Sunday, July 12, 2026

Established 2005 • ISSN Registration : 1930-0107

ਖ਼ਾਲਸਾ ਕਿਉਂ ਸਾਜਿਆ ਗਿਆ?

Panthic Archives Article (Category: Inspirational)

Originally published on: March 27, 2009
Author/Source: Sarang Singh, Kapurthala

ਖ਼ਾਲਸਾ ਕਿਉਂ ਸਾਜਿਆ ਗਿਆ?
(ਵਲੋਂ – ਸਾਰੰਗ ਸਿੰਘ, ਕਪੂਰਥਲਾ)

“ਜਰਨਲ ਆਫ਼ ਸਿਖ ਸਟੱਡੀਜ਼’ ਫਰਵਰੀ ੧੯੭੪ ਵਿਚ ਏ. ਸੀ. ਬੈਨਰਜੀ ਦੇ ਲੇਖ ਵਿਚ ਇਤਿਹਾਸਕ-ਚਿੰਤਨ ਲਈ ਉਪਰੋਕਤ ਪ੍ਰਸ਼ਨ ਉਠਾਇਆ ਗਿਆ ਸੀ।

ਕੁਝ ਕੁ ਪੁਰਾਣੇ ਇਤਿਹਾਸਕਾਰ, ਜੇ. ਐਨ. ਸ਼ਰਕਾਰ, ਕਿਰਪਾਲ ਸਿੰਘ ਨਾਰੰਗ ਅਤੇ ਪਿਛਲੀ ਸ਼ਤਾਬਦੀ ਦੇ ਕਨਿੰਘਮ ਦੇ ਖ਼ਾਲਸਾ ਸਾਜੇ ਜਾਣ ਦਾ ਮੰਤਵ ਮੁਗ਼ਲਾਂ ਤੋਂ ਆਪਣੇ ਪਿਤਾ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦਾ ਬਦਲਾ ਲੈਣਾ ਦਸਿਆ ਸੀ। ਇਸਦਾ ਆਮ ਪ੍ਰਭਾਵ ਅਜ ਤਕ ਇਹ ਪਿਆ ਹੋਇਆ ਹੈ ਕਿ “ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਇਸ ਲਈ ਸਾਜਿਆ ਕਿ ਸਮੇਂ ਦੇ ਸਿਆਸੀ ਹਾਲਾਤ ਇਸ ਗੱਲ ਦੀ ਮੰਗ ਕਰਦੇ ਹਨ। ਹੁਣ ਕਿਉਂਕਿ ਦੇਸ਼ ਦੇ ਸਿਆਸੀ ਹਾਲਾਤ ਬਦਲ ਚੁਕੇ ਹਨ ਤੇ ਸਰਕਾਰ ਪਾਸ ਭਾਰੀ ਫ਼ੌਜ ਬੜੇ ਸੁਚੱਜੇ ਢੰਗ ਨਾਲ ਹਰ ਸਮੇਂ ਦੇਸ਼ ਦੀ ਰੱਖਿਆ ਲਈ ਤਿਆਰ-ਬਰ-ਤਿਆਰ ਰਹਿੰਦੀ ਹੈ, ਇਸ ਲਈ ਖਾਲਸੇ ਦੀ ਹੁਣ ਕੋਈ ਬਹੁਤੀ ਮਹੱਤਤਾ ਜਾਂ ਲੋੜ ਨਹੀਂ ਰਹਿ ਗਈ”।

ਉਪਰੋਕਤ ਪ੍ਰਭਾਵ ਪੈਣਾ ਸੁਭਾਵਕ ਸੀ, ਕਿਉਂਕਿ ਇਤਿਹਾਸਕਾਰਾਂ ਦੀ ਗੱਲ ਅਸੀਂ ਮੰਨਣ ਲਈ ਤਿਆਰ ਰਹਿੰਦੇ ਹਨ। ਸਾਡੇ ਦਿਮਾਗ ਨੇ ਇਹ ਕਬੂਲ ਕਰ ਲਿਆ ਹੁੰਦਾ ਹੈ ਕਿ ਇਤਿਹਸਾਕਾਰ ਆਖ਼ਰ ਇਕ ਸੂਝਵਾਨ ਮਾਹਰ ਹੁੰਦਾ ਹੈ। ਪਰ ਇਥੇ ਇਹ ਚੇਤਾ ਕਰਾਣਾ ਅਤਿ ਜ਼ਰੂਰੀ ਅਤੇ ਲਾਹੇਵੰਦ ਹੋਵੇਗਾ ਕਿ ਇਤਿਹਾਸਕਾਰ ਭੀ ਸਾਡੇ ਸਾਰਿਆਂ ਵਾਂਗ ਭੁਲਣਹਾਰ ਪ੍ਰਾਣੀ ਹਨ। ਇਸੇ ਕਰਕੇ ਇਨ੍ਹਾਂ ਨੂੰ ਬਾਰ ਬਾਰ ਆਪਣੇ ਹੀ ਲਿਖੇ ਇਤਿਹਾਸ ਨੂੰ ਸਮਾਂ ਪਾ ਕੇ ਮੁੜ ਮੁੜ ਸੋਧਣਾ ਪੈਂਦਾ ਹੈ। ਜੋ ਗੱਲ ਕਨਿੰਘਮ ਨੇ ਆਖੀ ਸੀ, ਉਹ ਅਜ ਦਾ ਇਤਿਹਾਸਕਾਰ ਵਧੇਰੇ ਨਵੀਨ ਤਥ ਲਭ ਜਾਣ ਕਰਕੇ ਪਰਵਾਨ ਨਹੀਂ ਕਰਦਾ।

ਡਾ: ਏ. ਸੀ. ਬੈਨਰਜੀ ਆਪਣੇ ਲੇਖ ਵਿਚ ਬੜੀ ਚੰਗੀ ਤਰ੍ਹਾਂ ਸਿਧ ਕਰਨ ਦਾ ਜਤਨ ਕਰਦਾ ਹੈ ਕਿ ਭਾਵੇਂ ਮੁਗ਼ਲ ਸਰਕਾਰ ਦੇ ਉਸ ਸਮੇਂ ਦੇ ਪਹਾੜੀ ਰਾਜਿਆਂ ਨਾਲ, ਪਿਛਲੇ ਬਕਾਏ ਨਾ ਦੇਣ ਕਾਰਨ, ਅਤੇ ਈਨ ਨਾ ਮੰਨਣ ਕਾਰਨ ੧੬੯੪ ਤੋਂ ੧੬੯੭ ਤਕ ਜੰਗ ਹੋਏ, ਤੇ ਉਨ੍ਹਾਂ ਵਿਚ ਗੁਰੂ ਜੀ ਨੇ ਨਿਆਂ ਦਾ ਪਖ ਲੈਂਦੇ ਹੋਏ ਪਹਾੜੀ ਰਾਜਿਆਂ ਦੀ ਸਹਾਇਤਾ ਭੀ ਕੀਤੀ। ਇਸ ਤਰ੍ਹਾਂ ਮੁਗ਼ਲ ਸਰਕਾਰ ਦੀਆਂ ਨਜ਼ਰਾਂ ਵਿਚ ਆ ਗਏ ਸਨ, ਪਰ ਅਜੇ ਖ਼ਾਲਸਾ ਨਹੀਂ ਸੀ ਸਾਜਿਆ।

