Saturday, July 11, 2026

Established 2005 • ISSN Registration : 1930-0107

ਗੁਰੂ ਗੋਬਿੰਦ ਸਿੰਘ ਜੀ ਦਾ ਆਤਮਕ ਮੰਡਲ

Panthic Archives Article (Category: Inspirational)

Originally published on: December 12, 2008
Author/Source: Prof. Joginder Singh

ਗੁਰੂ ਗੋਬਿੰਦ ਸਿੰਘ ਜੀ ਦਾ ਆਤਮਕ ਮੰਡਲ
(ਪ੍ਰੋ. ਜੋਗਿੰਦਰ ਸਿੰਘ, ਅੰਤ੍ਰਿੰਗ ਮੈਂਬਰ, ਦਿਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ)

(੧)
ਗੁਰੂ ਗੋਬਿੰਦ ਸਿੰਘ ਜੀ ਦੇ ਰੂਪ ਭਾਵੇਂ ਅਨਿਕ ਹਨ ਅਤੇ ਸਿੱਛਾ ਵੀ ਭਾਂਤਿ ਭਾਂਤਿ ਦੀ ਹੈ, ਪਰ ਹਰ ਰੂਪ ਤੇ ਸਿੱਛਾ ਦਾ ਮੰਡਲ ਆਤਮਕ ਹੀ ਹੈ। ਆਤਮਕ ਮੰਡਲ ਸੰਪੂਰਨਤਾ ਦਾ ਮੰਡਲ ਹੀ ਹੁੰਦਾ ਹੈ। ਜਿਵੇਂ ਸੰਪੂਰਨਤਾ ਦੇ ਮੰਡਲ ਵਿਚ ਚੱਕ੍ਰ-ਚਿਹਨ, ਬਰਨ-ਜਾਤਿ, ਰੂਪ-ਰੰਗ ਤੇ ਰੇਖ-ਭੇਖ ਦਾ ਕੋਈ ਵਿਤਕਰਾ ਨਹੀਂ ਹੁੰਦਾ ੳਤੇ ਨਾ ਹੀ ਮਾਰਗ, ਧਰਮ, ਇਸ਼ਟ ਤੇ ਗੁਰੂ ਦਾ ਕੋਈ ਝਗੜਾ ਹੁੰਦਾ ਹੈ, ਇਸੇ ਤਰ੍ਹਾਂ ਆਤਮਕ ਮੰਡਲ ਹਰ ਤਰ੍ਹਾਂ ਦੇ ਵੰਡ-ਵਿਤਕਰਿਆਂ ਤੇ ਹਉਮੈ ਦੇ ਲਾਲਚ ਕਾਰਨ ਉਪਜੇ ਝਗੜਿਆਂ ਤੋਂ ਆਜ਼ਾਦ ਹੁੰਦਾ ਹੈ। ਜੋਤਿ ਤੇ ਗੁਰਬਾਣੀ ਨੇ ਆਤਮਕ ਮੰਡਲ ਦੇ ਕਈ ਰੂਪ-ਚਿੰਨ੍ਹ ਨਿਸਚਿਤ ਕੀਤੇ ਹਨ, ਪਰ ਆਤਮਕ ਮੰਡਲ ਦਾ ਸੱਚ ਤੇ ਪੱਧਰ, ਨਿਰੰਤਰ ਇਕੋ ਜਿਹਾ ਹੀ ਹੁੰਦਾ ਤੇ ਰਹਿੰਦਾ ਹੈ। ਹੇਮਕੁੰਟ ਪਰਬਤ ਉਤੇ ਕੀਤੀ ਅਰਾਧਨਾ ਤੇ ਸਾਧਨਾ, ਕਾਜ ਦੀ ਸਥਾਪਨਾ, ਸੁਰੱਖਿਆਂ ਲਈ ਦੁਸਟ-ਦੋਖੀਆਂ ਨਾਲ ਕੀਤੇ ਸੰਘਰਸ਼, ਤਖਤੋ-ਤਾਜ ਤੇ ਸਾਰਾ ਬੰਸ ਕੁਰਬਾਨ ਕਰਵਾ ਕੇ ਪੈਦਾ ਹੋਏ ਸੰਕਟ ਵਿਚ ਵੀ ਗੁਰੂ ਗੋਬਿੰਦ ਸਿੰਘ ਜੀ ਜੇ ਆਤਮਕ ਮੰਡਲ ਵਿਚ ਜੁੜੇ ਜਾਂ ਬਿਰਾਜੇ ਰਹਿਣ, ਨਾ ਡਿੱਗਣ, ਨਾ ਡੋਲਣ, ਸਗੋਂ ਮਰਦ ਅਗੰਮੜਾ ਵਾਂਗ, ਜੀਵਨ ਦੀ ਹਰ ਸਥਿਤੀ ਤੇ ਹਰ ਸੰਕਟ ਵਿਚ ਸੱਚ, ਪ੍ਰੇਮ, ਅਣਖ ਤੇ ਆਜ਼ਾਦੀ ਨਾਲ ਵਿਚਰਦੇ ਰਹਿਣ, ਤਾਂ ਸਪੱਸ਼ਟ ਹੈ ਕਿ ਗੁਰੂ ਗੋਬਿੰਦ ਸਿੰਘ ਦਾ ਆਤਮਕ ਮੰਡਲ ਕਾਇਮ ਹੀ ਨਹੀਂ, ਸਗੋਂ ਉਹ ਲਗਾਤਾਰ ਆਤਮਕ ਮੰਡਲ ਦੇ ਵਾਸੀ ਹਨ।

