੀਤ ਹੁੰਦਾ ਹੈ ਕਿ ਇਸ ਬਾਣੀ ਦਾ ਅਤੁੱਟ ਪ੍ਰਵਾਹ ਕਿਸੇ ਇਲਾਹੀ ਵੇਗ ਦੇ ਆਤਮਿਕ ਸੋਮੇ ਤੋਂ ਫੁਟ ਕੇ ਵਹਿੰਦਾ ਜਾ ਰਿਹਾ ਹੋਵੇ। ਇਸ ਬਾਣੀ ਦੀ ਕਲਾਤਮਕ ਜੁਗਤਿ ਸਦਕਾ ਹੀ ਹੈ ਕਿ ਅਕਾਲ ਪੁਰਖ ਵਿਚ ਦ੍ਰਿੜ੍ਹ ਵਿਸ਼ਵਾਸ ਦੀ ਭਾਵਨਾ, ਕਰਮ-ਕਾਂਡੀ ਤੇ ਧਾਰਮਿਕ ਅਡੰਬਰਾਂ ਦਾ ਖੰਡਨ, ਭੂਪਤਾਂ, ਮਾਣ-ਮੱਤੇ ਹੰਕਾਰੀ ਜਾਬਰਾਂ ਦੀ ਤੁੱਛਤਾ ਅਤੇ ਪ੍ਰਭੂ-ਪ੍ਰੇਮ ਦੇ ਦਰਸਾਉਣ ਵਾਲਾ ਦੰ੍ਵਦ ਰਹਿਤ ਤੇ ਸਮਦਰਸੀ ਜੀਵਨ-ਸਿਧਾਂਤ ਹੈ; ਦਾ ਪ੍ਰਗਟਾਵਾ ਪ੍ਰਭਾਵਸ਼ਾਲੀ ਢੰਗ ਨਾਲ ਹੋਇਆ ਹੈ। ਇਸ ਬਾਣੀ ਦੇ ਨਿਰੂਪਣ ਵਿਚ ਭਾਰਤੀ ਮਿਥਿਹਾਸ ਅਤੇ ਧਾਰਮਿਕ ਸੰਕੇਤਾਂ ਦੀ ਯੁਕਤੀ ਦੀ ਵਰਤੋਂ ਗੂੜ੍ਹ ਭਾਵਾਂ ਨੂੰ ਸਰਲ ਤੇ ਸਮਝਣਯੋਗ ਬਣਾਉਣ ਲਈ ਕੀਤੀ ਹੈ। ਇਸ ਨਾਲ ਬਹੁਤ ਕੁਝ ਦਾ ਗਿਆਨ ਸੰਖੇਪ ਵਿਚ ਪ੍ਰਗਟ ਹੋਇਆ ਹੈ। ਇਸ ਬਾਣੀ ਦਾ ਬਿਰਤੀ ਇਕਾਗਰ ਕਰਕੇ ਕੀਤਾ ਪਾਠ ਪਾਠਕ ਦੀ ਸ਼ਖ਼ਸੀਅਤ ਦੀਆਂ ਕਈ ਤੈਹਾਂ ਨੂੰ ਸਕ੍ਰਿਆ ਕਰਦਾ ਹੈ ਅਤੇ ਉਨ੍ਹਾਂ ਨੂੰ ਅੰਤਰ ਵਿਚ ਇਕ ਦੂਜੇ ਨਾਲ ਜੋੜਦਾ ਹੈ। ਜਿਹੜੇ ਪ੍ਰੇਮੀ ਜੀਉੜੇ ਤੇ ਨਿਹੰਗ ਸਿੰਘ ਪ੍ਰੇਮ ਨਾਲ ਇਸ ਬਾਣੀ ਨੂੰ ਪੜ੍ਹ ਕੇ ਝੂਮਾਅ ਵਿਚ ਆ ਜਾਂਦੇ ਹਨ, ਇਹ ਇਕ ਇਕਾਗਰ ਬਿਰਤੀ ਦਾ ਹੀ ਪ੍ਰਗਟਾਅ ਹੁੰਦਾ ਹੈ।