ਜੇ ਪੁਰਾਣੇ ਇਤਿਹਾਸਕਾਰਾਂ ਦੀਆਂ ਦਲੀਲਾਂ ਵਲ ਜਾਈਏ ਤਾਂ ੧੬੭੫ ਦਾ ਸਮਾਂ ਖ਼ਾਲਸਾ ਸਾਜਣ ਲਈ ਬਹੁਤ ਉਪਯੋਗੀ ਸੀ ਜਦੋਂ ਪਿਤਾ ਦਾ ਸ਼ਹੀਦੀ ਸਾਕਾ ਅਜੇ ਤਾਜ਼ਾ ਸੀ। ਖ਼ੁਸ਼ਵੰਤ ਸਿੰਘ ਵਰਗੇ ਆਪਣੇ ਦਿਲ ਦਾ ਡਰ ਸਿਖ ਇਤਿਹਾਸ ਵਿਚ ਲਿਖ ਮਾਰਦੇ ਹਨ ਕਿ “ਉਸ ਸਮੇਂ ਦੇ ‘ਸਿਖ ਲੀਡਰਾਂ’ (ਸ਼ੁਕਰ ਹੈ ਉਸ ਵੇਲੇ ਗੁਰੂ ਸਾਹਿਬ ਤੋਂ ਬਿਨਾਂ ਕੋਈ ਹੋਰ ਲੀਡਰ ਨਹੀਂ ਸੀ) ਨੂੰ ਆਪਣੇ ਬਾਲਾ-ਗੁਰੂ ਨੂੰ ਬਚਾਣ ਦੀ ਬਹੁਤੀ ਫ਼ਿਕਰ ਲਗੀ ਹੋਈ ਸੀ, ਇਸੇ ਲਈ ਉਹਨਾਂ ਨੂੰ ਪਾਉਂਟਾ ਸਾਹਿਬ ਲਿਜਾਇਆ ਗਿਆ”। ਹਾਲਾਂਕਿ ਸਚਾਈ ਇਹ ਹੈ ਕਿ ਬਾਲਾ-ਪ੍ਰੀਤਮ ਜੀ ਜ਼ਰਾ ਭੀ ਨਹੀਂ ਡਰੇ, ਤੇ ਅਨੰਦਪੁਰ ਹੀ ਟਿਕੇ ਰਹੇ ਅਤੇ ੧੦ ਸਾਲਾਂ ਬਾਅਦ ਸਿਰਮੋਰ ਦੇ ਰਾਜਾ ਮੇਦਨੀ ਪ੍ਰਕਾਸ਼ ਦੇ ਸੱਦੇ ਤੇ ਪਹਾੜਾਂ ਵਲ ਪ੍ਰਚਾਰ ਲਈ ਗਏ। ਇਹ ਗੱਲ ਵੀ ਅੱਖੋਂ ਉਹਲੇ ਨਹੀਂ ਕਰਨੀ ਚਾਹੀਦੀ ਕਿ ਚੋਜੀ-ਪ੍ਰੀਤਮ ਜੀ ਕਦੀ ਭੀ ਫ਼ੌਜ਼ ਤੋਂ ਬਿਨਾਂ ਨਹੀਂ ਰਹੇ, ਚਾਹੇ ਆਨੰਦਪੁਰ ਦੀ ਪਾਵਨ ਧਰਤੀ ਸੀ ੧੬੭੫-੧੬੮੫ ਤਕ, ਚਾਹੇ ਪਹਾੜੀ ਇਲਾਕੇ ਵਿਚ ਪ੍ਰਚਾਰ-ਦੌਰੇ ਸਨ। ਭੰਗਾਣੀ ਅਤੇ ਨਦੌਣ ਦੇ ਯੁਧ ੧੬੮੫-੧੬੮੮ ਤਕ ਬਿਨਾਂ ਫ਼ੌਜ ਦੇ ਕਿਸ ਤਰ੍ਹਾਂ ਹੋ ਸਕਦੇ ਸਨ? ਅਤੇ ਜੇ ਖਾਲਸਾ ਸਾਜਣ ਦਾ ਮੰਤਵ ਕੇਵਲ ਦੇਸ਼ ਅਤੇ ਧਰਮ ਦੀ ਰੱਖਿਆ ਕਰਨਾ ਹੀ ਹੁੰਦਾ, ਜਿਸ ਤਰ੍ਹਾਂ ਸਾਨੂੰ ਅਜ ਤਕ ਇਤਿਹਾਸਕਾਰ ਦਸਦੇ ਆ ਰਹੇ ਹਨ, ਤਾਂ ਖ਼ਾਲਸਾ ਸਾਜਣ ਦੇ ਮੌਕੇ ੧੬੯੯ ਤੋਂ ਬਹੁਤ ਪਹਿਲਾਂ ਹੀ ਬਣ ਚੁੱਕੇ ਸਨ। ਤਾਂ ਫਿਰ ਕੀ ਕਾਰਨ ਸੀ ਕਿ ਖ਼ਾਲਸੇ ਦੀ ਸਾਜਨਾ ੧੬੯੯ ਦੀ ਵਿਸਾਖੀ ਨੂੰ ਹੀ ਕੀਤੀ ਗਈ ਅਤੇ ਇਸ ਤੋਂ ਪਹਿਲਾਂ ਨਹੀਂ?

ਰਾਜਨੀਤਕ ਦ੍ਰਿਸ਼ਟੀਕੋਣ ਤੋਂ ਇਸ ਸਵਾਲ ਦਾ ਜਵਾਬ ਨਹੀਂ ਮਿਲਦਾ, ਜਿਹਾ ਕਿ ਏ. ਸੀ. ਬੈਨਰਜੀ ਨੇ ਭੀ ਆਪਣੇ ਉਪਰੋਕਤ ਲੇਖ ਵਿਚ ਪਰਵਾਨ ਕਰਦੇ ਹੋਏ ਦਸਿਆ ਹੈ। ਅਜ ਦੇ ਇਤਿਹਾਸਕਾਰ ਨੂੰ ਬਰਤਾਨਵੀ ਜਾਂ ਯੂਰਪੀਨ ਲੀਹਾਂ ਦੀ ਟ੍ਰੇਨਿੰਗ ਨੇ ਇਕ ਲੀਕ (Track) ਉਤੇ ਪਾਇਆ ਹੋਇਆ ਹੈ ਕਿ ਉਹ ਕਿਸੇ ਭੀ ਘਟਨਾ ਨੂੰ, ਜਾਂ ਕਿਸੇ ਭੀ ਸ਼ਖ਼ਸੀਅਤ ਨੂੰ ਸਦਾ ਸਿਆਸੀ ਰੰਗ-ਮੰਚ ਜਾਂ ਸਿਆਸੀ ਹਿਲ-ਜੁਲ ਦੀ ਪੈਦਾਇਸ਼ ਸਮਝਦੇ ਹਨ। ਜਿਵੇਂ ਮਨੁਖ ਕੇਵਲ ਸਿਆਸੀ ਪ੍ਰਾਣੀ ਹੀ ਹੈ। ਭਾਰਤ ਦਾ ਸਾਰਾ ਇਤਿਹਾਸ ਕੇਵਲ ਸਿਆਸੀ-ਵਿਕਾਸ ਦੀ ਦ੍ਰਿਸ਼ਟੀ ਤੋਂ ਲਿਖਿਆ ਜਾਂ ਪੜ੍ਹਾਇਆ ਜਾਂਦਾ ਹੈ, ਜਿਸਦਾ ਨਤੀਜਾ ਇਹ ਨਿਕਲ ਰਿਹਾ ਹੈ ਕਿ ਸਾਡਾ ਨੌਜਵਾਨ ਕੇਵਲ ਸਿਆਸੀ ਰੰਗਣ ਵਿਚ ਰੰਗੀਜ ਗਿਆ ਹੈ। ਹਾਲਾਂ ਕਿ ਪੁਰਾਤਨ ਭਾਰਤ ਦੇ ਲੋਕਾਂ ਦਾ ਜੀਵਨ ਸਿਆਸੀ ਨਾਲੋਂ ਵਧੇਰੇ ਧਾਰਮਕ ਤੇ ਸਮਾਜਕ ਸੀ। ਭੈੜੇ ਮਨੁਖ ਅਤੇ ਚੰਗੇ ਮਨੁੱਖ ਵਿਚ ਫ਼ਰਕ ਧਾਰਮਕ ਸੰਤੁਲਨ, ਸਮਾਜਿਕ ਜ਼ਿੰਮੇਵਾਰੀਆਂ ਜਾਂ ਆਪਣੇ ਫਰਜ਼ ਦੀ ਪਛਾਣ ਦੇ ਆਧਾਰ ਤੇ ਹੁੰਦਾ ਸੀ। ਜਿਸ ਤਰ੍ਹਾਂ ਅਜ ਦਾ ਮਨੁੱਖ ਸੈਕੁਲਰ (ਅਧਾਰਮਿਕ) ਅਖਵਾਣ ਵਿਚ ਮਾਣ ਸਮਝਦਾ ਹੈ।