‘ਬਚਿੱਤ੍ਰ ਨਾਟਕ’ ਵਿਚ ਹੇਮਕੁੰਟ ਪਰਬਤ ਉਤੇ ਆਪਣੇ ਪ੍ਰਕਾਸ਼ ਤੋਂ ਪਹਿਲਾਂ, ਗੁਰੂ ਗੋਬਿੰਦ ਸਿੰਘ ਜੀ ਨੇ ਜਿਸ ਅਰਾਧਨਾ ਅਤੇ ਸਾਧਨਾ ਦਾ ਸਾਰ-ਵਿਸਥਾਰ ਦਿੱਤਾ ਹੈ, ਉਸ ਤੋਂ ਸਪੱਸ਼ਟ ਹੁੰਦਾ ਹੈ ਕਿ ਪਟਨਾ ਸ਼ਹਿਰ ਵਿਚ ਭਵ (ਪ੍ਰਗਟ) ਲੈਣ ਤੋਂ ਪਹਿਲਾਂ ਵੀ ਗੁਰੂ ਗੋਬਿੰਦ ਸਿੰਘ ਜੀ ਆਤਮਕ ਮੰਡਲ ਵਿਚ ਹੀ ਬਿਰਾਜੇ ਹੋਏ ਸਨ। ਦਵੈ ਤੋਂ ਇਕ ਰੂਪ ਹੋਣਾ ਅਤੇ ਆਪਣੀ ਸੁਰਤਿ ਨੂੰ ਸਦਾ ਪ੍ਰਭੂ-ਚਰਨਾਂ ਨਾਲ ਜੋੜੀ ਰੱਖਣਾ, ਇਹ ਆਤਮਕ ਮੰਡਲ ਵਿਚ ਜੀਣ-ਕ੍ਰਿਆ ਦੀ ਹੀ ਪਛਾਣ ਹੈ। ਆਤਮਕ ਮੰਡਲ ਵਿਚ ਜੀਊਣ ਵਾਲਾ ਸਦਾ ਵਿਸਮਾਦ ਤੇ ਅਨੰਦਾਤਮਿਕ ਹੋ ਕੇ ਵਿਚਰਦਾ ਹੈ। ਉਸ ਦਾ ਚਿੱਤ ਪ੍ਰਭੂ-ਰਸਿਕਤਾ ਪ੍ਰਤੀ ਇੰਨਾ ਸਮਰਪਿਤ ਹੁੰਦਾ ਹੈ ਕਿ ਕਿਸੇ ਕਾਰਨ ਵੀ, ਉਹ ਪ੍ਰਭੂ-ਚਰਨਾਂ ਨੂੰ ਛੱਡ ਕੇ, ਵਿਸ਼ੇ ਤੇ ਤਪ ਭਰੇ ਸੰਸਾਰ ਵਿਚ ਆਉਣਾ ਨਹੀਂ ਚਾਹੁੰਦਾ। ਜੇ ਗੁਰੂ ਗੋਬਿੰਦ ਸਿੰਘ ਜੀ ਵਿਸ਼ ਤੇ ਤਪੁ-ਸੰਸਾਰ ਵਿਚ ਆਉਣਾ ਨਹੀਂ ਚਾਹੁੰਦੇ ਤਾਂ ਸਪੱਸ਼ਟ ਕਿ ਹੇਮਕੁੰਟ ਪਰਬਤ ਉਤੇ ਕੀਤੀ ਅਰਾਧਨਾ, ਸਾਧਨਾ ਵੇਲੇ ਵੀ ਉਹਨਾਂ ਦਾ ਚਿੱਤ ਆਤਮਕ ਮੰਡਲ ਵਿਚ ਹੀ ਸੀ। ਜੇ ਪ੍ਰਭੂ-ਆਇਸ ਪ੍ਰਾਪਤ ਕਰ ਕੇ ਗੁਰੂ ਗੋਬਿੰਦ ਸਿੰਘ ਜੀ ਪਟਨਾ ਸਾਹਿਬ ਵਿਚ ਭਵ-ਪ੍ਰਗਟ ਵੀ ਹੁੰਦੇ ਹਨ, ਤਾਂ ਜੀਵਨ-ਕ੍ਰਿਆ ਦਾ ਹਰ ਅਨੁਭਵ, ਹਰ ਬੋਲ, ਹਰ ਕਰਮ, ਹਰ ਬੁੱਧ, ਹਰ ਸਿਰਜਨਾ ਅਤੇ ਹਰ ਪ੍ਰਾਪਤੀ ਆਤਮਕ ਮੰਡਲ ਦੇ ਵਾਸੀ ਹੋਣ ਦਾ ਪ੍ਰਭਾਵ ਹੀ ਉਜਾਗਰ ਕਰਦੀ ਹੈ। ਗੁਰੂ ਗੋਬਿੰਦ ਸਿੰਘ ਜੀ ਨਿਸਚੇ ਹੀ ਸਦਾ ਆਤਮਕ ਮੰਡਲ ਦੇ ਵਾਸੀ ਰਹੇ ਤੇ ਜੀਵਨ-ਕ੍ਰਿਆ ਦੇ ਹਰ ਰੁਖ ਨੂੰ ਉਹਨਾਂ ਨੇ ਸੰਪੂਰਨਤਾ ਦਾ ਰੂਪ ਪ੍ਰਦਾਨ ਕੀਤਾ।