ਇਸ ਬਾਣੀ ਨੂੰ ਸਵੱਯਾ ਛੰਦ ਵਿਚ ਉਚਾਰਿਆ ਗਿਆ ਹੈ। ਸਵੱਯਾ ਚਾਰ ਚਰਣ ਦਾ ਸਰਵਪ੍ਰਿਯ ਛੰਦ ਹੈ, ਜਿਸ ਦੇ ਚਾਰ ਚਰਣਾਂ ਦਾ ਪਦਾਂਤ ਅਨੁਪ੍ਰਾਂਸ ਮਿਲਣਾ ਉੱਤਮ ਗਿਣਿਆ ਜਾਂਦਾ ਹੈ। ਇਸ ਛੰਦ ਦੀ ਵਰਤੋਂ ਗੁਰਬਾਣੀ ਦੇ ਅਨੇਕ ਸ਼ਬਦਾਂ ਵਿਚ ਅਤੇ ਸਵੈਯੇ ਮ. 5 ਕੇ, ਸਵੈਯੇ ਸ੍ਰੀ ਮੁਖਵਾਕ ਮ. 5 ਅਤੇ ਭੱਟਾਂ ਦੀ ਬਾਣੀ ਵਿਚ ਕੀਤੀ ਮਿਲਦੀ ਹੈ। ਇਸ ਬਾਣੀ ਦੇ ਦਸਾਂ ਸਵੱਯਾਂ ਵਿਚ ਚਾਰੋਂ ਵਰਣਾਂ ਦਾ ਪਦਾਂਤ ਮਿਲਦਾ ਹੈ। ਇਸ ਸਾਰੀ ਬਾਣੀ ਵਿਚ ਛੰਦ ਇਸ ਕੁਸ਼ਲਤਾ ਨਾਲ ਬੀੜੇ ਗਏ ਹਨ ਕਿ ਇਨ੍ਹਾਂ ਵਿਚ ਅਰੁਕ ਚਾਲ ਹੈ, ਲਯ ਵਿਚ ਇਕ ਸਰਲ ਗਤੀ ਹੈ ਤੇ ਲਹਿਜ਼ੇ ਵਿਚ ਤੀਬਰ ਵੇਗ ਹੈ। ਇਸ ਬਾਣੀ ਦਾ ਰਸ-ਭਿੰਨਵਾਂ ਵਹਾਅ ਅਤੇ ਬੀਰਤਾ ਦੀ ਭਾਵਨਾ ਜਗਾਉਣ ਵਾਲਾ ਨਾਦ ਅਨੁਪ੍ਰਾਂਸਾਂ ਅਤੇ ਨਾਦ-ਚਿੱਤਰਾਂ ਦੀ ਸਹਾਇਤਾ ਨਾਲ ਕਮਾਲ ਰੂਪ ਵਿਚ ਸਿਰਜਤ ਹੋਇਆ ਹੈ। ਇਸ ਬਾਣੀ ਵਿਚ ਸਭ ਪ੍ਰਕਾਰ ਦੇ ਲੋੜੀਂਦੇ ਸ਼ਬਦਾਂ ਦੀ ਵਰਤੋਂ ਕਰਨਾ ਮਨੁੱਖੀ ਤ੍ਰਾਣ ਦੁਆਰਾ ਸੰਭਵ ਨਹੀਂ। ਇਹ ਇਸ ਬਾਣੀ ਦੇ ਰਚਨਹਾਰੇ ਦੇ ਅਕਾਲ ਪੁਰਖ ਨਾਲ ਏਕ ਰੂਪ ਹੋਏ ਅਨੁਭਵ ਦੇ ਪ੍ਰਕਾਸ਼ ਦਾ ਪਰਿਣਾਮ ਹੈ। ਇਸ ਬਾਣੀ ਦੁਆਰਾ ਭਗਤੀ ਅਤੇ ਸ਼ਕਤੀ, ਓਜ ਤੇ ਬਲ ਇਕ ਅਲੌਕਿਕ ਰੂਪ ਵਿਚ ਉਜਾਗਰ ਹੁੰਦੇ ਹਨ।