ਖ਼ਾਲਸੇ ਦੀ ਸਾਜਨਾ ਦੇ ਪ੍ਰਸ਼ਨ ਦਾ ਉਤਰ ਅਸੀਂ ਚੋਜੀ-ਪ੍ਰੀਤਮ ਜੀ ਦੀ ਆਪਣੀ ਬਾਣੀ ਵਿਚੋਂ ਹੀ ਲਭਣ ਦਾ ਜਤਨ ਕਰੀਏ। ਉਨ੍ਹਾਂ ਨੂੰ ਕਿੰਨ੍ਹਾਂ ਗੱਲਾਂ ਨੇ ਪ੍ਰੇਰਿਆ ਹੋਵੇਗਾ ਕਿ ਗੁਰੂ ਨਾਨਕ ਦੇਵ ਜੀ ਤੋਂ ਚਲਦੀ ਆ ਰਹੀ ਸਿਖ-ਸੰਗਤ ਨੂੰ, ਨਾਨਕ-ਪੰਥੀ ਸਮਾਜ ਨੂੰ ਨਵਾਂ ਰੂਪ, ਨਵਾਂ ਨਾਂ, ਨਵਾਂ ਉਦੇਸ਼ ਦੇ ਦੇਣ? ਅਸੀਂ ਤਾਂ ਭੁਲਣਹਾਰ ਹਾਂ। ਅਤੇ ਕੇਵਲ ਅਨੁਮਾਨ ਹੀ ਲਗਾ ਸਕਦੇ ਹਾਂ। ਖ਼ਾਲਸੇ ਜੀ ਦਾ “ਪਿਤਾ” ਹੀ ਜਾਣਦਾ ਹੈ ਕਿ ਅਸਲੀ ਮੰਤਵ ਕੀ ਸੀ? ਜਦੋਂ ੧੬੯੯ ਦੀ ਵਿਸਾਖੀ ਨੂੰ ਅਚਾਨਕ ਡਰਾਮਾਈ ਤਰੀਕੇ ਨਾਲ (ਜਿਵੇਂ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਦੀ ਚੋਣ ਕਰਨ ਸਮੇਂ ਸਾਂਗ ਪਲਟਾਇਆ ਸੀ) ਤਲਵਾਰ ਦੀ ਨੋਕ ਉਤੇ ਖ਼ਾਲਸੇ ਦੀ ਸਾਜਨਾ ਕੀਤੀ।

ਗੁਰੂ ਗੋਬਿੰਦ ਸਿੰਘ ਜੀ ਤੋਂ ਪਹਿਲਾਂ ਸਾਰੇ ਗੁਰੂ ਸਾਹਿਬਾਨ ਆਪਣੇ ਪਿਛੋਂ ਸਿੱਖਾਂ ਦੀ ਅਗਵਾਈ ਕਰਨ ਹਿਤ, ਆਪਣੀ ਜੋਤਿ ਯੋਗ ਵਿਅਕਤੀ ਵਿਚ ਪ੍ਰਵੇਸ਼ ਕਰਦੇ ਆਏ ਸਨ। ਇਸ ਚੋਣ ਉਤੇ ਕੁਝ ਬੇਮੁਖ ਝਗੜਾਲੂ ਕਿੰਤੂ ਭੀ ਕਰਦੇ ਆਏ ਹਨ। ਗੁਰੂ ਅਰਜਨ ਦੇਵ ਜੀ ਦੇ ਭ੍ਰਾਤਾ ਪ੍ਰਿਥੀ ਚੰਦ ਨੇ ਤਾਂ ਡਟ ਕੇ ਵਿਰੋਧ ਵੀ ਕੀਤਾ।ਇਨ੍ਹਾਂ ਤੋਂ ਪਿਛੋਂ ਧੀਰ-ਮਲੀਏ ਅਤੇ ਰਾਮ-ਰਾਈਏ ਗੁਰੂ-ਗੱਦੀ ਤੇ ਆਪਣਾ ਅਧਿਕਾਰ ਜਿਤਾਉਣ ਦਾ ਲਖ ਜਤਨ ਕਰਦੇ ਰਹੇ, ਪਰ ਇਹ ਗੁਰੂ ਨਾਨਕ ਸਾਹਿਬ ਜੀ ਦੇ ਸਾਜੇ ਪੰਥ ਖ਼ੁਸ਼ਕਿਸਮਤੀ ਸੀ ਕਿ ਸਮਰੱਥ ਗੁਰੂ ਸਦਾ ਸਿਰ ਤੇ ਸਨ ਤੇ ਇਸਦੀ ਅਗਵਾਈ ਸਦਾ ਯੋਗ ਹੱਥਾਂ ਵਿਚ ਹੀ ਰਹੀ ਹੈ।ਇਤਿਹਾਸਕਾਰਾਂ ਦਾ ਖ਼ਿਆਲ ਹੈ ਕਿ ਔਰੰਗਜ਼ੇਬ ਨੇ ਰਾਮਰਾਏ ਅਤੇ ਸ੍ਰੀ ਗੁਰੂ ਹਰਿ ਕ੍ਰਿਸਨ ਜੀ ਮਹਾਰਜ ਵਿਚਕਾਰ ਗੁਰ-ਗੱਦੀ ਪਿਛੇ ਝਗੜੇ ਦੀ ਸਾਲਸੀ ਲਈ ਗੁਰੂ ਜੀ ਨੂੰ ਦਿੱਲੀ ਸਦਿਆ ਸੀ। ਪਰ ਇਸ ਕਹਾਣੀ ਦਾ ਸਿਲਸਿਲਾ ਅਗੋਂ ਜਾ ਕੇ ਨਹੀਂ ਤੁਰਦਾ, ਕਿਉਂਕਿ ਅਠਵੇਂ ਬਾਲ ਪ੍ਰੀਤਮ ਜੀ ਦੇ ਦਿੱਲੀ ਵਿਚ ਜੋਤੀ ਜੋਤਿ ਸਮਾ ਜਾਣ ਤੋਂ ਬਾਅਦ ਜੇ ਔਰੰਗਜ਼ੇਬ ਦੀ ਹਿੰਮਤ ਹੁੰਦੀ ਤਾਂ ਰਾਮ-ਰਾਏ ਨੂੰ ‘ਨਾਨਕ-ਪੰਥੀ’ ਗੁਰੂ ਮੰਨ ਕੇ ਆਪਣੇ ਵਲੋਂ ਮਾਨਤਾ ਦਿੰਦਾ, ਪਰ ਮਹਾਨਤਾ ਦੇਣ ਦੀ ਬਜਾਏ ਉਸਨੂੰ ਆਪਣੇ ਦਰਬਾਰ ਵਿਚੋਂ ਚਲੇ ਜਾਣ ਦਾ ਹੁਕਮ ਦਿਤਾ।(ਰਾਮ ਰਾਏ ਡੇਰਾਦੂਨ ਚਲਾ ਜਾਂਦਾ ਹੈ)। ਪਰ ਅਸਲੀ ਗੁਰੂ ਦੀ ਚੋਣ ਬਾਬਾ ਪ੍ਰੀਤਮ ਜੀ “ਬਾਬਾ ਬਕਾਲੇ” ਦੇ ਸੰਕੇਤਕ ਸ਼ਬਦਾਂ ਵਿਚ ਹੀ ਕਰ ਜਾਂਦੇ ਹਨ। ਸਿਖਾਂ ਵਿਚ ਪਹਿਲੀ ਵਾਰ ਭੁਲੇਖਾ ਪੈ ਜਾਂਦਾ ਹੈ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਸਨ ਕਿ ਉਨ੍ਹਾਂ ਤੋਂ ਪਿਛੋਂ ਭੀ ਇਸ (ਗੁਰੂ ਨਾਨਕ) ਫੁਲਵਾੜੀ ਦੇ ਕਈ (“ਸਿਆਣੇ”) ਲੋਕ ਮਾਲਕ ਬਣ ਬਣ ਬੈਠਣਗੇ। ਹੁਣ ਤਕ ਸ਼ਬਦ-ਗੁਰੂ ਦਾ ਸਰੂਪ ਤਿਆਰ ਹੋ ਚੁੱਕਾ ਸੀ। ਪਰ ਅਜੇ ਗੁਰ-ਗੱਦੀ ਅਗੋਂ ਚਲ ਕੇ ਦੇਣੀ ਸੀ। ਪਰ ਇਸ ਸ਼ਬਦ-ਗੁਰੂ ਦੇ, (ਦਸੋਂ ਪਾਤਸ਼ਾਹੀਆਂ ਦੇ) ਸਰਗੁਣ ਸਰੂਪ ਦੇ ਜੋਤਿ ਸਰੂਪੀ ਦਰਸ਼ਨ ਕਰਨ ਲਈ, ਖ਼ਾਲਸੇ ਦੀ ਰਚਨਾ ਕਰਨੀ ਜ਼ਰੂਰੀ ਸੀ। ਸਰਬ ਲੋਹ ਗ੍ਰੰਥ ਵਿਚ ਖ਼ਾਲਸੇ ਦੀ ਜੋ ਉਪਮਾ ਕੀਤੀ ਗਈ ਹੈ ਉਹ ਸਿਧ ਕਰਦੀ ਹੈ ਕਿ ਹੁਣ ਤੋਂ ਬਾਅਦ ਖ਼ਾਲਸੇ ਨੂੰ ਕੋਈ (exploit) ਗੁਮਰਾਹ ਨਹੀਂ ਕਰ ਸਕੇਗਾ। ਖ਼ਾਲਸਾ ਹੁਣ ਤੋਂ ਬਾਅਦ ਗੁਰੂ ਦੀ ਥਾਂ ਲੈ ਕੇ, ਪਰ ਸ਼ਬਦ-ਗੁਰੂ ਦੀ ਹਜ਼ੂਰੀ ਵਿਚ ਅਤੇ ਤਾਬਿਆ ਵਿਚ ਪਾਹੁਲ ਦੇਣ ਦਾ ਅਧਿਕਾਰੀ ਹੋਵੇਗਾ। ਖ਼ਾਲਸਾ ਸਾਜਣ ਤੋਂ ਪਹਿਲਾਂ ਕਦੀ ਕਿਸੇ ਸਿੱਖ ਨੇ, ਜਾਂ ਪੰਜ ਸਿਖਾਂ ਨੇ ਮਿਲ ਕੇ ਗੁਰੂ ਜੀ ਵਲੋਂ ਸਿਖ ਸੰਗਤਾਂ ਨੂੰ ਅੰਮ੍ਰਿਤ ਨਹੀਂ ਸੀ ਛਕਾਇਆ। ਪਰ ਪਿਛੋਂ ਹੋ ਸਕਦਾ ਸੀ ਕਿ ਸ਼ਖ਼ਸੀ ਗੁਰੂ ਦੀ ਘਾਟ ਮਹਿਸੂਸ ਕਰਦਿਆਂ ਗੁਰੂ-ਪੰਥ ਵਿਚ ਪ੍ਰਾਣੀਆਂ ਨੂੰ ਸ਼ਾਮਲ ਕਰਨ ਦੇ ਤਰੀਕੇ ਵਖੋ-ਵਖਰੇ ਹੋ ਜਾਂਦੇ।