(੨)
ਗੁਰੂ ਗੋਬਿੰਦ ਸਿੰਘ ਜੀ ਦਾ ਜੱਗ-ਪ੍ਰਵੇਸ਼ ਕੇਵਲ ਧਰਮ-ਕਾਰਜ ਦੀ ਸਥਾਪਨਾ ਤੇ ਧਰਮ ਦੀ ਸੁਰੱਖਿਆ ਲਈ ਸੀ। ‘ਧਰਮ’ ਤੋਂ ਭਾਵ ਪ੍ਰਭੂ ਦੀ ਹਜ਼ੂਰੀ ਵਿਚ ਜੀਊਣਾ ਹੈ। ਜਿਹੜੀ ਕੂੜ-ਕ੍ਰਿਆ ਮਾਨਵ ਨੂੰ ਪ੍ਰਭੂ-ਹਜ਼ੂਰੀ ਤੋਂ ਦੂਰ ਕਰਦੀ ਜਾਂ ਸੰਪਰਦਾਇਕਤਾ ਦੀ ਭਾਵਨਾ ਪੈਦਾ ਕਰ ਕੇ ਮਾਨਸ ਜਾਤਿ ਵਿਚ ਘਿਰਣਾ ਤੇ ਵੰਡ ਪੈਦਾ ਕਰਦੀ ਹੈ, ਗੁਰੂ ਗੋਬਿੰਦ ਸਿੰਘ ਜੀ ਨੇ ਅਜਿਹੀ ਜੀਵਨ-ਕ੍ਰਿਆ ਨੂੰ ‘ਧਰਮ’ ਸਵੀਕਾਰ ਹੀ ਨਹੀਂ ਕੀਤਾ। ਇਹੀ ਕਾਰਨ ਹੈ ਕਿ ਇਕ ਪਾਸੇ ਗੁਰੂ ਗੋਬਿੰਦ ਸਿੰਘ ਜੀ ਕੂੜ-ਕ੍ਰਿਆ ਦਾ ਹਰ ਅੰਗ, ਫੋਕਟ ਧਰਮ, ਪਾਖੰਡ-ਭੇਖ, ਸਵਾਂਗ ਤੇ ਪ੍ਰਭੁਧਿ ਕਰਨ ਨੂੰ ਅਰਥ-ਹੀਣ ਕਹਿ, ਲੋਕਾਂ ਨੂੰ ਛੱਡਣ ਤੇ ਤਿਆਗਣ ਲਈ ਕਹਿੰਦੇ ਹਨ ਅਤੇ ਦੂਸਰੇ ਪਾਸੇ ਪੰਥ, ਮਾਨਸ ਜਾਤਿ, ਦੋਹੁਰਾ ਤੇ ਮਸੀਤ, ਪੂਜਾ ਤੇ ਨਿਵਾਜ, ਸੰਸਕ੍ਰਿਤ ਤੇ ਅਰਬੀ ਦੀ ਏਕਤਾ ਦਾ ਭਰਭੂਰ ਪ੍ਰਗਟਾਵਾ ਕਰਦੇ ਹਨ। ਹਉ ਦੇ ਲਾਲਚ ਤੋਂ ਉਪਜੀ ਕ੍ਰਿਆ ਤੇ ਪਾਸਾਰ ਦਾ ਵਿਰੋਧ ਕਰਨਾ, ਇਹ ਵੀ ਸ਼ੁਧ ਰੂਪ ਵਿਚ ਆਤਮਕ ਧਰਮ ਹੈ ਤੇ ਸਾਰੀ ਮਾਨਵਤਾ ਨੂੰ ਇਸ਼ਟ, ਮਾਰਗ, ਧਰਮ, ਭਗਤੀ-ਸਥਾਨਾਂ, ਪੂਜਾ-ਵਿਧੀਆਂ, ਬੋਲੀਆਂ ਤੇ ਸੰਸਕ੍ਰਿਤੀ ਅਤੇ ਏਕਤਾ ਤੇ ਬਰਾਬਰੀ ਦਾ ਅਹਿਸਾਸ ਪ੍ਰਸੰਗ ਕਰਨਾ, ਇਹ ਵੀ ਆਤਮਕ ਕਰਮ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ਸਮੁਚਾ ਜੀਵਨ, ਬਾਣੀ ਤੇ ਬੋਲ, ਯੁੱਧ ਤੇ ਸਿਰਜਨਾ, ਬੰਸ ਤੇ ਪੰਥ ਦੀ ਕੁਰਬਾਨੀ-ਗੱਲ ਦੀ ਧਰਮ ਅਤੇ ‘ਕਰਮ ਪਖੋਂ’ ਸਾਖੀ ਹੈ ਕਿ ਉਹ ਸਦਾ ਆਤਮਕ ਮੰਡਲ ਵਿਚ ਹੀ ਵਿਚਰਦੇ ਰਹੇ। ਏਕਤਾ, ਬਰਾਬਰੀ, ਸਦਬਾਵਨਾ, ਪ੍ਰੇਮ ਤੇ ਧਰਮ ਕਰਮ ਦੀ ਕ੍ਰਿਆ ਨਿਰੋਲ ਆਤਮਕ ਮੰਡਲ ਦੀ ਕ੍ਰਿਆ ਹੀ ਹੈ। ਇਹੀ ਕਾਰਨ ਹੈ ਕਿ ਆਤਮਕ ਮੰਡਲ ਦੇ ਵਾਸੀ ਗੁਰੂ ਗੋਬਿੰਦ ਸਿੰਘ ਜੀ ਨੇ ਕਦੀ ਵੀ ਆਪਣੇ ਆਪ ਨੂੰ ਵਿਅਕਤੀ-ਪੂਜਾ, ਦੇਵ-ਪੂਜਾ, ਸਥਾਨ-ਪੂਜਾ ਤੇ ਭੇਖ-ਪੂਜਾ ਨਾ ਨਹੀਂ ਜੋੜਿਆ। ਗੁਰੂ ਗੋਬਿੰਦ ਸਿੰਘ ਜੀ ਸਦਾ ਪਰਮ ਪੁਰਖ ਦੀ ਪ੍ਰਾਪਤੀ ਦੇ ਅਨੰਦ ਵਿਚ ਤੇ ਅਨੰਤ ਨਾਮ ਦੇ ਰਸਿਕ ਗਾਇਕ ਦੇ ਰੂਪ ਵਿਚ ਉਜਾਗਰ ਹੋਏ। ਸ੍ਰੀ ਦਸਮ ਗ੍ਰੰਥ ਦੇ ਹੇਠਲੇ ਵਾਕ ਉਹਨਾਂ ਦੀ ਆਤਮਕ-ਭਾਵਨਾ ਨੂੰ ਹੀ ਸਪੱਸਟ ਕਰਦੇ ਹਨ:

ਪਖਾਣ ਪੂਜ ਹੋਂ ਨਹੀਂ ॥ ਨ ਭੇਖ ਭੀਜ ਹੋਂ ਕਹੀਂ ॥
ਅਨੰਤ ਨਾਮੁ ਗਾਇ ਹੋਂ ॥ ਪਰਮ ਪੁਰਖ ਪਾਇ ਹੋਂ ॥੩੫॥
ਬਿਅੰਤ ਨਾਮ ਧਿਆਇ ਹੋਂ ॥ ਪਰਮ ਜੋਤਿ ਪਾਇ ਹੋਂ ॥
ਨ ਧਿਆਨ ਆਨ ਕੋ ਧਰੋਂ ॥ ਨ ਨਾਮ ਆਨ ਉਚਰੋਂ ॥੩੮॥
(ਬਚਿਤ੍ਰ ਨਾਟਕ, ਧਿਆ, ੬ )

(੩)
ਗੁਰੂ ਗੋਬਿੰਦ ਸਿੰਘ ਜੀ ਦਾ ਅਵਰ ਵਾਸ਼ਨਾ ਦਾ ਤਿਆਗ, ਧਰਮ ਯੁੱਧ ਦਾ ਚਾਅ, ਮੁਖ ਵਿਚਾਰ ਤੇ ਚਿੱਤ ਵਿਚ ਵਿਕਾਰਾਂ ਵਿਰੁੱਧ ਯੁੱਧ, ਆਪਣੇ ਪ੍ਰਭੂ ਪਾਸੋਂ ਮੰਗੇ ਵਰ-ਦਾਨ ‘ਸ਼ੁਭ ਕਰਮਨ ਤੇ ਕਬਹੂੰ ਨ ਟਰੋਂ’ ਤੇ ‘ਰਣ ਮਹਿ ਜੂਝ ਮਰੋਂ’ ਇਹ ਤਿਆਗ, ਧਰਮ ਯੁੱਧ, ਜੂਝ ਮਰੋ ਤੇ ਸੁਭ ਕਰਮਨ ਦੀ ਬਿਰਤੀ ਤੇ ਕ੍ਰਿਆ ਵੀ ਆਤਮਕ ਮੰਡਲ ਦੀ ਬਿਰਤੀ ਤੋਂ ਕ੍ਰਿਆ ਹੀ ਹੈ। ਆਤਮਕ ਮੰਡਲ ਦੀ ਬਿਰਤੀ ਸਦਾ ਪ੍ਰਭੂ-ਪ੍ਰੇਮ, ਧਰਮ-ਪ੍ਰੇਮ, ਮਾਨਵ-ਪ੍ਰੇਮ ਤੇ ਸਭਿਆਚਾਰਕ-ਪ੍ਰੇਮ ਤੋਂ ਪਛਾਣੀ ਜਾਂਦੀ ਹੈ, ਤੇ ਆਤਮਕ ਮੰਡਲ ਦੀ ਕ੍ਰਿਆ ਹਮੇਸ਼ਾ ਕੁਰਬਾਨੀ ਤੇ ਸ਼ਹੀਦੀ ਸਾਕਿਆਂ ਤੋਂ ਜਾਣੀ ਜਾਂਦੀ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਭੂ-ਪ੍ਰੇਮ, ਧਰਮ-ਪ੍ਰੇਮ, ਮਾਨਵ-ਪ੍ਰੇਮ ਤੇ ਸਭਿਆਚਾਰਕ-ਪ੍ਰੇਮ ਸਿੱਖਰ ਤੇ ਪ੍ਰੇਮ ਵਿਚ ਕੀਤੇ ਪ੍ਰੇਮਾਂ ਦਾ ਸਰੂਪ ਜੇ ਵਾਸ਼ਨਾ ਵਾਲਾ ਨਹੀਂ, ਪ੍ਰਭੂ, ਧਰਮ, ਨਾਮ ਤੇ ਮਾਨਵਭਾਵੀ ਹੈ, ਸੇਵਾ ਤੇ ਉਪਕਾਰ ਹਿੱਤ ਹੈ, ਤਾਂ ਉਹ ‘ਪ੍ਰੇਮ’ ਸਿਰਜਨਾਤਮਿਕ ਵੀ ਹੈ ਤੇ ਪ੍ਰਭੂ-ਪ੍ਰਾਪਤੀ ਦਾ ਯੋਗ ਸਾਧਨ ਵੀ। ਪ੍ਰਭੂ-ਪ੍ਰਾਪਤੀ ਲਈ ਗੁਰੂ ਗੋਬਿੰਦ ਸਿੰਘ ਜੀ ਦਾ ਦੁਆਰੇ, ਵਿਧੀ, ਭੇਖ ਤੇ ਬੋਲੀ ਪ੍ਰਤੀ ਪ੍ਰੇਮ ਵੀ ਵਿਰੋਧ ਨਹੀਂ ਰਿਹਾ। ਗੁਰੂ ਪਰੰਪਰਾ ਤੇ ਖ਼ਾਸ ਕਰ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਪ੍ਰਭੂ-ਪ੍ਰਾਪਤੀ ਲਈ ਨਾ-ਕੇਵਲ ਪੂਰੀ ਖੁਲ੍ਹ ਤੇ ਆਜ਼ਾਦੀ ਹੀ ਦਿਤੀ, ਸਗੋਂ ਹਰ ਧਰਮ ਦੇ ਸਾਧਨਾਂ ਤੇ ਵਿਧੀਆਂ ਪ੍ਰਤੀ ਸਤਿਕਾਰ ਵੀ ਪ੍ਰਗਟਾਇਆ। ਜਿਵੇਂ ਕਿ ਜਗਤ ਪ੍ਰਸਿੱਧ ਬਾਣੀ ‘ਜਾਪੁ ਸਾਹਿਬ’ ਵਿਚ ਭਾਰਤੀ ਧਰਮਾਂ ਵਲੋਂ ਨਿਯੁਕਤ ਰੱਬੀ ਨਾਵਾਂ, ਪੂਜਾ-ਵਿਧੀਆਂ ਤੇ ਬੋਲੀਆਂ ਦੇ ਵਖੇਵਿਆਂ ਤੋਂ ਮੁਕਤ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਮਾਦ ਵਿਚ ਆ ਕੇ ਨਮਸਕਾਰ ਕੀਤੀ ਹੈ, ਖਾਸ ਕਰ ਕੇ ‘ਸ੍ਰੀ ਅਕਾਲ ਉਸਤਤਿ’ ਵਿਚ ਲਗਾਤਾਰ ਛੇ ਘੰਟੇ ੧੬੦੦੦ ਵਾਰੀ ‘ਤੂੰਹੀਂ ਤੂੰਹੀਂ’ ਦੀ ਧੁਨੀ ਨੂੰ ਉਜਾਗਰ ਕੀਤਾ ਹੈ। ਨਿਸਚੇ ਹੀ ਸਾਡਾ ਦ੍ਰਿਸਟੀ-ਮੰਡਲ ਗੁਰੂ ਗੋਬਿੰਦ ਸਿੰਘ ਜੀ ਨੂੰ ਆਤਮਕ ਮੰਡਲਾਂ ਦਾ ਪਾਸਾਰ ਦਿਸਦਾ ਹੈ। ਪ੍ਰੇਮ-ਅਨੁਭਵ ਵਿਚ ਜੀਵਿਆ ਹਰ ਪਲ, ਬੋਲਿਆ ਬਾਣੀ-ਵਾਕ ਤੇ ਗੁਰਬਾਣੀ ਨਾਲ ਸਿੰਗਾਰਿਆ ਹਰ ਧਰਮ ਉਚੇ ਤੋਂ ਉਚਾ ਹੋਣ ਦਾ ਹੀ ਪ੍ਰਤੀਕ ਹੈ। ਆਤਮਕ ਮੰਡਲ ਸੰਸਾਰੀ ਮੰਡਲਾਂ ਵਿਚੋਂ ਸਭ ਤੋਂ ਉੱਚਾ ਤੇ ਪਵਿੱਤਰ ਮੰਡਲ ਹੈ। ਗੁਰੂ ਗੋਬਿੰਦ ਸਿੰਘ ਮੁਗਲਾਂ ਨਾਲ ਲੜੇ, ਪਹਾੜੀ ਰਾਜਿਆਂ ਨਾਲ ਲੜੇ, ਵਾਸ਼ਨਕਾਂ ਵਿਚ ਫਸੇ ਦੁਸਟ-ਦੋਖੀਆਂ ਨਾਲ ਲੜੇ, ਹਾਂ ਇਕ ਤੱਥ ਸਦਾ ਸਪੱਸ਼ਟ ਰਿਹਾ ਹੈ ਕਿ ਹਰ ਲੜਾਈ ਵਿਚ ਲੜਨ ਤੇ ਜਿੱਤ ਦਾ ਪੱਧਰ ਇਕੋ ਹੀ ਰਿਹਾ ਹੈ।ਜੇ ਭਾਈ ਘਨੱਈਆਂ, ਵਿਰੋਧੀ ਜ਼ਖਮੀ ਯੋਧਿਆ ਨੂਮ ਮਰ੍ਹਮ-ਪੱਟੀ ਕਰ ਰਿਹਾ ਹੈ, ਤਾਂ ਗੁਰੂ ਗੋਬਿੰਦ ਸਿੰਘ ਜੀ ਭਾਈ ਘਨੱਈਆਂ ਉੱਤੇ ਨਾਰਾਜ਼ ਨਹੀਂ ਹੋਏ, ਬਲਕਿ ਮਾਨਵ-ਸੇਵਾ ਪ੍ਰਤੀ ਪ੍ਰਸੰਨ ਹੋਏ ਹਨ। ਜੇ ਰਣ ਵਿਚ ਜੂਝ ਜਿਤੇ ਹਨ, ਤਾਂ ਇੰਨੀ ਖੁਸ਼ੀ ਦਾ ਪ੍ਰਗਟਾਵਾ ਨਹੀਂ ਕੀਤਾ, ਜਿੰਨਾ ਕ੍ਰਿਆ ਨਾਲ ਅਕਾਲ ਪੁਰਖ ਦਾ ਧੰਨਵਾਦ ਕੀਤਾ ਹੈ। ਕ੍ਰਿਆ ਨਾਲ ਪ੍ਰਤੀ ਧੁਰ-ਅੰਦਰੋਂ ਪ੍ਰਕਾਸ਼ਮਾਨ ਹੋਇਆ ਧੰਨਵਾਦ ਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਆਤਮਕ ਮੰਡਲ ਦਾ ਵਾਸੀ ਹੀ ਸਿੱਧ ਕਰਦਾ ਹੈ।