ਅੰਤ ਵਿਚ ਕਹਿ ਸਕਦੇ ਹਾਂ ਕਿ ਇਸ ਬਾਣੀ ਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਗਿਆਨ-ਮੂਲਕ ਧਾਰਮਿਕ ਜੁਗਤਿ ਵਿਰੁੱਧ ਇਕ ਐਸਾ ਧਰਮ-ਯੁੱਧ ਛੇੜਿਆ ਹੈ, ਜੋ ਮਾਨਵ ਵਿਸ਼ਵਾਸ ਨੂੰ ਜੀਵੰਤ ਚਾਅ ਵਿਚ ਪਰਿਵਰਤਤ ਕਰਨ ਲਈ ਸਮਰਪਣ-ਮੁਖੀ ਸਕ੍ਰਿਅਤਾ ਦੀ ਗੁਰਮਤਿ ਜੁਗਤਿ ਦਾ ਧਾਰਨੀ ਬਣਾਉਂਦਾ ਹੈ। ਇਸ ਬਾਣੀ ਅੰਦਰ ਆਦਰਸ਼ਕ ਮਨੁੱਖਾਂ ਦੇ ਖਾਲਸ ਰੂਪ ਦੇ ਕਿਰਦਾਰ ਨੂੰ ਪ੍ਰਦਰਸ਼ਤ ਕੀਤਾ ਹੈ, ਜੋ ਹਰ ਤਰ੍ਹਾਂ ਦੇ ਭਰਮ-ਭੁਲੇਖਿਆਂ ਤੋਂ ਮੁਕਤ ਕਰ ਕੇ, ਹਰ ਤਰ੍ਹਾਂ ਦੇ ਮਾਨਵੀ ਆਦਰਸ਼ਾਂ ਨਾਲ ਓਤ-ਪ੍ਰੋਤ ਕਰਨ ਦੇ ਸਮਰੱਥ ਹੈ। ਇਹ ਬਾਣੀ ਇਕ ਐਸੀ ਕਿਰਤ ਹੈ, ਜਿਸ ਵਿਚ ਗੁਰਮਤਿ-ਚਿੰਤਨ ਦੇ ਆਦਰਸ਼ਾਂ ਦੀ ਕ੍ਰਿਆਤਮਕ ਵਿਸ਼ੇਸ਼ਤਾ ਜੋ ਪਹਿਲੇ "ਜਾਪੁ" ਸਾਹਿਬ ਵਿਚ ਪ੍ਰਗਟ ਕੀਤੀ ਗਈ ਹੈ, ਦਾ ਹੀ ਇਕ ਅਨੋਖੇ ਪ੍ਰਭਾਵੀ ਲਹਿਜ਼ੇ ਵਿਚ ਨਿਰੂਪਣ ਹੋਇਆ ਹੈ। ਇਹ ਬਾਣੀ ਆਪਣੀ ਸਪਸ਼ਟ ਤੇ ਬਲਵਾਨ ਵਿਚਾਰਧਾਰਾ ਦੇ ਸਹਾਰੇ ਮਨੁੱਖੀ ਸ਼ਕਤੀਆਂ ਨੂੰ ਜਗਾਉਣ ਤੇ ਸਿਧਾਉਣ ਦੇ ਸਮਰੱਥ ਹੈ। ਇਹ ਬਾਣੀ ਮਨੋਰਥਵਤੀ ਹੈ ਅਤੇ ਮਨੁੱਖ ਦੇ ਅੰਤਰ-ਜਗਤ ਨੂੰ ਸੰਦੀਪਤ ਕਰਦੀ ਹੈ ਕਿ ਜਿਸ ਨਾਲ ਕਰਮਕਾਂਡੀ ਭਰਮਾਂ ਤੇ ਅਹੰ ਭਾਵ ਦਾ ਪਰਦਾ ਉਠ ਜਾਏ ਅਤੇ ਅੰਦਰ ਬਾਹਰ ਅਕਾਲ ਪੁਰਖ ਦੀ ਸ਼ਕਤੀ ਦਾ ਪ੍ਰਕਾਸ਼, ਉਸ ਦੀ ਵਿਸ਼ਵਰੂਪਤਾ, ਉਸ ਦੀ ਵਿਰਾਟ ਅਭੇਦਤਾ ਤੇ ਸਮਾਵੇਸਤਾ ਪ੍ਰਗਟ ਹੋ ਜਾਏ, ਜਿਸ ਦੀ ਮਸਤੀ ਐਸੀ ਉਮੰਗ ਨਾਲ ਭਰ ਦੇਵੇ ਜੋ ਯੁੱਧ ਦੇ ਧਰਮ-ਖੇਤਰ ਵਿਚ ਕੁਰਬਾਨੀ ਦੀ ਆਹੂਤੀ ਦੇਣ ਦੀ ਸ਼ਕਤੀ ਬਖ਼ਸ਼ੇ। ਇਸ ਬਾਣੀ ਵਿਚ ਸ਼ਕਤੀ ਹੈ, ਜੜ੍ਹ ਨੂੰ ਚੇਤਨ ਕਰਨ ਦੀ, ਚੇਤਨ ਨੂੰ ਨਿਰਭਉ ਬਣਾ ਦੇਣ ਦੀ, ਨਿਰਭਉ ਨੂੰ ਧਰਮ-ਯੁੱਧ ਦੇ ਚਾਉ ਨਾਲ ਖੀਵਾ ਕਰ ਦੇਣ ਦੀ, ਜਿਸ ਦੁਆਰਾ ਸੱਚ-ਆਚਾਰ ਤੇ ਸ਼ੁਭ ਕਰਮਨ ਦੀ ਆਖਰੀ ਪਰਖ ਕੁਰਬਾਨੀ ਦੀ ਕਸਵੱਟੀ ਹੋ ਜਾਂਦੀ ਹੈ। ਇਹ ਬਾਣੀ ਭਗਤੀ ਦੁਆਰਾ ਸ਼ਕਤੀ ਦੇ ਉਬਾਰਨ ਦੇ ਸੰਕਲਪ ਨਾਲ ਜੁੜ ਕੇ ਖਾਲਸਾ ਦੇ ਜੀਵਨ-ਆਦਰਸ਼ਾਂ ਨੂੰ ਰੁਸ਼ਨਾਉਣ ਵਾਲੀ ਹੈ। ਇਸ ਬਾਣੀ ਵਿਚ ਦਰਸਾਏ ਜੀਵਨ-ਆਦਰਸ਼ ਐਸੇ ਹਨ, ਜੋ ਸਦੀਵ ਲਈ ਮਾਨਵ, ਸਮਾਜ ਤੇ ਵਿਸ਼ਵ ਲਈ ਪ੍ਰਾਸੰਗਕਤਾ ਰੱਖਦੇ ਹਨ।