ਧੰਨ ਹਨ ਚੋਜੀ ਪ੍ਰੀਤਮ ਜੀ, ਜਿਨ੍ਹਾਂ ਸਮਾਂ ਨੇੜੇ ਜਾਣ ਕੇ ਆਪਣੀ ਹਥੀਂ ਖ਼ਾਲਸੇ ਦੀ ਸਾਜਨਾ ਕੀਤੀ ਅਤੇ ਹੇਠ ਲਿਖੇ ਕਾਰਨ ਦਸੇ, ਤਾਕਿ ਪਿਛੋਂ ਇਤਿਹਾਸਕਾਰ ਅਤੇ ਪੰਥ ਭੁਲੇਖੇ ਵਿਚ ਨਾ ਪੈ ਜਾਣ।

ਖ਼ਾਲਸਾ ਪ੍ਰਭੂ ਪਰਮਾਤਮਾ ਦੀ ਆਗਿਆ ਨਾਲ ਸਾਜਿਆ ਹੈ-

“ਖ਼ਾਲਸਾ ਅਕਾਲ ਪੁਰਖ ਕੀ ਫੌਜ॥
ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ॥”
(ਸਰਬ ਲੋਹ ਗ੍ਰੰਥ)

ਇਥੋਂ ਹੀ ਫ਼ਤਹ ਦਾ ਨਾਅਰਾ ਬਣਾਇਆ-

ਵਾਹਿਗੁਰੂ ਜੀ ਕਾ ਖ਼ਾਲਸਾ,
ਵਾਹਿਗੁਰੂ ਜੀ ਕੀ ਫ਼ਤਹ॥

ਖ਼ਾਲਸਾ ਦਸੋਂ ਪਾਤਸਾਹੀਆਂ ਵਲੋਂ ਕੀਤੇ ਗਏ ਜਤਨਾਂ ਦਾ ਅੰਤਮ ਸਰੂਪ ਹੈ, ਜੋ ਪੰਜ-ਭੂਤਕੀ ਸਰੀਰ ਵਿਚ ਵਿਚਰਦਾ ਹੋਇਆ ਭੀ ਪਰਮ-ਮਨੁਖ (perfect human being) ਹੈ।

ਆਤਮ ਰਸ ਜਿਹ ਜਾਨਹੀ, ਸੋ ਹੈ ਖਾਲਸ ਦੇਵ॥
ਪ੍ਰਭ ਮਹਿ, ਮੋ ਮਹਿ, ਤਾਸ ਮਹਿ, ਰੰਚਕ ਠਾਹਨ ਭੇਵ॥
(ਸਰਬ ਲੋਹ ਗ੍ਰੰਥ)


ਅਤੇ ਫਿਰ-

ਖਾਲਸਾ ਮੇਰੋ ਰੂਪ ਹੈ ਖਾਸ।
ਖਾਲਸੇ ਮੈ ਹਉ ਕਰਉ ਨਿਵਾਸ।

ਉਪਰੋਕਤ ਗੁਰ-ਫ਼ੁਰਮਾਨ ਇਸ ਗੱਲ ਬਾਰੇ ਇਤਿਹਾਸਕਾਰਾਂ ਦੀਆਂ ਸਾਰੀਆਂ ਕਿਆਸ-ਆਰਾਈਆਂ ਨੂੰ ਰਦ ਕਰ ਦਿੰਦੇ ਹਨ ਕਿ ਖ਼ਾਲਸੇ ਦੀ ਸਿਰਜਨਾ ਅਕਾਲ ਪੁਰਖ ਜੀ ਦਾ ਹੁਕਮ ਮਿਲਣ ਤੇ ਕੀਤੀ ਗਈ। ਇਸ ਗੱਲ ਨੂੰ ਸਿਆਸੀ-ਲੀਹਾਂ ਉਤੇ ਚਲਣ ਵਾਲੇ ਇਤਿਹਾਸਕਾਰ ਪਰਵਾਨ ਕਰਨ ਤੋਂ ਕੁਝ ਸੰਕੋਚ ਕਰਦੇ ਹਨ, ਕਿਉਂਕਿ ਉਹ ਗੁਰੂ ਜੀ ਨੂੰ ਇਕ ਸਾਧਾਰਨ ਮਨੁਖ ਹੀ ਸਮਝਦੇ ਹਨ। ਉਹਨਾਂ ਨੂੰ ਕੀ ਪਤਾ, ਉਹ ਤਾਂ ਬ੍ਰਹਮ ਗਿਆਨ ਦੇ ਮਾਲਕ ਸਨ। ਜੋ ਇਸ ਤਰ੍ਹਾਂ ਸਮਝਿਆ ਜਾਏ ਕਿ ਗੁਰੂ ਉਹ ਵਿਅਕਤੀ ਹੈ ਜੋ ਸਚਖੰਡ-ਮੰਡਲ ਵਿਚ ਬੈਠਾ ਹੈ। ਉਸ ਮੰਡਲ ਵਿਚ ਉਸ ਨੂੰ ਸਚ-ਖੰਡ ਦੀ ਜੋਤਿ ਦੇ ਲਟ ਲਟ ਦਰਸ਼ਨ ਹੋ ਰਹੇ ਹਨ, ਅਕਾਲ-ਪੁਰਖ ਦੀ ਮੌਜ ਦਾ ਖਿਨ ਖਿਨ ਪਤਾ ਲਗ ਰਿਹਾ ਹੈ, ਹਜ਼ੂਰੀ ਫ਼ੁਰਮਾਨਾਂ ਦੀ ਸੱਦ ਸੁਣੀਦੀ ਹੈ। ਪਰ ਸਚਖੰਡ-ਮੰਡਲ ਤੋਂ ਬਾਹਰ ਮਾਇਆ ਦਾ ਪਸਾਰਾ ਹੈ, ਅਗਿਆਨਤਾ ਹੈ, ਅੰਧਕਾਰ ਹੈ, ਕਿਆਸ (imagination) ਹੈ। ਮਨੁਖ ਆਪਣੀ ਚਤਰਾਈ ਵਿਚ ਤੁਰਿਆ ਫਿਰਦਾ ਹੈ। ਇਧਰ ਸਚਖੰਡ ਮੰਡਲ ਵਿਚ ਖੜੇ ਚੋਜੀ ਪ੍ਰੀਤਮ ਜਾਣਦੇ ਹਨ, ਹੁਕਮ ਕੀ ਹੈ? ਕੀ ਹੋਣਾ ਹੈ? ਇਹ ਉਹ ਮੁਕਾਮ ਹੈ ਭੂਤ ਵਰਤਮਾਨ ਤੇ ਭਵਿੱਖ ਤਿੰਨਾਂ ਕਾਲਾਂ ਦਾ ਸੰਗਮ ਹੋ ਰਿਹਾ ਹੈ। ਕੀ ਹੋ ਚੁੱਕਾ ਹੈ, ਕੀ ਹੋ ਰਿਹਾ ਹੈ ਅਤੇ ਅਗੋਂ ਕੀ ਹੋਵੇਗਾ। ਪਰ ਮੰਡਲ ਦੇ ਬਾਹਰਵਾਰ ਅਜੇ ਹਨੇਰਾ ਹੈ। ਉਥੇ ਤਾਂ ਵਰਤਮਾਨ ਦੀ ਸੋਝੀ ਭੀ ਮਸਾਂ ਹੀ ਹੁੰਦੀ ਹੈ। ਭੂਤ ਤੇ ਭਵਿਖ ਪੂਰੀ ਤਰ੍ਹਾਂ ਹਨੇਰੇ ਵਿਚ ਹਨ। ਪਿਤਾ ਦੀ ਸ਼ਹੀਦੀ ਹੋਈ-ਇਹ ਹੁਕਮ ਸੀ। ਪਤਾ ਹੈ ਚਾਰੇ ਲਾਲ ਵਾਰੇ ਜਾਣਗੇ, ਪਰ ਫਿਰ ਭੀ ਸਚਖੰਡੀ ਮੌਜ ਵਿਚ ਕਹਿ ਰਹੇ ਸਨ-