(੪)
‘ਤਵ ਪ੍ਰਸ਼ਾਦਿ ਸਵੈਯੇ’ ਦੇ ਅਧਿਐਨ ਤੋਂ ਇਕ ਰੱਬ ਹੋਰ ਸਪੱਸ਼ਟ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਆਤਮਕ ਦ੍ਰਿਸ਼ਟੀ ਵਿਚ, ਹੇਠ ਲਿਖੀ ਜੀਵਨ-ਕ੍ਰਿਆ ਬਿਲਕੁਲ ਹੀ ਪਰਵਾਨ ਨਹੀਂ:-

੧. ਸਭ ਦੇਸ-ਦਿਸਾਨ ਨੂੰ ਜਿਤ ਕੇ, ਖੁਸ਼ੀਆਂ ਵਿਚ ਢੋਲ ਮ੍ਰਿਦੰਗ ਅਤੇ ਨਗਾਰਿਆਂ ਨੂੰ ਵਜਾਣਾ।
੨. ਤੀਰਥ ਇਸ਼ਨਾਨ ਤੇ ਦਾਨ-ਪੁੰਨ ਦੇ ਨਾਮ ਤੇ ਸੰਜਮ ਕਰਨਾ।
੩. ਮਨ ਵਿਚ ਭਾਰੀ ਗੁਮਾਨ ਰਖ ਕੇ ਪਰਬਤ ਵਾਂਗ ਸਥਿਰ ਹੋ ਜਾਣਾ।
੪. ਆਪਣੇ ਆਪ ਨੂੰ ਵੱਡੇ ਤੋਂ ਵੱਡਾ ਸੂਰਮਾ ਕਹਿਣਾ।
੫. ਤ੍ਰਿਲੋਕੀ ਦਾ ਰਾਜ-ਅਧਿਕਾਰੀ ਬਣ ਬੈਠਣਾ।
੬. ਦੋਵੇਂ ਅੱਖਾਂ ਮੂੰਦ ਕੇ ਬਗਲੇ ਵਾਂਗੂੰ ਸਮਾਧੀ-ਸਥਿਰ ਹੋਣਾ।
੭. ਮਹਾਨ-ਪੂਜਯ ਬਣਨਾ ਤੇ ਗਲ ਵਿਚ ਸ਼ਿਵਲਿੰਗ ਲਟਕਾਈ ਰਖਣਾ।
੮. ਕੂੜ-ਕ੍ਰਿਆ ਵਿਚ ਉਰਝੇ ਰਹਿਣਾ।