FEATURED ARTICLES
Shaheed Babbar Bhai Moorta Singh Fauji & Bibi Harjinder Kaur

ਰੰਘਰੇਟਾ ਗੁਰੂ ਕਾ ਬੇਟਾ : ਚਿੱਤਰਕਾਰ ਜਸਵੰਤ ਸਿੰਘ ਦਾ ਚਿਤਰਿਆ ਭਾਈ ਜੈਤਾ

ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਵਰਤਾਏ ਗਏ ਦੋ ਅਚਰਜ ਕੌਤਕ

ਜਿਨ੍ਹਾਂ ਸਿਦਕ ਨਹੀਂ ਹਾਰਿਆ...

ਭਾਈ ਤਾਰੂ ਸਿੰਘ

ਬੰਦ ਬੰਦ ਕਟਾਉਣ ਵਾਲੇ ਭਾਈ ਮਨੀ ਸਿੰਘ

ਸੇਵਾ ਦਾ ਆਦਰਸ਼ ਰੂਪ ਭਾਈ ਘਨੱਈਆ ਜੀ

ਸਿਰੁ ਧਰਿ ਤਲੀ ਗਲੀ ਮੇਰੀ ਆਉ : ਅਸਾਧਾਰਨ ਸਮੇਂ ਦਾ ਅਸਾਧਾਰਨ ਚਿਤਰਣ

ਸਿਰ ਦੀਉ ਧਰ ਮੱਸੇ ਦਾ ਸਿੰਘਾਂ ਕੇ ਆਗਾਹੀ

ਚੰਡੀ ਦੀ ਵਾਰ ਰਾਂਹੀ ਦਸ਼ਮੇਸ਼ ਪਿਤਾ ਜੀ ਦਾ ਸਿੱਖ ਨੌਜਵਾਨ ਬੱਚੀਆਂ ਨੂੰ ਸੁਨੇਹਾ

ਸ੍ਰੀ ਗੁਰੂ ਅਮਰਦਾਸ ਜੀ ਦਾ ਸਿੱਖ ਧਰਮ ਨੂੰ ਸੰਸਥਾਈ ਯੋਗਦਾਨ

Guru Amar Daas Sahib Ji : Epitome of Divine Devotion and Humility

Sikh Theologian - Prof. Sahib Singh Ji

ਦਇਆ ਤੇ ਦ੍ਰਿੜ੍ਹਤਾ ਦੀ ਸਾਕਾਰ ਮੂਰਤ: ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ

ਸਤਿਗੁਰੁਬੰਦੀਛੋੜੁਹੈਜੀਵਣਮੁਕਤਿਕਰੈਓਡੀਣਾ

Remembering Human Rights Defender: Bhai Jaswant Singh Khalra

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸਦਾਚਾਰਕ ਵਿਚਾਰਧਾਰਾ

KES - Sikhs' Link with Baba Nanak

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਦੀ ਸ਼ਹਾਦਤ ਤੇ ਉਸ ਦਾ ਪ੍ਰ੍ਰਭਾਵ

ਸ੍ਰੀ ਗੁਰੂ ਨਾਨਕ ਦੇਵ ਜੀ : ਨੂਰਾਂ ਦਾ ਦਰਿਆ

ਧੁਰ ਕੀ ਬਾਣੀ ਸ੍ਰੀ ਗੁਰੂ ਗੰਥ੍ਰ ਸਾਹਿਬ ਜੀ

Singh : The New Marathon King

ਗੁਰੀਲਾ ਯੁੱਧਨੀਤੀ ਦਾ ਮਹਾਂਨਾਇਕ: ਭਾਈ ਸੁਖਦੇਵ ਸਿੰਘ ਬੱਬਰ (Part 2)

ਗੁਰੀਲਾ ਯੁੱਧਨੀਤੀ ਦਾ ਮਹਾਂਨਾਇਕ: ਭਾਈ ਸੁਖਦੇਵ ਸਿੰਘ ਬੱਬਰ (Part 1)

ਭਾਦਉ

ਗੁਰਮਤਿ ਵਿੱਚ ਮੀਰੀ-ਪੀਰੀ ਜਾਂ ਭਗਤੀ ਸ਼ਕਤੀ ਦਾ ਸੰਕਲਪ?

ਆਸਾੜੁ ਭਲਾ ਸੂਰਜੁ ਗਗਨਿ ਤਪੈ॥

ਹਰਿ ਜੇਠਿ ਜੁੜੰਦਾ ਲੋੜੀਐ

॥ਚੇਤਿ ਮਿਲਾਏ ਸੋ ਪ੍ਰਭੂ, ਤਿਸ ਕੈ ਪਾਇ ਲਗਾ ॥

ਸ੍ਰੀ ਹਰਿ ਰਾਇ ਸਾਹਿਬ ਜੀ ਦੇ ਜੀਵਨ ਕਾਰਨਾਮਿਆਂ ਦੀ ਵਰਤਮਾਨ ਪ੍ਰਸੰਗਿਕਤਾ

ਤਿਲਕ ਜੰਞੂ ਰਾਖਾ ਪ੍ਰਭ ਤਾਕਾ

Shaheedi of Guru Teg Bahadur Sahib

My Baba

Guru Nanak Dev Ji's Revolution

ਪੂਰੀ ਹੋਈ ਕਰਾਮਾਤਿ, ਆਪਿ ਸਿਰਜਣਹਾਰੈ ਧਾਰਿਆ।।

ਸ਼ਹੀਦ ਬਾਬਾ ਦੀਪ ਸਿੰਘ ਜੀ - ਮਿਸਲ ਸ਼ਹੀਦਾਂ

ਕੌਮੀਅਤ ਦਾ ਜਜ਼ਬਾ ਤੇ ਗਿ. ਦਿੱਤ ਸਿੰਘ