ਮੈਂ ਹੋ ਪਰਮ ਪੁਰਖ ਕੋ ਦਾਸਾ।
ਦੇਖਨ ਆਯੋ ਜਗਤ ਤਮਾਸ਼ਾ।

ਪਤਾ ਹੈ ਤਮਾਸ਼ਾ ਤਮਾਸ਼ਾ ਹੀ ਹੁੰਦਾ ਹੈ। ਅਸਲ ਕੁਝ ਹੋਰ ਹੁੰਦਾ ਹੈ। ਅੰਦਰੋਂ ਹੁਕਮ ਹੋਇਆ ਤੇ ਲਿਖ ਦਿਤਾ-

ਬਾਬੇ ਕੇ, ਬਾਬਰ ਕੇ ਦੋਊ।
ਆਪ ਕਰੇ ਪਰਮੇਸਰ ਸੋਊ।
ਦੀਨ ਸਾਹ ਇਨ ਕੋ ਪਹਿਚਾਨੋ।
ਦੁਨੀ ਪਤਿ ਉਨਕੋ ਅਨੁਮਾਨੋ।
(ਬਚਿਤ੍ਰ ਨਾਟਕ, ੧੩ਵਾਂ ਅਧਿਆਏ)

ਭਾਵ ਬਾਬੇ ਕੇ (ਗੁਰੂ ਨਾਨਕ ਦੇਵ ਜੀ ਦੇ ਉਤਰ ਅਧਿਕਾਰੀ) ਦੀਨ-ਧਰਮ ਦੇ ਵਡੇ ਸ਼ਾਹ ਹਨ, ਸਚੇ-ਪਾਤਸ਼ਾਹ ਹਨ, ਪਰ ਬਾਬਰ-ਕੇ ਉਤਰ ਅਧਿਕਾਰੀ ਦੁਨੀਆਂ ਦੇ ਪਾਤਸ਼ਾਹ ਹਨ। ਇਸ ਜਗਤ-ਤਮਾਸ਼ੇ ਵਿਚ ਦੋਹਾਂ ਦਾ ਰਚਨਹਾਰ ਪ੍ਰਭੂ ਆਪ ਹੈ।

ਇਤਿਹਾਸਕਾਰ ਇਸ ਇਸ਼ਾਰੇ ਨੂੰ ਆਪਣੀ ਅਕਲ ਮੁਤਾਬਕ ਗੁਰੂ ਜੀ ਵਲੋਂ ਆਪਣੀ ਜਾਨ ਬਚਾਉਣ ਲਈ ਲਭਿਆ ਸਹਿ-ਅਸਤਿਤਵ ਦਾ ਸਿਧਾਂਤ (doctrine of co-existence) ਦਾ ਨਾਮ ਦੇ ਦਿੰਦੇ ਹਨ (ਏ. ਸੀ. ਬੈਨਰਜ਼ੀ)

ਇਤਿਹਾਸ ਬਣਾਣ ਵਾਲੇ ਨੂਰੀ ਪ੍ਰੀਤਮ ਸਨ, ਪਰ ਇਤਿਹਾਸ ਦੀ ਪੜਚੋਲ ਬੇ-ਨੀਰੀ ਖ਼ਾਕੀ ਬੰਦੇ ਜਦੋਂ ਕਰਦੇ ਹਨ ਤਾਂ ਉਨ੍ਹਾਂ ਦੇ ਆਪਣੇ ਕਮਜ਼ੋਰ ਮਨ ਦੀ ਉਡਾਰੀ ਵਿਚ ਮਨੁਖੀ ਕਮਜ਼ੋਰੀ ਦੀ ਝਲਕ ਪੈਂਦੀ ਹੈ। ਇਹ ਸਹਿ-ਅਸਤਿਤਵ ਸਿਧਾਂਤ ਪਿਛੋਂ ਤੋਂ ਅਗੇ ਝਾਤ ਮਾਰਨ ਤੋਂ ਪਤਾ ਚਲਦਾ ਹੈ ਕਿ ਬਾਬੇ-ਕਿਆਂ ਅਤੇ ਬਾਬਰ-ਕਿਆਂ ਵਿਚਕਾਰ ਸਥਾਈ ਰੂਪ ਵਿਚ ਕੰਮ ਨਹੀਂ ਕਰਦਾ। ਬਾਬਰ-ਕੇ ਦੁਨੀਆ ਦੇ ਨਸ਼ੇ ਵਿਚ ਆ ਕੇ ਦੀਨ ਦੇ ਪਾਤਸ਼ਾਹਾਂ ਨੂੰ ਕਤਲ ਭੀ ਕਰ ਦਿੰਦੇ ਹਨ, ਦੁਸ਼ਮਨੀਆਂ ਭੀ ਪਾਲਦੇ ਹਨ। ਪਰ ਇਹ ਤਮਾਸ਼ਾ ਹੈ। ਤਮਾਸ਼ਾ ਤਮਾਸ਼ਾ ਹੀ ਹੁੰਦਾ ਹੈ, ਜੋ ਚੋਜੀ ਪ੍ਰੀਤਮ ਦੇਖਦੇ ਰਹੇ। ਆਪ ਭੀ ਉਸ ਡਰਾਮੇ ਵਿਚ ਮਹਾਨ ਹੀਰੋ ਦਾ ਰੋਲ ਅਦਾ ਕੀਤਾ। ਘਬਰਾਏ ਨਹੀਂ, ਡੋਲੇ ਨਹੀਂ, ਸਗੋਂ ਮਿਤਰ ਪਿਆਰੇ ਤੋਂ ਜੰਗ ਵਿਚ ਜੂਝ ਕੇ ਮਰਨ ਦੀ ਅਸੀਸ ਹੀ ਮੰਗਦੇ ਹਨ।