ਗੁਰੂ ਗੋਬਿੰਦ ਸਿੰਘ ਜੀ ਦਾ ਸਿਧਾਂਤ ਇਹ ਸੀ ਕਿ ਉਪ੍ਰੋਕਤ ਸਾਰੀ ਜੀਵਨ-ਕ੍ਰਿਆ ਬਾਹਰਮੁਖੀ ਹੈ। ਆਤਮਕ ਮੰਡਲ ਜਾਂ ਪ੍ਰਭੂ-ਪ੍ਰਾਪਤੀ ਲਈ ਇਸ ਸਾਰੀ ਕ੍ਰਿਆ ਦਾ ਕੋਈ ਮੁੱਲ ਅਤੇ ਮਹੱਤਵ ਨਹੀਂ।

ਬੀਰ ਹੋਵੇ ਜਾਂ ਬੀਰ ਅਪਾਰ ਹੋਵੇ, ਭੂਪ ਹੋਵੇ ਜਾਂ ਭੂਪ ਅਧਿਕਾਰੀ ਹੋਵੇ, ਗੁਰੂ ਗੋਬਿੰਦ ਸਿੰਘ ਜੀ ਦਾ ਨਿਰਣਾ ਇਹ ਹੈ ਕਿ ਜੇ ਉਸ ਕੋ ਭਗਵਾਨ-ਭਜਨ ਨਹੀਂ, ਜੇ ਉਸ ਕੋਲ ਸ੍ਰੀ ਪਤਿ ਸ੍ਰੀ ਭਗਵਾਨ-ਕਿਰਪਾ ਨਹੀਂ, ਤਾਂ ਉਹ ਬੀਰ, ਭੂਪ ਤੇ ਰਾਜ-ਅਧਿਕਾਰੀ ਤਾਂ ਹੋ ਸਕਦਾ ਹੈ, ਪਰ ਆਤਮਕ ਮੰਡਲ ਦਾ ਵਾਸੀ ਨਹੀਂ ਹੋ ਸਕਦਾ। ਆਤਮਕ ਮੰਡਲ ਦਾ ਵਾਸੀ ਬਣਨ ਲਈ ਪ੍ਰਭੂ-ਕ੍ਰਿਆ ਦੀ ਪ੍ਰਾਪਤੀ ਅਤਿ ਜ਼ਰੂਰੀ ਹੈ। ਗੁਰੂ ਗੋਬਿੰਦ ਸਿੰਘ ਜੀ ਨੂੰ ਪ੍ਰਭੂ ਆਇਸ ਵਿਚ ਹੀ ਅਕਾਲ ਪੁਰਖ ਦੀ ਸਾਰੀ ਸਮਰੱਥਾਂ ਤੇ ਕਿਰਪਾ-ਦ੍ਰਿਸ਼ਟੀ ਪ੍ਰਾਪਤ ਹੋ ਗਈ ਸੀ। ਇਸ ਕਿਰਪਾ-ਦ੍ਰਿਸ਼ਟੀ ਕਾਰਨ ਹੀ ਗੁਰੂ ਗੋਬਿੰਦ ਸਿੰਘ ਜੀ ਹਰ ਸਥਿਤੀ ਤੇ ਹਰ ਸੰਕਟ ਵਿਚ ਵੀ ਆਤਮਕ ਮੰਡਲ ਨਾਲ ਜੁੜੇ ਰਹੇ।

(੫)
ਗੁਰੂ ਗੋਬਿੰਦ ਸਿੰਘ ਜੀ ਦੀ ਸਮੁੱਚੀ ਉਮਰ ਭਾਵੇਂ ੪੨ ਸਾਲ ਦੀ ਹੈ, ਪਰ ਇਤਿਹਾਸ ਸਾਖੀ ਹੈ ਕਿ ੧੬੭੫ ਤੋਂ ੧੭੦੮ ਤਕ, ਉਹ ਘਟੋ ਘੱਟ ੩੩ ਸਾਲ ਸੰਘਰਸ਼ ਤੇ ਸੰਕਟ ਨਾਲ ਹੀ ਘਿਰੇ ਰਹੇ। ਹਾਲਾਂ ਭਾਂਤਿ ਭਾਂਤਿ ਦੀ ਸਿੱਛਾ ਪ੍ਰਾਪਤ ਕਰ ਰਹੇ ਸਨ ਕਿ ਪਿਤਾ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਵਿਚ ‘ਕਿਰਪਾ ਰਾਮ’ ਦੀ ਅਗਵਾਈ ਹੇਠ ਕਸ਼ਮੀਰੀ ਪੰਡਿਤਾਂ ਦਾ ਇਕ ਜੱਥਾ ਆ ਗਿਆ। ਸੰਕਟ ਸਪੱਸ਼ਟ ਸੀ ਕਿ ਕੋਈ ਸੀਸ ਦੀ ਕੁਰਬਾਨੀ ਦੇਵੇ ਤਾਂ ਤਿਲਕ-ਜੰਞਞੂ ਦੀ ਤੇ ਬ੍ਰਾਹਮਣੀ ਧਰਮ ਦੀ ਸੁਰੱਖਿਆ ਹੁੰਦੀ ਹੈ, ਨਹੀਂ ਤਾਂ ਸਭ ਬ੍ਰਾਹਮਣ-ਹਿੰਦੂਆ ਨੂੰ ਮਲੇਛ ਭਾਖਿਆ ਵਿਚ ਵਿਚਰਨਾ ਪੈਂਦਾ ਸੀ। ਸੰਕਟ ਬੜਾ ਗੰਭੀਰ ਸੀ। ਔਰੰਗਜੇਬ ਹਰ ਪਾਸੇ ਡਰ ਤੇ ਤ੍ਰਾਸ ਦਾ ਵਾਤਾਵਰਣ ਸਿਰਜ ਰਿਹਾ ਸੀ। ਅਜਿਹੀ ਸੰਕਟ ਦੀ ਸਥਿਤੀ ਵਿਚੋਂ ਬ੍ਰਹਾਮਣਾਂ ਨੂੰ ਕੋਈ ਦੁਨੀਆਵੀ ਬੀਰ, ਭੂਪ ਤੇ ਰਾਜ-ਅਧਿਕਾਰੀ ਨਹੀਂ ਸੀ ਬਚਾ ਸਕਦਾ। ਹਾਂ, ਕੇਵਲ ਆਤਮਕ ਮੰਡਲ ਦਾ ਵਾਸੀ, ਜਿਹੜਾ ਨਿਰਭਉ ਨਾਲ ਜੁੜਿਆ ਹੋਵੇ ਤੇ ਭੇਅ-ਮੁਕਤ ਹੋਵੇ, ਕੇਵਲ ਐਸੀ ਅਡੋਲ ਸ਼ਖਸੀਅਤ ਹੀ ਸੰਕਟ ਤੋਂ ਆਜ਼ਾਦ ਕਰਾ ਸਕਦੀ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਪਿਤਾ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਵਾ ਕੇ ਕੇਵਲ ਬ੍ਰਾਹਮਣੀ ਧਰਮ ਨੂੰ ਸੰਕਟ ਤੋਂ ਹੀ ਨਹੀਂ ਬਚਾਇਆ, ਸਗੋਂ ਬਾਲ ਉਮਰ ਵਿਚ ਹੀ ਆਤਮਕ ਮੰਡਲ ਦਾ ਵਾਸੀ ਹੋਣ ਦਾ ਪ੍ਰਮਾਣ ਕੀਤਾ। ਪਿਤਾ ਤੇ ਪੰਥ-ਪਿਆਰੇ ਸਿੱਖ ਸ਼ਹੀਦ ਹੋ ਰਹੇ ਹਨ, ਪਰ ਗੁਰੂ ਗੋਬਿੰਦ ਸਿੰਘ ਜੀ ਆਪਣੀ ਝੋਲੀ ਵਿਚ ਪਿਤਾ ਦਾ ਸੀਸ ਰਖ, ਬੜੇ ਅਡੋਲ ਹੋ, ਪ੍ਰਭੂ-ਪੁਰ ਵਿਚ ਬਿਰਾਜਮਾਨ ਹਨ। ਜੇ ਅਨੰਦਪੁਰ ਛੱਡ, ਸਰਸਾ ਨਦੀ ਦੇ ਕਿਨਾਰੇ ਪਰਿਵਾਰ-ਵਿਛੋੜਾ ਹੋਇਆ ਹੈ-ਜੋੜਾ ਕਿਸੇ ਪਾਸੇ, ਘੋੜਾ ਕਿਸੇ ਪਾਸ, ਤਾਂ ਪਰਿਵਾਰ-ਵਿਛੋੜੇ ਦਾ ਇੰਨਾ ਦੁਖ ਤੇ ਪੀੜਾ ਨਹੀਂ ਸੀ, ਜਿੰਨਾ ਅੰਮ੍ਰਿਤ ਵੇਲੇ ‘ਆਸਾ ਦੀ ਵਾਰ’ ਕੀਰਤਨ ਕਰ-ਸੁਣ ਕੇ ਆਪਣੀ ਰਸਿਕ ਮੌਜ ਨੂੰ ਮਾਣ ਰਹੇ ਹਨ।

ਚਾਰੇ ਸਾਹਿਬਜ਼ਾਦੇ, ਮਾਤਾ ਗੁਜਰੀ ਤੇ ਅਨੇਕਾਂ ਪੰਥ-ਪਿਆਰੇ ਸਿੱਖ ਸਹੀਦ ਹੋ ਗਏ ਹਨ, ਪਰ ਸਰਬੰਸਦਾਨੀ ਬੜੇ ਸਰਬ ਤੇ ਸਿਦਕ ਨਾਲ, ਆਪਣੇ ਕੌਮੀ-ਆਦਰਸ਼ਾਂ ਦੀ ਸਫ਼ਲਤਾ ਲਈ ਆਖ ਰਹੇ ਹਨ ਕਿ “ਚਾਰ ਮੂਏ ਤੋ ਕਿਆ ਹੂਆ, ਜੀਵਤ ਕਈ ਹਜ਼ਾਰ”। ਸਹੀ ਅਰਥਾਂ ਵਿਚ ਐਸਾ ਸਿਦਕ ਤੇ ਸਾਹਸ ਕੇਵਲ ਤੇ ਕੇਵਲ ਪ੍ਰਭੂ-ਵਰਦਾਨ ਹੀ ਹੁੰਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੂੰ ਪ੍ਰਭੂ-ਵਰਦਾਨ ਵੀ ਪ੍ਰਾਪਤ ਸੀ। ਪ੍ਰਭੂ-ਵਰਦਾਨ ਵਾਲਾ ਕਦੀ ਆਪਣੇ ਆਪ ਨੂੰ ਇਕੱਲਾ ਨਹੀਂ ਸਮਝਦਾ, ਉਸ ਦਾ ਆਤਮ-ਵਿਸ਼ਵਾਸ ਇਹ ਬਣ ਜਾਂਦਾ ਹੈ ਕਿ ਜਿਤ ਕੇ ਜੈਕਾਰ ਸਦਾ ‘ਪ੍ਰਭੂ ਕੇ ਪੰਥ’ ਦੀ ਹੋਣੀ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ਆਤਮ-ਵਿਸ਼ਵਾਸ, ਸਾਰੀ ਜ਼ਿੰਦਗੀ ਐਸਾ ਹੀ ਮੂਰਤੀਮਾਨ ਹੋਇਆ ਹੈ। ਖਾਲਸੇ ਦੀ ਸਿਰਜਨਾ ਤੇ ਦਸਾਂ ਪਾਤਿਸ਼ਾਹੀਆਂ ਦੀ ਜੋਤਿ- ਸ੍ਰੀ ਗੁਰੂ ਗ੍ਰੰਥ ਸਾਹਿਬ ਆਤਮ-ਵਿਸ਼ਵਾਸ ਦਾ ਹੀ ਪ੍ਰਕਾਸ ਤੇ ਚਮਤਕਾਰ ਹੈ। ਗੁਰੂ ਗੋਬਿੰਦ ਸਿੰਘ ਜੀ ਦੀ ਸਾਰੀ ਬਾਣੀ-ਪ੍ਰਕਾਸ਼ ਜੀਵਨ-ਚਮਤਕਾਰ, ਬੰਸ ਤੇ ਪੰਥ ਦੀਆਂ ਕੁਰਬਾਨੀਆਂ ਦਾ ਇਤਿਹਾਸ, ਨਿਸਚੇ ਹੀ ਆਤਮਾ ਮੰਡਲ ਦਾ ਪ੍ਰਕਾਸ਼, ਚਮਤਕਾਰ ਤੇ ਇਤਿਹਾਸ ਹੈ।