ਸੋ ਖਾਲਸਾ ਭੀ ਇਸ ਤਰ੍ਹਾਂ ਦੇ ਅਚਾਨਕ ਹੁਕਮ ਮਿਲਣ ਤੇ ਸਾਜਿਆ ਗਿਆ ਅਤੇ ਆਪ ਉਸ ਦੇ ਦਰਸ਼ਨ ਕਰ ਕੇ ਇਤਨੇ ਪ੍ਰਸੰਨ ਹੋਏ ਕਿ ਆਪ-ਮੁਹਾਰੇ ਸਰਬ ਲੋਹ ਗ੍ਰੰਥ ਵਿਚ ਖ਼ਾਲਸੇ ਦੀ ਉਪਮਾ ਲਿਖੀ-

“ਹੌ ਖ਼ਾਲਸੇ ਕੋ, ਖਾਲਸਾ ਮੇਰੋ॥ ਓਤ ਪੋਤ ਸਾਗਰ ਬੂੰਦਰੋ॥
ਖ਼ਾਲਸਾ ਮੇਰੋ ਸਤਿਗੁਰ ਪੂਰਾ॥ ਖਾਲਸਾ ਮੇਰੋ ਸੱਜਨ ਸੂਰਾ॥”

ਦੇ ਸਹੀ ਅਰਥ ਸਾਨੂੰ ਉਦੋਂ ਹੀ ਸਮਝ ਆਏ ਜਦੋਂ ਆਪ ਖ਼ਾਲਸੇ ਨੂੰ ਅੰਮ੍ਰਿਤ ਛਕਾ ਕੇ ਉਨ੍ਹਾਂ ਸਾਮ੍ਹਣੇ ਹੱਥ ਪਸਾਰ ਕੇ ਅੰਮ੍ਰਿਤ ਦੀ ਦਾਤ ਆਪ ਭੀ ਲਈ। ਅਤੇ ਐਲਾਨ ਕੀਤਾ ਕਿ ਅਗੋਂ ਤੋਂ “ਪਾਂਚ ਸਿੰਘ ਅੰਮ੍ਰਿਤ ਜੋ ਦੇਵੈ, ਤਾਂ ਕੋ ਸਿਰ ਧਰ ਛਕ ਪੁਨ ਲੇਵੈ (ਰਹਿਤਨਾਮਾ ਭਾਈ ਦੇਸਾ ਸਿੰਘ)। ਖ਼ਾਲਸਾ ਚਰਨ ਪਾਹੁਲ ਦੀ ਥਾਂ ਖੰਡੇ ਦਾ ਅੰਮ੍ਰਿਤ ਛਕਾਣ ਦਾ ਅਧਿਕਾਰੀ ਹੋਵੇਗਾ, ਪਰ ਗੁਰੂ ਨਹੀਂ ਸਦਾਏਗਾ। ਪੰਜਾਂ ਦੇ ਸਮੂਹ ਨੂੰ ਖ਼ਾਲਸਾ ਮੰਨਿਆ ਜਾਏਗਾ। ਇਸ ਤਰ੍ਹਾਂ ਪੰਜ-ਪਰਵਾਨ ਅਜਿਹਾ ਇਕੱਠ ਬਣਾ ਦਿਤਾ ਜਿਸ ਤੋਂ ਘਟ ਗਿਣਤੀ “ਗੁਰੂ” ਦਾ ਸਰੂਪ ਨਹੀਂ ਬਣਾ ਸਕਣਗੇ। ਜੇ “ਖਾਲਸਾ ਮੇਰੋ ਰੂਪ ਹੈ ਖਾਸ” ਤਾਂ ਉਸ ‘ਖ਼ਾਸ ਰੂਪ’ ਪੰਜਾਂ ਦੇ ਇਕੱਠ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ, ਸਤਿਗੁਰੂ ਜੀ ਦੀ ਸਭ ਤੋਂ ਵੱਡੀ ਦਾਤ (ਅੰਮ੍ਰਿਤ ਤੇ ਨਾਮ ਦਾਨ) ਦੀ ਬਖਸ਼ਸ਼ ਕਰਨ ਦਾ ਕੰਮ ਸੌਂਪ ਦਿਤਾ, ਕਿਉਂਕਿ ਸਤਿਗੁਰਾਂ ਜੀ ਦੇ ਸਮੇਂ ਭੀ ਥਾਂ ਥਾਂ ਗੁਰੂ ਬਣ ਕੇ ਬੈਠਣ ਦੀਆਂ ਮਨੁਖੀ ਰੁਚੀਆਂ ਕੰਮ ਕਰਦੀਆਂ ਆ ਰਹੀਆਂ ਸਨ, ਜੋ ਅਜ ਉਭਰ ਪਈਆਂ ਹਨ। ਪੰਜਾਂ ਦੇ ਸਮਾਗਮ ਤੋਂ ਬਾਅਦ ਪੰਜੇ ਸਿੰਘ ਫਿਰ ਖ਼ਾਲਸੇ ਵਿਚ ਰਲ ਗਏ। ਗੁਰੂ ਪੱਦਵੀ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਬਿਰਾਜਣਗੇ। ਸ਼ਬਦ-ਗੁਰੂ ਹੀ ਗੁਰੂ ਰਹੇਗਾ। ਅਜਿਹਾ ਵਿਧਾਨ ਬਣਾ ਕੇ ਖ਼ਾਲਸੇ ਨੂੰ ਸਦਾ ਲਈ ਗੁਮਰਾਹ ਹੋਣ (explotitation) ਤੋਂ ਬਚਾ ਲਿਆ।

ਸਤਿਗੁਰੂ ਜੀ ਦੇ ਸਾਮ੍ਹਣੇ “ਗੁਰ ਲਾਧੋਰੇ” ਦਾ ਸਾਕਾ ਅਜੇ ਤਾਜ਼ਾ ਹੀ ਸੀ। ਜੇ ਖ਼ਾਲਸਾ ਨਾ ਸਾਜਿਆ ਜਾਂਦਾ ਤਾਂ ਅੱਜ ਅਸੀਂ ਮੱਖਣ ਸ਼ਾਹ ਵਾਂਗ ਸੱਚੇ ਗੁਰੂ ਦੀ ਭਾਲ ਵਿਚ ਭਟਕਦੇ ਫਿਰਦੇ। ਇਸ ਤੋਂ ਇਲਾਵਾ ਮਸੰਦ ਆਪਣੇ ਆਪ ਵਿਚ ਇਕ ਭਾਰੀ ਪੰਥਕ ਖਤਰਾ ਬਣਦੇ ਜਾਂਦੇ ਸਨ। ਸ਼ਰਧਾਲੂ ਸਿੱਖਾਂ ਤੋਂ ਮਾਲ-ਮਤਾਹ ਇਕੱਠਾ ਕਰ ਕੇ ਉਸਦਾ ਬਹੁਤ ਸਾਰਾ ਹਿੱਸਾ ਆਪ ਰਖ ਲੈਂਦੇ ਸਨ। ਇਨ੍ਹਾਂ ਤੌਖਲਿਆਂ ਤੇ ਲੁਟ-ਖਸੁਟ ਤੋਂ ਭੀ ਖ਼ਾਲਸੇ ਨੂੰ ਮੁਕਤ ਕਰਨਾ ਸੀ।

ਸਭ ਤੋਂ ਵੱਡੀ ਗੱਲ ਜੋ ਸਾਹਿਬਾਂ ਦੇ ਸਾਮ੍ਹਣੇ ਸੀ, ਉਹ ਸੀ ਬਚਿਤ੍ਰ ਨਾਟਕ ਵਿਚ ਆਏ “ਅਕਾਲ ਪੁਰਖ ਬਾਚ ਇਸ ਕੀਟ ਪ੍ਰਤੀ”। ਜਿਸ ਵਿਚ ਅਕਾਲ ਪੁਰਖ ਜੀ ਨੇ ਸ੍ਰਿਸ਼ਟੀ ਰਚਨਾ ਤੋਂ ਹੁਣ ਤਕ ਦੇ ਸਾਰੇ ਵਾਕਿਆਤ ਆਪ ਜੀ ਨੂੰ ਦਸੇ: ਕਿਸ ਤਰ੍ਹਾਂ ਇਸ ਰਚਨਾ ਦੇ ਮਾਇਆ-ਚਕਰ ਵਿਚ ਫਸ ਕੇ ਪ੍ਰਭੂ ਦੇ ਰਚੇ ਹੋਏ ਜੀਵ-ਦੈਂਤ, ਦੇਵਤੇ, ਬ੍ਰਹਮਾ, ਵਿਸ਼ਨੂੰ, ਮਹੇਸ਼, ਕਿਸ਼ਨ, ਰਾਮ, ਜਾਂ ਅਨੇਕਾਂ ਪੈਗੰਬਰ, ਜਿਨ੍ਹਾਂ ਨੂੰ ਪ੍ਰਭੂ ਨੇ ਮਾਇਆ ਦੇ ਜਾਲ ਵਿਚ ਫਸਣ ਤੋਂ ਲੋਕਾਂ ਨੂੰ ਬਚਾਣ ਲਈ ਭੇਜਿਆ ਸੀ, ਉਹ ਪ੍ਰਭੂ ਪਿਤਾ ਨੂੰ ਭੁਲਕੇ ਆਪਣੀ ਪੂਜਾ ਸੇਵਾ ਕਰਵਾਣ ਲਗ ਪਏ।

ਜੇ ਕੋਈ ਹੋਤ ਭਯੋ ਜਗਿ ਸਿਆਨਾ॥
ਤਿਨ ਤਿਨ ਅਪਨੋ ਪੰਥ ਚਲਾਨਾ॥੧੪॥……
ਪਰਮੇਸਰ ਨ ਕਿਨਹੂੰ ਪਹਿਚਾਨਾ॥
ਮਮ ਉਚਾਰਤੇ ਭਯੋ ਦਿਵਾਨਾ॥੧੬॥
(ਬਚਿਤ੍ਰ ਨਾਟਕ, ਪਹਿਲਾ ਅਧਿਆਏ)

ਸ਼ਬਦ-ਗੁਰੂ ਨੂੰ ਗੁਰਗੱਦੀ ਮਿਲਣ ਤੋਂ ਬਾਅਦ ਭੀ ਖ਼ਤਰਾ ਹੋ ਸਕਦਾ ਸੀ ਕਿ ਕੋਈ “ਸਿਆਣਾ” ਮਨੁਖ ਆਪਣੀ ਸਿਆਣਪ ਨਾਲ ਆਪਣੇ ਮਗਰ ਸਮੁੱਚੇ ਪੰਥ ਨੂੰ ਤੋਰ ਲੈਂਦਾ। ਪਰ ਤਤ-ਖਾਲਸੇ ਦੀ ਸਿਰਜਨਾ ਨੇ ਚੋਜੀ ਪ੍ਰੀਤਮ ਦੇ ਜੋਤੀ ਜੋਤਿ ਸਮਾਣ ਤੋਂ ਜਾਂ ਸ਼ਬਦ-ਗੁਰੂ ਨੂੰ ਗੁਰੂ-ਗੱਦੀ ਮਿਲਣ ਤੋਂ ੧੦-੧੨ ਸਾਲਾਂ ਵਿਚ ਹੀ ਇਹ ਸਿਧ ਕਰ ਦਿਤਾ ਕਿ ਤੱਤ ਖ਼ਾਲਸਾ ਤੱਤ (real) ਹੈ ਜੋ ਬੰਦਈ-ਖ਼ਾਲਸੇ ਦੇ ਮਿਲ-ਗੋਭੇ ਨੂੰ ਪਰਵਾਨ ਨਹੀਂ ਕਰੇਗਾ। ਤਖ਼ਤ ਕੇਸ-ਗੜ੍ਹ ਤੇ ਸਾਜਿਆ ਖ਼ਾਲਸਾ ਅਕਾਲ ਤਖ਼ਤ ਤੇ ਆ ਗਜਿਆ। ਤਤ ਖ਼ਾਲਸੇ ਦੀਆਂ ਪਰਚੀਆਂ ਦਾ ਤਰ ਆਉਣਾ, ਇਹ ਭੀ ਅਕਾਲ ਪੁਰਖ ਦਾ ਹੁਕਮ ਸੀ।

ਵਿਚਲੀ ਗੱਲ ਇਹ ਜਾਪਦੀ ਹੈ ਕਿ ਹੁਣ ਅਕਾਲ ਜੀ ਭੀ ਚਾਹੁੰਦੇ ਸਨ ਕਿ ਜੋ ਭੀ ਰਹਿਨੁਮਾ ਗੁਰੂ ਗੋਬਿੰਦ ਸਿੰਘ ਜੀ ਤੋਂ ਪਿਛੋਂ ਆਵੇ ਉਹ ਕਿਤੇ ਆਪਣੀ ਪੂਜਾ ਨਾ ਕਰਾਣ ਲਗ ਜਾਏ। ਵਾਹਿਗੁਰੂ ਜੀ ਜੋ ਇਸ ਸੰਸਾਰ ਦੀ ਅੰਤਮ ਸਚਾਈ ਹਨ, ਨੂੰ ਭੁਲਾ ਕੇ ਆਪਣੇ ਆਪ ਦੀ ਪੂਜਾ ਸੇਵਾ ਨਾ ਕਰਾਈ ਜਾਵੇ।

ਇਸ ਲਈ ਸਤਿਗੁਰ ਜੀ ਤੋਂ ਬਾਅਦ ਧੁਰ-ਕੀ-ਬਾਣੀ ਨੂੰ ਗੁਰੂ ਦਾ ਦਰਜਾ ਦਿਤਾ ਗਿਆ ਅਤੇ ਖ਼ਾਲਸੇ ਨੂੰ ਇਸ ਨਵੀਂ ਸਕੀਮ ਵਿਚ ਨਵਾ ਰੋਲ ਅਦਾ ਕਰਨ ਦਾ ਕੰਮ ਸੌਂਪਿਆ ਗਿਆ। ਸਤਿਗੁਰਾਂ ਦੀ ਆਤਮਕ ਜੋਤਿ ਸ੍ਰੀ ਗੁਰੂ ਗ੍ਰ੍ਰੰਥ ਸਾਹਿਬ ਜੀ ਹਨ ਅਤੇ ਉਸ ਜੋਤਿ ਦੀ ਤਾਬੇ ਸਤਿਗੁਰਾਂ ਦਾ ਪੰਜ-ਭੂਤਕ ਸਰੂਪ ਖਾਲਸਾ ਹੈ। ਖ਼ਾਲਸੇ ਨੂੰ ਖ਼ਾਲਸਾਈ ਤੇਜ ਪ੍ਰਤਾਪ ਕਾਇਮ ਰਖਣ ਬਾਰੇ ਗੁਰੂ ਸਾਹਿਬ ਇਉਂ ਚਿਤਾਵਨੀ ਦਿੰਦੇ ਹਨ-

ਜਬ ਲਗ ਖਾਲਸਾ ਰਹੇ ਨਿਆਰਾ।
ਤਬ ਲਗ ਤੇਜ ਦੀਉ ਮੈਂ ਸਾਰਾ।
ਜਬ ਇਹ ਗਹੇ ਬਿਪਰਨ ਕੀ ਰੀਤ।
ਮੈ ਨ ਕਰਉ ਇਨ ਕੀ ਪਰਤੀਤ।

ਭਾਵ ਇਹ ਸੀ ਕਿ ਸਮੁਚੇ ਪੰਥ ਨੂੰ ਰਹਿਤ ਮਰਯਾਦਾ ਵਿਚ ਸਿੱਕੇ-ਬੰਦ ਕਰਕੇ ਇਕ-ਸਾਰਤਾ ਲੈ ਆਂਦੀ, ਜੋ ਇਸ ਤੋਂ ਪਹਿਲਾਂ ਕਦੀ ਦੇਖਣ ਵਿਚ ਨਹੀਂ ਸੀ ਆਈ। ਇਸ ਤੋਂ ਪਹਿਲਾਂ ਕੋਈ ਰਾਮ ਦਾਸ ਸੀ, ਕੋਈ ਕਰਮ ਚੰਦ ਸੀ, ਕੋਈ ਹੀਰਾ ਲਾਲ ਸੀ, ਪਰ ਹੁਣ ਹਰ ਇਕ ਦੇ ਨਾਮ ਨਾਲ ਸਿੰਘ ਲਗਾਇਆ ਗਿਆ। ਇਕੋ ਰਹਿਤ, ਇਕੋ ਇਸ਼ਟ, ਇਕੋ ਨਿਸ਼ਾਨਾ। ਸਮੁਚੀ ਕੌਂਮ ਹੁਣ ਇਕੋ ਹੀ ਜਥੇਬੰਦੀ ਵਿਚ ਜਥੇਬੰਦ ਕੀਤੀ ਗਈ।