FEATURED ARTICLES
Shaheed Babbar Bhai Moorta Singh Fauji & Bibi Harjinder Kaur

ਰੰਘਰੇਟਾ ਗੁਰੂ ਕਾ ਬੇਟਾ : ਚਿੱਤਰਕਾਰ ਜਸਵੰਤ ਸਿੰਘ ਦਾ ਚਿਤਰਿਆ ਭਾਈ ਜੈਤਾ

ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਵਰਤਾਏ ਗਏ ਦੋ ਅਚਰਜ ਕੌਤਕ

ਜਿਨ੍ਹਾਂ ਸਿਦਕ ਨਹੀਂ ਹਾਰਿਆ...

ਭਾਈ ਤਾਰੂ ਸਿੰਘ

ਬੰਦ ਬੰਦ ਕਟਾਉਣ ਵਾਲੇ ਭਾਈ ਮਨੀ ਸਿੰਘ

ਸੇਵਾ ਦਾ ਆਦਰਸ਼ ਰੂਪ ਭਾਈ ਘਨੱਈਆ ਜੀ

ਸਿਰੁ ਧਰਿ ਤਲੀ ਗਲੀ ਮੇਰੀ ਆਉ : ਅਸਾਧਾਰਨ ਸਮੇਂ ਦਾ ਅਸਾਧਾਰਨ ਚਿਤਰਣ

ਸਿਰ ਦੀਉ ਧਰ ਮੱਸੇ ਦਾ ਸਿੰਘਾਂ ਕੇ ਆਗਾਹੀ

ਚੰਡੀ ਦੀ ਵਾਰ ਰਾਂਹੀ ਦਸ਼ਮੇਸ਼ ਪਿਤਾ ਜੀ ਦਾ ਸਿੱਖ ਨੌਜਵਾਨ ਬੱਚੀਆਂ ਨੂੰ ਸੁਨੇਹਾ

ਸ੍ਰੀ ਗੁਰੂ ਅਮਰਦਾਸ ਜੀ ਦਾ ਸਿੱਖ ਧਰਮ ਨੂੰ ਸੰਸਥਾਈ ਯੋਗਦਾਨ

Guru Amar Daas Sahib Ji : Epitome of Divine Devotion and Humility

Sikh Theologian - Prof. Sahib Singh Ji

ਦਇਆ ਤੇ ਦ੍ਰਿੜ੍ਹਤਾ ਦੀ ਸਾਕਾਰ ਮੂਰਤ: ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ

ਸਤਿਗੁਰੁਬੰਦੀਛੋੜੁਹੈਜੀਵਣਮੁਕਤਿਕਰੈਓਡੀਣਾ

Remembering Human Rights Defender: Bhai Jaswant Singh Khalra

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸਦਾਚਾਰਕ ਵਿਚਾਰਧਾਰਾ

KES - Sikhs' Link with Baba Nanak

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਦੀ ਸ਼ਹਾਦਤ ਤੇ ਉਸ ਦਾ ਪ੍ਰ੍ਰਭਾਵ

ਸ੍ਰੀ ਗੁਰੂ ਨਾਨਕ ਦੇਵ ਜੀ : ਨੂਰਾਂ ਦਾ ਦਰਿਆ

ਧੁਰ ਕੀ ਬਾਣੀ ਸ੍ਰੀ ਗੁਰੂ ਗੰਥ੍ਰ ਸਾਹਿਬ ਜੀ

Singh : The New Marathon King

ਗੁਰੀਲਾ ਯੁੱਧਨੀਤੀ ਦਾ ਮਹਾਂਨਾਇਕ: ਭਾਈ ਸੁਖਦੇਵ ਸਿੰਘ ਬੱਬਰ (Part 2)

ਗੁਰੀਲਾ ਯੁੱਧਨੀਤੀ ਦਾ ਮਹਾਂਨਾਇਕ: ਭਾਈ ਸੁਖਦੇਵ ਸਿੰਘ ਬੱਬਰ (Part 1)

ਭਾਦਉ

ਗੁਰਮਤਿ ਵਿੱਚ ਮੀਰੀ-ਪੀਰੀ ਜਾਂ ਭਗਤੀ ਸ਼ਕਤੀ ਦਾ ਸੰਕਲਪ?

ਆਸਾੜੁ ਭਲਾ ਸੂਰਜੁ ਗਗਨਿ ਤਪੈ॥

ਹਰਿ ਜੇਠਿ ਜੁੜੰਦਾ ਲੋੜੀਐ

॥ਚੇਤਿ ਮਿਲਾਏ ਸੋ ਪ੍ਰਭੂ, ਤਿਸ ਕੈ ਪਾਇ ਲਗਾ ॥

ਸ੍ਰੀ ਹਰਿ ਰਾਇ ਸਾਹਿਬ ਜੀ ਦੇ ਜੀਵਨ ਕਾਰਨਾਮਿਆਂ ਦੀ ਵਰਤਮਾਨ ਪ੍ਰਸੰਗਿਕਤਾ

ਤਿਲਕ ਜੰਞੂ ਰਾਖਾ ਪ੍ਰਭ ਤਾਕਾ

Shaheedi of Guru Teg Bahadur Sahib

My Baba