ਇਕਾ ਬਾਣੀ, ਇਕੁ ਗੁਰੁ , ਇਕੋ ਸਬਦੁ ਵੀਚਾਰਿ॥
(ਪੰਨਾ ੬੪੬)


‘ਖਾਲਸਾ’ ਖ਼ਾਲਸਾ ਹੀ ਹੈ, ਜੋ ਅਕਾਲ ਪੁਰਖ ਦਾ ਝੰਡਾ ਜੁਗੋ ਜੁਗ ਝੁਲਾਉਣ ਲਈ ਸਾਜਿਆ ਗਿਆ। ‘ਗੁਰੂ’ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ, ਪਰ ਜੋਤਿ ਦਾ ਝਲਕਾਰਾ ਖ਼ਾਲਸੇ ਦੇ ਦੀਦਾਰ ਵਿਚ ਵੀ ਹੁੰਦਾ ਹੈ।

FEATURED ARTICLES
Shaheed Babbar Bhai Moorta Singh Fauji & Bibi Harjinder Kaur

ਰੰਘਰੇਟਾ ਗੁਰੂ ਕਾ ਬੇਟਾ : ਚਿੱਤਰਕਾਰ ਜਸਵੰਤ ਸਿੰਘ ਦਾ ਚਿਤਰਿਆ ਭਾਈ ਜੈਤਾ

ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਵਰਤਾਏ ਗਏ ਦੋ ਅਚਰਜ ਕੌਤਕ

ਜਿਨ੍ਹਾਂ ਸਿਦਕ ਨਹੀਂ ਹਾਰਿਆ...

ਭਾਈ ਤਾਰੂ ਸਿੰਘ

ਬੰਦ ਬੰਦ ਕਟਾਉਣ ਵਾਲੇ ਭਾਈ ਮਨੀ ਸਿੰਘ

ਸੇਵਾ ਦਾ ਆਦਰਸ਼ ਰੂਪ ਭਾਈ ਘਨੱਈਆ ਜੀ

ਸਿਰੁ ਧਰਿ ਤਲੀ ਗਲੀ ਮੇਰੀ ਆਉ : ਅਸਾਧਾਰਨ ਸਮੇਂ ਦਾ ਅਸਾਧਾਰਨ ਚਿਤਰਣ

ਸਿਰ ਦੀਉ ਧਰ ਮੱਸੇ ਦਾ ਸਿੰਘਾਂ ਕੇ ਆਗਾਹੀ

ਚੰਡੀ ਦੀ ਵਾਰ ਰਾਂਹੀ ਦਸ਼ਮੇਸ਼ ਪਿਤਾ ਜੀ ਦਾ ਸਿੱਖ ਨੌਜਵਾਨ ਬੱਚੀਆਂ ਨੂੰ ਸੁਨੇਹਾ

ਸ੍ਰੀ ਗੁਰੂ ਅਮਰਦਾਸ ਜੀ ਦਾ ਸਿੱਖ ਧਰਮ ਨੂੰ ਸੰਸਥਾਈ ਯੋਗਦਾਨ

Guru Amar Daas Sahib Ji : Epitome of Divine Devotion and Humility

Sikh Theologian - Prof. Sahib Singh Ji

ਦਇਆ ਤੇ ਦ੍ਰਿੜ੍ਹਤਾ ਦੀ ਸਾਕਾਰ ਮੂਰਤ: ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ

ਸਤਿਗੁਰੁਬੰਦੀਛੋੜੁਹੈਜੀਵਣਮੁਕਤਿਕਰੈਓਡੀਣਾ

Remembering Human Rights Defender: Bhai Jaswant Singh Khalra

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸਦਾਚਾਰਕ ਵਿਚਾਰਧਾਰਾ

KES - Sikhs' Link with Baba Nanak

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਦੀ ਸ਼ਹਾਦਤ ਤੇ ਉਸ ਦਾ ਪ੍ਰ੍ਰਭਾਵ

ਸ੍ਰੀ ਗੁਰੂ ਨਾਨਕ ਦੇਵ ਜੀ : ਨੂਰਾਂ ਦਾ ਦਰਿਆ

ਧੁਰ ਕੀ ਬਾਣੀ ਸ੍ਰੀ ਗੁਰੂ ਗੰਥ੍ਰ ਸਾਹਿਬ ਜੀ

Singh : The New Marathon King

ਗੁਰੀਲਾ ਯੁੱਧਨੀਤੀ ਦਾ ਮਹਾਂਨਾਇਕ: ਭਾਈ ਸੁਖਦੇਵ ਸਿੰਘ ਬੱਬਰ (Part 2)

ਗੁਰੀਲਾ ਯੁੱਧਨੀਤੀ ਦਾ ਮਹਾਂਨਾਇਕ: ਭਾਈ ਸੁਖਦੇਵ ਸਿੰਘ ਬੱਬਰ (Part 1)

ਭਾਦਉ

ਗੁਰਮਤਿ ਵਿੱਚ ਮੀਰੀ-ਪੀਰੀ ਜਾਂ ਭਗਤੀ ਸ਼ਕਤੀ ਦਾ ਸੰਕਲਪ?

ਆਸਾੜੁ ਭਲਾ ਸੂਰਜੁ ਗਗਨਿ ਤਪੈ॥

ਹਰਿ ਜੇਠਿ ਜੁੜੰਦਾ ਲੋੜੀਐ

॥ਚੇਤਿ ਮਿਲਾਏ ਸੋ ਪ੍ਰਭੂ, ਤਿਸ ਕੈ ਪਾਇ ਲਗਾ ॥

ਸ੍ਰੀ ਹਰਿ ਰਾਇ ਸਾਹਿਬ ਜੀ ਦੇ ਜੀਵਨ ਕਾਰਨਾਮਿਆਂ ਦੀ ਵਰਤਮਾਨ ਪ੍ਰਸੰਗਿਕਤਾ

ਤਿਲਕ ਜੰਞੂ ਰਾਖਾ ਪ੍ਰਭ ਤਾਕਾ

Shaheedi of Guru Teg Bahadur Sahib

My Baba

Guru Nanak Dev Ji's Revolution

ਪੂਰੀ ਹੋਈ ਕਰਾਮਾਤਿ, ਆਪਿ ਸਿਰਜਣਹਾਰੈ ਧਾਰਿਆ।।

ਸ਼ਹੀਦ ਬਾਬਾ ਦੀਪ ਸਿੰਘ ਜੀ - ਮਿਸਲ ਸ਼ਹੀਦਾਂ

ਕੌਮੀਅਤ ਦਾ ਜਜ਼ਬਾ ਤੇ ਗਿ. ਦਿੱਤ ਸਿੰਘ

ਸਿੱਖ ਪੰਥ ਵਿਚ ਨਿਹੰਗ ਸਿੰਘਾਂ ਦਾ ਯੋਗਦਾਨ

ਸੰਖੇਪ ਜੀਵਨ: ਭਾਈ ਸੁਖਦੇਵ ਸਿੰਘ ਬੱਬਰ

ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੈ ਸਭਿ ਦੁਖ ਜਾਇ ॥

Sikh General : Jathedar Nawab Kapoor Singh Ji

ਸ੍ਰੀ ਗੁਰੂ ਅਰਜਨ ਦਵੇ ਜੀ ਦੀ ਸ਼ਹਾਦਤ ਦੇ ਵਿਚਾਰਧਾਰਕ ਕਾਰਨ

ਸ੍ਰ੍ਰ੍ਰੀ ਪਾਉਂਟਾ ਸਾਹਿਬ ਜੀ ਦਾ ਸ਼ਹੀਦੀ ਸਾਕਾ

ਪਹਿਲਾ ਸਿੱਖ ਹੁਕਮਰਾਨ - ਬਾਬਾ ਬੰਦਾ ਸਿੰਘ ਬਹਾਦਰ

ਭਾਰੇ ਭੁਈਂ ਅਕਿਰਤਘਣ...

ਸਿੱਖ ਰਹਿਤਨਾਮਿਆਂ ਵਿਚ ਦਸਤਾਰ